Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 15, 2026

    3:15:36 AM

  • india beat england by 6 wickets in first odi

    ਭਾਰਤ ਨੇ ਪਹਿਲੇ ਵਨਡੇ 'ਚ ਇੰਗਲੈਂਡ ਨੂੰ 6 ਵਿਕਟਾਂ...

  • ind vs eng 1st odi england team collapsed for 258 runs

    IND vs ENG 1st ODI: 258 ਦੌੜਾਂ 'ਤੇ ਢੇਰ ਹੋਈ...

  • harike pattan ardas

    ਜਸਵੰਤ ਸਿੰਘ ਖਾਲੜਾ ਤੇ ਹੋਰ ਬੇਕਸੂਰ ਲੋਕਾਂ ਲਈ 30...

  • data center by 2030 1 00 000 jobs in the sector  demand for people

    2030 ਤੱਕ ਡਾਟਾ ਸੈਂਟਰ ਸੈਕਟਰ 'ਚ 1,00,000...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਅਸੰਖ ਜੋਗ ਮਨਿ ਰਹਹਿ ਉਦਾਸ

DHARM News Punjabi(ਧਰਮ)

ਅਸੰਖ ਜੋਗ ਮਨਿ ਰਹਹਿ ਉਦਾਸ

  • Updated: 31 Jul, 2019 09:29 AM
Jalandhar
absolutely unbearable
  • Share
    • Facebook
    • Tumblr
    • Linkedin
    • Twitter
  • Comment

ਨਿਰਗੁਣ ਸ਼ਬਦ ਵੀਚਾਰ
ਸਤਾਰਵੀਂ ਪਉੜੀ

ਅਸੰਖ ਜਪ ਅਸੰਖ ਭਾਉ।। ਅਸੰਖ ਪੂਜਾ ਅਸੰਖ ਤਪਤਾਉ।। ਅਸੰਖ ਗਰੰਥ ਮੁਖਿ ਵੇਦ ਪਾਠ।। ਅਸੰਖ ਜੋਗ ਮਨਿ ਰਹਹਿ ਉਦਾਸ।।ਅਸੰਖ ਭਗਤ ਗੁਣ ਗਿਆਨ ਵੀਚਾਰ।। ਅਸੰਖ ਸਤੀ ਅਸੰਖ ਦਾਤਾਰ।। ਅਸੰਖ ਸੂਰ ਮੁਹ ਭਖਸਾਰ।। ਅਸੰਖ ਮੋਨਿ ਲਿਵ ਲਾਇ ਤਾਰ।। ਕੁਦਰਤਿ ਕਵਣ ਕਹਾ ਵਿਚਾਰੁ।। ਵਾਰਿਆ ਨ ਜਾਵਾ ਏਕ ਵਾਰ।। ਜੋ ਤੁਧੁ ਭਾਵੈ ਸਾਈ ਭਲੀ ਕਾਰ।। ਤੂ ਸਦਾ ਸਲਾਮਤਿ ਨਿਰੰਕਾਰ।। ੧੭।।

ਉਸ ਨਿਰੰਕਾਰ ਦੀ ਸਲਾਮਤੀ ਦੀ ਸੈਲੀਬ੍ਰੇਸ਼ਨ ਚੱਲ ਰਹੀ ਹੈ। ਸੋਲ੍ਹਵੀਂ ਪਉੜੀ ਤੋਂ ਸ਼ੁਰੂ ਹੋਈ। ਸਤਾਰਵੀਂ ਤੋਂ ਅਗਾਂਹ ਤੱਕ ਚੱਲੇਗੀ। ਨਾਲ ਦੀ ਨਾਲ ਉਸ ਨਿਰੰਕਾਰ ਦਾ ਜੋ ਚਿਹਨ ਚੱਕਰ ਹੈ, ਉਸ ਨੂੰ ਸਮਝਣ ਦੀ ਕੋਸ਼ਿਸ਼ ਹੋਵੇਗੀ। ਉਸ ਚਿਹਨ ਚੱਕਰ ਦੀ ਧਾਰਾ ’ਚ ਮਨੁੱਖ ਨੇ ਕਿਵੇਂ ਪਹੁੰਚਣਾ ਹੈ, ਕਿਵੇਂ ਪ੍ਰਵੇਸ਼ ਕਰਨਾ ਹੈ, ਕਿਵੇਂ ਇਕਮਿੱਕ ਹੋਣਾ ਹੈ, ਇਸ ਸਾਰੇ ਗਿਆਨ ਨੂੰ ਖੰਗਾਲਿਆ ਜਾਵੇਗਾ। ਉਸ ਚਿਹਨ ਚੱਕਰ ਦੇ ਜੋ ਅਗਨ ਸੰਸਾਰ ਨੇ, ਜੋ ਜਲ ਸੰਸਾਰ ਨੇ, ਵਾਯੂ ਸੰਸਾਰ ਨੇ, ਜੋ ਧਰਤ ਨੇ, ਆਕਾਸ਼ ਨੇ ਜੋ, ਸਭ ਸੰਸਾਰਾਂ ਦੀ ਯਾਤਰਾ ਹੋਵੇਗੀ। ਉਸ ਦੀ ਰਿਦਮ ਦੀ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਹੋਵੇਗੀ। ਕਸ਼ਿਸ਼ ਹੋਵੇਗੀ। ਇਹ ਯਾਤਰਾ ਅਨੰਦ ਵਿਭੋਰ ਹੈ। ਗਿਆਨ ਵਰਧਕ ਹੈ। ਇਸ ਯਾਤਰਾ ਦੇ ਵਿਰਲੇ ਯਾਤਰੀ ਹੁੰਦੇ ਨੇ। ਵਡਭਾਗੇ ਲੋਕ ਹੀ। ਜਿਨ੍ਹਾਂ ਉੱਪਰ ਕੁਦਰਤ ਦੀ ਕਿਰਪਾ ਹੋ ਜਾਵੇ। ਉਹਦੀ ਨਦਰਿ ਸਵੱਲੀ ਹੋ ਜਾਵੇ। ਉਹ ਜ਼ਮੀਨ ਤੋਂ ਕਈ ਫੁੱਟ ਉਤਾਂਹ ਵਿਚਰਦੇ ਨੇ। ਉਹ ਗੁਰੂ ਨਾਨਕ ਵਿਚਰਦੇ ਨੇ, ਕਬੀਰ ਵਿਚਰਦੇ ਨੇ, ਗੋਰਖ ਵਿਚਰਦੇ ਨੇ, ਸਤਿਗੁਰੂ ਲੋਕ ਵਿਚਰਦੇ ਨੇ। ਉਨ੍ਹਾਂ ਦਾ ਵਿਚਰਨਾ ਹੋਰ ਢੰਗ ਦਾ ਹੈ। ਇਕ ਸੂਫੀ ਕਵੀ ਮਾਧੋ ਦਾਸ ਹੋਏ ਨੇ, ਬਾਬਾ ਬੁੱਲ੍ਹੇ ਸ਼ਾਹ ਦੀ ਵਿਰਾਸਤ ਦੇ ਆਖਰੀ ਕਵੀ, ਉਨ੍ਹਾਂ ਦੀ ਇਕ ਕਾਫੀ ਦੇ ਬੋਲ ਨੇ-

ਅੱਗੇ ਰੋਜ਼ ਹੀ ਜਹਾਨ ਇੱਥੋਂ ਲੰਘਦਾ,

ਉਹਦਾ ਲੰਘਣਾ ਤਾਂ ਹੋਰ ਕਿਸੇ ਢੰਗ ਦਾ,

ਉਹਦੀ ਅੱਡੀ ਵੱਜੇ ਸੀਨੇ ਠੱਕ-ਠੱਕ ਨੀ

ਗਲੀ ਦੇ ਵਿਚੋਂ ਕੌਣ ਲੰਘਿਆ।

ਇਹ ਜੋ ਸੂਫੀ ਲੋਕ ਨੇ, ਇਹ ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਵੱਲ ਯਾਤਰਾ ਕਰਦੇ ਨੇ। ਸੁਣਨ/ਪੜ੍ਹਨ ਨੂੰ ਇਹ ਦੁਨਿਆਵੀ ਗੱਲ ਲੱਗਦੀ ਹੈ ਪਰ ਉਹ ਜੋ ਇਸ਼ਾਰਾ ਕਰ ਗਏ ਨੇ, ਉਹ ਕਮਾਲ ਹੈ। ਉਹ ਇਸ਼ਾਰਾ ਉਨ੍ਹਾਂ ਰੂਹਾਂ ਪ੍ਰਤੀ ਹੀ ਹੈ, ਜਿਨ੍ਹਾਂ ਨੂੰ ਅਸੀਂ ਕਹਿ ਰਹੇ ਹਾਂ ਕਿ ਧਰਤੀ ਤੋਂ ਉਤਾਂਹ ਹੀ ਵਿਚਰਦੀਆਂ ਨੇ। ਉਨ੍ਹਾਂ ਦਾ ਲੰਘਣਾ ਹੋਰ ਢੰਗ ਦਾ ਹੁੰਦਾ ਹੈ। ਉਨ੍ਹਾਂ ਦੀ ਅੱਡੀ ਕਿਸੇ ਪਿਆਰੇ ਦੇ ਸੀਨੇ ਠੱਕ-ਠੱਕ ਵੱਜ ਸਕਦੀ ਹੈ/ਵੱਜਦੀ ਹੈ। ਉਨ੍ਹਾਂ ਦਾ ਲੰਘਣਾ ਇੰਨਾ ਸੌਖਾਲਾ ਨਹੀਂ ਹੈ। ਨਾਮਦੇਵ ਦੀ ਜੋ ਛੰਨ ਹੈ, ਉਹ ਆਹਲਾ ਕਿਸਮ ਦੀ ਹੈ। ਲੋਕ ਉਸ ਨੂੰ ਦੇਖਣ ਆ ਰਹੇ ਨੇ। ਕਿਉਂ? ਕਿਉਂਕਿ ਜੋ ਛੰਨ ਹੈ, ਉਹ ਸੰਤ ਦੀ ਹੈ, ਉਹ ਨਾਮਦੇਵ ਦੀ ਹੈ। ਉਹ ਕਿਸੇ ਹੋਰ ਢੰਗ ਦੀ ਹੀ ਹੋਵੇਗੀ। ਉਸ ਛੰਨ ਨੂੰ ਬਣਾਉਣ ਵਾਲਾ ਜੋ ਬੇਢੀ ਹੈ, ਉਹ ਹਰਿ ਸੋ ਰਿਹਾ ਸਮਾਈ। ਉਹ ਕਣ-ਕਣ ਵਿਚ ਵੱਸਦਾ ਹੈ। ਇਸ ਕਰ ਕੇ ਨਾਮਦੇਵ ਦੀ ਛੰਨ ਜੋ ਹੈ, ਉਹ ਵੱਖਰੀ ਹੋਵੇਗੀ। ਉਹਦੀ ਅੱਡੀ ਠੱਕ-ਠੱਕ ਵੱਜੇਗੀ ਹੀ। ਇਹ ਜਿੱਥੇ ਜਾਣਗੇ, ਉਹ ਸਥਾਨ ਸੁਹਾਵਣਾ ਹੋਵੇਗਾ।

ਅਸੰਖ ਜਪ ਅਸੰਖ ਭਾਉ।। ਅਸੰਖ ਪੂਜਾ ਅਸੰਖ ਤਪਤਾਉ।। ਜਪ ਹੈ। ਭਾਉ ਹੈ। ਪੂਜਾ ਹੈ। ਤਪ ਹੈ। ਜਪ ਹੋ ਰਿਹੈ, ਅਸੰਖ। ਅਣਗਿਣਤ। ਹੋ ਰਿਹੈ ਜਾਪ। ਪਰ ਗੁਰੂ ਸਾਹਬ ਕਿਸ ਜਾਪ ਵੱਲ ਲਿਜਾਣਾ ਚਾਹੁੰਦੇ ਨੇ? ਉਹ ਅਜਪਾ ਜਾਪ ਹੈ। ਜੋ ਜਪਿਆ ਨਹੀਂ ਜਾ ਸਕਦਾ। ਜਪਣਾ ਤਾਂ ਹੈ ਹੀ ਨਹੀਂ। ਜਪਿਆ ਜਾ ਹੀ ਨਹੀਂ ਸਕਦਾ। ਸਮਝਣੀ ਹੈ ਗੱਲ। ਜੋ ਅਸੰਖ ਵਾਪਰ ਰਿਹਾ ਹੈ, ਉਹ ਜਾਪ ਹੈ। ਇਹ ਕੂੜ ਹੈ। ਭਾਉ ਹੈ। ਪਰ ਗੁਰੂ ਸਾਹਿਬ ਕਿਹੜੇ ਭਉ ਦੀ ਗੱਲ ਕਰਦੇ ਨੇ, ਭਗਤੀ ਭਾਉ ਦੀ। ਵਿਲੀਨਤਾ ਵਾਲੀ ਭਗਤੀ। ਕੁਦਰਤ ’ਚ ਵਿਲੀਨਤਾ। ਅਸੰਖ ਪੂਜਾ ਹੋ ਰਹੀ ਹੈ। ਸਤਿਗੁਰੂ ਰਵਿਦਾਸ ਕਹਿੰਦੇ ਨੇ ‘ਦੂੱਧ ਤ ਬਛਰੈ ਥਨਹੁ ਬਿਟਾਰਿਓ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ। ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ਅਵਰੁ ਨ ਫੂਲੁ ਅਨੂਪੁ ਨ ਪਾਵਉ' ਔਰ ਗੁਰੂ ਨਾਨਕ ਦੇਵ ਕਹਿ ਰਹੇ ਨੇ ਅਸੰਖ ਪੂਜਾ ਹੋ ਰਹੀ ਹੈ। ਪੂਜਾ ਲਈ ਸਭ ਕੁੱਝ ਜੂਠਾ ਹੈ, ਕੂੜ ਹੈ। ਫਿਰ ਗੁਰੂ ਰਵਿਦਾਸ ਕਿਸ ਪੂਜਾ ਵੱਲ ਇਸ਼ਾਰਾ ਕਰਦੇ ਨੇ, ਇਹ ਇਸ਼ਾਰਾ ਕਿਤੇ ਲੁਕਵਾਂ ਸਤਿਗੁਰ ਨਾਨਕ ਦੇਵ ਜੀ ਦੀ ਅਸੰਖ ਪੂਜਾ ਦੇ ਪਿੱਛੇ ਪਿਆ ਹੈ। ਗੁਰੂ ਰਵਿਦਾਸ ਕਹਿੰਦੇ ਨੇ ‘ਤਨੁ ਮਨੁ ਅਰਪਉ ਪੂਜ ਚਰਾਵਓ ਗੁਰ ਪ੍ਰਸਾਦਿ ਨਿਰੰਜਨ ਪਾਵਊ ਜਿਸ ਨਿਰੰਕਾਰ ਦੀ ਗੱਲ ਗੁਰੂ ਨਾਨਕ ਦੇਵ ਜੀ ਕਰ ਰਹੇ ਨੇ, ਗੂਰੂ ਰਵਿਦਾਸ ਉਸੇ ਨੂੰ ਨਿਰੰਜਨ ਕਹਿ ਰਹੇ ਨੇ। ਉਸ ਦੀ ਪ੍ਰਾਪਤੀ ਗੁਰੂ ਦੇ ਪ੍ਰਸਾਦਿ ਤੋਂ ਬਿਨਾਂ ਸੰਭਵ ਨਹੀਂ ਹੈ। ਗੁਰ ਪ੍ਰਸਾਦਿ। ਅਸੰਖ ਤਪ ਨੇ। ਵਿਚਾਰ ਦੀ ਸਾਣ ਇੰਨੀ ਹੀ ਤਿੱਖੀ ਚਾਹੀਦੀ ਹੈ। ਗੁਰੂ ਨਾਨਕ ਦੇਵ ਜੀ ਦੇ ਵਿਚਾਰ ਦੀ ਸਾਣ ਜੋ ਹੈ, ਉਹ ਬਹੁਤ ਤਿੱਖੀ ਹੈ। ਉਹ ਨਿੱਕੇ-ਨਿੱਕੇ ਵੇਰਵੇ ਦੇਣਗੇ। ਉਨ੍ਹਾਂ ਰਾਹੀਂ ਵਿਚਾਰ ਦੀ ਚੜ੍ਹਤ ਹੋਵੇਗੀ ਤੇ ਨਿੱਤਰ ਕੇ ਸਾਫ ਸਾਹਮਣੇ ਆ ਜਾਵੇਗਾ। ਜਪ ਨੇ, ਤਪ ਨੇ। ਅਸੰਖ ਨੇ। ਕੂੜ ਨੇ।

ਅਸੰਖ ਗ੍ਰੰਥ ਮੁਖਿ ਵੇਦ ਪਾਠ ਅਸੰਖ ਜੋਗ ਮਨਿ ਰਹਹਿ ਉਦਾਸ ਲਿਖ ਲਿਖ ਥੱਕ ਗਏ ਨੇ, ਗ੍ਰੰਥ ਥੱਕ ਗਏ ਨੇ, ਵੇਦ ਥੱਕ ਗਏ ਨੇ। ਕਿਹਾ ਨਹੀਂ ਜਾ ਸਕਦਾ। ਸਤਿਗੁਰੂ ਕਬੀਰ ਕਹਿੰਦੇ ਨੇ, ‘ਅਚਰਜ ਏਕੁ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਨ ਜਾਈ ਸਰਿ ਨਰ ਗਣ ਗੰਧ੍ਰਵ ਜਿਨਿ ਮੋਹੇ ਤ੍ਰਿਭਵਣ ਮੇਖੁਲੀ ਲਾਈ ਰਾਜਾ ਰਾਮ ਅਨਹਦ ਕਿੰਗੁਰੀ ਬਾਜੈ’ ਕਿਆ ਬਾਤ ਹੈ। ਅਨਹਦ ਕਿੰਗੁਰੀ ਬਾਜੈ। ਇਹ ਹੈ ਸਤਿਗੁਰੂ ਨਾਨਕ ਦੀ ਥੌਟ, ਸਤਿਗੁਰੂ ਕਬੀਰ ਦੀ ਥੌਟ। ਅਨਹਦ ਕਿੰਗੁਰੀ ਬਾਜੈ। ਇਹ ਜੋ ਅਸੰਖ ਗ੍ਰੰਥ ਨੇ, ਵੇਦ ਨੇ, ਇਹ ਅਨਹਦ ਕਿੰਗੁਰੀ ’ਤੇ ਅਟਕ ਗਏ ਨੇ, ਉਹ ਗੁਰ ਪ੍ਰਸਾਦਿ ਨਾਲ ਵੱਜਣੀ ਹੈ। ਹੁਣ ਬਹੁਤੇ ਲੋਕ ਅਗਿਆਨ ਵਸ ਕਰਮ ਕਾਂਡ ’ਚ ਨੇ। ਇੱਥੇ ਕਿੰਗੁਰੀ ਵੱਜ ਨਹੀਂ ਸਕਦੀ। ਜੇਕਰ ਅਜਿਹੀ ਬਹੁਤਾਤ ਹੈ ਤਾਂ ਫਿਰ ਜਿਹੜਾ ਜੋਗੀ ਹੋਵੇਗਾ, ਜਾਗਦਾ ਹੋਵੇਗਾ, ਸਤਿਗੁਰੂ ਨਾਨਕ ਹੋਵੇਗਾ, ਉਹ ਉਦਾਸ ਹੋ ਜਾਵਗਾ। ਅਸੰਖ ਜੋਗ ਮਨਿ ਰਹਹਿ ਉਦਾਸ£ ਉਦਾਸੀ ਆ ਗਈ ਹੈ। ਇਹ ਵੀ ਅਵਸਥਾ ਹੈ, ਕਿੰਗੁਰੀ ਵਾਲੀ ਹੀ ਅਵਸਥਾ ਹੈ। ਉਦਾਸ ਹੈ ਜੋਗੀ। ਅਸੰਖ ਉਦਾਸ ਨੇ। ਲਗਭਗ ਵੀਹਵੀਂ ਸਦੀ ਦੀ ਸ਼ੁਰੂਆਤ ’ਚ ਇਕ ਸੰਤ ਹੋਏ ਨੇ ਹੀਰਾ ਦਾਸ ਜੀ। ਫਗਵਾੜੇ ਲਾਗੇ ਚੱਕ ਹਕੀਮ ਪਿੰਡ ’ਚ। ਉਨ੍ਹਾਂ ਇਕ ਪੁਸਤਕ ਲਿਖੀ ‘ਨਰਾਸਰੇ’ ਨਾਮਕ। ਉਹਦੇ ’ਚ ਉਹ ਇਕ ਦੋਹਾ ਲਿਖਦੇ ਨੇ ਕਿ ‘ਭਾਗ ਭਲੇ ਜਿਸ ਨਗਰ ਕੇ ਜਾਂ ਮਹ ਸੰਤ ਨਿਵਾਸ। ਮੰਦ ਭਾਗ ਹਾਨੀ ਅਧਕ ਸਾਧੂ ਭਏ ਉਦਾਸ।’ ਸਾਧੂ ਜੇਕਰ ਉਦਾਸ ਹੈ, ਤਾਂ ਮੰਦੇ ਭਾਗ ਨੇ। ਇਸੇ ਉਦਾਸੀ ਵੱਲ ਇਸ਼ਾਰਾ ਹੋ ਰਿਹਾ ਹੈ। ਅਸੰਖ ਜੋਗ ਮਨਿ ਰਹਹਿ ਉਦਾਸ।।

ਫਿਰ ਗੁਰੂ ਸਾਹਿਬ ਅਗਾਂਹ ਹੋਰ ਅਸੰਖ ਗਿਣਾ ਰਹੇ ਨੇ। ਅਸੰਖ ਦੀ ਗਿਣਤੀ ਹੋ ਰਹੀ ਹੈ। ਕਿਆ ਕਾਵਿ-ਉਸਾਰ ਹੈ। ਕਿਆ ਜੁਗਤ ਹੈ। ਕਾਵਿ ਜੁਗਤ। ਅਸੰਖ ਭਗਤ, ਗੁਣ ਗਿਆਨ ਵੀਚਾਰ£ ਅਸੰਖ ਸਤੀ, ਅਸੰਖ ਦਾਤਾਰ ਬਹੁਤ ਨੇ। ਭਾਉ ਭਗਤੀ ਵਾਲੇ ਵੀ। ਗੁਣੀ ਲੋਕ। ਵਿਚਾਰਵਾਨ। ਗਿਆਨੀ ਲੋਕ। ਗੋਸ਼ਠੀਆਂ ਚੱਲ ਰਹੀਆਂ ਨੇ। ਵਿਚਾਰਾਂ ਹੋ ਰਹੀਆਂ ਨੇ। ਕਬੀਰ ਸਾਹਬ ਵਾਲਾ ਇਸ਼ਾਰਾ, ‘ਅਚਰਜ ਏਕੁ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਨ ਜਾਈ£’ ਕੁੱਝ ਨਹੀਂ ਕਹਿ ਪਾ ਰਹੇ। ਅਚਰਜ ਹੈ, ਜੋ ਹੈ। ਉਸ ਅਚਰਜ ਨੂੰ ਹੁਣ ਕਹਿ ਨਹੀਂ ਸਕਣਾ। ਅਸੰਖ ਲੱਗੇ ਹੋਏ ਨੇ। ਫਿਰ ਇਹ ਨਹੀਂ ਹੈ ਕਿ ਇਹ ਸਧਾਰਨ ਲੋਕ ਨੇ। ਗੁਣੀ ਲੋਕ ਨੇ। ਸਤੀ ਨੇ। ਪਿਆਰ ਕਰਨ ਵਾਲੇ। ਵਾਤਸਲਯ ਵਾਲੇ। ਮਮਤਾ ਨਾਲ ਭਰੇ ਹੋਏ। ਦਾਤੇ ਲੋਕ ਨੇ। ਦਾਨੀ ਲੋਕ ਨੇ। ਪਰ ਕੁੱਝ ਹੈ ਜੋ ਪਕੜ ’ਚ ਨਹੀਂ ਆ ਰਿਹਾ। ਸਮਝ ਤੋਂ ਪਾਰ ਹੈ। ਉਹ ਹੈ, ਜੋ ਗੁਰ ਪ੍ਰਸਾਦਿ ਨਾਲ ਹੀ ਮਿਲਣਾ ਹੈ। ਇੱਥੇ ਹੀ ਕਿਤੇ ਕੋਈ ਅੜਾਉਣੀ ਹੈ, ਜੋ ਸਮਝ ਨਹੀਂ ਪੈ ਰਹੀ। ਇਸ ਅੜਾਉਣੀ ਬਾਰੇ ਹੀ ਅਗਾਂਹ ਗੁਰੂ ਨਾਨਕ ਦੇਵ ਜੀ ਨੇ ਸਫ਼ਰ ਜਾਰੀ ਰੱਖਣਾ ਹੈ।

ਪਾਉੜੀ ਅੱਗੇ ਵਿਸਤਾਰ ਲੈ ਰਹੀ ਹੈ, ਅਸੰਖ ਸੂਰ, ਮੁਹ ਭਖਸਾਰ£ ਅਸੰਖ ਮੋਨਿ, ਲਿਵ ਲਾਇ ਤਾਰ ਸੂਰਮੇ ਨੇ। ਬਹਾਦੁਰ ਨੇ। ਮੱਲਾਂ ਮਾਰੀਆਂ ਨੇ ਜਿਨ੍ਹਾਂ ਨੇ। ਸਿੱਧੇ-ਸਿੱਧੇ ਟੱਕਰੇ ਨੇ ਜਿਹੜੇ। ਮੋਨਿ ਲੋਕ ਨੇ। ਲਿਵ ਲੱਗੀ ਹੋਈ ਹੈ। ਜੁੜੇ ਹੋਏ ਨੇ ਤਾਰ। ਪਰ ਕੀ ਉਹ ਵੀ ਉਸ ਅਨਹਦ ਨੂੰ ਸੁਣ ਪਾ ਰਹੇ ਨੇ। ਉਹ ਅਣ ਆਹਟ ਜੋ ਹੈ, ਜੋ ਚਿਰਾਗ ਕੀ ਜੋਤੀ ਮਾਹੇ ਨਿਕਲ ਰਹੀ ਹੈ, ਸੁਣ ਪਾ ਰਹੇ ਨੇ? ਨਹੀਂ। ਉਹੀ ਅਡਾਉਣੀ ਹੈ। ਇਸ ਵਾਸਤੇ ਕੀ ਹੈ ਕਿ ਚੁੱਪ ਹੀ ਭਲੀ ਹੈ। ਕਬੀਰ ਕਹਿ ਦਿੰਦੇ ਨੇ ਕਿ ਕਿਹਾ ਨਹੀਂ ਜਾ ਸਕਣਾ। ਗੁਰੂ ਨਾਨਕ ਕਹਿੰਦੇ ਨੇ, ਜੋ ਤੈਨੂੰ ਭਾਉਂਦਾ ਹੈ, ਉਹੀ ਭਲੀ ਕਾਰ ਹੈ। ਬੋਲਣ ਨਾਲੋਂ ਚੁੱਪ ਚੰਗੇਰੀ। ਕੁਦਰਤਿ ਕਵਣ ਕਹਾ ਵੀਚਾਰੁ£ ਵਾਰਿਆ ਨ ਜਾਵਾ ਏਕ ਵਾਰ£ ਜੋ ਤੁਧੁ ਭਾਵੈ ਸਾਈ ਭਲੀ ਕਾਰ£ ਤੂ ਸਦਾ ਸਲਾਮਤਿ ਨਿਰੰਕਾਰ£

ਤੇਰਾ ਵੀਚਾਰ ਕੌਣ ਕਰ ਸਕਦਾ ਹੈ? ਤੇਰੇ ਤੋਂ ਤਾਂ ਵਾਰੀ ਵੀ ਨਹੀਂ ਜਾਇਆ ਜਾ ਸਕਦਾ। ਇਸ ਵਾਸਤੇ ਜੋ ਤੈਨੂੰ ਭਾਉਂਦਾ ਹੈ, ਜੋ ਤੇਰੀ ਰਜ਼ਾ ਹੈ, ਉਹੀ ਭਲੀ ਹੈ। ਔਰ ਤੂੰ ਹੀ ਸਦਾ ਸਲਾਮਤ ਏਂ।

ਇਸ ਪਉੜੀ ’ਚ ਗੁਰੂ ਨਾਨਕ ਦੇਵ ਜੀ ਨੇ ਕੁੱਝ ਇਸ਼ਾਰੇ ਜੋ ਕੀਤੇ ਨੇ, ਉਨ੍ਹਾਂ ਵੱਲ ਗਹੁ ਨਾਲ ਧਿਆਨ ਦਿੰਦੇ ਹਾਂ ਤਾਂ ਮੂਲ ਮੰਤਰ ’ਚ ਜੋ ਗੁਰ ਪ੍ਰਸਾਦਿ ਵਾਲਾ ਸੰਕਲਪ ਹੈ, ਉਹਦੇ ਦੀਦਾਰੁ ਹੋ ਜਾਂਦੇ ਨੇ। ਉਹ ਕਹਿ ਰਹੇ ਨੇ, ਬੱਲ ਦੇ ਰਹੇ ਨੇ ਕਿ ਜਪਣ ਨਾਲ, ਤਪ ਕਰਨ ਨਾਲ, ਮੌਨ ਰਹਿਣ ਨਾਲ, ਲਿਵ ਲਾਉਣ ਨਾਲ, ਦਾਨ ਦੇਣ ਨਾਲ, ਚੁੱਪ ਰਹਿਣ ਨਾਲ, ਕੁੱਝ ਨਹੀਂ ਸੌਰਨਾ। ਇਨ੍ਹਾਂ ਤੋਂ ਹੀ ਤਾਂ ਛੁਟਕਾਰਾ ਪਾਉਣ ਦੀ ਲੋੜ ਹੈ। ਇੱਥੇ ਕੋਈ ਗਿਆਨ ਕੰਮ ਨਹੀਂ ਆਉਣਾ, ਕੋਈ ਭਗਤੀ ਕੰਮ ਨਹੀਂ ਆਉਣੀ, ਇਸ ਵਾਸਤੇ ਉਹਦੇ ਸਾਹਵੇਂ ਖ਼ਾਮੋਸ਼ੀ ਹੀ ਭਲੀ ਹੈ, ਸਮਰਪਣ ਹੀ ਭਲਾ ਹੈ। ਇਹਨੂੰ ਜਿੰਨਾ ਸਮਝਣ ਦੀ ਕੋਸ਼ਿਸ਼ ਹੋਵੇਗੀ, ਭਰਮ ਓਨਾ ਵਧਦਾ ਜਾਵੇਗਾ ਤੇ ਮਾਰਗ ਤੋਂ ਪਰਾਂ ਦਾ ਜੋ ਭਟਕਾਅ ਹੈ, ਉਹ ਫਿਰ ਲਾਜ਼ਮੀ ਹੋ ਜਾਵੇਗਾ। ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਇਸ ਭਟਕਾਅ ਤੋਂ ਬਚਾਉਣਾ ਚਾਹੁੰਦੇ ਨੇ, ਭਰਮ ’ਚੋਂ ਕੱਢਣਾ ਚਾਹੁੰਦੇ ਨੇ। ਬੱਸ ਇਸ ਭਟਕਾਅ ’ਚੋਂ ਨਿਕਲ ਗਏ, ਮੰਜ਼ਿਲ ਸਰ ਕਰ ਲਈ। ਇਸੇ ਮੰਜ਼ਿਲ ਦੀਆਂ ਪੌੜੀਆਂ ਨੇ। ਇਹ ਸਤਾਰਵੀਂ ਪਉੜੀ ਹੈ।

-ਦੇਸ ਰਾਜ ਕਾਲੀ

੭੯੮੬੭-੦੨੪੯੩

79867-02493

  • Sri Guru Nanak Dev ji
  • ਸ੍ਰੀ ਗੁਰੂ ਨਾਨਕ ਦੇਵ ਜੀ

ਸਿਤਾਰੇ ਪ੍ਰਬਲ ਹੋਣ ਕਾਰਨ ਬਣਨਗੇ ਕੋਰਟ-ਕਚਹਿਰੀ ਨਾਲ ਜੁੜੇ ਕਈ ਕੰਮ

NEXT STORY

Stories You May Like

  • silver is a boon for mental peace
    ਮਾਨਸਿਕ ਸ਼ਾਂਤੀ ਤੋਂ ਮੁਕਤੀ ਲਈ ਵਰਦਾਨ ਹੈ ਚਾਂਦੀ, ਜਾਣੋ ਇਸ ਦੇ ਜੋਤਿਸ਼ੀ ਲਾਭ
  • it will rain notes on these 3 zodiac signs
    ਇਨ੍ਹਾਂ 3 ਰਾਸ਼ੀਆਂ 'ਤੇ ਹੋਵੇਗੀ ਨੋਟਾਂ ਦੀ ਬਾਰਿਸ਼ ! ਸ਼ਨੀ-ਬੁੱਧ ਬਣਾਉਣਗੇ ਮਾਲਾਮਾਲ, ਖੁੱਲ੍ਹਣਗੇ ਤਰੱਕੀ ਦੇ ਦਰਵਾਜੇ
  • don t forget to keep these things at home
    ਘਰ 'ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ ! ਹੋ ਸਕਦੈ ਵੱਡਾ ਨੁਕਸਾਨ, ਆਰਥਿਕ ਪੱਖੋਂ ਵੀ ਰਹੋਗੇ ਤੰਗ
  • today itself 3 zodiac signs will be lucky
    ਅੱਜ ਹੀ 3 ਰਾਸ਼ੀਆਂ ਹੋਣਗੀਆਂ ਮਾਲੋਮਾਲ ! ਚੰਦਰਮਾ ਗੋਚਰ ਨਾਲ ਇਨ੍ਹਾਂ ਘਰ ਹੋਵੇਗੀ ਨੋਟਾਂ ਦੀ ਬਾਰਿਸ਼
  • surya gochar  july 20  zodiac signs  golden period rashifal
    ਸੂਰਜ ਦਾ ਸਭ ਤੋਂ ਸ਼ਕਤੀਸ਼ਾਲੀ ਗੋਚਰ! 20 ਜੁਲਾਈ ਤੋਂ ਇਨ੍ਹਾਂ ਰਾਸ਼ੀਆਂ ਦਾ 'ਗੋਲਡਨ ਪੀਰੀਅਡ' ਹੋਵੇਗਾ ਸ਼ੁਰੂ
  • the fate of these 4 zodiac signs will change
    ਇਨ੍ਹਾਂ 4 ਰਾਸ਼ੀਆਂ ਦੀ ਬਦਲੇਗੀ ਕਿਸਮਤ ! ਭੋਲੇਨਾਥ ਦੀ ਬਰਸੇਗੀ ਅਪਾਰ ਕਿਰਪਾ, ਮਿਲੇਗੀ Good News
  • these 5 zodiac signs will be in the lottery
    ਇਨ੍ਹਾਂ 5 ਰਾਸ਼ੀਆਂ ਦੀ ਲੱਗੇਗੀ 'ਲਾਟਰੀ' ! ਬਣ ਜਾਣਗੇ ਵਿਗੜੇ ਕੰਮ, ਹੋ ਜਾਵੇਗਾ ਪੈਸਾ ਹੀ ਪੈਸਾ
  • a kitchen built in the wrong direction can become a cause of poverty
    ਗਲਤ ਦਿਸ਼ਾ 'ਚ ਬਣੀ ਰਸੋਈ ਬਣ ਸਕਦੀ ਹੈ ਕੰਗਾਲੀ ਦਾ ਕਾਰਨ ! ਜਾਣੋ ਸਹੀ ਦਿਸ਼ਾ ਤੇ ਨਿਯਮ
  • grand jagran at nakodar from august 16
    ਸਟਾਰ ਕਾਰ ਬਾਜ਼ਾਰ ਸ਼ੰਕਰ ਰੋਡ ਨਕੋਦਰ 'ਚ ਸਾਲਾਨਾ ਚਾਰ ਦਿਨਾਂ ਵਿਸ਼ਾਲ ਲੰਗਰ 16...
  • offline decree creates major problem registrations done in punjab
    ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਆਫ਼ਲਾਈਨ ਫ਼ਰਮਾਨ ਨੇ ਖੜ੍ਹੀ ਕੀਤੀ...
  • punjab weather yellow alert
    ਪੰਜਾਬ Weather ਦੀ 18 ਤੱਕ ਨਵੀਂ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ Alert
  • digital media association releases id cards and vehicle stickers for journalists
    DMA ਦੇ ਪ੍ਰਧਾਨ ਅਮਨ ਬੱਗਾ ਨੇ ਰਿਲੀਜ਼ ਕੀਤੇ ਪੱਤਰਕਾਰਾਂ ਲਈ ਆਈ. ਡੀ. ਕਾਰਡ ਤੇ...
  • mischievous boys smashed the windows of several cars parked in the street
    ਗਲੀ 'ਚ ਖੜ੍ਹੀਆਂ ਗੱਡੀਆਂ ਦੇ ਭੰਨੇ ਸ਼ੀਸ਼ੇ! CCTV 'ਚ ਕੈਦ ਹੋਈ ਘਟਨਾ
  • blo who conducted sir faces charges of misconduct
    SIR ਕਰਨ ਵਾਲੇ ਬੀ. ਐੱਲ. ਓ. ’ਤੇ ਲੱਗੇ ਬਦਤਮੀਜ਼ੀ ਕਰਨ ਦੇ ਦੋਸ਼
  • jalandhar on high alert security increased police deployed at every corner
    High Alert 'ਤੇ ਜਲੰਧਰ! ਵਧਾਈ ਗਈ ਸੁਰੱਖਿਆ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ
  • foreign travel consultants operating without a license reopen offices
    ਬਿਨਾਂ ਲਾਇਸੈਂਸ ਦੇ ਚੱਲ ਰਹੇ ਵਿਦੇਸ਼ ਯਾਤਰਾ ਕੰਸਲਟੈਂਟਸ ਨੇ ਫਿਰ ਖੋਲ੍ਹੇ ਦਫ਼ਤਰ,...
Trending
Ek Nazar
baba ramdev speaks on aamir khan s third marriage

'ਢਲਦੀ ਉਮਰ 'ਚ ਕਿਉਂ ਸੁੱਝ ਰਹੀਆਂ ਅਜਿਹੀਆਂ ਸ਼ਰਾਰਤਾਂ ?' ਆਮਿਰ ਖਾਨ ਦੇ ਤੀਜੇ ਵਿਆਹ...

illicit relationship wife water tank husband fire

ਬੇਗਾਨੀ ਜਨਾਨੀ ਦੇ ਪਿਆਰ 'ਚ ਪਤੀ ਨੇ ਚੜ੍ਹਾ'ਤਾ ਚੰਨ! ਮਾਰ 'ਤੀ ਘਰਵਾਲੀ, ਫ਼ਿਰ ਲਾਸ਼...

closed society lift girls hanuman chalisa video

ਅਚਾਨਕ ਬੰਦ ਹੋਈ Lift! ਅੰਦਰ ਫਸ ਗਈਆਂ 4 ਕੁੜੀਆਂ, ਡਰ ਲੱਗਣ 'ਤੇ ਕੀਤਾ ਹਨੂੰਮਾਨ...

mahesh manjrekar s wife medha reveals cancer battle

ਮਸ਼ਹੂਰ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਭਾਵੁਕ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ,...

will the famous actress get married for the third time

ਕੀ ਤੀਜਾ ਵਿਆਹ ਕਰਾਏਗੀ ਮਸ਼ਹੂਰ ਅਦਾਕਾਰਾ ? ਦੂਜੇ ਪਤੀ ਨੇ ਵਿਦੇਸ਼ ਲਿਜਾ ਕੇ...

marriage  divorce  girl  family  police

ਸਵੇਰੇ ਬੈਂਡ-ਵਾਜਿਆਂ ਨਾਲ ਹੋਇਆ ਵਿਆਹ ! ਸ਼ਾਮ ਪੈਂਦੇ-ਪੈਂਦੇ ਹੋ ਗਿਆ ਤਲਾਕ, ਹੈਰਾਨ...

famous actor passes away

ਦਿੱਗਜ ਅਦਾਕਾਰ ਨੇ ਮੁਕਾ ਲਈ ਜੀਵਨਲੀਲਾ ! 44 ਸਾਲ ਦੀ ਉਮਰ 'ਚ ਛੱਡੀ ਦੁਨੀਆ,...

ind vs eng teams playing 11 announced for the first odi

IND vs ENG: ਪਹਿਲੇ ਵਨਡੇ ਲਈ ਟੀਮ ਦੀ ਪਲੇਇੰਗ-11 ਦਾ ਐਲਾਨ, ਇਸ ਧਾਕੜ ਖਿਡਾਰੀ ਦਾ...

heavy rain next 4 days monsoon

ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ...

terror of stray dogs in nawanshahr

ਪੰਜਾਬ ਦੇ ਇਸ ਜ਼ਿਲ੍ਹੇ 'ਚ ਆਵਾਰਾ ਕੁੱਤਿਆਂ ਦਾ ਕਹਿਰ, ਹੈਰਾਨ ਕਰਦੇ ਅੰਕੜੇ ਆਏ...

woman lost rs 30 82 500 in the greed of earning money

ਪੈਸੇ ਕਮਾਉਣ ਦੇ ਲਾਲਚ 'ਚ ਔਰਤ ਨੇ ਗੁਆ ਲਏ 30,82,500 ਰੁਪਏ, ਜਦੋਂ ਮੁਨਾਫਾ ਨਾ...

gold and silver likely to remain under pressure

ਕੀ ਹੋਰ ਸਸਤਾ ਹੋਵੇਗਾ Gold ? ਜਾਣੋ ਅਗਲੇ ਹਫ਼ਤੇ ਕਿਹੜੇ ਕਾਰਨ ਤੈਅ ਕਰਨਗੇ ਕੀਮਤਾਂ

indian student

ਸਟੱਡੀ ਵੀਜ਼ੇ 'ਤੇ ਵਿਦੇਸ਼ ਗਿਆ ਭਾਰਤੀ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! 2 ਮਹੀਨੇ...

man held after indian american wife and son shot in us

ਅਮਰੀਕਾ 'ਚ ਭਾਰਤੀ ਮੂਲ ਦੀ ਮਹਿਲਾ ਦਾ ਗੋਲੀਆਂ ਮਾਰ ਕਤਲ, ਪਤੀ ਹੀ ਨਿਕਲਿਆ ਕਾਤਲ,...

3 young man on a motorcycle fell into a 40 feet deep pit

ਮੋਟਰਸਾਈਕਲ ਸਵਾਰ 3 ਨੌਜਵਾਨ 40 ਫੁੱਟ ਡੂੰਘੇ ਖੱਡੇ ’ਚ ਡਿੱਗੇ, ਪੈ ਗਿਆ ਚੀਕ-ਚਿਹਾੜਾ

fan falls on sleeping child

ਸੌਂ ਰਹੇ ਬੱਚੇ ’ਤੇ ਡਿੱਗਿਆ ਪੱਖਾ, ਕਰੰਟ ਲੱਗਣ ਨਾਲ ਮੌਤ

veteran playback singer passes away

48,000 ਤੋਂ ਵਧ ਗਾਣੇ ਗਾ ਚੁੱਕੀ ਦਿੱਗਜ ਪਲੇਬੈਕ ਗਾਇਕਾ ਦਾ ਦਿਹਾਂਤ, PM ਮੋਦੀ ਨੇ...

famous actress tied the knot

ਵਿਆਹ ਦੇ ਬੰਧਨ 'ਚ ਬੱਝੀ ਮਸ਼ਹੂਰ ਅਦਾਕਾਰਾ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • today the grace of goddess lakshmi will shower on 3 zodiac signs
      ਅੱਜ 3 ਰਾਸ਼ੀਆਂ 'ਤੇ ਵਰ੍ਹੇਗੀ ਮਾਂ ਲਕਸ਼ਮੀ ਦੀ ਕਿਰਪਾ ! ਮਿਲੇਗਾ ਆਰਥਿਕ ਲਾਭ ਤੇ ਘਰ...
    • lottery is going to be held for 4 zodiac signs
      4 ਰਾਸ਼ੀਆਂ ਦੀ ਲੱਗਣ ਵਾਲੀ ਹੈ ਲਾਟਰੀ ! ਪੈਸਿਆਂ ਦਾ ਵਰ੍ਹੇਗਾ ਮੀਂਹ
    • these mistakes made in the kitchen can become the cause of poverty
      ਰਸੋਈ 'ਚ ਕੀਤੀਆਂ ਇਹ ਗਲਤੀਆਂ ਬਣ ਸਕਦੀਆਂ ਹਨ ਕੰਗਾਲੀ ਦਾ ਕਾਰਨ ! ਅੱਜ ਹੀ ਸੁਧਾਰੋ...
    • the doors of fortune will open for these 4 zodiac signs
      ਇਨ੍ਹਾਂ 4 ਰਾਸ਼ੀਆਂ ਲਈ ਖੁੱਲ੍ਹਣਗੇ ਕਿਸਮਤ ਦੇ ਦਰਵਾਜ਼ੇ ! ਮਿਲੇਗਾ ਜ਼ਬਰਦਸਤ ਲਾਭ ਤੇ...
    • these 4 zodiac signs will be in good health from july 12th
      12 ਜੁਲਾਈ ਤੋਂ ਇਹ 4 ਰਾਸ਼ੀਆਂ ਹੋਣਗੀਆਂ ਮਾਲੋਮਾਲ ! ਮਿਲੇਗਾ ਬੰਪਰ ਲਾਭ ਤੇ ਵਰ੍ਹੇਗਾ...
    • peacock feathers will change your destiny
      ਮੋਰ ਪੰਖ ਬਦਲ ਦੇਵੇਗਾ ਤੁਹਾਡੀ ਕਿਸਮਤ ! ਘਰ ਦੀ ਇਸ ਦਿਸ਼ਾ 'ਚ ਰੱਖੋ, ਦੂਰ ਹੋਵੇਗੀ...
    • keys kept in the wrong direction can become a cause of poverty
      ਗਲਤ ਦਿਸ਼ਾ 'ਚ ਰੱਖੀਆਂ ਚਾਬੀਆਂ ਬਣ ਸਕਦੀਆਂ ਹਨ ਕੰਗਾਲੀ ਦਾ ਕਾਰਨ ! ਆਰਥਿਕ ਤੇ ਸਿਹਤ...
    • zodiac signs will be in a state of flux from july 20
      20 ਜੁਲਾਈ ਤੋਂ ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ ! ਬਣ ਰਿਹੈ ਸੂਰਜ ਤੇ ਸ਼ਨੀ ਦਾ...
    • only 4 days 90 melted amarnath shivling video
      ਸਿਰਫ਼ 4 ਦਿਨਾਂ 'ਚ 90% ਪਿਘਲ ਗਿਆ ਅਮਰਨਾਥ ਗੁਫਾ ਦਾ ਸ਼ਿਵਲਿੰਗ, ਸਾਹਮਣੇ ਆਈ...
    • make changes in life and the path to progress will open
      ਰੋਜ਼ਾਨਾ ਦੀ ਜ਼ਿੰਦਗੀ 'ਚ ਕਰ ਲਓ ਇਹ ਬਦਲਾਅ ਖੁੱਲ੍ਹ ਜਾਣਗੇ ਤਰੱਕੀ ਦੇ ਰਾਹ ! ਬਸ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +