ਵੈੱਬ ਡੈਸਕ : ਹਰ ਸਾਲ ਕਾਰਤਿਕ ਕ੍ਰਿਸ਼ਨ ਤ੍ਰਯੋਦਸ਼ੀ ਤਿਥੀ ਨੂੰ ਧਨਤੇਰਸ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸ਼ੁਭ ਦਿਹਾੜੇ 'ਤੇ ਭਗਵਾਨ ਧਨਵੰਤਰੀ ਅਤੇ ਕੁਬੇਰ ਮਹਾਰਾਜ ਦੀ ਪੂਜਾ ਕੀਤੀ ਜਾਂਦੀ ਹੈ। ਧਾਰਮਿਕ ਮਾਨਤਾ ਅਨੁਸਾਰ ਇਸ ਦਿਨ ਨਵੀਂਆਂ ਚੀਜ਼ਾਂ ਦੀ ਖਰੀਦਦਾਰੀ ਕਰਨ ਨਾਲ ਧਨ-ਦੌਲਤ ਵਿੱਚ ਵਾਧਾ ਹੁੰਦਾ ਹੈ। ਹਾਲਾਂਕਿ, ਇਸ ਸਾਲ ਸੋਨੇ ਤੇ ਚਾਂਦੀ ਦੇ ਭਾਅ ਕਾਫ਼ੀ ਵੱਧ ਹੋਣ ਕਾਰਨ ਇਹ ਆਮ ਖਰੀਦਦਾਰਾਂ ਦੇ ਬਜਟ ਤੋਂ ਬਾਹਰ ਹਨ। ਇਸ ਸਥਿਤੀ ਵਿੱਚ, ਤੁਸੀਂ 8 ਅਜਿਹੀਆਂ ਚੀਜ਼ਾਂ ਖਰੀਦ ਸਕਦੇ ਹੋ ਜੋ ਸ਼ੁਭ ਹੋਣ ਦੇ ਨਾਲ-ਨਾਲ ਬਹੁਤ ਕਿਫ਼ਾਇਤੀ ਵੀ ਹਨ:
-ਗੋਮਤੀ ਚੱਕਰ : ਇਹ ਚੱਕਰ ਦੀ ਆਕ੍ਰਿਤੀ ਵਾਲਾ ਇੱਕ ਵਿਸ਼ੇਸ਼ ਪੱਥਰ ਹੁੰਦਾ ਹੈ। ਧਨਤੇਰਸ 'ਤੇ ਘੱਟੋ-ਘੱਟ 2 ਜਾਂ 5 ਚਿੱਟੇ ਗੋਮਤੀ ਚੱਕਰ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ, ਜਿਨ੍ਹਾਂ ਨੂੰ ਦੀਵਾਲੀ 'ਤੇ ਮਾਂ ਲਕਸ਼ਮੀ ਨੂੰ ਅਰਪਿਤ ਕੀਤਾ ਜਾਂਦਾ ਹੈ।
-ਕੌਡੀ : ਸਮੁੰਦਰੀ ਜੀਵ ਦਾ ਖੋਲ ਮੰਨੀ ਜਾਣ ਵਾਲੀ ਕੌਡੀ ਧਨ ਪ੍ਰਾਪਤੀ ਦਾ ਪ੍ਰਤੀਕ ਹੈ। ਧਨਤੇਰਸ 'ਤੇ 5 ਜਾਂ 9 ਕੌੜੀਆਂ ਖਰੀਦ ਕੇ ਦੀਵਾਲੀ ਦੀ ਪੂਜਾ ਵਿੱਚ ਅਰਪਿਤ ਕਰਨ ਨਾਲ ਵਿਆਹ ਨਾਲ ਜੁੜੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ।
-ਸ਼ੰਖ : ਧਾਰਮਿਕ ਮਾਨਤਾਵਾਂ ਵਿੱਚ ਸ਼ੰਖ ਨੂੰ ਮਾਂ ਲਕਸ਼ਮੀ ਦਾ ਭਰਾ ਮੰਨਿਆ ਗਿਆ ਹੈ। ਇਸ ਦੀ ਮੰਗਲਕਾਰੀ ਧੁਨੀ ਘਰ ਵਿੱਚ ਸੁਖ-ਸਮ੍ਰਿਧੀ ਲਿਆਉਂਦੀ ਹੈ।
-ਗਣੇਸ਼-ਲਕਸ਼ਮੀ ਦੀਆਂ ਮੂਰਤੀਆਂ: ਦੀਵਾਲੀ ਪੂਜਾ ਲਈ ਧਨਤੇਰਸ ਵਾਲੇ ਦਿਨ ਹੀ ਮਿੱਟੀ ਦੀਆਂ ਬਣੀਆਂ ਭਗਵਾਨ ਗਣੇਸ਼ ਅਤੇ ਮਾਂ ਲਕਸ਼ਮੀ ਦੀਆਂ ਵੱਖ-ਵੱਖ ਛੋਟੀਆਂ ਮੂਰਤੀਆਂ ਖਰੀਦਣ ਦੀ ਪਰੰਪਰਾ ਹੈ।
-ਝਾੜੂ : ਝਾੜੂ ਨੂੰ ਸਾਫ਼-ਸਫ਼ਾਈ ਅਤੇ ਸ਼ੁਭਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਧਨਤੇਰਸ 'ਤੇ ਝਾੜੂ ਖਰੀਦ ਕੇ ਦੀਵਾਲੀ ਦੀ ਪੂਜਾ ਵਿੱਚ ਰੱਖਿਆ ਜਾਂਦਾ ਹੈ।
-ਬਰਤਨ : ਇਸ ਦਿਨ ਆਪਣੀ ਜ਼ਰੂਰਤ ਅਨੁਸਾਰ ਪਾਣੀ ਰੱਖਣ ਵਾਲੇ ਬਰਤਨ ਜਿਵੇਂ ਲੋਟਾ, ਕਲਸ਼ ਜਾਂ ਗਲਾਸ ਖਰੀਦਣਾ ਵਿਸ਼ੇਸ਼ ਤੌਰ 'ਤੇ ਸ਼ੁਭ ਹੁੰਦਾ ਹੈ।
-ਮਿੱਟੀ ਦੇ ਦੀਵੇ: ਦੀਵਾਲੀ 'ਤੇ ਰੋਸ਼ਨੀ ਲਈ ਧਨਤੇਰਸ ਵਾਲੇ ਦਿਨ ਲੋੜੀਂਦੇ ਮਿੱਟੀ ਦੇ ਦੀਵੇ ਅਤੇ ਮੁੱਖ ਪੂਜਾ ਲਈ ਦੋ ਵੱਡੇ ਦੀਵੇ ਖਰੀਦਣ ਦੀ ਪਰੰਪਰਾ ਹੈ।
-ਖੀਲ-ਬਤਾਸ਼ੇ : ਸੁੱਖ-ਸੰਪੰਨਤਾ ਦੇ ਪ੍ਰਤੀਕ ਖੀਲ-ਬਤਾਸ਼ੇ ਧਨਤੇਰਸ 'ਤੇ ਖਰੀਦ ਕੇ ਦੀਵਾਲੀ ਪੂਜਾ ਵਿੱਚ ਮਾਂ ਲਕਸ਼ਮੀ ਨੂੰ ਚੜ੍ਹਾਏ ਜਾਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧਨਤੇਰਸ 'ਤੇ ਚਮਕੇਗੀ ਇਨ੍ਹਾਂ ਰਾਸ਼ੀਆਂ ਦੀ ਕਿਸਮਤ ! ਸ਼ੁੱਕਰ ਦੇ ਗੋਚਰ ਨਾਲ ਵਰ੍ਹੇਗਾ ਪੈਸਿਆਂ ਦਾ ਮੀਂਹ
NEXT STORY