ਨਵੀਂ ਦਿੱਲੀ- ਵਾਸਤੂ ਸ਼ਾਸਤਰ ਅਨੁਸਾਰ ਘਰ ਵਿੱਚ ਰੱਖੀ ਹਰ ਚੀਜ਼ ਦਾ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦਾ ਹੈ। ਬਹੁਤ ਘੱਟ ਲੋਕ ਇਹ ਜਾਣਦੇ ਹੋਣਗੇ ਕਿ ਸੌਂਦੇ ਸਮੇਂ ਤੁਸੀਂ ਜੋ ਵੀ ਚੀਜ਼ ਆਪਣੇ ਸਿਰ੍ਹਾਣੇ ਭਾਵ ਸਿਰ ਦੇ ਕੋਲ ਰੱਖਦੇ ਹੋ, ਉਸ ਦਾ ਤੁਹਾਡੇ ਜੀਵਨ ’ਤੇ ਬਹੁਤ ਅਸਰ ਪੈ ਸਕਦਾ ਹੈ। ਵਾਸਤੂ ਦੇ ਹਿਸਾਬ ਨਾਲ਼ ਕੁੱਝ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਸੌਂਦੇ ਸਮਾਂ ਕੋਲ ਰੱਖਣ ਲਈ ਮਨਾ ਕੀਤਾ ਜਾਂਦਾ ਹੈ, ਕਿਉਂਕਿ ਇਸ ਨਾਲ ਨਕਾਰਾਤਮਕਤਾ ਆਉਂਦੀ ਹੈ। ਰਾਤ ਨੂੰ ਸੌਂਦੇ ਸਮੇਂ ਲੋਕ ਅਕਸਰ ਆਪਣੇ ਸਿਰ ਕੋਲ ਕੁੱਝ ਚੀਜ਼ਾਂ ਰੱਖ ਕੇ ਸੌ ਜਾਂਦੇ ਹਨ, ਜੋ ਸਹੀ ਨਹੀਂ ਹੁੰਦੀਆਂ। ਦੱਸ ਦੇਈਏ ਕਿ ਇਨ੍ਹਾਂ ਚੀਜ਼ਾਂ ਦਾ ਗ਼ਲਤ ਅਸਰ ਤੁਹਾਡੀ ਸਿਹਤ, ਕੈਰੀਅਰ ਅਤੇ ਪੈਸੇ ਉੱਤੇ ਪੈ ਸਕਦਾ ਹੈ।
ਸਿਰ੍ਹਾਣੇ ਦੇ ਹੇਠ ਅਤੇ ਕੋਲ ਕਦੇ ਨਾ ਰੱਖੋ ਇਹ ਚੀਜ਼ਾਂ
ਪਾਣੀ ਦੀ ਬੋਤਲ
ਕਈ ਲੋਕ ਪਾਣੀ ਦੀ ਬੋਤਲ ਸਿਰ੍ਹਾਣੇ ਰੱਖ ਕਰ ਸੌਂਦੇ ਹਨ। ਵਾਸਤੂ ਅਨੁਸਾਰ ਇਸ ਨਾਲ ਸਿਹਤ ’ਤੇ ਭੈੜਾ ਅਸਰ ਪੈਂਦਾ ਹੈ। ਇਸ ਨਾਲ ਕਿਸੇ ਕੰਮ ਨੂੰ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ ਅਤੇ ਵਿਅਕਤੀ ਵਿੱਚ ਤਣਾਅ ਆਉਣ ਲੱਗਦਾ ਹੈ।
ਫ਼ੋਨ
ਬਹੁਤ ਸਾਰੇ ਲੋਕ ਆਪਣਾ ਮੋਬਾਈਲ ਸਿਰ੍ਹਾਣੇ ਰੱਖਕੇ ਸੌਂਦੇ ਹਨ। ਵਾਸਤੂ ਸ਼ਾਸਤਰ ਅਨੁਸਾਰ ਰਾਤ ਨੂੰ ਸੌਂਦੇ ਵੇਲ੍ਹੇ ਰੇਡੀਏਸ਼ਨ ਦੀ ਵਜ੍ਹਾ ਨਾਲ ਰਾਹੂ ਮਜ਼ਬੂਤ ਹੋ ਜਾਂਦਾ ਹੈ। ਅਜਿਹੇ ਵਿੱਚ ਫ਼ੋਨ ਨੂੰ ਸਿਰ੍ਹਾਣੇ ਰੱਖਣ ਤੋਂ ਬਚੋ ਵਰਨਾ ਫ਼ਾਇਦੇ ਦੀ ਥਾਂ ਜ਼ਿਆਦਾ ਨੁਕਸਾਨ ਹੋ ਸਕਦਾ ਹੈ।
ਬਟੂਆ
ਵਾਸਤੂ ਸ਼ਾਸਤਰ ਅਨੁਸਾਰ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਧਰਤੀ ਮਾਂ ਨੂੰ ਛੂਹਣਾ ਚਾਹੀਦਾ ਹੈ। ਉਸ ਤੋਂ ਬਾਅਦ ਧਰਤੀ ਉੱਤੇ ਨੰਗੇ ਪੈਰ ਖੜੇ ਹੋਣਾ ਚਾਹੀਦਾ ਹੈ ਫਿਰ ਚੱਪਲ ਪਹਿਨਣੀ ਚਾਹੀਦੀ ਹੈ। ਇਸ ਦੇ ਇਲਾਵਾ ਸੌਂਦੇ ਸਮੇਂ ਕਦੇ ਵੀ ਬਟੂਆ ਸਿਰ੍ਹਾਣੇ ਕੋਲ ਜਾਂ ਹੇਠ ਨਹੀਂ ਰੱਖਣਾ ਚਾਹੀਦਾ। ਇਸ ਨਾਲ ਧਨ ਹਾਨੀ ਹੋ ਜਾਂਦੀ ਹੈ।
ਸਿਰ ਦੇ ਨੇੜੇ ਨਾ ਰੱਖੇ ਕਿਤਾਬਾਂ
ਕਈ ਲੋਕ ਕਿਤਾਬਾਂ ਪੜ੍ਹਦੇ-ਪੜ੍ਹਦੇ ਉਸ ਨੂੰ ਸਿਰ੍ਹਾਣੇ ਹੇਠਾਂ ਰੱਖ ਕੇ ਸੌਂ ਜਾਂਦੇ ਹਨ। ਵਾਸਤੂ ਮੁਤਾਬਕ ਕਿਤਾਬ ਨੂੰ ਸਿਰ ਦੇ ਨਜ਼ਦੀਕ ਰੱਖਣ ਨਾਲ ਕੈਰੀਅਰ ਅਤੇ ਸਿਹਤ ਉੱਤੇ ਭੈੜਾ ਪਰ ਭਾਵ ਪੈਂਦਾ ਹੈ।
ਈਅਰਫੋਨ ਜਾਂ ਕੁਝ ਖਾਣ-ਪੀਣ ਦੀਆਂ ਚੀਜ਼ਾਂ
ਸੌਂਦੇ ਸਮੇਂ ਸਿਰ੍ਹਾਣੇ ’ਤੇ ਕਿਤਾਬਾਂ, ਈਅਰਫੋਨ ਜਾਂ ਕੁਝ ਖਾਣ-ਪੀਣ ਦੀਆਂ ਚੀਜ਼ਾਂ ਪਈਆਂ ਹੁੰਦੀਆਂ ਹਨ। ਵਾਸਤੂ ਸ਼ਾਸਤਰ ਅਨੁਸਾਰ ਸੌਂਦੇ ਸਮੇਂ ਸਿਰ੍ਹਾਣੇ ਕੋਲ ਕੋਈ ਅਜਿਹੀ ਚੀਜ਼ ਨਹੀਂ ਹੋਣੀ ਚਾਹੀਦੀ, ਜੋ ਤੁਹਾਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਨਕਾਰਾਤਮਿਕ ਊਰਜਾ ਵਧਾਉਂਦੀਆਂ ਹਨ। ਇਸ ਨਾਲ਼ ਨਾ ਸਿਰਫ਼ ਪੈਸੇ ਦਾ ਨੁਕਸਾਨ ਹੁੰਦਾ ਹੈ ਸਗੋਂ ਜੀਵਨ ਦੇ ਹਰ ਖੇਤਰ ’ਤੇ ਇਸ ਦਾ ਭੈੜਾ ਅਸਰ ਪੈਂਦਾ ਹੈ।
ਬਿਸਤਰੇ ਉੱਤੇ ਬੈਠ ਕੇ ਕਦੇ ਨਾ ਪੜ੍ਹੋ
ਬਿਸਤਰੇ ਉੱਤੇ ਬੈਠ ਕੇ ਪੜ੍ਹਨ ਨਾਲ ਬੁੱਧ ਗ੍ਰਹਿ ਖ਼ਰਾਬ ਹੁੰਦਾ ਹੈ। ਵਾਸਤੂ ਅਨੁਸਾਰ ਬੁੱਧ ਗ੍ਰਹਿ ਦੀ ਵਜ੍ਹਾ ਨਾਲ ਯੋਗਤਾ, ਮਾਨਸਿਕ ਮਜ਼ਬੂਤੀ ਅਤੇ ਧਿਆਨ ਲਗਾਉਣ ਦੀ ਸਮਰੱਥਾ ਖ਼ਰਾਬ ਹੋ ਜਾਂਦੀ ਹੈ, ਜਿਸ ਦਾ ਅਸਰ ਕੈਰੀਅਰ ’ਤੇ ਪੈਂਦਾ ਹੈ।
ਜੁੱਤੇ-ਚੱਪਲ ਬਿਸਤਰੇ ਕੋਲ ਕਦੇ ਨਾ ਰੱਖੋ
ਰਾਤ ਨੂੰ ਸੌਂਦੇ ਸਮੇਂ ਜੁੱਤੇ-ਚੱਪਲ ਬਿਸਤਰੇ ਕੋਲ ਨਹੀਂ ਰੱਖਣੀ ਚਾਹੀਦਾ ਹੈ। ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਸਵੇਰੇ ਉੱਠਦੇ ਉਨ੍ਹਾਂ ਨੂੰ ਕੁੱਝ ਲੱਭਣ ਦੀ ਜ਼ਰੂਰਤ ਨਾ ਪਏ ਅਤੇ ਅੱਖਾਂ ਖੋਲ੍ਹਦੇ ਉਨ੍ਹਾਂ ਨੂੰ ਜੁੱਤੇ- ਚੱਪਲਾਂ ਮਿਲ ਜਾਣ। ਵਾਸਤੂ ਮੁਤਾਬਕ ਸਿਰ੍ਹਾਣੇ ਕੋਲ ਜੁੱਤੇ-ਚੱਪਲ ਰੱਖਣ ਨਾਲ ਨੀਂਦ ਚੰਗੀ ਨਹੀਂ ਆਉਂਦੀ ਅਤੇ ਸਿਹਤ ’ਤੇ ਭੈੜਾ ਪ੍ਰਭਾਵ ਪੈਂਦਾ ਹੈ।
ਵਿਸ਼ਵ ਪ੍ਰਸਿੱਧ ‘ਦੁਰਗਾ ਪੂਜਾ’ ਦੀ ਜਾਣੋ ਕਿਵੇਂ ਹੋਈ ਸੀ ਸ਼ੁਰੂਆਤ
NEXT STORY