ਬਾਗਪਤ/ਬਿਜਨੌਰ/ਬੁਲੰਦਸ਼ਹਿਰ/ਬਰੇਲੀ- ਨਰਾਤਿਆਂ ਦੌਰਾਨ ਕੁੱਟੂ ਦੇ ਆਟੇ ਤੋਂ ਬਣੇ ਪਕਵਾਨ ਖਾਣੇ ਕਈ ਲੋਕਾਂ ਲਈ ਭਾਰੀ ਪੈ ਗਏ। ਬਾਗਪਤ, ਬਿਜਨੌਰ ਅਤੇ ਬੁਲੰਦਸ਼ਹਿਰ ’ਚ ਏ. ਡੀ. ਐੱਮ. ਸ਼ਿਵ ਨਾਰਾਇਣ ਸਿੰਘ ਸਮੇਤ 85 ਲੋਕ ਬੀਮਾਰ ਹੋ ਗਏ, ਜਦਕਿ ਬਰੇਲੀ ’ਚ ਵੀ ਇਕ ਪਰਿਵਾਰ ਦੇ 6 ਮੈਂਬਰ ਫੂਡ ਪੁਆਇਜ਼ਨਿੰਗ ਦਾ ਸ਼ਿਕਾਰ ਹੋਏ।
ਬਾਗਪਤ ’ਚ ਏ. ਡੀ. ਐੱਮ. ਅਤੇ ਹੋਰ ਲੋਕਾਂ ਨੇ ਕੁੱਟੂ ਦੇ ਪਕਵਾਨ ਖਾਣ ਤੋਂ ਬਾਅਦ ਉਲਟੀ, ਘਬਰਾਹਟ ਵਰਗੀਆਂ ਸ਼ਿਕਾਇਤਾਂ ਹੋਣ ’ਤੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਕਈ ਪਿੰਡਾਂ ਦੇ ਲੋਕ ਵੀ ਇਸ ਦੀ ਲਪੇਟ ’ਚ ਆਏ। ਬਿਜਨੌਰ ’ਚ ਲੱਗਭਗ 30 ਲੋਕ ਉਲਟੀ-ਦਸਤ ਨਾਲ ਪੀੜਤ ਹੋਏ, ਜਦਕਿ ਬੁਲੰਦਸ਼ਹਿਰ ’ਚ 35 ਤੋਂ ਵੱਧ ਲੋਕ ਹਸਪਤਾਲ ’ਚ ਦਾਖਲ ਕਰਵਾਏ ਗਏ।
ਬਰੇਲੀ ’ਚ ਵੀ ਕੁੱਟੂ ਦੇ ਆਟੇ ਤੋਂ ਬਣੇ ਪਕਵਾਨ ਖਾਣ ਤੋਂ ਬਾਅਦ ਇਕ ਹੀ ਪਰਿਵਾਰ ਦੇ 6 ਮੈਂਬਰ ਬੀਮਾਰ ਹੋ ਗਏ। ਸਾਰੇ ਮਰੀਜ਼ਾਂ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ।
ਸਿਹਤ ਅਤੇ ਖੁਰਾਕ ਸੁਰੱਖਿਆ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੱਕੀ ਆਟੇ ਦੇ ਨਮੂਨੇ ਲਏ ਜਾ ਰਹੇ ਹਨ ਅਤੇ ਅਧਿਕਾਰੀਆਂ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਰਾਜਸਥਾਨ 'ਚ ਰਾਸ਼ਟਰੀ ਪੰਛੀ ਮੋਰਾਂ 'ਤੇ ਕਹਿਰ: ਟਾਈਗਰ ਰਿਜ਼ਰਵ 'ਚ 12 ਮੋਰ ਅਤੇ 7 ਕੱਛੂ ਮਰੇ ਹੋਏ ਮਿਲੇ
NEXT STORY