ਵੈੱਬ ਡੈਸਕ- ਜਯੋਤਿਸ਼ ਸ਼ਾਸਤਰ ਵਿੱਚ ਗ੍ਰਹਿਆਂ ਦੀ ਚਾਲ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ ਅਤੇ ਸਾਲ 2026 ਵਿੱਚ ਇੱਕ ਅਜਿਹਾ ਸ਼ੁਭ ਸੰਯੋਗ ਬਣਨ ਜਾ ਰਿਹਾ ਹੈ ਜੋ ਕਈਆਂ ਦੀ ਕਿਸਮਤ ਬਦਲ ਸਕਦਾ ਹੈ। 26 ਮਾਰਚ 2026 ਨੂੰ ਦੇਵਗੁਰੂ ਬ੍ਰਹਸਪਤੀ (ਗੁਰੂ) ਅਤੇ ਚੰਦਰਮਾ ਦੀ ਯੁਤੀ ਨਾਲ ਬਹੁਤ ਹੀ ਸ਼ਕਤੀਸ਼ਾਲੀ 'ਗਜਕੇਸਰੀ ਰਾਜਯੋਗ' ਦਾ ਨਿਰਮਾਣ ਹੋਣ ਜਾ ਰਿਹਾ ਹੈ। ਇਹ ਯੋਗ ਵਿਅਕਤੀ ਨੂੰ ਮਾਨ-ਸਨਮਾਨ, ਸਫਲਤਾ ਅਤੇ ਆਰਥਿਕ ਤਰੱਕੀ ਦਿਵਾਉਣ ਵਾਲਾ ਮੰਨਿਆ ਜਾਂਦਾ ਹੈ।
ਪੰਚਾਂਗ ਅਨੁਸਾਰ, ਗੁਰੂ ਗ੍ਰਹਿ ਪਹਿਲਾਂ ਹੀ ਮਿਥੁਨ ਰਾਸ਼ੀ ਵਿੱਚ ਬਿਰਾਜਮਾਨ ਹਨ ਅਤੇ 26 ਮਾਰਚ ਨੂੰ ਚੰਦਰਮਾ ਵੀ ਇਸੇ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ। ਜਦੋਂ ਗੁਰੂ ਅਤੇ ਚੰਦਰਮਾ ਇੱਕੋ ਰਾਸ਼ੀ ਵਿੱਚ ਹੁੰਦੇ ਹਨ ਜਾਂ ਚੰਦਰਮਾ ਤੋਂ ਕੇਂਦਰ ਭਾਵ (1, 4, 7 ਜਾਂ 10ਵੇਂ ਸਥਾਨ) ਵਿੱਚ ਗੁਰੂ ਹੁੰਦੇ ਹਨ, ਤਾਂ ਗਜਕੇਸਰੀ ਰਾਜਯੋਗ ਬਣਦਾ ਹੈ। 'ਗਜ' ਦਾ ਅਰਥ ਹੈ ਹਾਥੀ ਜੋ ਸਮ੍ਰਿੱਧੀ ਦਾ ਪ੍ਰਤੀਕ ਹੈ ਅਤੇ 'ਕੇਸਰੀ' ਯਾਨੀ ਸ਼ੇਰ ਜੋ ਸ਼ਕਤੀ ਦਾ ਪ੍ਰਤੀਕ ਹੈ।
ਇਨ੍ਹਾਂ 3 ਰਾਸ਼ੀਆਂ ਦੀ ਚਮੇਕੀਗੀ ਕਿਸਮਤ
ਮਿਥੁਨ ਰਾਸ਼ੀ: ਇਹ ਯੋਗ ਤੁਹਾਡੀ ਰਾਸ਼ੀ ਦੇ ਲਗਨ ਭਾਵ ਵਿੱਚ ਬਣ ਰਿਹਾ ਹੈ। ਇਸ ਨਾਲ ਕਰਨੀ ਅਤੇ ਆਰਥਿਕ ਸਥਿਤੀ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ। ਨੌਕਰੀਪੇਸ਼ਾ ਲੋਕਾਂ ਨੂੰ ਪ੍ਰਮੋਸ਼ਨ ਜਾਂ ਤਨਖਾਹ ਵਿੱਚ ਵਾਧਾ ਮਿਲ ਸਕਦਾ ਹੈ ਅਤੇ ਨਿਵੇਸ਼ ਤੋਂ ਵੀ ਲਾਭ ਹੋਣ ਦੀ ਸੰਭਾਵਨਾ ਹੈ।
ਸਿੰਘ ਰਾਸ਼ੀ: ਤੁਹਾਡੀ ਕੁੰਡਲੀ ਦੇ 11ਵੇਂ ਭਾਵ ਵਿੱਚ ਇਹ ਯੋਗ ਬਣਨ ਨਾਲ ਆਮਦਨ ਦੇ ਨਵੇਂ ਰਸਤੇ ਖੁੱਲ੍ਹਣਗੇ। ਸਰਕਾਰੀ ਜਾਂ ਪ੍ਰਸ਼ਾਸਨਿਕ ਕੰਮਾਂ ਵਿੱਚ ਸਫਲਤਾ ਮਿਲੇਗੀ ਅਤੇ ਅਚਾਨਕ ਧਨ ਲਾਭ ਹੋਣ ਦੇ ਯੋਗ ਵੀ ਬਣ ਰਹੇ ਹਨ।
ਕੰਨਿਆ ਰਾਸ਼ੀ: ਇਹ ਰਾਜਯੋਗ ਤੁਹਾਡੇ ਦਸਵੇਂ ਭਾਵ ਵਿੱਚ ਬਣ ਰਿਹਾ ਹੈ, ਜੋ ਨੌਕਰੀ ਅਤੇ ਕਾਰੋਬਾਰ ਨਾਲ ਸਬੰਧਤ ਹੈ। ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਹੋਣਗੇ ਅਤੇ ਸਮਾਜ ਵਿੱਚ ਤੁਹਾਡੀ ਪ੍ਰਤਿਸ਼ਠਾ ਵਧੇਗੀ।
ਇਸ ਸ਼ੁਭ ਸਮੇਂ ਦੌਰਾਨ ਕੁਝ ਲੋਕਾਂ ਨੂੰ ਵਾਹਨ ਜਾਂ ਕੋਈ ਮਹਿੰਗੀ ਵਸਤੂ ਖਰੀਦਣ ਦਾ ਮੌਕਾ ਵੀ ਮਿਲ ਸਕਦਾ ਹੈ।
21 ਮਾਰਚ ਨੂੰ ਦਿਨ ਅਤੇ ਰਾਤ ਹੋਣਗੇ ਬਰਾਬਰ, ਜਾਣੋ ਇਸ ਪਿੱਛੇ ਦਾ ਵਿਗਿਆਨਕ ਕਾਰਨ
NEXT STORY