ਨਵੀਂ ਦਿੱਲੀ - ਜੀਵਨ ਵਿਚ ਅਚਾਨਕ ਵਧਣ ਵਾਲੀ ਚਿੰਤਾ, ਆਰਥਿਕ ਘਾਟਾ ਅਤੇ ਰਿਸ਼ਤਿਆਂ ਵਿਚ ਆ ਰਹੀਆਂ ਦੂਰੀਆਂ ਨੂੰ ਘੱਟ ਕਰਨ ਲਈ ਤੁਹਾਡੀ ਰਸੋਈ ਤੁਹਾਡੀ ਸਹਾਇਤਾ ਕਰ ਸਕਦੀ ਹੈ। ਇਸ ਲਈ ਤੁਹਾਨੂੰ ਕੁਝ ਖ਼ਾਸ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ ਸਿਰਫ ਕੁਝ ਚੀਜ਼ਾਂ ਦਾ ਸਥਾਨ ਬਦਲ ਕੇ ਤੁਸੀਂ ਕਾਫ਼ੀ ਲਾਭ ਕਮਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਜ਼ਰੂਰੀ ਗੱਲਾਂ ਬਾਰੇ
ਇਹ ਵੀ ਪੜ੍ਹੋ : ਵਾਸਤੁ ਸ਼ਾਸਤਰ ਮੁਤਾਬਕ ਬਿਮਾਰੀਆਂ ਨੂੰ ਘਰ ਤੋਂ ਰੱਖਣਾ ਚਾਹੁੰਦੇ ਹੋ ਦੂਰ, ਤਾਂ ਕਰੋ ਇਹ ਉਪਾਅ
1. ਰਸੋਈ ਦੀਆਂ ਚੀਜ਼ਾਂ ਸਹੀ ਜਗ੍ਹਾ ਹੋਣ ਤਾਂ ਜੀਵਨ ਦੇ ਉਤਰਾਅ-ਚੜ੍ਹਾਅ ਕਾਫ਼ੀ ਹੱਦ ਤੱਕ ਘੱਟ ਹੋ ਜਾਂਦੇ ਹਨ। ਵਾਸਤੂ ਸ਼ਾਸਤਰ ਮੁਤਾਬਕ ਰਸੋਈ ਦਾ ਸਭ ਤੋਂ ਮਹੱਤਵਪੂਰਨ ਉਪਕਰਣ ਗੈਸ ਦਾ ਚੁੱਲ੍ਹਾ ਹੀ ਹੁੰਦਾ ਹੈ ਇਸ ਲਈ ਇਸ ਨੂੰ ਸਹੀ ਦਿਸ਼ਾ ਵਿਚ ਰੱਖਣ ਵੇਲੇ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਗੈਸ ਦਾ ਚੁੱਲ੍ਹਾ ਅਜਿਹੇ ਸਥਾਨ ਉੱਤੇ ਰੱਖੋ ਜਿਥੋਂ ਭੋਜਨ ਪਕਾਉਂਦੇ ਸਮੇਂ ਜਾਤਕ ਦਰਵਾਜ਼ੇ ਵੱਲ ਅਸਾਨੀ ਨਾਲ ਦੇਖ ਸਕਣ। ਮਿੱਥ ਹੈ ਕਿ ਅਜਿਹਾ ਕਰਨ ਨਾਲ ਜ਼ਿੰਦਗੀ ਦੀ ਚਿੰਤਾ ਘੱਟ ਹੁੰਦੀ ਹੈ।
2. ਮਾਈਕ੍ਰੋਵੇਵ ਨੂੰ ਹਮੇਸ਼ਾ ਦੱਖਣ-ਪੱਛਮ ਦਿਸ਼ਾ ਵੱਲ ਰੱਖਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਜਾਤਰ ਦੇ ਜੀਵਨ ਵਿਚ ਸਕਾਰਾਤਮਕਤਾ ਦਾ ਸੰਚਾਰ ਹੁੰਦਾ ਹੈ। ਇਸ ਦੇ ਨਾਲ ਹੀ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਵੀ ਚੰਗੀ ਰਹਿੰਦੀ ਹੈ।
3. ਫਰਿੱਜ ਨੂੰ ਕਦੇ ਵੀ ਦੱਖਣ ਦਿਸ਼ਾ ਵਿਚ ਨਾ ਰੱਖੋ। ਨਹੀਂ ਤਾਂ ਇਸ ਨਾਲ ਸਿਹਤ ਉੱਤੇ ਗਲਤ ਪ੍ਰਭਾਵ ਪੈਂਦਾ ਹੈ।
4. ਵਾਸਤੂ ਸ਼ਾਸਤਰ ਮੁਤਾਬਕ ਜੇਕਰ ਕਿਸੇ ਜਾਤਕ ਦੇ ਰਸੋਈ ਵਿਚ ਵਾਸਤੂਦੋਸ਼ ਹੋਵੇ ਤਾਂ ਇਸ ਲਈ ਉਪਾਅ ਕਰ ਸਕਦੇ ਹੋ। ਪੰਚਰਤਨ ਨੂੰ ਤਾਂਬੇ ਦੇ ਕਲਸ਼ ਵਿਚ ਪਾ ਕੇ ਇਸ ਨੂੰ ਇਸ਼ਾਨ ਕੌਣ ਭਾਵ ਉੱਤਰ-ਪੂਰਬ ਦੇ ਕੋਣੇ ਵਿਚ ਸਥਾਪਤ ਕਰੋ। ਇਸ ਨਾਲ ਵਾਸਤੂਦੋਸ਼ ਖਤਮ ਹੋ ਜਾਂਦੇ ਹਨ।
5. ਇਸ ਤੋਂ ਇਲਾਵਾ ਜੇਕਰ ਕੋਈ ਨਵੀਂ ਰਸੋਈ ਬਣਵਾਉਣ ਜਾ ਰਹੇ ਹੋ ਤਾਂ ਇਸ ਨੂੰ ਅਗਣੀ ਕੋਣ ਵਿਚ ਵੀ ਬਣਵਾਓ।
6. ਰਸੋਈ ਵਿਚ ਕਦੇ ਵੀ ਕਾਲੇ ਰੰਗ ਦਾ ਪੱਧਰ ਨਾ ਲਗਵਾਓ।
7. ਰਸੋਈ ਘਰ ਵਿਚ ਭਗਵਾਨ ਸ੍ਰੀ ਕ੍ਰਿਸ਼ਣ ਜੀ ਦਾ ਮੱਖਣ ਖਾਂਦੇ ਹੋਏ ਦਾ ਚਿੱਤਰ ਲਗਾਓ। ਇਸ ਨਾਲ ਕਦੇ ਵੀ ਧਨ ਦੀ ਕਮੀ ਨਹੀਂ ਹੁੰਦੀ।
ਇਹ ਵੀ ਪੜ੍ਹੋ : ਮੰਗਲਵਾਰ ਨੂੰ ਹੈ ਹਨੂਮਾਨ ਜਯੰਤੀ, ਜਾਣੋ ਰਾਮ ਭਗਤ ਬਜਰੰਗਬਲੀ ਦੀ ਜਨਮਕਥਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰੀ ਸਾਂਝੇ ਕਰੋ।
ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਇਹ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਸਾਰੇ ਰਾਹ
NEXT STORY