ਵੈੱਬ ਡੈਸਕ- ਹਿੰਦੂ ਧਰਮ ਵਿੱਚ ਹਰ ਤਿਉਹਾਰ ਦਾ ਆਪਣਾ ਵੱਖਰਾ ਹੀ ਮਹੱਤਵ ਹੁੰਦਾ ਹੈ। ਕਾਰਤਿਕ ਮਹੀਨੇ ਵਿੱਚ ਆਉਣ ਵਾਲਾ ਅਹੋਈ ਅਸ਼ਟਮੀ ਦਾ ਇਹ ਵਰਤ ਬਹੁਤ ਮਹੱਤਵਪੂਰਨ ਹੈ। ਮਾਵਾਂ ਆਪਣੇ ਬੱਚਿਆਂ ਦੀ ਤੰਦਰੁਸਤੀ ਲਈ ਇਹ ਵਰਤ ਰੱਖਦੀਆਂ ਹਨ। ਅਹੋਈ ਅਸ਼ਟਮੀ ਦਾ ਵਰਤ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਨੂੰ ਰੱਖਿਆ ਜਾਂਦਾ ਹੈ।
ਸਾਲ 2024 ਵਿੱਚ ਅਹੋਈ ਅਸ਼ਟਮੀ ਦਾ ਵਰਤ 24 ਅਕਤੂਬਰ, ਵੀਰਵਾਰ ਨੂੰ ਰੱਖਿਆ ਜਾਵੇਗਾ। ਇਸ ਦਿਨ ਅਸਮਾਨ ਵਿੱਚ ਤਾਰਿਆਂ ਨੂੰ ਦੇਖ ਕੇ ਵਰਤ ਖੋਲ੍ਹਿਆ ਜਾਂਦਾ ਹੈ।
ਅਹੋਈ ਅਸ਼ਟਮੀ 2024 ਤਿਥੀ
ਅਹੋਈ ਅਸ਼ਟਮੀ ਤਿਥੀ ਦੀ ਸ਼ੁਰੂਆਤ 23 ਅਕਤੂਬਰ, 2024 ਬੁੱਧਵਾਰ ਨੂੰ ਰਾਤ 1.18 ਵਜੇ ਹੋਵੇਗੀ।
ਅਹੋਈ ਅਸ਼ਟਮੀ ਤਿਥੀ 24 ਅਕਤੂਬਰ 2024 ਨੂੰ ਵੀਰਵਾਰ ਨੂੰ ਰਾਤ 1.58 ਵਜੇ ਸਮਾਪਤ ਹੋਵੇਗੀ।
ਇਸ ਤਿਥੀ ਅਨੁਸਾਰ ਅਹੋਈ ਅਸ਼ਟਮੀ ਦਾ ਵਰਤ 24 ਅਕਤੂਬਰ ਦਿਨ ਵੀਰਵਾਰ ਨੂੰ ਰੱਖਿਆ ਜਾਵੇਗਾ।
ਇਸ ਦਿਨ ਪੂਜਾ ਦਾ ਮਹੂਰਤ ਹੈ ਸ਼ਾਮ 5.42-6.59 ਮਿੰਟ ਤੱਕ।
ਮਿਆਦ 1 ਘੰਟਾ 17 ਮਿੰਟ ਹੋਵੇਗੀ।
ਤਾਰਿਆਂ ਨੂੰ ਦੇਖਣ ਦਾ ਸਮਾਂ 6.06 ਮਿੰਟ ਹੋਵੇਗਾ
ਅਹੋਈ ਅਸ਼ਟਮੀ ਵਾਲੇ ਦਿਨ ਚੰਨ ਚੜ੍ਹਨ ਦਾ ਸਮਾਂ ਰਾਤ 11.55 ਵਜੇ ਹੋਵੇਗਾ।
ਅਹੋਈ ਅਸ਼ਟਮੀ ਦਾ ਵਰਤ ਕਰਵਾ ਚੌਥ ਦੇ ਵਰਤ ਤੋਂ 4 ਦਿਨ ਬਾਅਦ ਆਉਂਦਾ ਹੈ। ਇਸ ਵਰਤ ਨੂੰ ਅਹੋਈ ਆਠੇਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅਹੋਈ ਅਸ਼ਟਮੀ ਦਾ ਵਰਤ ਉੱਤਰ ਭਾਰਤ ਵਿੱਚ ਵਧੇਰੇ ਪ੍ਰਸਿੱਧ ਹੈ। ਇਸ ਦਿਨ ਮਾਵਾਂ ਆਪਣੇ ਬੱਚਿਆਂ ਲਈ ਵਰਤ ਰੱਖਦੀਆਂ ਹਨ। ਦੂਜੇ ਪਾਸੇ, ਜੇਕਰ ਬੇਔਲਾਦ ਔਰਤਾਂ ਇਸ ਦਿਨ ਵਰਤ ਰੱਖਦੀਆਂ ਹਨ ਤਾਂ ਉਨ੍ਹਾਂ ਨੂੰ ਬੱਚੇ ਦੀ ਪ੍ਰਾਪਤੀ ਹੁੰਦੀ ਹੈ।
ਦੀਵਾਲੀ ਤੋਂ 8 ਦਿਨ ਪਹਿਲਾਂ ਆਉਣ ਵਾਲੇ ਇਸ ਵਰਤ ਨੂੰ ਕਾਰਤਿਕ ਮਹੀਨੇ ਦੀ ਅਸ਼ਟਮੀ ਤਿਥੀ ਨੂੰ ਰੱਖਿਆ ਜਾਂਦਾ ਹੈ। ਇਸ ਦਿਨ ਅਹੋਈ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਇਸ ਵਰਤ ਦੀ ਪੂਜਾ ਵਿਧੀ।
ਅਹੋਈ ਅਸ਼ਟਮੀ ਪੂਜਾ ਵਿਧੀ
ਇਸ ਦਿਨ ਮਾਵਾਂ ਸਵੇਰੇ ਉੱਠ ਕੇ ਵਰਤ ਰੱਖਣ ਦਾ ਪ੍ਰਣ ਲੈਂਦੀਆਂ ਹਨ।
ਸ਼ਾਮ ਨੂੰ ਪੂਜਾ ਸਹੀ ਮਹੂਰਤ ਦੇਖ ਕੇ ਕਰੋ।
ਕੰਧ 'ਤੇ ਦੇਵੀ ਅਹੋਈ ਦੀ ਤਸਵੀਰ ਬਣਾਓ।
ਪੂਜਾ ਵਿੱਚ 8 ਪੁੜੀਆਂ, 8 ਪੂਏ ਅਤੇ ਹਲਵਾ ਜ਼ਰੂਰ ਰੱਖੋ।
ਪੂਜਾ ਦੌਰਾਨ ਵਰਤ ਦੀ ਕਥਾ ਜ਼ਰੂਰ ਸੁਣੋ ਜਾਂ ਪੜ੍ਹੋ।
ਇਸ ਦਿਨ ਸੇਈ ਦੀ ਪੂਜਾ ਵੀ ਕੀਤੀ ਜਾਂਦੀ ਹੈ ਅਤੇ ਸੇਈ ਨੂੰ ਹਲਵਾ ਅਤੇ ਸਰਈ ਦੀਆਂ ਸੱਤ ਸੋਟੀਆਂ ਭੇਟ ਕੀਤੀਆਂ ਜਾਂਦੀਆਂ ਹਨ।
ਪੂਜਾ ਤੋਂ ਬਾਅਦ, ਅਹੋਈ ਅਸ਼ਟਮੀ ਦੀ ਆਰਤੀ ਕਰੋ।
ਅਸਮਾਨ ਵਿੱਚ ਤਾਰਿਆਂ ਨੂੰ ਦੇਖ ਕੇ ਵਰਤ ਖੋਲ ਲਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਕਰਵਾਚੌਥ ਵਰਤ; ਸੁਹਾਗਣਾਂ ਲਈ ਖ਼ੁਸ਼ਖ਼ਬਰੀ, ਨਜ਼ਰ ਆਇਆ 'ਚੰਨ'
NEXT STORY