ਵੈੱਬ ਡੈਸਕ- ਘਰ 'ਚ ਛੋਟੇ-ਛੋਟੇ ਜੀਵ ਘੁੰਮਦੇ ਹੀ ਰਹਿੰਦੇ ਹਨ, ਪਰ ਕੁਝ ਜੀਵ ਅਜਿਹੇ ਵੀ ਹੁੰਦੇ ਹਨ ਜੋ ਤੁਹਾਡਾ ਨਸੀਬ ਵੀ ਬਦਲ ਸਕਦੇ ਹਨ। ਇਨ੍ਹਾਂ ਜੀਵਾਂ ਦਾ ਘਰ 'ਚ ਹੋਣਾ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹਾ ਹੀ ਇਕ ਜੀਵ ਹੈ-ਕੀੜੀਆਂ। ਮੰਨਿਆ ਜਾਂਦਾ ਹੈ ਕਿ ਕੀੜੀਆਂ ਘਰ 'ਚ ਹੋਣਾ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਇਹ ਕੁਝ ਅਸ਼ੁੱਭ ਹੋਣ ਤੋਂ ਪਹਿਲਾਂ ਸੰਕੇਤ ਦਿੰਦੀਆਂ ਹਨ।
ਕਾਲੀਆਂ ਕੀੜੀਆਂ
ਕਾਲੀਆਂ ਕੀੜੀਆਂ ਜੇ ਘਰ ਦੀ ਪੱਛਮੀ ਦਿਸ਼ਾ ਤੋਂ ਨਿਕਲਦੀਆਂ ਹਨ, ਤਾਂ ਇਹ ਵਿਦੇਸ਼ ਯਾਤਰਾ ਦਾ ਸੰਕੇਤ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਵਾਸਤੂ ਦੇ ਅਨੁਸਾਰ, ਕਾਲੀਆਂ ਕੀੜੀਆਂ ਤੁਹਾਡੇ ਜੀਵਨ 'ਚ ਪਾਜ਼ੇਟੀਵਿਟੀ ਵੀ ਫੈਲਾਉਂਦੀਆਂ ਹਨ।
ਇਹ ਵੀ ਪੜ੍ਹੋ: ਸਵੇਰੇ 3 ਤੋਂ 5 ਵਿਚਾਲੇ ਨੀਂਦ ਖੁੱਲ੍ਹਣ ਪਿੱਛੇ ਹੈ ਵੱਡਾ ਰਾਜ਼, ਪ੍ਰੇਮਾਨੰਦ ਮਹਾਰਾਜ ਨੇ ਦੱਸਿਆ ਵੱਡਾ ਕਾਰਣ
ਧਨ ਤੇ ਅਮੀਰੀ ਦਾ ਸੰਕੇਤ
ਜੇ ਕੀੜੀਆਂ ਚੌਲਾਂ ਦੇ ਭਾਂਡੇ 'ਚੋਂ ਨਿਕਲਦੀਆਂ ਹਨ, ਤਾਂ ਇਹ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਇਹ ਘਰ 'ਚ ਧਨ ਦਾ ਵਾਧਾ ਅਤੇ ਪੈਸਿਆਂ ਨਾਲ ਸੰਬੰਧਤ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ।
ਨੈਗੇਟਿਵ ਐਨਰਜੀ ਤੋਂ ਰਾਹਤ
ਲਾਲ ਕੀੜੀਆਂ ਜੇ ਮੂੰਹ 'ਚ ਆਂਡਾ ਲੈ ਕੇ ਘਰ ਤੋਂ ਨਿਕਲਦੀਆਂ ਹਨ, ਤਾਂ ਇਹ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਘਰ ਦੀ ਨੈਗੇਟਿਵ ਐਨਰਜੀ ਦੂਰ ਹੁੰਦੀ ਹੈ ਅਤੇ ਜੀਵਨ 'ਚ ਤੇਜ਼ੀ ਨਾਲ ਤਰੱਕੀ ਹੋਣ ਦੀ ਸੰਭਾਵਨਾ ਬਣਦੀ ਹੈ।
ਇਹ ਵੀ ਪੜ੍ਹੋ : OMG ! ਸੋਨੇ ਨੇ ਫਿਰ ਮਾਰੀ ਛਾਲ, ਜਾਣੋ ਹੁਣ ਕਿੰਨੇ 'ਚ ਮਿਲੇਗਾ 10 ਗ੍ਰਾਮ Gold
ਕੀੜੀਆਂ ਦੇ ਹੋਰ ਸੰਕੇਤ
ਵਾਸਤੂ ਅਨੁਸਾਰ, ਜੇ ਕੀੜੀਆਂ ਘਰ ਦੇ ਉੱਪਰ ਜਾਂਦੀਆਂ ਦਿੱਸ ਰਹੀਆਂ ਹਨ, ਤਾਂ ਇਹ ਤੁਹਾਡੇ ਜੀਵਨ 'ਚ ਵਿਕਾਸ, ਖੁਸ਼ੀ, ਸ਼ਾਂਤੀ ਅਤੇ ਤਰੱਕੀ ਦਾ ਸੰਕੇਤ ਹੈ। ਪਰ ਜੇ ਕੀੜੀਆਂ ਕੰਧ ਤੋਂ ਹੇਠਾਂ ਆ ਰਹੀਆਂ ਹਨ, ਤਾਂ ਇਹ ਨਕਾਰਾਤਮਕਤਾ ਦੀ ਨਿਸ਼ਾਨੀ ਮੰਨੀ ਜਾਂਦੀ ਹੈ।
ਖੁਸ਼ੀਆਂ ਤੇ ਧਨ ਲਾਭ
ਜੇ ਕੀੜੀਆਂ ਛੱਤ ਤੋਂ ਨਿਕਲਦੀਆਂ ਦਿੱਸ ਰਹੀਆਂ ਹਨ, ਤਾਂ ਇਹ ਧਨ ਲਾਭ, ਜਾਇਦਾਦ 'ਚ ਵਾਧਾ ਅਤੇ ਵਿਆਹੁਤਾ ਜੀਵਨ 'ਚ ਖੁਸ਼ੀਆਂ ਲਿਆਉਂਦਾ ਹੈ। ਇਸ ਨਾਲ ਸੰਤਾਨ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੋ ਸਕਦੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਵੇਰੇ 3 ਤੋਂ 5 ਵਿਚਾਲੇ ਨੀਂਦ ਖੁੱਲ੍ਹਣ ਪਿੱਛੇ ਹੈ ਵੱਡਾ ਰਾਜ਼, ਪ੍ਰੇਮਾਨੰਦ ਮਹਾਰਾਜ ਨੇ ਦੱਸਿਆ ਵੱਡਾ ਕਾਰਣ
NEXT STORY