ਵੈੱਬ ਡੈਸਕ- ਜਿਹੜੇ ਲੋਕਾਂ ਦੀ ਨੀਂਦ ਸਵੇਰੇ 3 ਤੋਂ 5 ਵਜੇ ਵਿਚਾਲੇ ਪਿਸ਼ਾਬ ਜਾਣ ਲਈ ਖੁੱਲ੍ਹਦੀ ਹੈ, ਉਸ ਨੂੰ ਲੈ ਕੇ ਹਾਲ ਹੀ 'ਚ ਪ੍ਰੇਮਾਨੰਦ ਮਹਾਰਾਜ ਜੀ ਨੇ ਇਕ ਦਿਲਚਸਪ ਗੱਲ ਕਹੀ, ਜਿਸ ਨੂੰ ਸੁਣ ਕੇ ਤੁਸੀਂ ਵੀ ਸੋਚਣ 'ਤੇ ਮਜ਼ਬੂਰ ਹੋ ਜਾਓਗੇ। ਉਨ੍ਹਾਂ ਦੱਸਿਆ ਕਿ ਸਵੇਰੇ 3 ਤੋਂ 5 ਵਜੇ ਦਾ ਸਮਾਂ ਸਿਰਫ਼ ਪਿਸ਼ਾਬ ਜਾਣ ਦਾ ਸਮਾਂ ਨਹੀਂ ਹੁੰਦਾ ਸਗੋਂ ਇਹ ਇਕ ਬਹੁਤ ਹੀ ਖ਼ਾਸ ਅਤੇ ਪਵਿੱਤਰ ਸਮਾਂ ਹੁੰਦਾ ਹੈ।
ਇਹ ਵੀ ਪੜ੍ਹੋ : OMG ! ਸੋਨੇ ਨੇ ਫਿਰ ਮਾਰੀ ਛਾਲ, ਜਾਣੋ ਹੁਣ ਕਿੰਨੇ 'ਚ ਮਿਲੇਗਾ 10 ਗ੍ਰਾਮ Gold
ਕੀ ਕਹਿੰਦੇ ਹਨ ਪ੍ਰੇਮਾਨੰਦ ਜੀ?
ਪ੍ਰੇਮਾਨੰਦ ਜੀ ਅਨੁਸਾਰ ਸਵੇਰੇ 3 ਤੋਂ 5 ਵਜੇ ਦਾ ਸਮਾਂ 'ਬ੍ਰਹਮ ਮਹੂਰਤ' ਕਹਾਉਂਦਾ ਹੈ। ਇਹ ਉਹ ਸਮਾਂ ਹੁੰਦਾ ਹੈ, ਜਦੋਂ ਕੁਦਰਤ 'ਚ ਇਕ ਵੱਖ ਹੀ ਤਰ੍ਹਾਂ ਦੀ ਊਰਜਾ ਹੁੰਦੀ ਹੈ, ਜੋ ਅਧਿਆਤਮਿਕ ਸਾਧਨਾ ਅਤੇ ਧਿਆਨ ਲਈ ਸ਼ਭ ਤੋਂ ਉੱਤਮ ਮੰਨੀ ਜਾਂਦੀ ਹੈ। ਉਹ ਕਹਿੰਦੇ ਹਨ ਕਿ ਜੇਕਰ ਤੁਹਾਡੀ ਨੀਂਦ ਇਸ ਸਮੇਂ ਖੁੱਲ੍ਹਦੀ ਹੈ ਤਾਂ ਇਸ ਨੂੰ ਸਿਰਫ਼ ਇਕ ਸਰੀਰਕ ਲੋੜ ਨਾ ਸਮਝੋ, ਸਗੋਂ ਇਸ ਨੂੰ ਇਕ ਸੰਕੇਤ ਮੰਨੋ। ਮਹਾਰਾਜ ਜੀ ਦੱਸਦੇ ਹਨ ਕਿ ਇਸ ਸਮੇਂ ਸਾਡੀ ਆਤਮਾ ਬਹੁਤ ਜਾਗਰੂਕ ਹੁੰਦੀ ਹੈ ਅਤੇ ਇਸ ਸਮਾਂ ਸਾਨੂੰ ਈਸ਼ਵਰ ਨਾਲ ਜੁੜਣ ਦਾ ਇਕ ਮੌਕਾ ਦਿੰਦਾ ਹੈ।
ਪ੍ਰੇਮਾਨੰਦ ਜੀ ਨੇ ਸੁਝਾਅ ਦਿੰਦੇ ਹੋਏ ਕਿਹਾ ਕਿ ਜਦੋਂ ਵੀ ਤੁਹਾਡੀ ਨੀਂਦ ਇਸ ਸਮੇਂ ਖੁੱਲ੍ਹੇ ਤਾਂ ਇਸ ਨੂੰ ਵਰਦਾਨ ਦੀ ਤਰ੍ਹਾਂ ਸਮਝੋ। ਆਲਸ ਨਾ ਕਰੋ ਅਤੇ ਤੁਰੰਤ ਬਿਸਤਰ ਛੱਡ ਦਿਓ, ਕੁਝ ਦੇਰ ਸ਼ਾਂਤ ਹੋ ਕੇ ਬੈਠੋ, ਤੁਸੀਂ ਭਗਵਾਨ ਦਾ ਨਾਂ ਲੈ ਸਕਦੇ ਹੋ। ਕੋਈ ਮੰਤਰ ਜਾਪ ਕਰ ਸਕਦੇ ਹੋ, ਆਪਣੇ ਵਡੇਰਿਆਂ ਨੂੰ ਯਾਦ ਕਰ ਸਕਦੇ ਹੋ (ਉਨ੍ਹਾਂ ਨੂੰ ਪ੍ਰਾਰਥਨਾ ਕਰੋ ਕਿ ਹੇ ਪੂਰਵਜ਼ੋ ਸਾਡੇ 'ਤੇ ਤੁਹਾਡੀ ਕਿਰਪਾ ਬਣਾਈ ਰੱਖਣਾ ਅਤੇ ਮੈਂ ਕੋਈ ਗਲਤੀ ਕੀਤੀ ਹੈ ਤਾਂ ਉਸ ਲਈ ਮੁਆਫ਼ ਕਰਨਾ) ਜਾਂ ਸਿਰਫ਼ ਆਪਣੇ ਸਾਹਾਂ 'ਤੇ ਧਿਆਨ ਕੇਂਦਰਿਤ ਕਰ ਸਕਦੇ ਹੋ। ਤੁਸੀਂ ਆਪਣੇ ਸਾਹਾਂ ਨੂੰ ਬ੍ਰਹਮਾ ਮਹੂਰਤ ਦੀ ਪਵਿੱਤਰ ਊਰਜਾ ਦੀ ਤਰ੍ਹਾਂ ਸਮਝੋ, ਉਸ ਨੂੰ ਮਹਿਸੂਸ ਕਰੋ। ਅਜਿਹਾ ਕਰਨ ਨਾਲ ਨਾ ਸਿਰਫ਼ ਤੁਹਾਨੂੰ ਮਾਨਸਿਕ ਸ਼ਾਂਤੀ ਮਿਲੇਗੀ ਸਗੋਂ ਤੁਹਾਡੀ ਅਧਿਆਤਮਿਕ ਯਾਤਰਾ 'ਚ ਵੀ ਤਰੱਕੀ ਹੋਵੇਗੀ। ਪ੍ਰੇਮਾਨੰਦ ਜੀ ਕਹਿੰਦੇ ਹਨ ਕਿ ਇਹ ਸਮਾਂ ਸਾਡੇ ਸਰੀਰ ਅਤੇ ਮਨ ਨੂੰ ਸ਼ੁੱਧ ਕਰਨ ਅਤੇ ਸਕਾਰਾਤਮਕ ਊਰਜਾ ਨਾਲ ਭਰਨ ਦਾ ਸੁਨਹਿਰੀ ਮੌਕਾ ਹੁੰਦਾ ਹੈ।
ਮੈਡੀਕਲ ਕਾਰਨ ਵੀ ਹੋ ਸਕਦਾ ਹੈ
ਇਸ ਸਮੇਂ ਨੀਂਦ ਖੁੱਲ੍ਹਣ ਦੇ ਮਾਮਲੇ 'ਚ ਸਿਰਫ਼ ਆਧਿਆਤਮ ਨਹੀਂ, ਮੈਡੀਕਲ ਕਾਰਨ ਵੀ ਹੋ ਸਕਦਾ ਹੈ। ਇਸ ਨੂੰ ‘ਨੌਕਚੂਰੀਆ’ (Nocturia) ਕਿਹਾ ਜਾਂਦਾ ਹੈ। ਇਹ ਸਮੱਸਿਆ ਕਿਸੇ ਨੂੰ ਵੀ ਹੋ ਸਕਦੀ ਹੈ, ਪਰ 50 ਸਾਲ ਤੋਂ ਉਪਰ ਇਹ ਜ਼ਿਆਦਾ ਹੁੰਦੀ ਹੈ। ਮਰਦਾਂ 'ਚ ਇਹ ਬਹੁਤ ਵੱਧ ਮਿਲਦੀ ਹੈ, ਜਦਕਿ 50 ਤੋਂ ਘੱਟ ਉਮਰ ਦੀਆਂ ਔਰਤਾਂ 'ਚ ਜ਼ਿਆਦਾ ਮਾਮਲੇ ਵੇਖੇ ਜਾਂਦੇ ਹਨ। ਲਗਭਗ 30 ਸਾਲ ਤੋਂ ਵੱਧ ਉਮਰ ਦੇ ਹਰ ਤੀਜੇ ਵਿਅਕਤੀ ਨੂੰ ਇਹ ਸਮੱਸਿਆ ਹੁੰਦੀ ਹੈ।
ਲੱਛਣ
- ਰਾਤ ਨੂੰ 2 ਜਾਂ ਉਸ ਤੋਂ ਵੱਧ ਵਾਰ ਪਿਸ਼ਾਬ ਲਈ ਉੱਠਣਾ।
- ਜੇ ‘ਪੋਲੀਯੂਰੀਆ’ (Polyuria) ਹੈ, ਤਾਂ ਪਿਸ਼ਾਬ ਦੀ ਮਾਤਰਾ ਵੀ ਜ਼ਿਆਦਾ ਹੋ ਸਕਦੀ ਹੈ।
- ਦਿਨ ਭਰ ਥਕਾਵਟ ਅਤੇ ਨੀਂਦ ਆਉਣਾ, ਕਿਉਂਕਿ ਵਾਰ-ਵਾਰ ਉੱਠਣ ਨਾਲ ਨੀਂਦ ਦਾ ਚੱਕਰ ਵਿਗੜ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਹੋਈ ਅਸ਼ਟਮੀ 'ਤੇ ਸਿਰਫ਼ ਕੁਝ ਹੀ ਮਿੰਟ ਦਾ ਹੈ ਸ਼ੁੱਭ ਮਹੂਰਤ, ਜਾਣੋ ਕਿੰਨੇ ਵਜੇ ਨਿਕਲਣਗੇ ਤਾਰੇ
NEXT STORY