ਜਲੰਧਰ (ਬਿਊਰੋ) - ਹਿੰਦੂ ਧਰਮ ਵਿੱਚ ਨਰਾਤਿਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਹਿੰਦੂ ਧਰਮ ਦੇ ਲੋਕ ਨਰਾਤੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਉਂਦੇ ਹਨ। ਨਰਾਤਿਆਂ ਦੇ 9 ਦਿਨਾਂ ਦੌਰਾਨ ਮਾਂ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਸ਼ਰਧਾਲੂ ਮਾਂ ਨੂੰ ਖੁਸ਼ ਕਰਨ ਲਈ ਵਰਤ ਵੀ ਰੱਖਦੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ ਨਰਾਤਿਆਂ ਦੌਰਾਨ ਦੁਰਗਾ ਦੀ ਪੂਜਾ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਕਿਉਂ ਮਨਾਏ ਜਾਂਦੇ ਹਨ ਅੱਸੂ ਦੇ ਨਰਾਤੇ
ਹਿੰਦੂਆਂ ਮਾਨਤਾਵਾਂ ਅਨੁਸਾਰ ਅੱਸੂ ਦੇ ਨਰਾਤਿਆਂ ਦਾ ਸਬੰਧ ਭਗਵਾਨ ਸ਼੍ਰੀ ਰਾਮ ਜੀ ਨਾਲ ਹੈ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਨਰਾਤਿਆਂ ਦੀ ਸ਼ੁਰੂਆਤ ਰਾਮ ਜੀ ਨੇ ਕੀਤੀ ਸੀ। ਭਗਵਾਨ ਸ਼੍ਰੀ ਰਾਮ ਜੀ ਨੇ ਸਭ ਤੋਂ ਪਹਿਲਾਂ ਸਮੁੰਦਰ ਦੇ ਕਿਨਾਰੇ ਅੱਸੂ ਦੇ ਨਰਾਤਰਿਆਂ ਦੀ ਪੂਜਾ ਕਰਨੀ ਸ਼ੁਰੂ ਕੀਤੀ ਸੀ। ਸ਼੍ਰੀ ਰਾਮ ਨੇ ਪੂਰੇ ਰੀਤੀ-ਰਿਵਾਜਾਂ ਨਾਲ ਇਹ ਪੂਜਾ ਲਗਾਤਾਰ 9 ਦਿਨ ਕੀਤੀ। ਇਸ ਤੋਂ ਬਾਅਦ 10ਵੇਂ ਦਿਨ ਭਗਵਾਨ ਸ਼੍ਰੀ ਰਾਮ ਨੇ ਰਾਵਣ ਨੂੰ ਮਾਰਿਆ ਸੀ। ਇਹੀ ਕਾਰਨ ਹੈ ਕਿ ਅੱਸੂ ਨਰਾਤਿਆਂ 'ਚ 9 ਦਿਨਾਂ ਤੱਕ ਦੁਰਗਾ ਮਾਂ ਦੀ ਪੂਜਾ ਕਰਨ ਤੋਂ ਬਾਅਦ 10ਵੇਂ ਦਿਨ ਦੇਸ਼ ਭਰ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਇਸ ਦਿਨ ਤੋਂ ਸ਼ੁਰੂ ਹੋ ਰਹੇ ਨੇ ਅੱਸੂ ਦੇ ਨਰਾਤੇ
ਪਹਿਲਾਂ ਨਰਾਤਾ - 26 ਸਤੰਬਰ - ਮਾਂ ਸ਼ੈਲਪੁਤਰੀ - ਸੋਮਵਾਰ
ਦੂਜਾ ਨਰਾਤਾ -27 ਸਤੰਬਰ - ਮਾਂ ਬ੍ਰਹਮਚਾਰਿਣੀ - ਮੰਗਲਵਾਰ
ਤੀਜਾ ਨਰਾਤਾ -28 ਸਤੰਬਰ - ਮਾਂ ਚੰਦਰਘੰਟਾ - ਬੁੱਧਵਾਰ
ਚੌਥਾ ਨਰਾਤਾ - 29 ਸਤੰਬਰ - ਮਾਂ ਕੁਸ਼ਮਾਂਡਾ - ਵੀਰਵਾਰ
ਪੰਜਵਾਂ ਨਰਾਤਾ - 30 ਸਤੰਬਰ - ਮਾਂ ਸਕੰਦਮਾਤਾ - ਸ਼ੁੱਕਰਵਾਰ
ਛੇਵਾਂ ਨਰਾਤਾ - 1 ਅਕਤੂਬਰ - ਮਾਂ ਕਾਤਯਾਨੀ - ਸ਼ਨੀਵਾਰ
ਸੱਤਵਾਂ ਨਰਾਤਾ - 2 ਅਕਤੂਬਰ - ਮਾਂ ਕਾਲਰਾਤਰੀ - ਐਤਵਾਰ
ਅੱਠਵਾਂ ਨਰਾਤਾ -3 ਅਕਤੂਬਰ - ਮਾਂ ਮਹਾਗੌਰੀ - ਸੋਮਵਾਰ
ਨੌਵਾਂ ਨਰਾਤਾ - 4 ਅਕਤੂਬਰ - ਮਾਤਾ ਸਿੱਧੀਦਾਤਰੀ - ਮੰਗਲਵਾਰ
ਅੱਸੂ ਦੇ ਨਰਾਤਿਆਂ ਦੀ ਪੂਜਾ ਵਿਧੀ
. ਨਰਾਤਿਆਂ ਦੇ ਦਿਨਾਂ ’ਚ ਸਵੇਰੇ ਉੱਠ ਕੇ ਇਸ਼ਨਾਨ ਕਰੋ। ਫਿਰ ਪੂਜਾ ਸਥਾਨ ਨੂੰ ਗੰਗਾ ਜਲ ਪਾ ਕੇ ਸ਼ੁੱਧ ਕਰੋ।
. ਘਰ ਦੇ ਮੰਦਰ 'ਚ ਦੀਵਾ ਜਗਾਓ।
. ਗੰਗਾ ਜਲ ਨਾਲ ਮਾਂ ਦੁਰਗਾ ਦਾ ਅਭਿਸ਼ੇਕ।
. ਮਾਂ ਨੂੰ ਅਕਸ਼ਤ, ਸਿੰਦੂਰ ਅਤੇ ਲਾਲ ਫੁੱਲ ਚੜ੍ਹਾਓ, ਪ੍ਰਸ਼ਾਦ ਵਜੋਂ ਫਲ ਅਤੇ ਮਠਿਆਈਆਂ ਚੜ੍ਹਾਓ।
. ਧੂਪ ਅਤੇ ਦੀਵੇ ਜਗਾ ਕੇ ਦੁਰਗਾ ਚਾਲੀਸਾ ਦਾ ਪਾਠ ਕਰੋ ਅਤੇ ਫਿਰ ਮਾਂ ਦੀ ਆਰਤੀ ਕਰੋ।
. ਮਾਂ ਨੂੰ ਵੀ ਭੋਜਨ ਚੜ੍ਹਾਓ। ਧਿਆਨ ਰੱਖੋ ਕਿ ਸਾਤਵਿਕ ਚੀਜ਼ਾਂ ਹੀ ਭਗਵਾਨ ਨੂੰ ਭੇਟ ਕੀਤੀਆਂ ਜਾਂਦੀਆਂ ਹਨ।
ਪੂਜਾ ਸਮੱਗਰੀ ਦੀ ਪੂਰੀ ਸੂਚੀ
ਅੱਸੂ ਦੇ ਨਰਾਤੇ 26 ਸਤੰਬਰ, 2022 ਨੂੰ ਸ਼ੁਰੂ ਹੋ ਰਹੇ ਹਨ। ਨਰਾਤਿਆਂ ’ਚ ਮਾਤਾ ਦੇ 9 ਰੂਪਾਂ ਦੀ ਪੂਜਾ ਕਰਨ ਲਈ ਖ਼ਾਸ ਪੂਜਾ ਸਮੱਗਰੀ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਲ ਲਈ ਲਾਲ ਚੁੰਨੀ, ਲਾਲ ਪਹਿਰਾਵਾ, ਮੌਲੀ, ਮੇਕਅਪ ਉਪਕਰਣ, ਦੀਵਾ, ਘਿਓ/ਤੇਲ, ਧੁੱਪ, ਨਾਰੀਅਲ, ਸਾਫ਼ ਚੌਲ, ਕੁਮਕੁਮ, ਫੁੱਲ, ਦੇਵੀ ਦੀ ਤਸਵੀਰ, ਪਾਨ, ਸੁਪਾਰੀ, ਲੌਂਗ, ਇਲਾਇਚੀ, ਬਤਾਸ਼ੇ ਜਾਂ ਮਿਸਰੀ, ਕਪੂਰ, ਫਲ, ਮਿਠਆਈ, ਕਲਾਵਾ ਆਦਿ ਸਮੱਗਰੀ ਦੀ ਲੋੜ ਹੁੰਦੀ ਹੈ।
ਵੀਰਵਾਰ ਨੂੰ ਕਰੋ ਇਨ੍ਹਾਂ ਖ਼ਾਸ ਮੰਤਰਾਂ ਦਾ ਜਾਪ, ਵਿਸ਼ਣੂ ਭਗਵਾਨ ਜੀ ਕਰਨਗੇ ਹਰ ਪਰੇਸ਼ਾਨੀ ਦੂਰ
NEXT STORY