ਨਵੀਂ ਦਿੱਲੀ - ਹਿੰਦੂ ਧਰਮ ਮੁਤਾਬਕ ਜਦੋਂ ਵੀ ਕੋਈ ਵਿਅਕਤੀ ਨਵਾਂ ਘਰ ਬਣਵਾਉਂਦਾ ਹੈ ਜਾਂ ਫਿਰ ਖਰੀਦਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਭਗਵਾਨ ਨੂੰ ਸੱਦਾ ਜ਼ਰੂਰ ਦਿੰਦਾ ਹੈ। ਇਸ ਲਈ ਗ੍ਰਹਿ ਪ੍ਰਵੇਸ਼ ਤੋਂ ਪਹਿਲਾਂ ਪੂਜਾ ਕਰਵਾਈ ਜਾਂਦੀ ਹੈ। ਘਰ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਪੂਜਾ ਕਰਨ ਲਈ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
- ਵਾਸਤੂ ਸ਼ਾਸਤਰ ਮੁਤਾਬਕ ਗ੍ਰਹਿ ਪ੍ਰਵੇਸ਼ ਕਿਸੇ ਵੀ ਸਮੇਂ ਨਹੀਂ ਕੀਤਾ ਜਾਣਾ ਚਾਹੀਦਾ। ਜੇਕਰ ਤੁਹਾਡਾ ਘਰ ਬਣ ਕੇ ਤਿਆਰ ਹੋ ਵੀ ਚੁੱਕਾ ਹੈ ਤਾਂ ਗ੍ਰਹਿ ਪ੍ਰਵੇਸ਼ ਤੋਂ ਪਹਿਲਾਂ ਸਹੀ ਮਹੂਰਤ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।
- ਜਦੋਂ ਵੀ ਨਵੇਂ ਘਰ ਵਿਚ ਗ੍ਰਹਿ ਪ੍ਰਵੇਸ਼ ਕਰੋ ਤਾਂ ਘਰ ਦੇ ਮੁੱਖ ਦਰਵਾਜ਼ੇ 'ਤੇ ਬੰਦਨਵਾਰ ਜ਼ੂਰਰ ਟੰਗੋ। ਬੰਦਨਵਾਰ ਜੇਕਰ ਅੰਬ ਦੇ ਪੱਤਿਆਂ ਦਾ ਹੋਵੇ ਤਾਂ ਬਹੁਤ ਹੀ ਸ਼ੁੱਭ ਹੁੰਦਾ ਹੈ। ਇਸ ਨਾਲ ਘਰ ਵਿਚ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ।
- ਬੰਦਨਵਾਰ ਦੇ ਨਾਲ ਘਰ ਦੇ ਮੁੱਖ ਦਰਵਾਜ਼ੇ ਕੋਲ ਰੰਗੋਲੀ ਜ਼ਰੂਰ ਬਣਾਓ। ਗ੍ਰੰਥਾਂ ਵਿਚ ਦੱਸਿਆ ਗਿਆ ਹੈ ਕਿ ਜੇਕਰ ਪ੍ਰਮਾਤਮਾ ਨੂੰ ਆਪਣੇ ਘਰ ਆਉਣ ਦਾ ਸੱਦਾ ਦੇ ਰਹੇ ਹੋ ਤਾਂ ਭਗਵਾਨ ਨੂੰ ਖ਼ੁਸ਼ ਕਰਨ ਲਈ ਘਰ ਦੇ ਦਰਵਾਜ਼ੇ ਨੂੰ ਜ਼ਰੂਰ ਸਜਾਉਣਾ ਚਾਹੀਦਾ ਹੈ। ਦੇਵੀ ਲੱਛਮੀ ਨੂੰ ਵੀ ਰੰਗੋਲੀ ਬਹੁਤ ਪਸੰਦ ਹੈ। ਇਸ ਨਾਲ ਦੇਵੀ ਲੱਛਮੀ ਉਸ ਘਰ ਵਿਚ ਵਾਸ ਕਰਦੇ ਹਨ ਅਤੇ ਘਰ ਦੇ ਵਿਅਕਤੀਆਂ ਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
- ਘਰ ਦੇ ਮਾਲਕ ਨੂੰ ਨਾਰੀਅਲ, ਹਲਦੀ,ਗੁੜ,ਚਾਵਲ ਅਤੇ ਦੁੱਧ ਵਰਗੀਆਂ ਸ਼ੁੱਭ ਚੀਜ਼ਾਂ ਹੱਥ ਵਿਚ ਲੈ ਕੇ ਗ੍ਰਹਿ ਪ੍ਰਵੇਸ਼ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਉਸ ਸਥਾਨ ਉੱਤੇ ਮੌਜੂਦ ਸਾਰੀ ਨਕਾਰਾਤਮਕ ਊਰਜਾ ਖ਼ਤਮ ਹੋ ਜਾਂਦੀ ਹੈ।
- ਗ੍ਰਹਿ ਪ੍ਰਵੇਸ਼ ਕਰਦੇ ਸਮੇਂ ਗਣਪਤੀ ਦੀ ਸਥਾਪਨਾ ਅਤੇ ਵਾਸਤੂ ਪੂਜਾ ਜ਼ਰੂਰ ਕਰੋ। ਇਸ ਦੇ ਨਾਲ ਹੀ ਵਾਸਤੂ ਦੇ ਹਿਸਾਬ ਨਾਲ ਹੀ ਆਪਣੇ ਘਰ ਨੂੰ ਸਜਾਓ। ਅਜਿਹਾ ਕਰਨ ਨਾਲ ਘਰ ਵਿਚ ਹਮੇਸ਼ਾ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।
- ਕਿਹਾ ਜਾਂਦਾ ਹੈ ਕਿ ਜਦੋਂ ਵੀ ਨਵੇਂ ਘਰ ਵਿਚ ਪ੍ਰਵੇਸ਼ ਕਰੋ ਹਮੇਸ਼ਾ ਪਹਿਲਾਂ ਸੱਜਾ ਪੈਰ ਹੀ ਘਰ ਦੇ ਅੰਦਰ ਰੱਖੋ। ਜੇਕਰ ਵਿਅਕਤੀ ਵਿਆਹੁਤਾ ਹੈ ਤਾਂ ਆਪਣੇ ਜੀਵਨ ਸਾਥੀ ਨਾਲ ਗ੍ਰਹਿ ਪ੍ਰਵੇਸ਼ ਕਰੇ।
- ਮਾਨਤਾ ਹੈ ਕਿ ਜਿਸ ਦਿਨ ਆਪਣੇ ਨਵੇਂ ਵਿਚ ਗ੍ਰਹਿ ਪ੍ਰਵੇਸ਼ ਕਰੋ ਉਸ ਦਿਨ ਤੋਂ ਲੈ ਕੇ 40 ਦਿਨ ਤੱਕ ਉਸੇ ਘਰ ਵਿਚ ਲਗਾਤਾਰ ਰਹੋ। ਅਰਥਾਤ ਗ੍ਰਹਿ ਪ੍ਰਵੇਸ਼ ਦੇ 40 ਦਿਨ ਤੱਕ ਲਗਾਤਾਰ ਕਿਸੇ ਇਕ ਵਿਅਕਤੀ ਦਾ ਉਸ ਘਰ ਵਿਚ ਰਹਿਣਾ ਜ਼ਰੂਰੀ ਹੈ। ਆਪਣੇ ਉਸ ਨਵੇਂ ਘਰ ਵਿਚ ਕਿਸੇ ਵੀ ਹਾਲ ਵਿਚ ਤਾਲਾ ਨਾ ਲਗਾਓ। ਗ੍ਰਹਿ ਪ੍ਰਵੇਸ਼ ਦੇ ਦਿਨ ਘਰ ਦੀ ਮਾਲਕਣ ਨੂੰ ਪੂਰੇ ਘਰ ਵਿਚ ਪਾਣੀ ਨਾਲ ਭਰਿਆ ਘੜਾ ਘੁਮਾਉਣਾ ਚਾਹੀਦਾ ਹੈ ਅਤੇ ਘਰ ਦੀ ਹਰ ਨੁੱਕਰ ਵਿਚ ਫੁੱਲ ਰੱਖਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਘਰ ਵਿਚ ਰੱਖਿਆ ਹੈ ਇਸ ਤਰ੍ਹਾਂ ਦਾ ਫਰਨੀਚਰ ਤਾਂ ਬਣੀ ਰਹੇਗੀ ਨੈਗੇਟਿਵ ਐਨਰਜੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ਿਵ ਜੀ ਦੀ ਪੂਜਾ ਦੌਰਾਨ ਕਰੋ ਇਹ ਖ਼ਾਸ ਉਪਾਅ, ਧਨ ਦੀ ਪ੍ਰਾਪਤੀ ਅਤੇ ਹਰ ਇੱਛਾ ਦੀ ਹੋਵੇਗੀ ਪੂਰਤੀ
NEXT STORY