ਨਵੀਂ ਦਿੱਲੀ - ਭਾਰਤੀ ਸੰਸਕ੍ਰਿਤੀ 'ਚ ਵਾਸਤੂ ਸ਼ਾਸਤਰ ਦੇ ਨਿਯਮਾਂ ਨੂੰ ਪ੍ਰਾਚੀਨ ਕਾਲ ਤੋਂ ਹੀ ਬਹੁਤ ਮਹੱਤਵ ਦਿੱਤਾ ਗਿਆ ਹੈ। ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਘਰ, ਦੁਕਾਨ ਆਦਿ ਦੇ ਸਾਰੇ ਨਿਰਮਾਣ ਕਾਰਜ ਸ਼ਾਸਤਰਾਂ ਅਨੁਸਾਰ ਹੀ ਕੀਤੇ ਜਾਣੇ ਚਾਹੀਦੇ ਹਨ, ਇਸ ਨਾਲ ਘਰ ਵਿੱਚ ਸਕਾਰਾਤਮਕਤਾ ਬਣੀ ਰਹਿੰਦੀ ਹੈ। ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਹਰ ਚੀਜ਼ ਦਾ ਸਹੀ ਦਿਸ਼ਾ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਪਰ ਕਈ ਵਾਰ ਅਸੀਂ ਅਣਜਾਣੇ 'ਚ ਕੁਝ ਅਜਿਹੀਆਂ ਚੀਜ਼ਾਂ ਆਪਣੇ ਘਰ 'ਚ ਰੱਖ ਲੈਂਦੇ ਹਾਂ, ਜਿਨ੍ਹਾਂ 'ਚ ਨਕਾਰਾਤਮਕ ਊਰਜਾ ਹੁੰਦੀ ਹੈ ਅਤੇ ਇਸ ਨਾਲ ਘਰ ਦਾ ਪੂਰਾ ਮਾਹੌਲ ਖ਼ਰਾਬ ਹੋ ਜਾਂਦਾ ਹੈ। ਇਹ ਤਰੱਕੀ, ਰਿਸ਼ਤੇ, ਆਮਦਨ, ਸਿਹਤ, ਮਾਨਸਿਕਤਾ ਆਦਿ 'ਤੇ ਵੀ ਮਾੜਾ ਪ੍ਰਭਾਵ ਪਾਉਂਦਾ ਹੈ। ਤਾਂ ਆਓ ਜਾਣਦੇ ਹਾਂ ਅਜਿਹੀਆਂ ਚੀਜ਼ਾਂ ਬਾਰੇ ਜੋ ਘਰ ਵਿੱਚ ਨਕਾਰਾਤਮਕ ਊਰਜਾ ਲਿਆਉਂਦੀਆਂ ਹਨ।
ਕੈਕਟਸ(ਕੰਢੇਦਾਰ ਬੂਟਾ)
ਵਾਸਤੂ ਸ਼ਾਸਤਰ ਨਿਯਮਾਂ ਅਨੁਸਾਰ ਕੈਕਟਸ ਦੇ ਪੌਦੇ 'ਤੇ ਲੱਗੇ ਨੁਕੀਲੇ ਕੰਡੇ ਬੁਰੀ ਊਰਜਾ ਦਾ ਸੰਚਾਰ ਕਰਦੇ ਹਨ, ਜਿਸ ਕਾਰਨ ਘਰ 'ਚ ਰਹਿਣ ਵਾਲੇ ਲੋਕਾਂ ਦੇ ਮਨ 'ਚ ਚਿੰਤਾ ਅਤੇ ਤਣਾਅ ਬਣਿਆ ਰਹਿੰਦਾ ਹੈ ਅਤੇ ਮਨ 'ਚ ਬੁਰੀਆਂ ਭਾਵਨਾਵਾਂ ਵੀ ਪੈਦਾ ਹੁੰਦੀਆਂ ਹਨ। ਇਸ ਕਾਰਨ ਕਰਕੇ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕੈਕਟਸ ਦੇ ਪੌਦੇ ਨੂੰ ਘਰ ਵਿੱਚ ਨਾ ਰੱਖੋ।
ਟੁੱਟਾ ਕੱਚ
ਘਰ ਵਿੱਚ ਟੁੱਟੇ ਸ਼ੀਸ਼ੇ ਦੀ ਮੌਜੂਦਗੀ ਅਣਹੋਣੀ ਨੂੰ ਸੱਦਾ ਦੇਣ ਵਾਲੀ ਮੰਨੀ ਜਾਂਦੀ ਹੈ। ਮਾਨਤਾ ਹੈ ਕਿ ਸ਼ੀਸ਼ੇ ਵਿਚ ਨਕਾਰਾਤਮਕ ਊਰਜਾਵਾਂ ਨੂੰ ਕੈਦ ਕਰਨ ਦੀ ਸਮਰੱਥਾ ਹੁੰਦੀ ਹੈ, ਪਰ ਜਦੋਂ ਸ਼ੀਸ਼ਾ ਟੁੱਟ ਜਾਂਦਾ ਹੈ ਤਾਂ ਉਹ ਊਰਜਾ ਨਿਕਲ ਜਾਂਦੀ ਹੈ, ਜੋ ਸਾਡੇ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ।
ਹਿੰਸਕ ਤਸਵੀਰਾਂ
ਵਾਸਤੂ ਸ਼ਾਸਤਰ ਨਿਯਮਾਂ ਅਨੁਸਾਰ ਸਾਨੂੰ ਆਪਣੇ ਘਰ ਜਾਂ ਦਫ਼ਤਰ ਵਿੱਚ ਮਹਾਂਭਾਰਤ ਯੁੱਧ ਦੀਆਂ ਹਿੰਸਕ ਤਸਵੀਰਾਂ, ਮਹਿਸ਼ਾਸੁਰ ਮਰਦਨ ਦੀ ਤਸਵੀਰ, ਰਾਮਾਇਣ ਯੁੱਧ ਦੀ ਤਸਵੀਰ ਆਦਿ ਨਹੀਂ ਲਗਾਉਣੀ ਚਾਹੀਦੀ ਕਿਉਂਕਿ ਅਜਿਹਾ ਕਰਨ ਨਾਲ ਸਾਡੇ ਵਾਤਾਵਰਨ ਵਿੱਚ ਹਿੰਸਕ ਬਿਰਤੀ ਮਜ਼ਬੂਤ ਹੁੰਦੀ ਹੈ ਅਤੇ ਪਰਿਵਾਰ ਮੈਂਬਰਾਂ ਦਰਮਿਆਨ ਕਲੇਸ਼ ਅਤੇ ਝਗੜਾ ਪੈਦਾ ਹੋਣ ਲੱਗ ਹੋ ਜਾਂਦੇ ਹਨ।
ਟੁੱਟੀ ਹੋਈ ਮੂਰਤੀ
ਸਾਨੂੰ ਆਪਣੇ ਘਰ ਜਾਂ ਦਫ਼ਤਰ ਵਿੱਚ ਟੁੱਟੀਆਂ ਹੋਈਆਂ ਮੂਰਤੀਆਂ ਨਹੀਂ ਰੱਖਣੀਆਂ ਚਾਹੀਦੀਆਂ ਅਤੇ ਨਾ ਹੀ ਉਨ੍ਹਾਂ ਦੀ ਪੂਜਾ ਕਰਨੀ ਚਾਹੀਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਭਗਵਾਨ ਜਾਂ ਦੇਵਤਾ ਦੀ ਮੂਰਤੀ ਖੰਡਿਤ ਹੋ ਜਾਂਦੀ ਹੈ, ਤਾਂ ਉਸ ਵਿੱਚ ਨਕਾਰਾਤਮਕ ਸ਼ਕਤੀਆਂ ਵਾਸ ਕਰਨ ਲਗਦੀਆਂ ਹਨ, ਜੋ ਕਿਸੇ ਵੀ ਵਿਅਕਤੀ ਲਈ ਅਸ਼ੁਭ ਸਾਬਤ ਹੋ ਸਕਦੀਆਂ ਹਨ।
ਤਾਜ ਮਹਿਲ
ਦੁਨੀਆ ਦੇ ਸੱਤ ਅਜੂਬਿਆਂ ਵਿੱਚੋਂ ਇੱਕ ਭਾਰਤ ਦੀ ਸ਼ਾਨ ਤਾਜ ਮਹਿਲ ਦੀ ਤਸਵੀਰ ਜਾਂ ਪ੍ਰਤੀਰੂਪ ਰੱਖਣਾ ਵੀ ਅਸ਼ੁਭ ਮੰਨਿਆ ਜਾਂਦਾ ਹੈ। ਬੇਸ਼ੱਕ ਤਾਜ ਮਹਿਲ ਖ਼ੂਬਸੂਰਤ ਹੈ ਪਰ ਅਸਲ ਵਿੱਚ ਇਹ ਸਿਰਫ਼ ਇੱਕ ਮਕਬਰਾ ਹੈ ਜਿੱਥੇ ਸ਼ਾਹਜਹਾਂ ਅਤੇ ਉਸ ਦੀ ਬੇਗਮ ਮੁਮਤਾਜ਼ ਦੀਆਂ ਕਬਰਾਂ ਬਣੀਆਂ ਹੋਈਆਂ ਹਨ। ਘਰ ਵਿੱਚ ਅਸ਼ੁੱਧਤਾ ਲਿਆਉਣ ਦੇ ਨਾਲ, ਇਹ ਮੌਤ ਅਤੇ ਅਕਿਰਿਆਸ਼ੀਲਤਾ ਦਾ ਪ੍ਰਤੀਕ ਵੀ ਹੈ।
ਹਨੂੰਮਾਨ ਜੀ ਦੀ ਪੂਜਾ ਦੌਰਾਨ ਇਨ੍ਹਾਂ ਮੰਤਰਾਂ ਦਾ ਜ਼ਰੂਰ ਕਰੋ ਜਾਪ, ਖ਼ਤਮ ਹੋਵੇਗੀ ਹਰ ਪ੍ਰੇਸ਼ਾਨੀ
NEXT STORY