ਵੈੱਬ ਡੈਸਕ - ਭਾਰਤੀ ਸੰਸਕ੍ਰਿਤੀ 'ਚ ਹੋਲੀ ਕੇਵਲ ਰੰਗਾਂ ਦਾ ਤਿਉਹਾਰ ਨਹੀਂ ਹੈ, ਸਗੋਂ ਇਹ ਬੁਰਾਈ 'ਤੇ ਚੰਗਿਆਈ ਦੀ ਜਿੱਤ ਅਤੇ ਅਧਿਆਤਮਿਕ ਸ਼ੁੱਧੀ ਦਾ ਵੀ ਪ੍ਰਤੀਕ ਹੈ। ਸਾਲ 2026 ਦੀ ਹੋਲੀ ਵਿਸ਼ੇਸ਼ ਸੰਯੋਗਾਂ ਨਾਲ ਆ ਰਹੀ ਹੈ, ਜਿਸ ਦਿਨ ਕੀਤੇ ਗਏ ਧਾਰਮਿਕ ਉਪਾਅ ਜੀਵਨ 'ਚ ਸੁਖ-ਸਮ੍ਰਿਧੀ ਲਿਆ ਸਕਦੇ ਹਨ। ਸ਼ਾਸਤਰਾਂ ਅਨੁਸਾਰ ਹੋਲਿਕਾ ਦਹਿਨ ਦੀ ਰਾਤ ਨੂੰ 'ਸਿੱਧ ਰਾਤ' ਮੰਨਿਆ ਜਾਂਦਾ ਹੈ। ਜੇਕਰ ਇਸ ਰਾਤ ਤੁਸੀਂ ਹੇਠ ਲਿਖੀਆਂ 7 ਵਿਸ਼ੇਸ਼ ਥਾਵਾਂ 'ਤੇ ਦੀਵੇ ਜਗਾਉਂਦੇ ਹੋ, ਤਾਂ ਮਾਤਾ ਲਕਸ਼ਮੀ ਦੀ ਕਿਰਪਾ ਨਾਲ ਤੁਹਾਡੀ ਕਿਸਮਤ ਦੇ ਬੰਦ ਤਾਲੇ ਖੁੱਲ੍ਹ ਸਕਦੇ ਹਨ:
ਘਰ ਦੇ ਮੁੱਖ ਦੁਆਰ 'ਤੇ
- ਹੋਲਿਕਾ ਦਹਿਨ ਤੋਂ ਬਾਅਦ ਘਰ ਦੇ ਮੁੱਖ ਦਰਵਾਜ਼ੇ ਦੇ ਦੋਵੇਂ ਪਾਸੇ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ। ਇਹ ਘਰ ਨੂੰ ਬੁਰੀ ਨਜ਼ਰ ਅਤੇ ਨਕਾਰਾਤਮਕ ਸ਼ਕਤੀਆਂ ਤੋਂ ਬਚਾਉਂਦਾ ਹੈ ਅਤੇ ਸਾਲ ਭਰ ਬਰਕਤ ਬਣੀ ਰਹਿੰਦੀ ਹੈ।
ਤੁਲਸੀ ਦੇ ਪੌਦੇ ਕੋਲ
- ਸ਼ਾਮ ਦੇ ਸਮੇਂ ਤੁਲਸੀ ਦੇ ਕਿਆਰੇ 'ਚ ਸ਼ੁੱਧ ਘਿਓ ਦਾ ਦੀਵਾ ਪ੍ਰਜਵਲਿਤ ਕਰੋ। ਅਜਿਹਾ ਕਰਦੇ ਸਮੇਂ 'ਓਮ ਨਮੋ ਭਗਵਤੇ ਵਾਸੁਦੇਵਾਏ' ਮੰਤਰ ਦਾ ਜਾਪ ਕਰੋ। ਇਸ ਨਾਲ ਪਰਿਵਾਰਕ ਕਲੇਸ਼ ਖਤਮ ਹੁੰਦਾ ਹੈ ਅਤੇ ਆਪਸੀ ਸਬੰਧਾਂ 'ਚ ਮਿਠਾਸ ਆਉਂਦੀ ਹੈ।
ਰਸੋਈ ਘਰ 'ਚ
- ਰਸੋਈ ਦੇ ਉਸ ਕੋਨੇ 'ਚ ਜਿੱਥੇ ਪੀਣ ਵਾਲਾ ਪਾਣੀ ਰੱਖਿਆ ਜਾਂਦਾ ਹੈ, ਉੱਥੇ ਇਕ ਦੀਵਾ ਜ਼ਰੂਰ ਜਗਾਓ। ਇਸ ਨਾਲ ਪਿੱਤਰ ਦੋਸ਼ ਸ਼ਾਂਤ ਹੁੰਦਾ ਹੈ ਅਤੇ ਘਰ 'ਚ ਅੰਨ-ਧਨ ਦੀ ਕਦੇ ਕਮੀ ਨਹੀਂ ਹੁੰਦੀ। ਇਹ ਉਪਾਅ ਆਰਥਿਕ ਤੰਗੀ ਦੂਰ ਕਰਨ ਲਈ ਅਚੂਕ ਮੰਨਿਆ ਜਾਂਦਾ ਹੈ।
ਨੇੜਲੇ ਕਿਸੇ ਮੰਦਰ 'ਚ
- ਹੋਲੀ ਦੀ ਰਾਤ ਨੂੰ ਕਿਸੇ ਇਕਾਂਤ ਮੰਦਰ ਜਾਂ ਆਪਣੇ ਇਸ਼ਟ ਦੇਵ ਦੇ ਮੰਦਰ 'ਚ ਦੀਪਦਾਨ ਕਰਨਾ ਬਹੁਤ ਫਲਦਾਇਕ ਹੈ। ਸ਼ਿਵ ਮੰਦਰ ਜਾਂ ਹਨੂੰਮਾਨ ਮੰਦਰ 'ਚ ਚਮੇਲੀ ਦੇ ਤੇਲ ਦਾ ਦੀਵਾ ਜਗਾਉਣ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਅਤੇ ਕਰੀਅਰ ਦੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ।
ਪਿੱਪਲ ਦੇ ਦਰੱਖਤ ਹੇਠਾਂ
- ਪਿੱਪਲ ਦੇ ਹੇਠਾਂ ਦੀਵਾ ਜਗਾ ਕੇ ਸੱਤ ਪਰਿਕਰਮਾ ਕਰੋ। ਜੇਕਰ ਤੁਹਾਡੀ ਕੁੰਡਲੀ 'ਚ ਸ਼ਨੀ ਦੋਸ਼, ਸਾੜ੍ਹਸਤੀ ਜਾਂ ਢੱਈਆ ਚੱਲ ਰਹੀ ਹੈ, ਤਾਂ ਇਹ ਉਪਾਅ ਤੁਹਾਨੂੰ ਵੱਡੀ ਰਾਹਤ ਦੇਵੇਗਾ ਅਤੇ ਰੁਕੇ ਹੋਏ ਪੈਸੇ ਦੀ ਪ੍ਰਾਪਤੀ ਦੇ ਯੋਗ ਬਣਾਏਗਾ।
ਘਰ ਦੇ ਬ੍ਰਹਮ ਸਥਾਨ 'ਤੇ
- ਘਰ ਦੇ ਬਿਲਕੁਲ ਵਿਚਕਾਰਲੇ ਹਿੱਸੇ (ਬ੍ਰਹਮ ਸਥਾਨ) 'ਚ ਦੀਵਾ ਜਗਾਉਣ ਨਾਲ ਵਾਸਤੂ ਦੋਸ਼ ਖਤਮ ਹੁੰਦਾ ਹੈ। ਇਸ ਨਾਲ ਪਰਿਵਾਰਕ ਮੈਂਬਰਾਂ 'ਚ ਤਾਲਮੇਲ ਵਧਦਾ ਹੈ ਅਤੇ ਘਰ ਦੀ ਊਰਜਾ ਸ਼ੁੱਧ ਹੁੰਦੀ ਹੈ।
ਹੋਲਿਕਾ ਦਹਿਨ ਵਾਲੀ ਥਾਂ 'ਤੇ
- ਸਭ ਤੋਂ ਮਹੱਤਵਪੂਰਨ ਉਪਾਅ ਹੋਲਿਕਾ ਦਹਿਨ ਵਾਲੀ ਥਾਂ 'ਤੇ ਦੀਵਾ ਜਗਾਉਣਾ ਹੈ। ਅੱਗ ਸ਼ਾਂਤ ਹੋਣ ਤੋਂ ਬਾਅਦ ਉੱਥੇ ਇੱਕ ਦੀਵਾ ਰੱਖੋ ਅਤੇ ਉੱਥੋਂ ਦੀ ਰਾਖ ਦਾ ਤਿਲਕ ਲਗਾਓ। ਇਹ ਤੁਹਾਡੇ ਆਤਮ-ਵਿਸ਼ਵਾਸ ਨੂੰ ਵਧਾਉਂਦਾ ਹੈ ਅਤੇ ਡਰ ਦਾ ਨਾਸ਼ ਕਰਦਾ ਹੈ।
2 ਗ੍ਰਹਿਣ ਤੇ ਵਿਸ਼ਵ ਯੁੱਧ ਦੀ ਆਹਤ, ਦੇਵ ਵਿਆਸ ਦੀ ਭਵਿੱਖਬਾਣੀ! ਕੀ ਫਿਰ ਬਦਲੇਗਾ ਇਤਿਹਾਸ?
NEXT STORY