ਜਲੰਧਰ(ਬਿਊਰੋ)— ਅੱਜ ਦੇ ਸਮੇਂ 'ਚ ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਪੈਸਿਆਂ ਨੂੰ ਲੈ ਕੇ ਕੋਈ ਸਮੱਸਿਆ ਨਾ ਹੋਵੇ ਅਤੇ ਇਸ ਦੇ ਲਈ ਉਹ ਬਹੁਤ ਮਿਹਨਤ ਕਰਦਾ ਹੈ। ਠੀਕ ਉਸੇ ਤਰ੍ਹਾਂ ਘਰ ਨਾਲ ਵੀ ਉਨ੍ਹਾਂ ਦੀ ਖੁਸ਼ਹਾਲੀ ਜੁੜੀ ਹੁੰਦੀ ਹੈ। ਕਹਿੰਦੇ ਹਨ ਕਿ ਜੇਕਰ ਘਰ 'ਚ ਵਾਸਤੂ ਦੋਸ਼ ਹੋਣ ਤਾਂ ਵਿਅਕਤੀ ਨੂੰ ਕਈ ਵਾਰ ਮਾਨਸਿਕ ਅਤੇ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਅੱਜ ਅਸੀਂ ਤੁਹਾਨੂੰ ਵਾਸਤੂ ਦੋਸ਼ ਤੋਂ ਮੁਕਤੀ ਪਾਉਣ ਦੇ ਕੁਝ ਉਪਾਅ ਦੱਸਣ ਜਾ ਰਹੇ ਹਾਂ। ਜਿਨ੍ਹਾਂ ਨੂੰ ਆਪਣਾ ਕੇ ਤੁਸੀਂ ਆਰਥਿਕ ਰੂਪ ਤੋਂ ਮਜ਼ਬੂਤ ਬਣ ਸਕਦੇ ਹੋ।
ਗਣੇਸ਼ ਜੀ ਦੀ ਨ੍ਰਿਤ ਕਰਦੀ ਤਸਵੀਰ
ਜਿਵੇ ਕਿ ਸਾਰੇ ਹੀ ਇਸ ਗੱਲ ਨੂੰ ਜਾਣਦੇ ਹਨ ਕਿ ਕਿਸੇ ਵੀ ਸ਼ੁੱਭ ਕੰਮ ਦੀ ਸ਼ੁਰੂਆਤ ਭਗਵਾਨ ਗਣੇਸ਼ ਜੀ ਦੀ ਪੂਜਾ ਨਾਲ ਸ਼ੁਰੂ ਹੁੰਦੀ ਹੈ। ਉਨ੍ਹਾਂ ਦੇ ਨਾਮ ਦਾ ਜਾਪ ਕਰਨਾ ਜਾਂ ਉਨ੍ਹਾਂ ਦੇ ਕਿਸੇ ਰੂਪ ਦੀ ਪੂਜਾ ਕਰਨਾ ਸ਼ੁੱਭ ਹੁੰਦੀ ਹੈ। ਜੇਕਰ ਤੁਸੀਂ ਘਰ 'ਚ ਸੁੱਖ ਚਾਹੁੰਦੇ ਹੋ ਤਾਂ ਭਗਵਾਨ ਗਣੇਸ਼ ਜੀ ਦੀ ਨ੍ਰਿਤ ਕਰਦੀ ਤਸਵੀਰ ਲਗਾਓ। ਇਸ ਗੱਲ ਦਾ ਧਿਆਨ ਰੱਖੋ ਕਿ ਭਗਵਾਨ ਗਣੇਸ਼ ਜੀ ਦੀ ਨ੍ਰਿਤ ਕਰਦਿਆਂ ਦੀ ਤਸਵੀਰ ਹੀ ਲਗਾਓ ਮੂਰਤੀ ਨਹੀਂ ਲਗਾਉਣੀ ਚਾਹੀਦੀ।

ਮਾਂ ਲਕਸ਼ਮੀ ਤੇ ਕੁਬੇਰ ਦੀ ਮੂਰਤੀ
ਹਰ ਘਰ 'ਚ ਮਾਤਾ ਲਕਸ਼ਮੀ ਦੀ ਮੂਰਤੀ ਦੇਖਣ ਨੂੰ ਮਿਲ ਜਾਂਦੀ ਹੈ। ਇਸ ਦੇ ਨਾਲ ਹੀ ਜੇਕਰ ਭਗਵਾਨ ਕੁਬੇਰ ਜੀ ਦੀ ਤਸਵੀਰ ਲਗਾਉਂਦੇ ਹੋ ਤਾਂ ਇਸ ਨਾਲ ਧਨ 'ਚ ਵਾਧਾ ਹੁੰਦਾ ਹੈ ਅਤੇ ਖਰਚੇ ਵੀ ਘੱਟ ਹੋ ਜਾਂਦੇ ਹਨ। ਧਨ ਲਾਭ ਲਈ ਦੋਵਾਂ ਦੀ ਪੂਜਾ ਕਰੋ।

ਸ਼ੰਖ ਰੱਖਣਾ
ਕਹਿੰਦੇ ਹਨ ਕਿ ਜੇਕਰ ਘਰ 'ਚ ਸ਼ੰਖ ਰੱਖਿਆ ਜਾਵੇ ਤਾਂ ਪੂਰੇ ਘਰ ਦਾ ਵਾਤਾਵਰਣ ਹੀ ਬਦਲ ਜਾਂਦਾ ਹੈ। ਘਰ 'ਚ ਸਕਾਰਾਤਮਕ ਊਰਜਾ ਫੈਲਦੀ ਹੈ। ਜੇਕਰ ਤੁਸੀਂ ਆਪਣੇ ਘਰ 'ਚ ਮਾਤਾ ਲਕਸ਼ਮੀ ਦੀ ਸਥਾਪਨਾ ਕਰ ਰਹੇ ਹੋ ਤਾਂ ਇਸ ਦੇ ਨਾਲ ਸ਼ੰਖ ਵੀ ਲਿਆ ਸਕਦੇ ਹੋ।

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+919856600786 'ਤੇ ਜ਼ਰੂਰ ਫੋਨ ਕਰੋ।
ਨਾਨਕੁ ਨੀਚੁ ਕਹੈ ਵੀਚਾਰੁ।।
NEXT STORY