ਵੈੱਬ ਡੈਸਕ- ਦੀਵਾਲੀ ਦਾ ਤਿਉਹਾਰ 20 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਘਰਾਂ ਦੀ ਸਫਾਈ ਦੀ ਸ਼ੁਰੂਆਤ ਹੋ ਜਾਂਦੀ ਹੈ। ਜਿਹੜੇ ਘਰ ਸਾਫ਼-ਸੁਥਰੇ ਹੁੰਦੇ ਹਨ, ਮੰਨਿਆ ਜਾਂਦਾ ਹੈ ਕਿ ਮਾਂ ਲਕਸ਼ਮੀ ਉੱਥੇ ਵੱਸਦੀ ਹੈ। ਜੇ ਸਫਾਈ ਦੌਰਾਨ ਕੁਝ ਖਾਸ ਚੀਜ਼ਾਂ ਮਿਲਦੀਆਂ ਹਨ, ਤਾਂ ਇਹ ਸ਼ੁਭ ਸੰਕੇਤ ਮੰਨੇ ਜਾਂਦੇ ਹਨ।
ਅਚਾਨਕ ਪੈਸੇ ਮਿਲਣਾ
ਸਫਾਈ ਦੌਰਾਨ ਜੇ ਕਿਸੇ ਪੁਰਾਣੇ ਡੱਬੇ ਜਾਂ ਦਰਾਜ਼ ਤੋਂ ਪੈਸੇ ਨਿਕਲਦੇ ਹਨ, ਤਾਂ ਇਹ ਮੰਨਿਆ ਜਾਂਦਾ ਹੈ ਕਿ ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ। ਇਹ ਪੈਸੇ ਘਰ ਦੇ ਪੂਜਾ ਸਥਾਨ 'ਚ ਰੱਖੇ ਜਾਣ ਅਤੇ ਲਾਲ ਕਪੜੇ 'ਚ ਲਪੇਟ ਕੇ ਤਿਜੋਰੀ ਜਾਂ ਅਲਮਾਰੀ 'ਚ ਰੱਖ ਦੇਣਾ ਚਾਹੀਦਾ।
ਸ਼ੰਖ ਜਾਂ ਕੌੜੀ ਮਿਲਣਾ
ਸ਼ੰਖ ਅਤੇ ਕੌੜੀ ਨੂੰ ਮਾਂ ਲਕਸ਼ਮੀ ਅਤੇ ਭਗਵਾਨ ਵਿਸ਼ਨੂੰ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਸਫਾਈ ਦੌਰਾਨ ਇਹ ਮਿਲਣ ਦਾ ਮਤਲਬ ਹੈ ਕਿ ਆਉਣ ਵਾਲੀ ਖੁਸ਼ਹਾਲੀ ਦੇ ਦਰਵਾਜ਼ੇ ਖੁੱਲਣ ਵਾਲੇ ਹਨ। ਇਨ੍ਹਾਂ ਨੂੰ ਗੰਗਾਜਲ ਨਾਲ ਪਵਿੱਤਰ ਕਰਕੇ ਪੂਜਾ ਸਥਾਨ ‘ਤੇ ਰੱਖਣਾ ਚਾਹੀਦਾ ਹੈ।
ਮੋਰ ਪੰਖ ਮਿਲਣਾ
ਮੋਰ ਪੰਖ ਨੂੰ ਸ਼ੁੱਭਤਾ ਅਤੇ ਪਵਿੱਤਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜੇ ਇਹ ਸਫਾਈ ਦੌਰਾਨ ਮਿਲ ਜਾਵੇ, ਤਾਂ ਇਹ ਨਕਾਰਾਤਮਕ ਤਾਕਤਾਂ ਨੂੰ ਦੂਰ ਕਰਕੇ ਸਕਾਰਾਤਮਕਤਾ ਅਤੇ ਸਫਲਤਾ ਲਿਆਉਣ ਵਾਲਾ ਸੰਕੇਤ ਹੁੰਦਾ ਹੈ। ਮੋਰ ਪੰਖ ਨੂੰ ਸਾਫ਼ ਅਤੇ ਪਵਿੱਤਰ ਸਥਾਨ ‘ਤੇ ਰੱਖੋ।
ਲਾਲ ਕੱਪੜਾ ਮਿਲਣਾ
ਲਾਲ ਰੰਗ ਨੂੰ ਊਰਜਾ, ਸ਼ਕਤੀ, ਪ੍ਰੇਮ ਅਤੇ ਸ਼ੁੱਭਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸਫਾਈ ਦੌਰਾਨ ਕਿਸੇ ਪੁਰਾਣੇ ਮੰਦਰ ਦੇ ਕੱਪੜੇ, ਚੁੰਨੀ ਜਾਂ ਲਾਲ ਕੱਪੜੇ ਦਾ ਟੁਕੜਾ ਮਿਲ ਜਾਵੇ ਤਾਂ ਇਸ ਨੂੰ ਬੇਹੱਦ ਸ਼ੁੱਭ ਸੰਕੇਤ ਸਮਝੋ। ਇਸ ਦਾ ਅਰਥ ਹੈ ਕਿ ਦੇਵੀ ਤੁਹਾਡੇ ਜੀਵਨ ਤੋਂ ਖੁਸ਼ ਹੈ ਅਤੇ ਜਲਦ ਹੀ ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣ ਵਾਲੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸ ਦਿਨ ਹੈ ਦੀਵਾਲੀ, 20 ਜਾਂ 21 ਅਕਤੂਬਰ, ਜਾਣੋ ਪੰਜ ਦਿਨਾਂ ਤਿਉਹਾਰ ਦਾ ਪੂਰਾ ਕੈਲੰਡਰ
NEXT STORY