ਵੈੱਬ ਡੈਸਕ- ਹਿੰਦੂ ਪੰਚਾਂਗ ਅਨੁਸਾਰ ਕਾਰਤਿਕ ਮਹੀਨੇ ਦੀ ਮੱਸਿਆ ਨੂੰ ਮਨਾਈ ਜਾਣ ਵਾਲੀ ਦੀਵਾਲੀ ਦਾ ਖਾਸ ਮਹੱਤਵ ਹੈ। ਇਹ ਪਾਵਨ ਤਿਉਹਾਰ ਖੁਸ਼ੀ, ਰੌਸ਼ਨੀ ਅਤੇ ਹਨ੍ਹੇਰੇ 'ਤੇ ਰੌਸ਼ਨੀ ਦੀ ਜਿੱਤ ਦਾ ਪ੍ਰਤੀਕ ਹੈ। ਪੁਰਾਣੀ ਕਥਾ ਅਨੁਸਾਰ, ਜਦੋਂ ਭਗਵਾਨ ਸ਼੍ਰੀਰਾਮ ਜੀ 14 ਸਾਲ ਦੇ ਕਠਿਨ ਬਣਵਾਸ ਤੋਂ ਬਾਅਦ ਮਾਤਾ ਸੀਤਾ ਤੇ ਭਰਾ ਲਕਸ਼ਮਣ ਸਮੇਤ ਅਯੁੱਧਿਆ ਵਾਪਸ ਆਏ ਸਨ, ਤਾਂ ਅਯੁੱਧਿਆ ਵਾਸੀਆਂ ਨੇ ਦੀਵੇ ਜਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਇਸੇ ਕਰਕੇ ਇਹ ਤਿਉਹਾਰ ਹਰ ਸਾਲ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਦੀਵਾਲੀ 2025 ਦੀ ਤਾਰੀਖ
ਦ੍ਰਿਕ ਪੰਚਾਂਗ ਅਨੁਸਾਰ, ਕਾਰਤਿਕ ਮੱਸਿਆ ਦੀ ਸ਼ੁਰੂਆਤ 20 ਅਕਤੂਬਰ 2025 ਨੂੰ ਸਵੇਰੇ 03:44 ਵਜੇ ਹੋਵੇਗੀ ਅਤੇ ਇਸ ਦਾ ਸਮਾਪਨ 21 ਅਕਤੂਬਰ 2025 ਨੂੰ ਸਵੇਰੇ 05:54 ਵਜੇ ਹੋਵੇਗਾ। ਇਸ ਮੁਤਾਬਕ, ਦੀਵਾਲੀ ਦਾ ਪਾਵਨ ਤਿਉਹਾਰ 20 ਅਕਤੂਬਰ 2025 (ਸੋਮਵਾਰ) ਨੂੰ ਮਨਾਇਆ ਜਾਵੇਗਾ।
ਦੀਵਾਲੀ 2025 ਪੂਜਾ ਦਾ ਸ਼ੁੱਭ ਮੁਹੂਰਤ
ਮਾਂ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਲਈ ਸਭ ਤੋਂ ਸ਼ੁੱਭ ਸਮਾਂ ਸ਼ਾਮ 07:08 ਵਜੇ ਤੋਂ ਰਾਤ 08:18 ਵਜੇ ਤੱਕ ਰਹੇਗਾ। ਇਹ ਸਮਾਂ ਪ੍ਰਦੋਸ਼ ਕਾਲ ਅਤੇ ਸਥਿਰ ਲਗਨ ਦਾ ਸੰਯੋਗ ਮੰਨਿਆ ਜਾਂਦਾ ਹੈ, ਜੋ ਧਨ ਅਤੇ ਸੁੱਖ-ਸ਼ਾਂਤੀ ਲਈ ਬਹੁਤ ਹੀ ਸ਼ੁੱਭ ਮੰਨਿਆ ਗਿਆ ਹੈ। ਭਗਤਾਂ ਨੂੰ ਪੂਜਾ ਲਈ ਕੁੱਲ 1 ਘੰਟਾ 10 ਮਿੰਟ ਦਾ ਸਮਾਂ ਮਿਲੇਗਾ।
ਦੀਵਾਲੀ ਪੂਜਾ ਵਿਧੀ
- ਸਭ ਤੋਂ ਪਹਿਲਾਂ ਪੂਜਾ ਸਥਾਨ ਦੀ ਸਫਾਈ ਕਰਕੇ ਪੂਰਬ ਜਾਂ ਇਸ਼ਾਨ ਕੋਣ 'ਚ ਲੱਕੜ ਦੀ ਚੌਕੀ ਰੱਖੋ।
- ਚੌਕੀ 'ਤੇ ਲਾਲ ਜਾਂ ਗੁਲਾਬੀ ਕੱਪੜਾ ਵਿਛਾ ਕੇ ਗਣੇਸ਼-ਲਕਸ਼ਮੀ ਦੀ ਮੂਰਤੀ ਜਾਂ ਤਸਵੀਰ ਸਥਾਪਤ ਕਰੋ।
- ਸੰਕਲਪ ਲੈ ਕੇ ਘਿਓ ਦਾ ਦੀਵਾ ਜਲਾਓ ਅਤੇ ਪਾਣੀ ਛਿੜਕ ਕੇ ਸ਼ੁੱਧੀਕਰਨ ਕਰੋ।
- ਸਭ ਤੋਂ ਪਹਿਲਾਂ ਭਗਵਾਨ ਗਣੇਸ਼ ਨੂੰ ਫੁੱਲ ਅਤੇ ਮਠਿਆਈ ਅਰਪਿਤ ਕਰੋ, ਫਿਰ ਮਾਂ ਲਕਸ਼ਮੀ ਦੀ ਪੂਜਾ ਕਰੋ।
- ਦੋਵੇਂ ਦੇਵਤਿਆਂ ਦੇ ਮੰਤਰ ਜਪ ਕੇ ਆਰਤੀ ਕਰੋ ਅਤੇ ਸ਼ੰਖਨਾਦ ਕਰੋ।
- ਰਾਤ ਦੇ ਸਮੇਂ ਘਰ ਦੇ ਹਰ ਕੋਨੇ, ਮੁੱਖ ਦਰਵਾਜ਼ੇ, ਛੱਤ ਅਤੇ ਵੇਹੜੇ 'ਚ ਦੀਵੇ ਜ਼ਰੂਰ ਜਗਾਓ।
- ਇਸ ਦਿਨ ਪੂਜਾ ਵੇਲੇ ਲਾਲ, ਪੀਲੇ ਜਾਂ ਚਮਕੀਲੇ ਕੱਪੜੇ ਪਹਿਨੋ, ਜਦੋਂਕਿ ਕਾਲੇ ਤੇ ਗੂੜ੍ਹੇ ਰੰਗਾਂ ਤੋਂ ਪਰਹੇਜ਼ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਾਸਤੂ ਮੁਤਾਬਕ ਲਗਾਓ ਘਰ 'ਚ ਮਾਂ ਲਕਸ਼ਮੀ ਦੀ ਤਸਵੀਰ, ਨਹੀਂ ਹੋਵੇਗੀ ਪੈਸੇ ਦੀ ਘਾਟ
NEXT STORY