ਜਲੰਧਰ (ਬਿਊਰੋ)- ਹਿੰਦੂ ਧਰਮ ’ਚ ਸਾਉਣ ਦਾ ਮਹੀਨਾ ਮਹਾਦੇਵ ਨੂੰ ਸਮਰਪਿਤ ਹੁੰਦਾ ਹੈ। ਸੋਮਵਾਰ ਦੇ ਦਿਨ ਭਗਵਾਨ ਸ਼ਿਵ ਜੀ ਦੀ ਪੂਜਾ ਕਰਨ ਦਾ ਬਹੁਤ ਮਹੱਤਵ ਹੁੰਦਾ ਹੈ। ਸਾਉਣ ਦਾ ਮਹੀਨਾ ਸ਼ਿਵ ਜੀ ਦੀ ਭਗਤੀ ਦਾ ਮਹੀਨਾ ਮੰਨਿਆ ਜਾਂਦਾ ਹੈ। ਸੋਮਵਾਰ ਵਾਲੇ ਦਿਨ ਕਈ ਲੋਕ ਭਗਵਾਨ ਸ਼ਿਵ ਜੀ ਦੀ ਪੂਜਾ ਦੇ ਨਾਲ-ਨਾਲ ਵਰਤ ਆਦਿ ਰੱਖਦੇ ਹਨ। ਹਿੰਦੂ ਮਾਨਤਾ ਅਨੁਸਾਰ ਸਾਉਣ ਦਾ ਮਹੀਨਾ ਭਗਵਾਨ ਸ਼ਿਵ ਨੂੰ ਕਾਫ਼ੀ ਪਿਆਰਾ ਹੁੰਦਾ ਹੈ, ਕਿਉਂਕਿ ਸੋਮਵਾਰ ਦਾ ਦਿਨ ਭਗਵਾਨ ਸ਼ਿਵ ਜੀ ਦੀ ਅਰਾਧਨਾ ਲਈ ਸ਼ੁੱਭ ਮੰਨਿਆ ਜਾਂਦਾ ਹੈ। ਮਾਨਤਾ ਅਨੁਸਾਰ ਇਸ ਮਹੀਨੇ ਭੋਲੇਨਾਥ ਦੀ ਪੂਜਾ ਕਰਨ ਨਾਲ ਲੋਕਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਇਸ ਮਹੀਨੇ ਜੇਕਰ ਲੋਕ ਭਗਵਾਨ ਸ਼ਿਵ ਜੀ ਦਾ ਇਨ੍ਹਾਂ ਚੀਜ਼ਾਂ ਨਾਲ ਅਭਿਸ਼ੇਕ ਕਰਨ ਤਾਂ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ...
ਸਾਵਣ ਦੇ ਮਹੀਨੇ ਇਨ੍ਹਾਂ ਚੀਜ਼ਾਂ ਨਾਲ ਕਰੋ ਭਗਵਾਨ ਸ਼ਿਵ ਦਾ ਅਭਿਸ਼ੇਕ
ਦੁੱਧ
ਸੰਤਾਨ ਪ੍ਰਾਪਤੀ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਸਾਉਣ ਦੇ ਮਹੀਨੇ ਸੋਮਵਾਰ ਵਰਤ ਦੇ ਦਿਨ ਦੁੱਧ ਨਾਲ ਭੋਲੇਨਾਥ ਜੀ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ। ਇਸ ਨਾਲ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
ਦਹੀਂ
ਜੇਕਰ ਤੁਹਾਡੇ ਕਿਸੇ ਕੰਮ ’ਚ ਵਾਰ-ਵਾਰ ਰੁਕਾਵਟ ਆ ਰਹੀ ਹੈ ਤਾਂ ਸਾਉਣ ਦੇ ਮਹੀਨੇ ਭਗਵਾਨ ਸ਼ਿਵ ਜੀ ਦਾ ਅਭਿਸ਼ੇਕ ਦਹੀਂ ਨਾਲ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ ਅਤੇ ਸਫਲਤਾ ਮਿਲਦੀ ਹੈ।
ਸ਼ਹਿਦ
ਭਗਵਾਨ ਸ਼ਿਵ ਦਾ ਅਭਿਸ਼ੇਕ ਸ਼ਹਿਦ ਨਾਲ ਕਰਨ ਨਾਲ ਲੋਕਾਂ ਦਾ ਸਮਾਜ ’ਚ ਮਾਨ ਸਨਮਾਨ ਵਧਦਾ ਹੈ। ਇਸ ਨਾਲ ਬਾਣੀ ਦੋਸ਼ ਵੀ ਦੂਰ ਹੋ ਜਾਂਦੇ ਹਨ ਅਤੇ ਸੁਭਾਅ ’ਚ ਨਰਮੀ ਆਉਂਦੀ ਹੈ।
ਇਤਰ
ਜਿਨ੍ਹਾਂ ਲੋਕਾਂ ਨੂੰ ਮਾਨਸਿਕ ਤਣਾਅ ਰਹਿੰਦਾ ਹੈ ਜਾਂ ਨੀਂਦ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਸਾਉਣ ਦੇ ਮਹੀਨੇ ਭਗਵਾਨ ਸ਼ਿਵ ਦਾ ਅਭਿਸ਼ੇਕ ਇਤਰ ਨਾਲ ਕਰਨਾ ਚਾਹੀਦਾ ਹੈ। ਇਸ ਨਾਲ ਲੋਕਾਂ ਨੂੰ ਤਣਾਅ ਅਤੇ ਨੀਂਦ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹਨ।
ਘਿਓ
ਸਾਉਣ ਦੇ ਮਹੀਨੇ ਭਗਵਾਨ ਸ਼ਿਵ ਦਾ ਅਭਿਸ਼ੇਕ ਜੇਕਰ ਘਿਓ ਨਾਲ ਕੀਤਾ ਜਾਵੇ ਤਾਂ ਅਜਿਹੇ ਲੋਕਾਂ ਦੀ ਸਿਹਤ ਚੰਗੀ ਹੁੰਦੀ ਹੈ। ਜੇਕਰ ਕੋਈ ਵਿਅਕਤੀ ਲੰਬੇ ਸਮੇਂ ਤੋਂ ਕਿਸੇ ਬੀਮਾਰੀ ਨਾਲ ਪੀੜਤ ਹੈ ਤਾਂ ਉਸਨੂੰ ਭਗਵਾਨ ਸ਼ਿਵ ਦਾ ਅਭਿਸ਼ੇਕ ਘਿਓ ਨਾਲ ਜ਼ਰੂਰ ਕਰਨਾ ਚਾਹੀਦਾ ਹੈ।
ਗੰਗਾ ਜਲ
ਸਾਉਣ ਦੇ ਮਹੀਨੇ ਸੋਮਵਾਰ ਵਾਲੇ ਦਿਨ ਭਗਵਾਨ ਸ਼ਿਵ ਦਾ ਅਭਿਸ਼ੇਕ ਗੰਗਾਜਲ ਨਾਲ ਕਰਨਾ ਵੀ ਕਾਫੀ ਚੰਗਾ ਮੰਨਿਆ ਜਾਂਦਾ ਹੈ। ਇਸ ਨਾਲ ਲੋਕਾਂ ਦਾ ਘਰ ਸੁੱਖ ਅਤੇ ਸਮਰਿੱਧੀ ਨਾਲ ਭਰ ਜਾਂਦਾ ਹੈ।
ਸ਼ੁੱਧ ਜਲ
ਜੇਕਰ ਕੋਈ ਸਾਉਣ ਦੇ ਮਹੀਨੇ ਵਿਅਕਤੀ ਸ਼ੁੱਧ ਜਲ ਨਾਲ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਦਾ ਹੈ ਤਾਂ ਉਸਨੂੰ ਪੁੰਨ ਫਲ ਦੀ ਪ੍ਰਾਪਤੀ ਹੁੰਦੀ ਹੈ। ਨਾਲ ਹੀ ਹੋਰ ਸਮੱਸਿਆਵਾਂ ਤੋਂ ਵੀ ਨਿਜਾਤ ਮਿਲਦੀ ਹੈ।
ਗੰਨੇ ਦਾ ਰਸ
ਜੇਕਰ ਕੋਈ ਵਿਅਕਤੀ ਸਾਉਣ ਦੇ ਮਹੀਨੇ ਭਗਵਾਨ ਸ਼ਿਵ ਦਾ ਅਭਿਸ਼ੇਕ ਗੰਨੇ ਦੇ ਰਸ ਨਾਲ ਕਰਦਾ ਹੈ ਤਾਂ ਉਸਨੂੰ ਆਰਥਿਕ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
Vastu Tips: ਘਰ ਦੀ ਇਸ ਦਿਸ਼ਾ 'ਚ ਲਗਾਓ ਮਾਂ ਅੰਨਪੂਰਨਾ ਦੀ ਤਸਵੀਰ
NEXT STORY