ਜਲੰਧਰ (ਬਿਊਰੋ) - ਧਾਰਮਿਕ ਸ਼ਾਸਤਰਾਂ 'ਚ ਮੰਗਲਵਾਰ ਦਾ ਦਿਨ ਹਨੂੰਮਾਨ ਜੀ ਨੂੰ ਸਮਰਪਿਤ ਹੁੰਦਾ ਹੈ। ਇਸ ਦਿਨ ਹਨੂੰਮਾਨ ਜੀ ਦੀ ਵਿਸ਼ੇਸ਼ ਪੂਜਾ ਕਰਨ ਨਾਲ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਨਾਸ਼ ਹੋ ਜਾਂਦਾ ਹੈ। ਮੰਗਲ ਗ੍ਰਹਿ ਸਬੰਧੀ ਸਾਰੇ ਦੋਸ਼ ਵੀ ਖ਼ਤਮ ਹੋ ਜਾਂਦੇ ਹਨ। ਮੰਗਲਵਾਰ ਨੂੰ ਕੁਝ ਖ਼ਾਸ ਉਪਾਅ ਕਰਨ ਨਾਲ ਹਨੂੰਮਾਨ ਜੀ ਖੁਸ਼ ਹੋ ਜਾਂਦੇ ਹਨ, ਜਿਸ ਨਾਲ ਮੰਗਲ ਗ੍ਰਹਿ ਸਬੰਧੀ ਸਾਰੇ ਦੋਸ਼ ਦੂਰ ਹੋ ਸਕਦੇ ਹਨ। ਮੰਗਲ ਗ੍ਰਹਿ ਨੂੰ ਤੇਜਸਵੀ ਗ੍ਰਹਿ ਮੰਨਿਆ ਜਾਂਦਾ ਹੈ। ਜੇਕਰ ਇਹ ਕਿਸੇ ਵਿਅਕਤੀ 'ਤੇ ਖੁਸ਼ ਹੋ ਜਾਂਦਾ ਹੈ ਤਾਂ ਉਸ ਦਾ ਜੀਵਨ ਮੰਗਲਮਈ ਹੋ ਜਾਂਦਾ ਹੈ। ਇਸ ਦੀ ਪੂਜਾ ਕਰਨ ਨਾਲ ਹਨੂੰਮਾਨ ਜੀ ਖੁਸ਼ ਹੁੰਦੇ ਹਨ।
ਮੰਗਲਵਾਰ ਵਾਲੇ ਦਿਨ ਕਰੋ ਇਹ ਖ਼ਾਸ ਉਪਾਅ
. ਮੰਗਲਵਾਰ ਦੇ ਦਿਨ ਹਨੂੰਮਾਨ ਜੀ ਨੂੰ ਚੋਲਾ ਚੜ੍ਹਾਓ। ਹਨੂੰਮਾਨ ਜੀ ਨੂੰ ਚੋਲਾ ਚੜ੍ਹਾਉਣ ਤੋਂ ਪਹਿਲਾਂ ਤੁਸੀ ਇਸ਼ਨਾਨ ਕਰੋ ਅਤੇ ਸ਼ੁੱਧ ਹੋ ਜਾਓ ਅਤੇ ਸਾਫ ਕੱਪੜੇ ਪਹਿਨੋ।
. ਜੇਕਰ ਸਰੀਰ ਹਮੇਸ਼ਾ ਰੋਗ ਨਾਲ ਪੀੜਤ ਰਹਿੰਦਾ ਹੈ ਤਾਂ ਹਰ ਤਰ੍ਹਾਂ ਦੇ ਰੋਗ ਨੂੰ ਦੂਰ ਕਰਨ ਲਈ ਹਰ ਮੰਗਲਵਾਰ ਨੂੰ ਗੁੜ ਅਤੇ ਆਟੇ ਦਾ ਦਾਨ ਕਰੋ।
. ਜੇਕਰ ਘਰ 'ਚ ਹਮੇਸ਼ਾ ਕਲੇਸ਼ ਬਣਿਆ ਰਹਿੰਦਾ ਹੈ ਤਾਂ ਉਸ ਦੀ ਸ਼ਾਂਤੀ ਲਈ ਹਰ ਮੰਗਲਵਾਰ ਨੂੰ ਵਹਿੰਦੇ ਹੋਏ ਪਾਣੀ 'ਚ ਲਾਲ ਮਸੂਰ ਦੀ ਦਾਲ ਵਹਾਓ।
. ਜ਼ਮੀਨ ਜ਼ਾਇਦਾਦ ਦੀ ਪ੍ਰਾਪਤੀ ਲਈ ਵੱਡੇ ਭਰਾ ਦੀ ਸੇਵਾ ਕਰੋ ਅਤੇ ਕਿਸੇ ਦੇ ਧਨ ਜਾਂ ਜ਼ਮੀਨ 'ਤੇ ਮਾੜੀ ਨਜ਼ਰ ਨਾ ਰੱਖੋ।
. ਕਾਰੋਬਾਨ ’ਚ ਤਰੱਕੀ ਪਾਉਣ ਲਈ ਮਿੱਠੇ ਚੌਲ ਬਣਾ ਕੇ ਛੱਤ 'ਤੇ ਖਿਲਾਰ ਦਿਓ ਤਾਂਕਿ ਉਸ ਨੂੰ ਕਾਂ ਖਾ ਸਕਣ। ਇਸ ਨਾਲ ਨੌਕਰੀ ਮਿਲਣ ਦੇ ਮੌਕੇ ਮਿਲ ਜਾਂਦੇ ਹਨ।
. ਕੁੰਡਲੀ 'ਚ ਪਿੱਤਰਦੋਸ਼ ਹੋਵੇ ਤਾਂ ਕਾਂ ਨੂੰ ਖੀਰ ਅਤੇ ਰੋਟੀ ਖਿਲਾਓ। ਉਹ ਉਪਾਅ ਕਰਨ ਨਾਲ ਘਰ 'ਚ ਖੁਸ਼ਹਾਲੀ ਆਉਂਦੀ ਹੈ ਅਤੇ ਪਿੱਤਰਦੋਸ਼ ਖ਼ਤਮ ਹੋ ਜਾਂਦੇ ਹਨ।
ਬੱਚਿਆਂ ਨੂੰ ਨਜ਼ਰ ਲੱਗਣ ਤੋਂ ਬਚਾਉਣ ਲਈ ਕਰੋ ਵਾਸਤੂ ਦਾ ਇਹ ਉਪਾਅ
NEXT STORY