ਜਲੰਧਰ - ਗਣੇਸ਼ ਚਤੁਰਥੀ ਦਾ ਤਿਉਹਾਰ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ। ਭਾਦਰਪਦ ਮਹੀਨੇ ਦੀ ਚਤੁਰਥੀ ਤਿਥੀ ਤੋਂ ਚਤੁਰਦਸ਼ੀ ਤੱਕ ਗਣੇਸ਼ ਉਤਸਵ ਦਾ ਆਯੋਜਨ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਗਣੇਸ਼ ਚਤੁਰਥੀ ਦੇ ਦਿਨ ਭਗਵਾਨ ਗਣਪਤੀ ਦਾ ਜਨਮ ਹੋਇਆ ਸੀ। ਇਸ ਵਾਰ ਗਣੇਸ਼ ਚਤੁਰਥੀ ਦਾ ਤਿਉਹਾਰ 19 ਸਤੰਬਰ, 2023 ਯਾਨੀ ਅੱਜ ਤੋਂ ਮਨਾਇਆ ਜਾ ਰਿਹਾ ਹੈ। ਗਣੇਸ਼ ਚਤੁਰਥੀ ਦੇ ਮੌਕੇ ਲੋਕ ਗਣਪਤੀ ਜੀ ਦੀ ਮੂਰਤੀ ਨੂੰ ਆਪਣੇ ਘਰ ਲੈ ਕੇ ਆਉਂਦੇ ਹਨ ਅਤੇ 10 ਦਿਨ ਤੱਕ ਉਸ ਦੀ ਪੂਰੇ ਰੀਤੀ-ਰਿਵਾਜ਼ਾਂ ਨਾਲ ਪੂਜਾ ਕਰਦੇ ਹਨ। 10 ਦਿਨ ਲਗਾਤਾਰ ਭਗਵਾਨ ਗਣੇਸ਼ ਦੀ ਪੂਜਾ ਕਰਨ ਨਾਲ ਭਗਤਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਦੁੱਖ ਦੂਰ ਹੁੰਦੇ ਹਨ। ਗਣੇਸ਼ ਚਤੁਰਥੀ ਦੇ ਦਿਨਾਂ 'ਚ ਕਿਹੜੇ ਉਪਾਅ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਅਤੇ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆ ਦੂਰ ਹੁੰਦੀਆਂ ਹਨ, ਦੇ ਬਾਰੇ ਆਓ ਜਾਣਦੇ ਹਾਂ....
ਗਣਪਤੀ ਬੱਪਾ ਨੂੰ ਚੜ੍ਹਾਓ 21 ਦੂਰਵਾ ਤੇ ਗੁੜ
ਧਾਰਮਿਕ ਮਾਨਤਾਵਾਂ ਅਨੁਸਾਰ ਦੂਰਵਾ ਭਗਵਾਨ ਗਣੇਸ਼ ਨੂੰ ਬਹੁਤ ਪਿਆਰੇ ਹਨ। ਇਸ ਲਈ ਇਸ ਸਾਲ ਗਣੇਸ਼ ਉਤਸਵ ਮੌਕੇ 'ਤੇ ਉਨ੍ਹਾਂ ਨੂੰ 21 ਦੂਰਵਾ ਜੋੜਿਆਂ ਵਿੱਚ ਭੇਟ ਕਰੋ। ਇਸ ਦੇ ਨਾਲ ਗੁੜ ਦੀ ਡਲੀ ਵੀ ਭੇਟ ਕਰੋ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਨਾਲ ਗਣੇਸ਼ ਦੀ ਅਸੀਸ ਕਿਰਪਾ ਪ੍ਰਾਪਤ ਹੁੰਦੀ ਹੈ। ਇਸ ਦੇ ਨਾਲ ਕਰਜ਼ੇ ਤੋਂ ਮੁਕਤੀ ਮਿਲਣ ਕਾਰਨ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ।
ਗਊ ਮਾਤਾ ਨੂੰ ਖਵਾਓ ਹਰੀ ਸਬਜ਼ੀ
ਇਨ੍ਹਾਂ ਸ਼ੁੱਭ ਦਿਨਾਂ 'ਚ ਗਾਂ ਨੂੰ ਹਰੀ ਸਬਜ਼ੀ ਖਵਾਓ। ਇਸ ਨਾਲ ਕਰਜ਼ੇ ਤੋਂ ਜਲਦੀ ਛੁਟਕਾਰਾ ਮਿਲੇਗਾ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਉਪਾਅ ਦੇ ਨਾਲ ਹੀ ਜੀਵਨ ਦੀਆਂ ਸਮੱਸਿਆਵਾਂ ਦੂਰ ਹੋ ਕੇ ਘਰ ਵਿਚ ਸੁੱਖ, ਖ਼ੁਸ਼ਹਾਲੀ ਆਉਂਦੀ ਹੈ।
ਦਾਨ ਕਰੋ
ਜੇਕਰ ਤੁਸੀਂ ਕਰਜ਼ੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਤਾਂ ਗਣੇਸ਼ ਉਤਸਵ ਮੌਕੇ ਇਕ ਛੋਟਾ ਜਿਹਾ ਹੋਰ ਉਪਾਅ ਵੀ ਕਰ ਸਕਦੇ ਹੋ। ਇਸ ਲਈ ਗਣੇਸ਼ ਚਤੁਰਥੀ ਮੌਕੇ ਕਿਸੇ ਗਰੀਬ ਜਾਂ ਜ਼ਰੂਰਤਮੰਦ ਨੂੰ ਹਰੇ ਰੰਗ ਦੇ ਕੱਪੜੇ ਵਿਚ ਥੋੜ੍ਹਾ ਜਿਹਾ ਧਨੀਆ ਬੰਨ੍ਹ ਕੇ ਦਾਨ ਕਰੋ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਉਪਾਅ ਨਾਲ ਕਰਜ਼ੇ ਤੋਂ ਛੁਟਕਾਰਾ ਮਿਲਦਾ ਹੈ।
ਗਣੇਸ਼ ਜੀ ਦੀ ਮੂਰਤੀ ਨੂੰ ਉੱਤਰ-ਪੂਰਬੀ ਕੋਨੇ ਵਿੱਚ ਰੱਖੋ
ਗਣੇਸ਼ ਜੀ ਦੀ ਮੂਰਤੀ ਨੂੰ ਘਰ ਦੇ ਉੱਤਰ-ਪੂਰਬੀ ਕੋਨੇ ਵਿੱਚ ਰੱਖਣਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਇਹ ਦਿਸ਼ਾ ਪੂਜਾ ਲਈ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ, ਤੁਸੀਂ ਗਣੇਸ਼ ਜੀ ਦੀ ਮੂਰਤੀ ਨੂੰ ਘਰ ਦੇ ਪੂਰਬ ਜਾਂ ਪੱਛਮ ਦਿਸ਼ਾ ਵਿੱਚ ਵੀ ਰੱਖ ਸਕਦੇ ਹੋ। ਗਣੇਸ਼ ਜੀ ਦੀ ਮੂਰਤੀ ਲਗਾਉਂਦੇ ਸਮੇਂ ਇਹ ਧਿਆਨ ਰੱਖੋ ਕਿ ਪ੍ਰਭੂ ਦੇ ਦੋਵੇਂ ਪੈਰ ਜ਼ਮੀਨ ਨੂੰ ਛੂਹ ਰਹੇ ਹਨ। ਮੰਨਿਆ ਜਾਂਦਾ ਹੈ ਕਿ ਇਸ ਤੋਂ ਸਫਲਤਾ ਮਿਲਣ ਦੀ ਸੰਭਾਵਨਾ ਹੈ, ਗਣੇਸ਼ ਜੀ ਦੀ ਮੂਰਤੀ ਨੂੰ ਦੱਖਣ ਦਿਸ਼ਾ ਵਿੱਚ ਨਾ ਰੱਖੋ।
ਹਰਾ ਚਾਰਾ
ਜੋਤਿਸ਼ ਸ਼ਾਸਤਰ ਅਨੁਸਾਰ ਜੇਕਰ ਸੰਭਵ ਹੋਵੇ ਤਾਂ ਗਣੇਸ਼ ਚਤੁਰਥੀ ਦੇ ਦਿਨ ਹਾਥੀ ਨੂੰ ਹਰਾ ਚਾਰਾ ਜ਼ਰੂਰ ਖਿਲਾਓ। ਇਹ ਉਪਾਅ ਕਰਨ ਨਾਲ ਜ਼ਿੰਦਗੀ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਜਲਦੀ ਦੂਰ ਹੋ ਜਾਂਦੀਆਂ ਹਨ।
ਵਿਆਹ ਦਾ ਸੰਯੋਗ ਜਲਦੀ ਬਣ ਜਾਵੇਗਾ
ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੇਕਰ ਤੁਸੀਂ ਆਪਣੇ ਵਿਆਹ ਵਿੱਚ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ਗਣੇਸ਼ ਚਤੁਰਥੀ ਦੇ ਦਿਨ ਵਰਤ ਰੱਖੋ। ਇਸ ਦੌਰਾਨ ਭਗਵਾਨ ਗਣੇਸ਼ ਜੀ ਨੂੰ ਮਾਲਪੂਆ ਦਾ ਭੋਗ ਲਗਾਓ। ਇਸ ਉਪਾਅ ਨਾਲ ਤੁਹਾਡੇ ਵਿਆਹ ਦਾ ਸੰਯੋਗ ਜਲਦੀ ਬਣ ਜਾਵੇਗਾ। ਇਸ ਤੋਂ ਇਲਾਵਾ ਗਣੇਸ਼ ਚਤੁਰਥੀ ਦੇ ਦਿਨ ਭਗਵਾਨ ਗਣੇਸ਼ ਜੀ ਨੂੰ ਪੀਲੇ ਰੰਗ ਦੀ ਮਿਠਾਈ ਚੜ੍ਹਾਓ। ਜਦੋਂ ਤੱਕ ਤੁਹਾਡਾ ਵਿਆਹ ਨਹੀਂ ਹੋ ਜਾਂਦਾ ਉਦੋਂ ਤੱਕ ਹਰ ਬੁੱਧਵਾਰ ਭਗਵਾਨ ਗਣੇਸ਼ ਨੂੰ ਪੀਲੇ ਰੰਗ ਦਾ ਭੋਜਨ ਚੜ੍ਹਾਉਂਦੇ ਰਹੋ।
ਘਰ ਦੀ ਇਸ ਦਿਸ਼ਾ 'ਚ ਲੱਗਾ Water Fountain ਚਮਕਾਇਗਾ ਕਿਸਮਤ, ਹੋਵੇਗੀ ਧਨ ਦੀ ਵਰਖਾ
NEXT STORY