ਜਲੰਧਰ (ਬਿਊਰੋ) — ਅਕਸਰ ਘਰ ਸਜਾਉਂਦੇ ਸਮੇਂ ਕੁਝ ਲੋਕ ਅਜਿਹੀਆਂ ਗਲਤੀਆਂ ਕਰ ਦਿੰਦੇ ਹਨ, ਜੋ ਕਿ ਬਾਅਦ 'ਚ ਨਕਾਰਾਤਮਕ ਊਰਜਾ ਦਾ ਕਾਰਨ ਬਣ ਜਾਦੀਆਂ ਹਨ। ਵਾਸਤੂ ਅਨੁਸਾਰ ਘਰ ਦੀ ਸਜਾਵਟ ਠੀਕ ਤਰੀਕੇ ਨਾਲ ਨਾ ਕਰਨ 'ਤੇ ਪਰਿਵਾਰ 'ਚ ਲੜਾਈ-ਝਗੜੇ ਹੋਣ ਨਾਲ-ਨਾਲ ਉਨ੍ਹਾਂ 'ਤੇ ਬੁਰਾ ਅਸਰ ਵੀ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਵਾਸਤੂ ਦੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਕਰਨ ਨਾਲ ਤੁਹਾਡੇ ਘਰ 'ਚ ਨੈਗਿਟਿਵੀ ਐਨਰਜੀ ਨਾਲ-ਨਾਲ ਕਈ ਹੋਰ ਸਮੱਸਿਆਵਾਂ ਵੀ ਆਉਂਦੀਆਂ ਹਨ।
1. ਮੇਨ ਗੇਟ
ਵਸਤੂ ਸ਼ਾਸਤਰ ਅਨੁਸਾਰ ਘਰ ਦਾ ਮੇਨ ਗੇਟ ਹਮੇਸ਼ਾ ਦੱਖਣ ਦਿਸ਼ਾ ਦੀ ਵੱਲ ਬਣਵਾਓ। ਇਸ ਨਾਲ ਘਰ 'ਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ।
2. ਇੱਕ ਲਕੀਰ 'ਚ ਤਿੰਨ ਦਰਵਾਜ਼ੇ
ਕਦੇ ਇਕ ਲਕੀਰ 'ਚ ਤਿੰਨ ਦਰਵਾਜ਼ੇ ਨਾ ਬਣਵਾਓ। ਇਸ ਨਾਲ ਘਰ 'ਚ ਗਲਤ ਐਨਰਜੀ ਤਾਂ ਆਉਂਦੀ ਹੀ ਹੈ ਨਾਲ ਹੀ ਇਸ ਨਾਲ ਪਰਿਵਾਰ ਦੀ ਸਿਹਤ 'ਤੇ ਭੈੜਾ ਅਸਰ ਵੀ ਪੈਂਦਾ ਹੈ। ਇਸ ਲਈ ਵਾਸਤੂ ਅਨੁਸਾਰ ਇੱਕ ਹੀ ਲਕੀਰ 'ਚ ਤਿੰਨ ਦਰਵਾਜ਼ੇ ਨਾ ਬਣਵਾਓ।
3. ਬਾਥਰੂਮ ਅਤੇ ਬੈੱਡਰੂਮ
ਘਰ ਦੇ ਬੈੱਡਰੂਮ ਅਤੇ ਬਾਥਰੂਮ ਨੂੰ ਵੱਖਰਾ-ਵੱਖਰਾ ਬਣਵਾਓ। ਇਸ ਤੋਂ ਇਲਾਵਾ ਬਾਥਰੂਮ ਨੂੰ ਕਿਚਨ ਤੋਂ ਦੂਰ ਬਣਵਾਓ। ਬਾਥਰੂਮ ਨੂੰ ਕਿਚਨ ਜਾਂ ਬੈੱਡਰੂਮ ਨਾਲ ਬਣਵਾਉਣ ਨਾਲ ਘਰ 'ਚ ਸਿਹਤ ਸੰਬੰਧੀ ਕਈ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।
4. ਪੂਜਾ ਘਰ
ਵਾਸਤੂ ਅਨੁਸਾਰ ਪੂਜਾ ਘਰ ਨੂੰ ਅਜਿਹੀ ਜਗ੍ਹਾ 'ਤੇ ਬਣਵਾਓ। ਜਿੱਥੋਂ ਉਸ ਦੀ ਦੀਵਾਰ ਬਾਥਰੂਮ ਨਾਲ ਨਾ ਲੱਗਦੀ ਹੋਵੇ। ਇਸ ਤੋਂ ਇਲਾਵਾ ਪੂਜਾ ਘਰ ਨੂੰ ਪੌੜੀਆਂ ਹੇਠਾਂ ਬਣਵਾਉਣਾ ਵੀ ਵਾਸਤੂ ਦੇ ਹਿਸਾਬ ਨਾਲ ਗਲਤ ਮੰਨਿਆ ਜਾਂਦਾ ਹੈ।
ਗਣੇਸ਼ ਜੀ ਦੀ ਕਿਰਪਾ ਪਾਉਣ ਲਈ ਕਰੋ ਇਹ ਖ਼ਾਸ ਉਪਾਅ, ਬਣਨਗੇ ਵਿਗੜੇ ਕੰਮ
NEXT STORY