ਨਵੀਂ ਦਿੱਲੀ - ਸਾਲ ਦਾ ਪਹਿਲਾ ਚੰਦਰ ਗ੍ਰਹਿਣ 26 ਮਈ ਨੂੰ ਹੋਵੇਗਾ, ਜੋ ਕਿ ਪੂਰਾ ਚੰਦਰ ਗ੍ਰਹਿਣ ਹੋਵੇਗਾ। ਅਜਿਹੀ ਸਥਿਤੀ ਵਿਚ ਇਸ ਚੰਦਰ ਗ੍ਰਹਿਣ ਨੂੰ ਕੋਰੋਨਾ ਕਾਲ ਦੇ ਵਿਚਕਾਰ ਵੈਦਿਕ ਜੋਤਿਸ਼ ਦੀ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। 26 ਮਈ ਲੱਗਣ ਵਾਲਾ ਚੰਦਰ ਗ੍ਰਹਿਣ ਇਕ ਪਰਛਾਵਾਂ ਗ੍ਰਹਿਣ ਹੈ। ਇਸ ਸਥਿਤੀ ਵਿਚ ਸੁਤਕ ਕਾਲ ਵੈਧ ਨਹੀਂ ਹੋਵੇਗਾ।
ਇਹ ਵੀ ਪੜ੍ਹੋ : Vastu Tips : ਘਰ ਵਿਚ ਰੱਖੀਆਂ ਇਹ ਚੀਜ਼ਾਂ ਬਣਦੀਆਂ ਹਨ ਬਦਕਿਸਮਤੀ ਦਾ ਕਾਰਨ
ਖਗੋਲ ਵਿਗਿਆਨ ਅਨੁਸਾਰ ਜਦੋਂ ਧਰਤੀ ਪੂਰੀ ਤਰ੍ਹਾਂ ਚੰਦਰਮਾ ਅਤੇ ਸੂਰਜ ਦੇ ਵਿਚਕਾਰ ਹੁੰਦੀ ਹੈ, ਤਾਂ ਇਸ ਸਥਿਤੀ ਨੂੰ ਪੂਰਨ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ। ਇਸ ਸਥਿਤੀ ਵਿਚ ਚੰਦਰਮਾ ਲਾਲ ਦਿਖਾਈ ਦਿੰਦਾ ਹੈ, ਇਸ ਨੂੰ ਬਲੱਡ ਮੂਨ ਵੀ ਕਿਹਾ ਜਾਂਦਾ ਹੈ। ਭਾਰਤ ਵਿੱਚ ਚੰਦਰ ਗ੍ਰਹਿਣ ਨਾਲ ਜੁੜੀਆਂ ਬਹੁਤ ਸਾਰੀਆਂ ਮਾਨਤਾਵਾਂ ਹਨ। ਇਹ ਮੰਨਿਆ ਜਾਂਦਾ ਹੈ ਕਿ ਰਾਹੁ-ਕੇਤੂ ਸੂਰਜ ਅਤੇ ਚੰਦਰਮਾ ਨੂੰ ਗ੍ਰਹਿਣ ਲਗਾਉਂਦੇ ਹੈ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਚੰਦਰ ਗ੍ਰਹਿਣ ਦਾ ਪ੍ਰਭਾਵ ਤੁਹਾਡੀ ਜ਼ਿੰਦਗੀ 'ਤੇ ਚੰਗਾ ਹੋਵੇ, ਤਾਂ ਤੁਸੀਂ ਦਾਨ ਦੇ ਰੂਪ ਵਿਚ ਕੁਝ ਵਿਸ਼ੇਸ਼ ਚੀਜ਼ਾਂ ਦੇ ਸਕਦੇ ਹੋ।
ਪੁਰਾਣਾਂ ਅਨੁਸਾਰ ਦਾਨ ਕਰਨ ਦਾ ਬਹੁਤ ਮਹੱਤਵ ਹੈ। ਗ੍ਰਹਿਣ ਦੇ ਸਮੇਂ ਦਾਨ ਕਰਨਾ ਜੀਵਨ ਦੀਆਂ ਬਹੁਤ ਸਾਰੀਆਂ ਮੁਸੀਬਤਾਂ ਨੂੰ ਦੂਰ ਕਰਦਾ ਹੈ ਅਤੇ ਦੁੱਖਾਂ ਤੋਂ ਮੁਕਤ ਕਰਦਾ ਹੈ। ਇਸ ਦੇ ਵਿਅਕਤੀ ਨੂੰ ਤੇਜ਼ ਬੁੱਧੀ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ ਅਤੇ ਘਰ ਵਿਚ ਖੁਸ਼ਹਾਲੀ ਆਉਂਦੀ ਹੈ।
ਜਾਣੋ ਕਿਹੜੀਆਂ ਚੀਜ਼ਾਂ ਦਾ ਦਾਨ ਕਰਨਾ ਸ਼ੁੱਭ ਹੁੰਦਾ ਹੈ
ਚਾਂਦੀ ਦਾ ਦਾਨ
ਤਿਲ ਦਾ ਦਾਨ
ਸ਼ੱਕਰ ਦਾ ਦਾਨ
ਦੁੱਧ ਦਾ ਦਾਨ
ਚਾਵਲ ਦਾ ਦਾਨ
ਇਹ ਵੀ ਪੜ੍ਹੋ : ਪਤੀ ਦੀ ਲੰਬੀ ਉਮਰ ਲਈ ਸੀਤਾ ਨਵਮੀ 'ਤੇ ਸੁਹਾਗਨਾਂ ਰਖਦੀਆਂ ਹਨ ਵਰਤ, ਜਾਣੋ ਪੂਜਾ ਦੀ ਵਿਧੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ਨੀ ਦੇਵ ਜੀ ਦੀ ਪੂਜਾ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋਗੇ ਖ਼ਾਸ ਧਿਆਨ ਤਾਂ ਹੋਵੋਗੇ ਮਾਲਾ-ਮਾਲ
NEXT STORY