ਨਵੀਂ ਦਿੱਲੀ - ਵਾਸਤੂ ਵਿਚ ਘਰ ਦੀ ਦਿਸ਼ਾ ਦੇ ਨਾਲ-ਨਾਲ ਆਲੇ-ਦੁਆਲੇ ਦੀਆਂ ਚੀਜ਼ਾਂ ਵੀ ਬਹੁਤ ਮਾਇਨੇ ਰੱਖਦੀਆਂ ਹਨ। ਅਜਿਹੇ 'ਚ ਪਰਿਵਾਰ ਦੇ ਮੈਂਬਰਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੁਝ ਚੀਜ਼ਾਂ ਨੂੰ ਘਰ 'ਚ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਨ੍ਹਾਂ ਚੀਜ਼ਾਂ ਵਿੱਚੋਂ ਇੱਕ ਐਕੁਏਰੀਅਮ ਵੀ ਹੈ। ਚੀਨੀ ਵਾਸਤੂ ਸ਼ਾਸਤਰ ਅਰਥਾਤ ਫੇਂਗ ਸ਼ੂਈ ਅਨੁਸਾਰ ਐਕੁਏਰੀਅਮ(Aquarium ) ਘਰ ਵਿੱਚ ਸਕਾਰਾਤਮਕ ਊਰਜਾ ਫੈਲਾਉਂਦਾ ਹੈ। ਇਸ ਨਾਲ ਘਰ 'ਚ ਚੱਲ ਰਿਹਾ ਤਣਾਅ ਦੂਰ ਹੁੰਦਾ ਹੈ ਅਤੇ ਅੰਦਰੋਂ ਖੁਸ਼ੀ ਦਾ ਅਹਿਸਾਸ ਹੁੰਦਾ ਹੈ। ਇਸ ਦੇ ਨਾਲ ਹੀ ਘਰ 'ਚ ਭੋਜਨ ਅਤੇ ਧਨ ਦੀ ਬਰਕਤ ਬਣੀ ਰਹਿੰਦੀ ਹੈ। ਆਓ ਜਾਣਦੇ ਹਾਂ ਘਰ ਵਿਚ Aquarium ਰੱਖਣ ਦੀ ਸਹੀ ਦਿਸ਼ਾ ਅਤੇ ਢੰਗ
ਇਸ ਦਿਸ਼ਾ 'ਚ ਰੱਖਣ ਨਾਲ ਮਿਲੇਗੀ ਤਰੱਕੀ
ਇਸ ਨੂੰ ਘਰ ਦੇ ਪੂਰਬ ਅਤੇ ਉੱਤਰੀ ਕੋਨੇ 'ਚ ਰੱਖਣ ਨਾਲ ਕਰੀਅਰ 'ਚ ਤਰੱਕੀ ਦਾ ਰਾਹ ਖੁੱਲ੍ਹਦਾ ਹੈ। ਜੀਵਨ ਦੀਆਂ ਮੁਸ਼ਕਲਾਂ ਦੂਰ ਹੋਣ ਨਾਲ ਪਰਿਵਾਰ ਵਿੱਚ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਦਾ ਮਾਹੌਲ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ : Vastu Tips: ਬੰਦ ਕਿਸਮਤ ਦੇ ਤਾਲੇ ਖੋਲ੍ਹ ਸਕਦੀ ਹੈ ਖਿੜਕੀ, ਇਸ ਦਿਸ਼ਾ ਵਿੱਚ ਬਣਵਾਉਣਾ ਹੁੰਦੈ ਸ਼ੁਭ
ਇਸ ਨੂੰ ਦੱਖਣ-ਪੂਰਬ ਵਿਚ ਰੱਖਣ ਨਾਲ ਆਰਥਿਕ ਸਥਿਤੀ ਹੋਵੇਗੀ ਮਜ਼ਬੂਤ
ਘਰ ਦੀ ਦੱਖਣ-ਪੂਰਬ ਦਿਸ਼ਾ ਨੂੰ ਇਕਵੇਰੀਅਮ ਰੱਖਣ ਲਈ ਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇੱਥੇ ਇਕਵੇਰੀਅਮ ਰੱਖਣ ਨਾਲ ਘਰ ਵਿਚ ਚੰਗੀ ਕਿਸਮਤ ਅਤੇ ਖੁਸ਼ਹਾਲੀ ਆਉਂਦੀ ਹੈ। ਇਸ ਦੇ ਨਾਲ ਹੀ ਧਨ ਸੰਬੰਧੀ ਸਮੱਸਿਆਵਾਂ ਦੂਰ ਹੋਣ ਨਾਲ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ।
ਅਜਿਹੀਆਂ ਮੱਛੀਆਂ ਨੂੰ ਰੱਖਣਾ ਚਾਹੀਦਾ ਹੈ ਐਕੁਏਰੀਅਮ ਵਿੱਚ
ਫੇਂਗ ਸ਼ੂਈ ਅਨੁਸਾਰ ਐਕੁਏਰੀਅਮ ਵਿੱਚ ਇੱਕ ਕਾਲੇ ਰੰਗ ਦੀ ਅਤੇ 8-9 ਸੰਤਰੀ ਮੱਛੀਆਂ ਰੱਖਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਐਕੁਏਰੀਅਮ 'ਚ ਗੋਲਡ ਫਿਸ਼ ਰੱਖੋ। ਚੰਗੀ ਕਿਸਮਤ ਦਾ ਪ੍ਰਤੀਕ ਹੋਣ ਕਰਕੇ ਇਸ ਨੂੰ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਪਤੀ-ਪਤਨੀ ਦਰਮਿਆਨ ਰਹਿੰਦਾ ਹੈ ਕਲੇਸ਼ ਤਾਂ ਅਪਣਾਓ ਇਹ ਵਾਸਤੂ ਟਿਪਸ, ਵਧ ਜਾਵੇਗਾ ਕਈ ਗੁਣਾ ਪਿਆਰ
ਘਰ ਵਿੱਚ ਖੁਸ਼ੀਆਂ ਲਿਆਉਣ ਲਈ
ਚੀਨੀ ਵਾਸਤੂ ਸ਼ਾਸਤਰ ਅਨੁਸਾਰ ਐਕੁਏਰੀਅਮ ਵਿੱਚ 8 ਲਾਲ ਅਤੇ 1 ਕਾਲੀ ਮੱਛੀ ਰੱਖਣੀ ਚਾਹੀਦੀ ਹੈ। ਇਸ ਨਾਲ ਘਰ 'ਚ ਖੁਸ਼ਹਾਲੀ, ਊਰਜਾ ਅਤੇ ਚੰਗੀ ਕਿਸਮਤ ਆਉਂਦੀ ਹੈ। ਘਰ ਦੇ ਮੈਂਬਰਾਂ ਦਾ ਮਨ ਖੁਸ਼ ਰਹਿੰਦਾ ਹੈ। ਇਸ ਦੇ ਨਾਲ ਹੀ ਪਰਿਵਾਰ ਵਿੱਚ ਏਕਤਾ ਬਣੀ ਰਹਿੰਦੀ ਹੈ।
ਇਨ੍ਹਾਂ ਥਾਵਾਂ 'ਤੇ ਐਕੁਏਰੀਅਮ ਰੱਖਣ ਤੋਂ ਕਰਨਾ ਚਾਹੀਦੈ ਪਰਹੇਜ਼
ਵਾਸਤੂ ਦੇ ਅਨੁਸਾਰ, ਵਿਅਕਤੀ ਨੂੰ ਬੈੱਡਰੂਮ, ਰਸੋਈ ਜਾਂ ਘਰ ਦੇ ਵਿਚਕਾਰ ਐਕੁਏਰੀਅਮ ਰੱਖਣ ਤੋਂ ਬਚਣਾ ਚਾਹੀਦਾ ਹੈ। ਨਹੀਂ ਤਾਂ ਘਰ ਵਿੱਚ ਨਕਾਰਾਤਮਕ ਊਰਜਾ ਦਾ ਸੰਚਾਰ ਹੋ ਸਕਦਾ ਹੈ।
ਇਹ ਵੀ ਪੜ੍ਹੋ : Vastu Shastra: ਨੋਟ ਗਿਣਦੇ ਸਮੇਂ ਨਾ ਕਰੋ ਇਹ ਗਲਤੀ, ਨਹੀਂ ਤਾਂ ਮਾਂ ਲਕਸ਼ਮੀ ਹੋ ਜਾਵੇਗੀ ਨਾਰਾਜ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
‘ਸ਼ਨੀ ਦੋਸ਼’ ਤੋਂ ਛੁਟਕਾਰਾ ਪਾਉਣ ਲਈ ਸ਼ਨੀਵਾਰ ਕਰੋ ਇਹ ਖ਼ਾਸ ਪੂਜਾ, ਦੂਰ ਹੋਵੇਗੀ ਹਰ ਪ੍ਰੇਸ਼ਾਨੀ
NEXT STORY