ਨਵੀਂ ਦਿੱਲੀ- ਵਾਸਤੂ ਸ਼ਾਸਤਰ ਦੀ ਤਰ੍ਹਾਂ ਫੇਂਗਸ਼ੂਈ ਜਾਪਾਨੀ ਵਾਸਤੂ ਸ਼ਾਸਤਰ ਹੈ। ਇਸ ਸ਼ਾਸਤਰ 'ਚ ਦੱਸੀਆਂ ਗਈਆਂ ਜ਼ਿਆਦਾਤਰ ਚੀਜ਼ਾਂ ਦੀ ਵਰਤੋਂ ਲੋਕ ਘਰ ਦੀ ਸਜਾਵਟ ਲਈ ਕਰਦੇ ਹਨ ਪਰ ਸਜਾਵਟੀ ਚੀਜ਼ਾਂ ਵਿਅਕਤੀ ਦੀ ਕਿਸਮਤ ਬਦਲ ਸਕਦੀਆਂ ਹਨ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਮਾਨ ਨੂੰ ਕਿਵੇਂ ਵਰਤਣਾ ਹੈ ਅਤੇ ਇਸ ਨੂੰ ਸਹੀ ਦਿਸ਼ਾ 'ਚ ਕਿਵੇਂ ਰੱਖਣਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਫੇਂਗਸ਼ੂਈ ਬਿੱਲੀ ਬਾਰੇ ਦੱਸਾਂਗੇ। ਫੇਂਗਸ਼ੂਈ ਵਿਗਿਆਨ 'ਚ ਇਸ ਨੂੰ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਮੁਤਾਬਕ ਘਰ 'ਚ ਵੱਖ-ਵੱਖ ਰੰਗਾਂ ਦੀਆਂ ਕੈਟ ਰੱਖਣ ਨਾਲ ਵਿਅਕਤੀ ਦੀ ਕਿਸਮਤ ਬਦਲ ਸਕਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਰੰਗ ਦੀ ਬਿੱਲੀ ਕਿਸ ਤਰ੍ਹਾਂ ਦਾ ਸੰਕੇਤ ਦਿੰਦੀ ਹੈ...
ਘਰ 'ਚ ਆਵੇਗੀ ਸਕਾਰਾਤਮਕਤਾ
ਫੇਂਗਸ਼ੂਈ ਕੈਟ ਨੂੰ ਵੀ ਸੰਕੇਤ ਦੇਣ ਵਾਲੀ ਬਿੱਲੀ ਮੰਨਿਆ ਜਾਂਦਾ ਹੈ। ਮਾਨਤਾਵਾਂ ਦੇ ਅਨੁਸਾਰ ਇਸ ਨੂੰ ਘਰ 'ਚ ਰੱਖਣ ਨਾਲ ਸਕਾਰਾਤਮਕਤਾ, ਸੁੱਖ-ਸ਼ਾਂਤੀ ਅਤੇ ਧਨ ਦੀ ਪ੍ਰਾਪਤੀ ਹੁੰਦੀ ਹੈ।
ਉੱਤਰ ਪੂਰਬ ਦਿਸ਼ਾ 'ਚ ਰੱਖੋ
ਇਸ ਬਿੱਲੀ ਨੂੰ ਰੱਖਣ ਦੀ ਸਹੀ ਦਿਸ਼ਾ ਉੱਤਰ-ਪੂਰਬ ਮੰਨੀ ਜਾਂਦੀ ਹੈ। ਇਸ ਦਿਸ਼ਾ 'ਚ ਹਰੇ ਰੰਗ ਦੀ ਫੇਂਗਸ਼ੂਈ ਬਿੱਲੀ ਰੱਖਣ ਨਾਲ ਚੰਗੀ ਕਿਸਮਤ ਮਿਲਦੀ ਹੈ।
ਵਿੱਤੀ ਸੰਕਟ ਦੂਰ ਹੋਵੇਗਾ
ਇਸ ਸ਼ਾਸਤਰ 'ਚ ਵੱਖ-ਵੱਖ ਰੰਗਾਂ ਦੀਆਂ ਬਿੱਲੀਆਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਘਰ ਜਾਂ ਦਫ਼ਤਰ 'ਚ ਸੁਨਹਿਰੀ ਰੰਗ ਦੀ ਬਿੱਲੀ ਰੱਖੋ।
ਲਵ ਲਾਈਫ਼ ਹੋਵੇਗੀ ਬਿਹਤਰ
ਲਾਲ ਰੰਗ ਦੀ ਫੇਂਗਸ਼ੂਈ ਬਿੱਲੀ ਲਵ ਲਾਈਫ਼ 'ਚ ਖੁਸ਼ਹਾਲੀ ਲਿਆਉਣ ਲਈ ਬਹੁਤ ਸ਼ੁਭ ਮੰਨੀ ਜਾਂਦੀ ਹੈ। ਇਸ ਨੂੰ ਘਰ ਦੀ ਦੱਖਣ-ਪੱਛਮ ਦਿਸ਼ਾ 'ਚ ਰੱਖਣਾ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ।
ਧਨ 'ਚ ਹੋਵੇਗਾ ਵਾਧਾ
ਜੇਕਰ ਤੁਸੀਂ ਘਰ 'ਚ ਖੁਸ਼ਹਾਲੀ ਅਤੇ ਧਨ ਚਾਹੁੰਦੇ ਹੋ ਤਾਂ ਨੀਲੇ ਰੰਗ ਦੀ ਬਿੱਲੀ ਨੂੰ ਦੱਖਣ-ਪੂਰਬ ਦਿਸ਼ਾ 'ਚ ਰੱਖੋ। ਜੋਤਿਸ਼ ਸ਼ਾਸਤਰ ਅਨੁਸਾਰ ਇਹ ਦਿਸ਼ਾ ਕੁਬੇਰ ਦੀ ਮੰਨੀ ਜਾਂਦੀ ਹੈ। ਅਜਿਹੀ ਸਥਿਤੀ 'ਚ ਇੱਥੇ ਬਿੱਲੀ ਰੱਖਣ ਨਾਲ ਤੁਹਾਡੀ ਜ਼ਿੰਦਗੀ ਤੋਂ ਧਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਮਵਾਰ ਨੂੰ ਭੋਲੇਨਾਥ ਜੀ ਦੀ ਪੂਜਾ ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
NEXT STORY