ਜਲੰਧਰ (ਬਿਊਰੋ) - ਧੰਨ ਦੀ ਦੇਵੀ ਮਾਂ ਲਕਸ਼ਮੀ ਆਪਣੀ ਭਗਤਾਂ ਤੋਂ ਸੌਖੇ ਤਰੀਕੇ ਨਾਲ ਖ਼ੁਸ਼ ਨਹੀਂ ਹੁੰਦੀ। ਮਾਂ ਲਕਸ਼ਮੀ ਦੀ ਕ੍ਰਿਪਾ ਅਤੇ ਆਸ਼ੀਰਵਾਦ ਲੈਣ ਲਈ ਲੋਕ ਬਹੁਤ ਸਾਰੀਆਂ ਕੋਸ਼ਿਸ਼ਾਂ ਵੀ ਕਰਦੇ ਹਨ। ਦੱਸ ਦੇਈਏ ਕਿ ਇਸ ਸਾਲ ਭਗਵਾਨ ਸ਼ਿਵ ਜੀ ਦਾ ਮਨਪਸੰਦ ਸਾਵਣ ਦਾ ਮਹੀਨਾ 14 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮਹੀਨੇ ਤੁਸੀਂ ਭੋਲੇਨਾਥ ਦੇ ਨਾਲ-ਨਾਲ ਮਾਂ ਲਕਸ਼ਮੀ ਜੀ ਦੀ ਕ੍ਰਿਪਾ ਅਤੇ ਆਸ਼ੀਰਵਾਦ ਵੀ ਪ੍ਰਾਪਤ ਕਰ ਸਕਦੇ ਹੋ। ਸਾਵਣ ਦਾ ਮਹੀਨਾ ਇਸ ਵਾਰ ਇਨ੍ਹਾਂ ਪੰਜ ਰਾਸ਼ੀਆਂ ਲਈ ਬਹੁਤ ਹੀ ਸ਼ੁੱਭ ਹੋਣ ਵਾਲਾ ਹੈ। ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ’ਤੇ ਮਾਂ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਬਣੀ ਰਹੇਗੀ। ਆਓ ਹੁਣ ਜਾਣਦੇ ਹਾਂ ਉਨ੍ਹਾਂ ਪੰਜ ਰਾਸ਼ੀਆਂ ਦੇ ਬਾਰੇ...
ਧਨ ਰਾਸ਼ੀ
ਧਨ ਰਾਸ਼ੀ ਦੇ ਲੋਕਾਂ ਲਈ ਸਾਵਣ ਦਾ ਮਹੀਨਾ ਬਹੁਤ ਹੀ ਸ਼ੁੱਭ ਹੋਣ ਵਾਲਾ ਹੈ। ਇਸ ਰਾਸ਼ੀ ਦੇ ਲੋਕਾਂ ਨੂੰ ਕੋਈ ਨਵਾਂ ਕੰਮ ਕਰਨ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ। ਇਸ ਮਹੀਨੇ ਕੰਮ ’ਚ ਤਰੱਕੀਆਂ ਵੀ ਹੋ ਸਕਦੀਆਂ ਹਨ। ਜੇਕਰ ਤੁਸੀਂ ਜਾਇਦਾਦ ਖਰੀਦਣਾ ਚਾਹੁੰਦੇ ਹੋ ਜਾਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਇਹ ਮਹੀਨਾ ਤੁਹਾਡੇ ਲਈ ਬਹੁਤ ਸ਼ੁਭ ਹੋਵੇਗਾ।
ਸਿੰਘ ਰਾਸ਼ੀ
ਸਿੰਘ ਰਾਸ਼ੀ ਵਾਲੇ ਲੋਕਾਂ ਲਈ ਵੀ ਸਾਵਣ ਦਾ ਮਹੀਨਾ ਬਹੁਤ ਸ਼ੁੱਭ ਹੋਣ ਵਾਲਾ ਹੈ। ਇਸ ਰਾਸ਼ੀ ਦੇ ਲੋਕਾਂ ਦੇ ਮਾਨ-ਸਨਮਾਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਵੱਧ ਸਕਦੀ ਹੈ। ਇਸ ਤੋਂ ਇਲਾਵਾ ਇਸ ਰਾਸ਼ੀ ਵਾਲੇ ਲੋਕਾਂ ਨੂੰ ਅਚਾਨਕ ਪੈਸਾ ਵੀ ਮਿਲ ਸਕਦਾ ਹੈ। ਸਿਹਤ ਵੀ ਚੰਗੀ ਰਹੇਗੀ। ਇਸ ਮਹੀਨੇ ਕੀਤੀ ਗਈ ਮਿਹਨਤ ਦਾ ਵੀ ਬਹੁਤ ਵਧੀਆ ਨਤੀਜਾ ਮਿਲਣ ਵਾਲਾ ਹੈ।
ਮੀਨ ਰਾਸ਼ੀ
ਮੀਨ ਰਾਸ਼ੀ ਦੇ ਲੋਕਾਂ 'ਤੇ ਵੀ ਮਾਂ ਲਕਸ਼ਮੀ ਦੀ ਕਿਰਪਾ ਦੀ ਬਰਸਾਤ ਹੋਣ ਵਾਲੀ ਹੈ। ਇਸ ਮਹੀਨੇ ਵਿੱਚ ਤੁਸੀਂ ਦਾਨ-ਪੁੰਨ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਵਾਹਨ ਖਰੀਦਣਾ ਚਾਹੁੰਦੇ ਹੋ ਤਾਂ ਇਸ ਮਹੀਨੇ ਦਾ ਸਮਾਂ ਤੁਹਾਡੇ ਲਈ ਬਿਲਕੁਲ ਸਹੀ ਰਹੇਗਾ।
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਲੋਕਾਂ ਲਈ ਵੀ ਇਹ ਮਹੀਨਾ ਬਹੁਤ ਸ਼ੁਭ ਹੋਣ ਵਾਲਾ ਹੈ। ਇਸ ਰਾਸ਼ੀ ਦੇ ਲੋਕਾਂ ਨੂੰ ਇਸ ਮਹੀਨੇ ਪੈਸੇ ਦਾ ਲਾਭ ਹੋ ਸਕਦਾ ਹੈ। ਜੇਕਰ ਤੁਸੀਂ ਇਸ ਮਹੀਨੇ ਕਿਸੇ ਬੇਸਹਾਰਾ ਵਿਅਕਤੀ ਦੀ ਮਦਦ ਕਰੋਗੇ ਤਾਂ ਤੁਹਾਨੂੰ ਬਹੁਤ ਲਾਭ ਮਿਲੇਗਾ। ਇਸ ਤੋਂ ਇਲਾਵਾ ਜੇਕਰ ਤੁਹਾਡਾ ਅਦਾਲਤ ਵਿੱਚ ਕੋਈ ਕੇਸ ਚੱਲ ਰਿਹਾ ਹੈ ਤਾਂ ਉਸ ਦਾ ਇਸ ਮਹੀਨੇ ਵਿੱਚ ਨਿਪਟਾਰਾ ਹੋ ਸਕਦਾ ਹੈ।
ਤੁਲਾ ਰਾਸ਼ੀ
ਤੁਲਾ ਰਾਸ਼ੀ ਦੇ ਲੋਕਾਂ ਲਈ ਵੀ ਇਹ ਮਹੀਨਾ ਬਹੁਤ ਹੀ ਸ਼ੁਭ ਹੋਣ ਵਾਲਾ ਹੈ। ਬੋਲ-ਚਾਲ ਦੀ ਮਿਠਾਸ ਨਾਲ ਇਸ ਰਾਸ਼ੀ ਦੇ ਲੋਕਾਂ ਨੂੰ ਸਮਾਜ ਵਿਚ ਮਾਨ-ਸਨਮਾਨ ਮਿਲੇਗਾ। ਮਾਂ ਲਕਸ਼ਮੀ ਦੇ ਨਾਲ-ਨਾਲ ਪੜ੍ਹਾਈ ਦੀ ਮਾਤਾ ਸਰਸਵਤੀ ਦਾ ਆਸ਼ੀਰਵਾਦ ਵੀ ਉਨ੍ਹਾਂ ਨੂੰ ਮਿਲਣ ਵਾਲਾ ਹੈ। ਜੇਕਰ ਤੁਸੀਂ ਰਾਜਨੀਤੀ ਵਿੱਚ ਆਪਣਾ ਭਵਿੱਖ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਬਹੁਤ ਚੰਗਾ ਰਹੇਗਾ।
ਦੇਖਣਯੋਗ ਹੈ ਸੀਕਰ ਦਾ 'ਹਰਸ਼ਨਾਥ ਮੰਦਿਰ', ਜਾਣੋ ਇਸ ਬਾਰੇ ਕੁਝ ਖ਼ਾਸ ਗੱਲਾਂ
NEXT STORY