ਮੇਖ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਚ ਸਾਵਧਾਨੀ ਵਰਤਣੀ ਜ਼ਰੂਰੀ ਹੋਵੇਗੀ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਪਹਿਲੇ ਦੀ ਤਰ੍ਹਾਂ ਪਰ ਕੋਈ ਵੀ ਕੰਮ ਤਿਆਰੀ ਦੇ ਬਗੈਰ ਨਾ ਕਰੋ,ਘਰੇਲੂ ਮੋਰਚੇ ’ਤੇ ਤਣਾਤਣੀ ਰਹੇਗੀ।
ਮਿਥੁਨ : ਸ਼ਤਰੂ ਨੁਕਸਾਨ ਪਹੁੰਚਾਉਣ ਲਈ ਹਰ ਦਾਅ ਖੇਡ ਸਕਦੇ ਹਨ, ਇਸ ਲਈ ਉਨਾਂ ਤੋਂ ਜਿੰਨਾ ਫਾਸਲਾ ਰੱਖ ਸਕੋ, ਓਨਾ ਹੀ ਸਹੀ ਰਹੇਗਾ।
ਕਰਕ : ਕਿਉਂਕਿ ਨੈਗੇਟਿਵ ਸੋਚ ਵਿਚਾਰ ਪ੍ਰਭਾਵੀ ਰਹੇਗੀ, ਇਸ ਲਈ ਸੁਚੇਤ ਰਹੋ, ਕਿ ਆਪ ਤੋਂ ਕੋਈ ਗਲਤ ਗੱਲ ਨਾ ਹੋ ਜਾਵੇ, ਮਨ ਵੀ ਡਾਵਾਂਡੋਲ ਜਿਹਾ ਰਹੇਗਾ।
ਸਿੰਘ : ਕੋਰਟ ਕਚਹਿਰੀ ਨਾਲ ਜੁੜਿਆ ਕੋਈ ਕੰਮ ਹੱਥ ’ਚ ਨਹੀਂ ਲੈਣਾ ਠੀਕ ਰਹੇਗਾ, ਕਿਉਂਕਿ ਕਮਜ਼ੋਰ ਸਿਤਾਰੇ ਕਰਕੇ ਉਸ ਦੇ ਸਿਰੇ ਚੜ੍ਹਣ ਦੀ ਕੋਈ ਆਸ ਨਾ ਹੋਵੇਗੀ।
ਕੰਨਿਆ : ਹਲਕੀ ਸੋਚ ਅਤੇ ਨੇਚਰ ਵਾਲੇ ਸਾਥੀ ਆਪ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਪ੍ਰੇਸ਼ਾਨ ਕਰ ਸਕਦੇ ਹਨ ਇਸ ਲਈ ਉਨ੍ਹਾਂ ਤੋਂ ਸੁਚੇਤ ਰਹੋ।
ਤੁਲਾ : ਅਰਥ ਦਸ਼ਾ ਕਮਜ਼ੋਰ ਰਹੇਗੀ, ਲੈਣ ਦੇਣ ਦੇ ਕੰਮ ਅਹਿਤਿਆਤ ਨਾਲ ਨਿਪਟਾਓ, ਤਾਂਕਿ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਪਰ ਨੈਗੇਟਿਵ ਸੋਚ ਵਿਚਾਰ ਪ੍ਰਭਾਵੀ ਰਹੇਗੀ, ਮਨ ਵੀ ਉਦਾਸ ਪ੍ਰੇਸ਼ਾਨ ਰਹੇਗਾ।
ਧਨ : ਧਿਆਨ ਰੱਖੋ ਕਿ ਉਲਝਣਾਂ ਬਾਧਾਵਾਂ ਕਰਕੇ ਆਪ ਦੀ ਸਾਰੀ ਪਲਾਨਿੰਗ ਉਖੜ ਵਿਗੜ ਨਾ ਜਾਵੇ। ਮਨੀ ਫਲੋ ’ਤੇ ਵੀ ਨਜ਼ਰ ਰੱਖੋ।
ਮਕਰ : ਮਿੱਟੀ -ਰੇਤਾ ,ਬੱਜਰੀ, ਟਿੰਬਰ ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮ- ਧੰਦੇ ’ਚ ਚੰਗਾ ਲਾਭ ਮਿਲੇਗਾ।
ਕੁੰਭ : ਕਿਸੇ ਅਫਸਰ ਦੇ ਨਾਰਾਜ਼ਰੀ ਵਾਲੇ ਰੁਖ ਕਰਕੇ ਆਪ ਦੇ ਕਿਸੇ ਕੰਮ ਦੇ ਵਿਗੜਣ ਦਾ ਡਰ ਹੋ ਸਕਦਾ ਹੈ।
ਮੀਨ : ਸਮਾਂ ਬਾਧਾਵਾਂ-ਮੁਸ਼ਕਿਲਾਂ ਵਾਲਾ, ਧਿਆਨ ਰੱਖੋ ਕਿ ਆਪ ਦਾ ਕੋਈ ਸਿਰੇ ਚੜ੍ਹਿਆ ਪ੍ਰੋਗਰਾਮ ਵਿਗੜ ਨਾ ਜਾਵੇ।
17 ਸਤੰਬਰ 2026, ਵੀਰਵਾਰ
ਭਾਦੋਂ ਸੁਦੀ ਤਿੱਥੀ ਛੱਠ (ਸਵੇਰੇ 10.49 ਤੱਕ) ਅਤੇ ਮਗਰੋਂ ਤਿੱਥੀ ਸਪਤਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਮਿਥੁਨ ’ਚ
ਬੁੱਧ ਕੰਨਿਆ ’ਚ
ਗੁਰੂ ਕਰਕ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2083, ਅੱਸੂ ਪ੍ਰਵਿਸ਼ਟੇ 1, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 26 (ਭਾਦੋਂ), ਹਿਜਰੀ ਸਾਲ 1448, ਮਹੀਨਾ : ਰਬਿ-ਉਲਸਾਨੀ, ਤਰੀਕ : 5, ਸੂਰਜ ਉਦੇ ਸਵੇਰੇ 6.17 ਵਜੇ, ਸੂਰਜ ਅਸਤ : ਸ਼ਾਮ 6.27 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਨੁਰਾਧਾ (ਸ਼ਾਮ 7.54 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ, ਯੋਗ : ਵਿਸ਼ਕੁੰਭ (ਦੁਪਹਿਰ 12.50 ਤੱਕ) ਅਤੇ ਮਗਰੋਂ ਯੋਗ ਪ੍ਰੀਤੀ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਸ਼ਾਮ 7.54 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਦੱਖਣ ਅਤੇ ਅਾਗਨੇਯ ਦਿਸ਼ਾ ਲਈ ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ, ਪੁਰਬ, ਦਿਵਸ ਅਤੇ ਤਿਓਹਾਰ : ਬਿਕ੍ਰਮੀ ਅੱਸੂ ਸੰਕ੍ਰਾਂਤੀ, ਸੂਰਜ ਸਵੇਰੇ 7.53 (ਜਲੰਧਰ ਟਾਇਮ)’ਤੇ ਕੰਿਨਆ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਵਿਸ਼ਵਕਰਮਾ ਪੂਜਨ,ਸੂਰਜ ਛੱਠ,ਮੁਕਤਾ ਭਰਣ ਸੰਤਾਨ ਸਪਤਮੀ ਵਰਤ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਲੱਗੇਗੀ 'ਲਾਟਰੀ'! 17 ਸਤੰਬਰ ਨੂੰ ਵਰ੍ਹੇਗਾ ਨੋਟਾਂ ਦਾ ਮੀਂਹ
NEXT STORY