ਨਵੀਂ ਦਿੱਲੀ (ਬਿਊਰੋ) : ਕ੍ਰਿਸ਼ਨ ਜਨਮ-ਅਸ਼ਟਮੀ ਤੋਂ ਬਾਅਦ ਹੁਣ ਦੇਸ਼ 'ਚ ਗਣੇਸ਼ ਚਤੁਰਥੀ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। 22 ਅਗਸਤ ਨੂੰ ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਤਾਰੀਕ ਨੂੰ ਗਣੇਸ਼ ਚਤੁਰਥੀ ਮਨਾਈ ਜਾ ਰਹੀ ਹੈ। ਗਣੇਸ਼ ਚਤੁਰਥੀ ਨੂੰ ਲੈ ਕੇ ਕਈ ਤਰ੍ਹਾਂ ਦੀ ਮਾਨਤਾ ਹੈ, ਜਿਸ 'ਚ ਇੱਕ ਇਹ ਵੀ ਹੈ ਕਿ ਉਸ ਦਿਨ ਚੰਦਰਮਾ ਦਾ ਦਰਸ਼ਨ ਕਰਨ ਨਾਲ ਪਾਪ ਲੱਗਦਾ ਹੈ।
ਮਾਨਤਾ ਅਨੁਸਾਰ, ਜੋ ਵਿਅਕਤੀ ਉਸ ਦਿਨ ਚੰਦਰਮਾ ਦੇ ਦਰਸ਼ਨ ਕਰਦਾ ਹੈ ਉਸ 'ਤੇ ਝੂਠੇ ਦੋਸ਼ ਲੱਗਦੇ ਹਨ। ਜਾਣੋ ਇਸ ਦੇ ਪਿਛੇ ਦੀ ਕਹਾਣੀ ਅਤੇ ਜੇਕਰ ਗਲਤੀ ਨਾਲ ਚੰਦਰਮਾ ਦੇ ਦਰਸ਼ਨ ਹੋ ਜਾਣ ਤਾਂ ਕੀ ਉਪਾਅ ਕਰਨਾ ਚਾਹੀਦਾ ਹੈ।
ਉਪਾਅ :-
ਜੇਕਰ ਗਲਤੀ ਨਾਲ ਚੰਦਰਮਾ ਦੇ ਦਰਸ਼ਨ ਹੋ ਜਾਣ ਤਾਂ ਹੇਠਾਂ ਦਿੱਤੇ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ। ਸਿੰਹ : ਪ੍ਰਸੇਨ ਮਣਵਧੀਤਿਸੰਹੋ ਜਾਮਬਵਤਾ ਹਤ :। ਸੁਕੁਮਾਰ ਮਾ ਰੋਦੀਸਤਵ ਹੇਸ਼ਹਿ : ਸਯਾਮੰਤਕ : ਇਸ ਮੰਤਰ ਨਾਲ ਕਲੰਕ ਮਿਟ ਜਾਂਦਾ ਹੈ।
ਇਤਿਹਾਸਿਕ :-
ਇਹ ਗੱਲ ਉਦੋਂ ਦੀ ਹੈ ਜਦੋਂ ਗਣੇਸ਼ ਜੀ ਨੂੰ ਹਾਥੀ ਦਾ ਮੂੰਹ ਲਗਾਇਆ ਗਿਆ। ਉਨ੍ਹਾਂ ਨੇ ਪ੍ਰਿਥਵੀ ਦੀ ਸਭ ਤੋਂ ਪਹਿਲਾਂ ਪਰਿਕਰਮਾ ਕੀਤੀ। ਸਾਰੇ ਦੇਵਤਿਆਂ ਨੇ ਉਨ੍ਹਾਂ ਦੀ ਵੰਦਨਾ ਕੀਤੀ ਪਰ ਉਦੋਂ ਚੰਦਰਮਾ ਮੁਸਕੁਰਾ ਰਿਹਾ ਸੀ। ਦਰਅਸਲ, ਚੰਦਰਮਾ ਨੂੰ ਉਦੋਂ ਆਪਣੀ ਖ਼ੂਬਸੂਰਤੀ 'ਤੇ ਘਮੰਡ ਹੋ ਗਿਆ ਸੀ। ਬਾਕੀ ਦੇਵਤਿਆਂ ਵਾਂਗ ਚੰਦਰਮਾ ਨੇ ਗਣੇਸ਼ ਜੀ ਦੀ ਵੰਦਨਾ ਨਹੀਂ ਕੀਤੀ ਤਾਂ ਗਣੇਸ਼ ਜੀ ਨੂੰ ਗੁੱਸਾ ਆ ਗਿਆ। ਗਣੇਸ਼ ਜੀ ਨੇ ਗੁੱਸੇ 'ਚ ਆ ਕੇ ਚੰਦਰਮਾ ਨੂੰ ਸ਼ਰਾਪ ਦਿੱਤਾ ਕਿ ਅੱਜ ਤੋਂ ਤੂੰ ਕਾਲਾ ਹੋ ਜਾਵੇਗਾ। ਚੰਦਰਮਾ ਨੂੰ ਸਮਝ ਆ ਗਿਆ ਕਿ ਉਨ੍ਹਾਂ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ। ਚੰਦਰਮਾ ਨੇ ਮੁਆਫ਼ੀ ਮੰਗੀ ਤਾਂ ਗਣੇਸ਼ ਜੀ ਨੇ ਕਿਹਾ ਕਿ ਜਿਵੇਂ-ਜਿਵੇਂ ਸੂਰਜ ਦੀਆਂ ਕਿਰਣਾਂ ਉਸ 'ਤੇ ਪੈਣਗੀਆਂ, ਚਮਕ ਵਾਪਸ ਆ ਜਾਵੇਗੀ ਪਰ ਭਾਦਰਪਦ ਸ਼ੁਕਲ ਚਤੁਰਥੀ ਦਾ ਇਹ ਦਿਨ ਤੁਹਾਨੂੰ ਦੰਡ ਦੇਣ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ, ਜੋ ਕੋਈ ਵਿਅਕਤੀ ਇਸ ਦਿਨ ਚੰਦਰਮਾ ਦੇ ਦਰਸ਼ਨ ਕਰੇਗਾ, ਉਸ 'ਤੇ ਝੂਠਾ ਦੋਸ਼ ਲੱਗੇਗਾ।
ਇਸ ਵਾਰ 10 ਦਿਨ ਤਕ ਗਣਪਤੀ ਦੀ ਅਰਾਧਨਾ ਕਰਨ ਤੋਂ ਬਾਅਦ 1 ਸਤੰਬਰ ਦਿਨ ਮੰਗਲਵਾਰ ਨੂੰ ਗਣਪਤੀ ਬੱਪਾ ਨੂੰ ਵਿਸਰਜਿਤ ਕਰ ਦਿੱਤਾ ਜਾਵੇਗਾ। ਉਸ ਦਿਨ ਅਨੰਤ ਚਤੁਰਥੀ ਹੈ।
ਮਾਂ ਲਕਸ਼ਮੀ ਜੀ ਦੀ ਇਸ ਖ਼ਾਸ ਪੂਜਾ ਨਾਲ ਨਹੀਂ ਰਹੇਗੀ ਪੈਸਿਆਂ ਦੀ ਕੋਈ ਘਾਟ, ਦੂਰ ਹੋਵੇਗੀ ਹਰ ਪ੍ਰੇਸ਼ਾਨੀ
NEXT STORY