ਜਲੰਧਰ (ਬਿਊਰੋ) - ਇੰਨੀ ਦਿਨੀਂ ਪੂਰੇ ਭਾਰਤ ’ਚ ਸ਼੍ਰੀ ਗਣੇਸ਼ ਚਤੁਰਥੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦੇਸ਼ ਦੇ ਕੋਨੇ-ਕੋਨੇ 'ਚ ਬੱਪਾ ਦੇ ਵਿਸ਼ਾਲ ਪੰਡਾਲ ਸਜਾਏ ਗਏ ਹਨ। ਕਈ ਘਰਾਂ ਵਿੱਚ ਗਣੇਸ਼ ਜੀ ਦੀ ਸਥਾਪਨਾ ਵੀ ਕੀਤੀ ਗਈ ਹੈ। 10 ਦਿਨਾਂ ਤੱਕ ਚੱਲਣ ਵਾਲੇ ਇਸ ਤਿਉਹਾਰ ਵਿੱਚ ਅਨੰਤ ਚਤੁਰਥੀ ਦੇ ਦਿਨ ਬੱਪਾ ਦਾ ਵਿਸਰਜਨ ਕੀਤਾ ਜਾਂਦਾ ਹੈ। ਕਈ ਲੋਕ ਆਪਣੇ ਗਰ ’ਚ ਗੋਰੀ ਪੁੱਤਰ ਗਣੇਸ਼ ਜੀ ਨੂੰ ਡੇਢ ਦਿਨ ਲਈ ਸਥਾਪਿਤ ਕਰਦੇ ਹਨ ਅਤੇ ਕਈ ਲੋਕ ਤਿੰਨ ਦਿਨ, ਪੰਜ ਦਿਨ, ਸੱਤ ਦਿਨ, ਨੌ ਜਾਂ ਕਈ ਪੂਰੇ ਦਸ ਦਿਨ ਲਈ ਗੌਰੀ ਪੁੱਤਰ ਗਣੇਸ਼ ਦੀ ਸਥਾਪਨਾ ਕਰਦੇ ਹਨ। ਮਿੱਥੇ ਸਮੇਂ ਤੋਂ ਬਾਅਦ ਬੱਪਾ ਦੀ ਮੂਰਤੀ ਨੂੰ ਪਾਣੀ ਵਿੱਚ ਵਿਸਰਜਿਤ ਕੀਤਾ ਜਾਂਦਾ ਹੈ। ਇਸੇ ਲਈ ਅਸੀਂ ਤੁਹਾਨੂੰ ਦੱਸਾਂਗੇ ਕਿ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕਿਵੇਂ ਕੀਤਾ ਜਾਂਦਾ ਹੈ....
ਇੰਝ ਕਰੋ ਸ਼੍ਰੀ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ
ਸ਼੍ਰੀ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕਰਨ ਵਾਲੇ ਦਿਨ ਭਗਵਾਨ ਗਣੇਸ਼ ਜੀ ਦੀ ਚੰਗੀ ਤਰ੍ਹਾਂ ਪੂਜਾ ਕਰਨੀ ਚਾਹੀਦੀ ਹੈ। ਫਲ, ਮਾਲਾ, ਦੁਰਵਾ, ਨਾਰੀਅਲ, ਅਕਸ਼ਤ, ਹਲਦੀ, ਕੁਮਕੁਮ ਸਭ ਕੁਝ ਗਣੇਸ਼ ਜੀ ਨੂੰ ਚੜ੍ਹਾਓ। ਪਾਨ, ਬਤਾਸ਼ਾ, ਲੌਂਗ, ਸੁਪਾਰੀ ਵੀ ਉਨ੍ਹਾਂ ਨੂੰ ਚੜ੍ਹਾਓ। ਭਗਵਾਨ ਗਣੇਸ਼ ਜੀ ਨੂੰ ਮੋਦਕ ਅਤੇ ਲੱਡੂ ਦਾ ਭੋਗ ਲਗਾਓ। ਘਿਓ ਦਾ ਦੀਵਾ ਜਗਾਓ। ਧੂਪ ਜਗਾਉਣ ਤੋਂ ਬਾਅਦ ਓਮ ਗਣਪਤੇ ਨਮ ਦਾ ਜਾਪ ਵੀ ਜ਼ਰੂਰ ਕਰੋ। ਫਿਰ ਸਾਫ਼-ਸੁਥਰੀ ਚੌਂਕੀ ਨੂੰ ਗੰਗਾ ਜਲ ਨਾਲ ਪਵਿੱਤਰ ਕਰਕੇ ਸਵਾਸਤਿਕ ਦੀ ਤਸਵੀਰ ਬਣਾਓ। ਤਸਵੀਰ ਬਣਾ ਕੇ ਉਸ ’ਤੇ ਕੁਝ ਅਕਸ਼ਤ ਪਾਓ। ਇਸ ਚੌਂਕੀ ’ਤੇ ਲਾਲ ਜਾਂ ਪੀਲੇ ਰੰਗ ਦਾ ਕੱਪੜਾ ਵਿਛਾਓ। ਇਸਦੇ ਚਾਰੇ ਕੋਨਿਆਂ ਵਿੱਚ ਸੁਪਾਰੀ ਰੱਖੋ ਅਤੇ ਕੱਪੜੇ ਦੇ ਉੱਪਰ ਫੁੱਲ ਰੱਖੋ। ਇਸ ਤੋਂ ਬਾਅਦ ਗਣੇਸ਼ ਜੀ ਦੀ ਮੂਰਤੀ ਨੂੰ ਚੌਕੀ 'ਤੇ ਰੱਖੋ। ਭਗਵਾਨ ਗਣੇਸ਼ ਨੂੰ ਚੜ੍ਹਾਈਆਂ ਗਈਆਂ ਸਾਰੀਆਂ ਚੀਜ਼ਾਂ, ਮੋਦਕ, ਸੁਪਾਰੀ, ਲੌਂਗ, ਕੱਪੜੇ, ਦੱਖਣੀ, ਫੁੱਲ ਸਾਰੇ ਕੱਪੜਿਆਂ ਵਿੱਚ ਬੰਨ੍ਹ ਕੇ ਗਣੇਸ਼ ਦੀ ਮੂਰਤੀ ਦੇ ਕੋਲ ਰੱਖ ਦਿਓ। ਜੇਕਰ ਤੁਸੀਂ ਕਿਸੇ ਤਲਾਬ ਦੇ ਨੇੜੇ ਵਿਸਰਜਨ ਕਰ ਰਹੇ ਹੋ, ਤਾਂ ਕਪੂਰ ਨਾਲ ਆਰਤੀ ਕਰੋ। ਇਸ ਤੋਂ ਬਾਅਦ ਤੁਸੀਂ ਖ਼ੁਸ਼ੀ-ਖ਼ੁਸ਼ੀ ਨਾਲ ਗਣੇਸ਼ ਜੀ ਨੂੰ ਵਿਦਾ ਕਰੋ। ਗਣਪਤੀ ਜੀ ਨੂੰ ਵਿਦਾਇਗੀ ਦਿੰਦੇ ਸਮੇਂ ਅਗਲੇ ਸਾਲ ਆਉਣ ਦੀ ਮਨੋਕਾਮਨਾ ਵੀ ਜ਼ਰੂਰ ਕਰੋ। ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ਼ੀ ਵੀ ਜ਼ਰੂਰ ਮੰਗੋ।
ਕੱਪੜੇ ਅਤੇ ਪੂਜਾ ਸਮੱਗਰੀ ਕਰੋ ਪ੍ਰਵਾਹ
ਵਿਸਰਜਨ ਵਾਲੇ ਦਿਨ ਗਣੇਸ਼ ਜੀ ਦੇ ਨਾਲ-ਨਾਲ ਉਨ੍ਹਾਂ ਦੇ ਸਾਰੇ ਕੱਪੜੇ ਅਤੇ ਪੂਜਾ ਸਮੱਗਰੀ ਨੂੰ ਵੀ ਪ੍ਰਵਾਹ ਕਰਨਾ ਚਾਹੀਦਾ ਹੈ। ਜੇਕਰ ਮੂਰਤੀ ਈਕੋ-ਫ੍ਰੈਂਡਲੀ ਹੈ ਤਾਂ ਘਰ ’ਚ ਇੱਕ ਡੂੰਘੇ ਭਾਂਡੇ ’ਚ ਪਾਣੀ ਭਰ ਕੇ ਉਸ ’ਚ ਗਣੇਸ਼ ਜੀ ਦਾ ਵਿਸਰਜਨ ਕਰ ਦਿਓ। ਜਿਵੇਂ ਮੂਰਤੀ ਪਾਣੀ ਵਿੱਚ ਘੁਲ ਜਾਵੇ ਤਾਂ ਪਾਣੀ ਘੜੇ ਵਿੱਚ ਪਾ ਦਿਓ। ਇਸ ਤੋਂ ਬਾਅਦ ਪੌਦੇ ਨੂੰ ਹਮੇਸ਼ਾ ਆਪਣੇ ਘਰ 'ਚ ਰੱਖੋ।
ਇਸ ਲਈ ਜ਼ਰੂਰੀ ਹੈ ਮੂਰਤੀ ਦਾ ਵਿਸਰਜਨ
ਹਿੰਦੂ ਧਰਮ ਅਨੁਸਾਰ ਸਾਰੇ ਦੇਵੀ ਦੇਵਤੇ ਮੰਤਰਾਂ ਨਾਲ ਬੱਝੇ ਹੋਏ ਹੁੰਦੇ ਹਨ। ਇਸ ਤੋਂ ਇਲਾਵਾ ਕਈ ਸ਼ੁਭ ਮੌਕਿਆਂ 'ਤੇ ਇਨ੍ਹਾਂ ਮੰਤਰਾਂ ਦਾ ਜਾਪ ਕਰਨ ਨਾਲ ਪਾਠ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਅਪਣੇ ਲੋਕ ਵਿੱਚ ਬੁਲਾ ਕੇ ਮੂਰਤੀ ਵਿੱਚ ਪਵਿੱਤਰ ਕੀਤਾ ਜਾਂਦਾ ਹੈ। ਇਸ ਲਈ ਮੂਰਤੀ ਦਾ ਵਿਸਰਜਨ ਕੀਤਾ ਜਾਂਦਾ ਹੈ।
ਭਗਵਾਨ ਵਿਸ਼ਣੂ ਜੀ ਨੂੰ ਖੁਸ਼ ਕਰਨ ਲਈ ਵੀਰਵਾਰ ਵਾਲੇ ਦਿਨ ਜ਼ਰੂਰ ਕਰੋ ਕੇਲੇ ਦੇ ਦਰਖ਼ੱਤ ਦੀ ਪੂਜਾ
NEXT STORY