ਵੈੱਬ ਡੈਸਕ- ਹਰ ਸਾਲ ਸਾਵਣ ਦੇ ਮਹੀਨੇ 'ਚ ਮਨਾਇਆ ਜਾਂਦਾ ਹਰਿਆਲੀ ਤੀਜ ਦਾ ਤਿਉਹਾਰ ਇਸ ਵਾਰ 27 ਜੁਲਾਈ 2025 (ਐਤਵਾਰ) ਨੂੰ ਮਨਾਇਆ ਜਾਵੇਗਾ। ਇਹ ਪਵਿੱਤਰ ਤਿਉਹਾਰ ਸ਼ਾਰਵਣੀ ਸ਼ੁਕਲ ਤ੍ਰਿਤੀਆ ਨੂੰ ਆਉਂਦਾ ਹੈ। ਧਾਰਮਿਕ ਮਾਨਤਾ ਅਨੁਸਾਰ, ਇਸ ਦਿਨ ਮਾਤਾ ਪਾਰਵਤੀ ਅਤੇ ਭਗਵਾਨ ਸ਼ਿਵ ਦੀ ਵਿਧੀ-ਵਿਧਾਨ ਨਾਲ ਪੂਜਾ ਕਰਨ ਅਤੇ ਵਰਤ ਰੱਖਣ ਨਾਲ ਵਿਵਾਹਿਕ ਜੀਵਨ 'ਚ ਪ੍ਰੇਮ, ਸੁੱਖ ਦਾ ਆਸ਼ੀਰਵਾਦ ਮਿਲਦਾ ਹੈ।
ਕਦੋਂ ਹੈ ਹਰਿਆਲੀ ਤੀਜ 2025?
ਤੀਜ ਤਾਰੀਖ਼ ਸ਼ੁਰੂ: 26 ਜੁਲਾਈ ਦੀ ਰਾਤ 10:44 ਵਜੇ
ਤੀਜ ਤਾਰੀਖ਼ ਸਮਾਪਤੀ: 27 ਜੁਲਾਈ ਦੀ ਰਾਤ
ਵਰਤ ਦੀ ਤਾਰੀਖ਼ : 27 ਜੁਲਾਈ 2025 (ਐਤਵਾਰ)
ਪੂਜਾ ਅਤੇ ਵਰਤ ਵਿਧੀ
- ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉਠ ਕੇ ਇਸ਼ਨਾਨ-ਧਿਆਨ ਕਰੋ।
- ਪੂਜਾ ਸਥਾਨ ਨੂੰ ਸਾਫ਼ ਕਰਕੇ ਗੰਗਾਜਲ ਛਿੜਕੋ।
- ਇਸ ਦਿਨ ਔਰਤਾਂ ਨੂੰ 16 ਸ਼੍ਰਿੰਗਾਰ ਕਰ ਕੇ ਪੂਜਾ ਸਥਾਨ 'ਤੇ ਬੈਠਣਾ ਚਾਹੀਦਾ, ਪੂਜਾ ਦਾ ਸਥਾਨ ਈਸ਼ਾਨ ਕੋਨ 'ਚ ਹੋਵੇ ਤਾਂ ਚੰਗਾ ਮੰਨਿਆ ਜਾਂਦਾ ਹੈ। ਜੇਕਰ ਇਸ ਦਿਸ਼ਾ 'ਚ ਪੂਜਾ ਘਰ ਨਾ ਹੋਵੇ ਤਾਂ ਇੱਥੇ (ਈਸ਼ਾਨ ਕੋਨ 'ਚ) ਇਕ ਚੌਕੀ ਲਗਾ ਕੇ ਉਸ 'ਤੇ ਸ਼ਿਵ-ਪਾਰਵਤੀ ਦੀ ਮੂਰਤੀ ਜਾਂ ਤਸਵੀਰ ਸਥਾਪਤ ਕਰ ਕੇ ਤੁਹਾਨੂੰ ਪੂਜਾ ਕਰਨੀ ਚਾਹੀਦੀ ਹੈ।
- ਇਸ ਤੋਂ ਬਾਅਦ ਪੂਜਾ ਸਥਾਨ 'ਤੇ ਬੈਠ ਕੇ ਹਰਿਆਲੀ ਤੀਜ ਦੇ ਵਰਤ ਦਾ ਸੰਕਲਪ ਲਵੋ ਅਤੇ ਪੂਜਾ ਸ਼ੁਰੂ ਕਰੋ।
- ਫਲ, ਫੁੱਲ, ਮਿੱਠੇ ਭੋਗ, ਚੜ੍ਹਾਓ ਅਤੇ ਤੀਜ ਦੀ ਕਥਾ ਦਾ ਪਾਠ ਕਰੋ।
- ਸ਼ਿਵ-ਪਾਰਵਤੀ ਦੇ ਮੰਤਰ ਜਪੋ, ਆਰਤੀ ਕਰੋ ਅਤੇ ਪਰਸਾਦ ਵੰਡੋ।
ਹਰਿਆਲੀ ਤੀਜ ਵਰਤ ਦੇ ਲਾਭ
- ਮਾਤਾ ਪਾਰਵਤੀ ਦਾ ਆਸ਼ੀਰਵਾਦ ਮਿਲਦਾ ਹੈ।
- ਵਿਵਾਹਿਕ ਜੀਵਨ 'ਚ ਪ੍ਰੇਮ ਵਧਦਾ ਹੈ।
- ਸੁੱਖ ਅਤੇ ਖੁਸ਼ਹਾਲੀ 'ਚ ਵਾਧਾ ਹੁੰਦਾ ਹੈ।
- ਮਨ ਅਤੇ ਸਰੀਰ ਤੇ ਸਕਾਰਾਤਮਕ ਅਸਰ ਪੈਂਦਾ ਹੈ।
ਨਵੇਂ ਵਿਆਹੇ ਜੋੜਿਆਂ ਲਈ ਵੀ ਇਹ ਵਰਤ ਖਾਸ ਅਹਿਮੀਅਤ ਰੱਖਦਾ ਹੈ।
ਨੋਟ: ਇਹ ਵਰਤ ਖਾਸ ਕਰਕੇ ਵਿਵਾਹਿਤ ਔਰਤਾਂ ਰੱਖਦੀਆਂ ਹਨ ਪਰ ਕੁਆਰੀਆਂ ਲੜਕੀਆਂ ਵੀ ਇਸ ਨੂੰ ਚੰਗੇ ਜੀਵਨ ਸਾਥੀ ਦੀ ਕਾਮਨਾ ਲਈ ਰੱਖ ਸਕਦੀਆਂ ਹਨ।
ਵਾਸਤੂ ਸ਼ਾਸਤਰ : ਘਰ ਦੇ ਮੈਂਬਰਾਂ ਨੂੰ ਬੀਮਾਰੀ ਤੋਂ ਬਚਾਉਣ ਲਈ ਜ਼ਰੂਰ ਅਪਣਾਓ ਇਹ ਨੁਕਤੇ
NEXT STORY