ਵੈੱਬ ਡੈਸਕ- ਹਿੰਦੂ ਧਰਮ 'ਚ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼੍ਰੀਰਾਮ ਦੇ ਪਰਮ ਭਗਤ ਹਨੂੰਮਾਨ ਜੀ ਦੀ ਸੱਚੀ ਭਗਤੀ ਅਤੇ ਉਨ੍ਹਾਂ ਦੀ ਸਹੀ ਤਰ੍ਹਾਂ ਸਥਾਪਨਾ ਘਰ 'ਚੋਂ ਸਾਰੇ ਸੰਕਟ ਦੂਰ ਕਰਦੀ ਹੈ। ਵਾਸਤੂ ਸ਼ਾਸਤਰ ਵੀ ਇਸ ਗੱਲ 'ਤੇ ਜ਼ੋਰ ਦਿੰਦਾਂ ਹੈ ਕਿ ਬਜਰੰਗਬਲੀ ਦੀ ਤਸਵੀਰ ਦੀ ਸਹੀ ਦਿਸ਼ਾ ਅਤੇ ਸਹੀ ਥਾਂ ਘਰ 'ਚ ਸਕਾਰਾਤਮਕ ਊਰਜਾ ਨੂੰ ਵਧਾਉਂਦੀ ਹੈ ਅਤੇ ਪਰਿਵਾਰ 'ਚ ਸੁਖ-ਸ਼ਾਂਤੀ ਲਿਆਉਂਦੀ ਹੈ।
ਇਨ੍ਹਾਂ ਥਾਵਾਂ ‘ਤੇ ਨਾ ਲਗਾਓ ਹਨੂੰਮਾਨ ਜੀ ਦੀ ਤਸਵੀਰ
ਵਾਸਤੂ ਮਾਹਿਰਾਂ ਦੇ ਅਨੁਸਾਰ, ਹਨੂੰਮਾਨ ਜੀ ਦੀ ਤਸਵੀਰ ਕਦੇ ਵੀ ਬੈੱਡਰੂਮ 'ਚ ਨਹੀਂ ਲਗਾਉਣੀ ਚਾਹੀਦੀ। ਬੈੱਡਰੂਮ ਨਿੱਜਤਾ ਅਤੇ ਆਰਾਮ ਲਈ ਬਣਾਇਆ ਗਿਆ ਸਥਾਨ ਹੈ ਅਤੇ ਇੱਥੇ ਦੇਵ ਤਸਵੀਰਾਂ ਦਾ ਹੋਣਾ ਸ਼ੁੱਭ ਨਹੀਂ ਮੰਨਿਆ ਜਾਂਦਾ। ਇਸੇ ਤਰ੍ਹਾਂ ਬਾਥਰੂਮ ਜਾਂ ਉਸ ਦੇ ਬਿਲਕੁਲ ਨੇੜੇ ਵੀ ਤਸਵੀਰ ਨਹੀਂ ਲਗਾਉਣੀ ਚਾਹੀਦੀ ਕਿਉਂਕਿ ਇਹ ਨਕਾਰਾਤਮਕ energy ਨੂੰ ਘਰ 'ਚ ਖਿੱਚ ਸਕਦੀ ਹੈ।
ਇੱਥੇ ਲਗਾਉਣਾ ਸਭ ਤੋਂ ਸ਼ੁੱਭ
ਵਾਸਤੂ ਅਨੁਸਾਰ, ਘਰ ਦੀ ਦੱਖਣ ਦਿਸ਼ਾ 'ਚ ਹਨੂੰਮਾਨ ਜੀ ਦੀ ਤਸਵੀਰ ਜਾਂ ਪ੍ਰਤਿਮਾ ਲਗਾਉਣਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਇਹ ਨਾ ਸਿਰਫ਼ ਵਾਸਤੂ ਦੋਸ਼ਾਂ ਤੋਂ ਮੁਕਤੀ ਦਿੰਦੀ ਹੈ, ਬਲਕਿ ਘਰ ਨੂੰ ਨਕਾਰਾਤਮਕ ਸ਼ਕਤੀਆਂ ਤੋਂ ਸੁਰੱਖਿਅਤ ਰੱਖਦੀ ਹੈ ਅਤੇ ਸੁਖ-ਸ਼ਾਂਤੀ 'ਚ ਵਾਧਾ ਕਰਦੀ ਹੈ।
ਕਿਹੋ ਜਿਹੀ ਤਸਵੀਰ ਲਗਾਉਣੀ ਚਾਹੀਦੀ?
- ਬੈਠੇ ਹੋਏ ਹਨੂੰਮਾਨ ਜੀ – ਇਹ ਤਸਵੀਰ ਘਰ 'ਚ ਖੁਸ਼ਹਾਲੀ ਲਿਆਉਂਦੀ ਹੈ।
- ਲਾਲ ਰੰਗ ਵਾਲੀ ਤਸਵੀਰ – ਨਕਾਰਾਤਮਕ energy ਨੂੰ ਦੂਰ ਭਜਾ ਕੇ ਘਰ 'ਚ ਉਤਸ਼ਾਹ ਤੇ ਤਾਜ਼ਗੀ ਪੈਦਾ ਕਰਦੀ ਹੈ।
- ਪੰਚਮੁਖੀ ਹਨੂੰਮਾਨ ਜੀ ਦੀ ਤਸਵੀਰ ਬੁਰੀਆਂ ਸ਼ਕਤੀਆਂ ਤੋਂ ਰੱਖਿਆ ਕਰਦੀ ਹੈ ਅਤੇ ਸੁਰੱਖਿਆ ਕਵਚ ਦਾ ਕੰਮ ਕਰਦੀ ਹੈ
- ਉੱਡਦੇ ਹਨੂੰਮਾਨ ਜੀ ਦੀ ਤਸਵੀਰ ਲਗਾਉਣ ਨਾਲ ਕੰਮਾਂ 'ਚ ਤੇਜ਼ੀ ਨਾਲ ਸਫ਼ਲਤਾ ਅਤੇ ਉੱਨਤੀ ਪ੍ਰਾਪਤ ਹੁੰਦੀ ਹੈ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਬੱਚਿਆਂ ਲਈ ਚਾਂਦੀ ਸ਼ੁੱਭ ਹੈ ਜਾਂ ਅਸ਼ੁੱਭ ? ਜਾਣੋ ਕੀ ਹੈ ਮਾਹਿਰਾਂ ਦਾ ਕਹਿਣਾ
NEXT STORY