ਜਲੰਧਰ (ਬਿਊਰੋ) : ਹੋਲੀ ਦਾ ਤਿਉਹਾਰ ਸਿਰਫ਼ ਰੰਗਾਂ ਦਾ ਤਿਉਹਾਰ ਹੀ ਨਹੀਂ, ਸਗੋਂ ਇਹ ਪਿਆਰ ਅਤੇ ਇਕ ਦੂਜੇ ’ਚ ਮਿਠਾਸ ਪੈਦਾ ਕਰਨ ਵਾਲਾ ਤਿਉਹਾਰ ਵੀ ਹੈ। ਇਸ ਦਿਨ ਲੋਕ ਪੁਰਾਣੀਆਂ ਗੱਲਾਂ ਭੁੱਲ ਕੇ ਇਕ-ਦੂਜੇ ਨੂੰ ਰੰਗ ਲਗਾ ਕੇ ਖੁਸ਼ੀਆਂ ਮਨਾਉਂਦਾ ਹੈ ਅਤੇ ਇਸ ਦੇ ਨਾਲ ਹੀ ਆਪਣੇ ਸਾਰੇ ਗਿੱਲੇ-ਸ਼ਿਕਵੇ ਵੀ ਦੂਰ ਕਰਦੇ ਹਨ। ਮੰਨਿਆ ਜਾਂਦਾ ਹੈ। ਮਾਘ ਮਹੀਨਾ ਖ਼ਤਮ ਹੁੰਦੇ ਹੀ ਫੱਗਣ ਦਾ ਮਹੀਨਾ ਲੱਗ ਜਾਵੇਗਾ ਅਤੇ ਅਜਿਹੇ ’ਚ ਸਾਰਿਆਂ ਨੂੰ ਰੰਗਾਂ ਦੇ ਤਿਉਹਾਰ ਹੋਲੀ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਹਿੰਦੂ ਪੰਚਾਂਗ ਅਨੁਸਾਰ ਇਸ ਸਾਲ ਹੋਲੀ 28 ਮਾਰਚ ਨੂੰ ਮਨਾਈ ਜਾਵੇਗੀ ਅਤੇ ਇਸ ਸਾਲ ਹੋਲੀ ਦੇ ਮੌਕੇ ’ਤੇ ਵਿਸ਼ੇਸ਼ ਯੋਗ ਬਣ ਰਿਹਾ ਹੈ। ਇਸ ਕਾਰਨ ਹੋਲੀ ਦਾ ਵਿਸ਼ੇਸ਼ ਮਹੱਤਵ ਵੱਧ ਗਿਆ ਹੈ।
ਦੂਜੇ ਪਾਸੇ ਇਸ ਤਿਉਹਾਰ ਦੀ ਆਪਣੀ ਮਿਥਿਹਾਸਕ ਅਤੇ ਜੋਤਿਸ਼ਿਕ ਮਹੱਤਤਾ ਹੈ। ਹੋਲੀ ‘ਤੇ ਕੀਤੀ ਧਾਰਮਿਕ ਰਸਮ ਅਤੇ ਪੂਜਾ ਦਾ ਵਿਅਕਤੀ ਨੂੰ ਵਿਸ਼ੇਸ਼ ਲਾਭ ਹੁੰਦਾ ਹੈ। ਸਿਰਫ ਇਹ ਹੀ ਨਹੀਂ, ਇਸ ਮੌਕੇ 'ਤੇ ਜਾਪ ਕਰਨਾ ਵਿਅਕਤੀ ਦੇ ਜੀਵਨ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਦਾ ਹੈ। ਹੋਲੀ ’ਤੇ ਕੁਝ ਉਪਾਅ ਕਰਨ ਨਾਲ ਕਾਰੋਬਾਰ ’ਚ ਸਫਲਤਾ ਹਾਸਲ ਹੁੰਦੀ ਹੈ।
ਛੋਟੇ ਨੂੰ ਪਿਆਰ ਤੇ ਬਜ਼ੁਰਗਾਂ ਦੇ ਪੈਰਾਂ ਨੂੰ ਛੂਹ ਕੇ ਅਸੀਸਾਂ ਪ੍ਰਾਪਤ ਕਰੋ
ਆਪਣੇ ਤੋਂ ਛੋਟੇ ਨੂੰ ਪਿਆਰ ਦਿਓ। ਬਜ਼ੁਰਗਾਂ ਦੇ ਪੈਰਾਂ ਨੂੰ ਛੂਹ ਕੇ ਅਸੀਸਾਂ ਪ੍ਰਾਪਤ ਕਰੋ। ਦੇਸੀ ਘਿਓ ਵਿਚ ਭਿੱਜੀਆਂ ਦੋ ਲੌਂਗਾਂ, ਇੱਕ ਬਤਾਸ਼ਾ ਅਤੇ ਇੱਕ ਸੁਪਾਰੀ ਪੱਤੀ ਅੱਗ 'ਚ ਰੱਖ ਕੇ ਖੁਸ਼ੀ ਅਤੇ ਖੁਸ਼ਹਾਲੀ ਵਧਾਉਣ ਲਈ ਰੱਖੀ ਜਾਂਦੀ ਹੈ। ਇਸ ਨਾਲ ਸਾਰੀਆਂ ਮੁਸ਼ਕਲਾਂ ਦੂਰ ਹੁੰਦੀਆਂ ਹਨ।
ਸ਼੍ਰੀਯੰਤਰ
ਸ਼੍ਰੀਯੰਤਰ ’ਚ ਦੇਵੀ ਲਕਸ਼ਮੀ ਸਣੇ 33 ਕੋਟੀ ਦੈਵੀ ਸ਼ਕਤੀਆਂ ਵਾਸ ਕਰਦੀਆਂ ਹਨ। ਇਸ ਯੰਤਰ ਨੂੰ ਆਪਣੀ ਦੁਕਾਨ ਜਾਂ ਘਰ ਵਿਚ ਧਨ ਵਾਲੀ ਜਗ੍ਹਾ ’ਤੇ ਰੱਖਣਾ ਚਾਹੀਦਾ ਹੈ, ਜਿਸ ਨਾਲ ਧਨ ਦੀ ਪ੍ਰਾਪਤੀ ਅਤੇ ਖੁਸ਼ਹਾਲੀ ਮਿਲਦੀ ਹੈ।
ਮੋਤੀ ਸ਼ੰਖ
ਮੋਤੀ ਸ਼ੰਖ ਨਾ ਸਿਰਫ਼ ਤੁਹਾਨੂੰ ਵਿੱਤੀ ਤੌਰ 'ਤੇ ਮਜ਼ਬੂਤ ਬਣਾਉਂਦਾ ਹੈ ਸਗੋਂ ਕਈ ਤਰ੍ਹਾਂ ਦੇ ਸਰੀਰਕ ਰੋਗਾਂ ਨੂੰ ਵੀ ਠੀਕ ਕਰਨ ’ਚ ਮਦਦ ਕਰਦਾ ਹੈ। ਇਸ ਨੂੰ ਸਾਫ ਅਤੇ ਪਵਿੱਤਰ ਜਗ੍ਹਾ ’ਤੇ ਰੱਖਣ ਨਾਲ ਧਨ ’ਚ ਵਾਧਾ ਹੁੰਦਾ ਹੈ।
ਪੀਲੀ ਕੌਢਿਆਂ
ਸ਼ੁੱਕਰਵਾਰ ਵਾਲੇ ਦਿਨ ਪੀਲੀ ਕੌਢਿਆਂ ਖਰੀਦ ਲਓ ਅਤੇ ਉਨ੍ਹਾਂ ਨੂੰ ਲਾਲ ਕੱਪੜੇ ਵਿਚ ਬੰਨ੍ਹ ਲਓ। ਇਸ ਤੋਂ ਬਾਅਦ ਇਨ੍ਹਾਂ ਨੂੰ ਆਪਣੇ ਲਾਕਰ ਕੋਲ ਰੱਖ ਲਓ। ਜੋਤਿਸ਼ ਅਨੁਸਾਰ ਅਜਿਹਾ ਕਰਨ ਨਾਲ ਵਿੱਤੀ ਸਥਿਤੀ ਵਿੱਚ ਸੁਧਾਰ ਹੁੰਦਾ ਹੈ।
ਗੋਮਤੀ ਚੱਕਰ
ਜੇਕਰ ਤੁਸੀਂ ਪੈਸਾ ਕਮਾਉਂਦੇ ਹੋ ਪਰ ਉਸ ਨੂੰ ਬਚਾ ਕੇ ਨਹੀਂ ਰੱਖ ਸਕਦੇ ਤਾਂ ਤੁਸੀਂ 11 ਗੋਮਤੀ ਚੱਕਰ ਲਓ। ਇਨ੍ਹਾਂ ਨੂੰ ਪੀਲੇ ਕੱਪੜੇ ਵਿਚ ਲਪੇਟ ਕੇ ਪੈਸੇ ਦੇ ਬਕਸੇ ਵਿਚ ਰੱਖੋ। ਅਜਿਹਾ ਕਰਨ ਨਾਲ ਧਨ ’ਚ ਬਰਕਤ ਹੋਵੇਗੀ।
ਕੱਪੜੇ
ਬਹੁਤ ਸਾਰੇ ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਹੋਲੀ ਦੇ ਦਿਨ ਪੁਰਾਣੇ ਕੱਪੜੇ ਪਹਿਨਣੇ ਚਾਹੀਦੇ ਹਨ, ਤਾਂਕਿ ਰੰਗਾਂ ਦੀ ਵਜ੍ਹਾ ਨਾਲ ਉਹ ਖ਼ਰਾਬ ਨਾ ਹੋਣ ਪਰ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਹੋਲੀ ਦੇ ਤਿਉਹਾਰ ਨਵੇਂ ਕੱਪੜੇ ਪਹਿਨਣਾ ਪਸੰਦ ਕਰਦੇ ਹਨ। ਇਸ ਦਿਨ ਕੱਪੜਿਆਂ ਦੇ ਦਾਨ ਨਾਲ ਪੁੰਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਨਾਲ ਹੀ ਭਗਵਾਨ ਦਾ ਆਸ਼ੀਰਵਾਦ ਵੀ ਪ੍ਰਾਪਤ ਹੁੰਦਾ ਹੈ।
ਭੋਜਨ
ਹੋਲੀ ਦੇ ਦਿਨ ਸਾਡੇ ਸਾਰਿਆਂ ਦੇ ਘਰਾਂ ਵਿਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਆਦਿ ਬਣਦੇ ਹਨ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਸ ਤਿਉਹਾਰ ਵਿਚ ਕਿਸੇ ਗਰੀਬ ਨੂੰ ਵੀ ਘਰ ਦੇ ਬਣੇ ਕੁੱਝ ਪਕਵਾਨ ਜਾਂ ਖਾਣ ਪੀਣ ਦੀਆਂ ਚੀਜ਼ਾਂ ਦਾਨ ਕਰਨ।
ਪੈਸੇ
ਹੋਲੀ ਦੇ ਦਿਨ ਪੈਸਿਆਂ ਦਾ ਦਾਨ ਕਰਨ ਨਾਲ ਲਕਸ਼ਮੀ ਮਾਤਾ ਖੁਸ਼ ਹੁੰਦੀ ਹੈ। ਇਹ ਦਾਨ ਤੁਸੀਂ ਕਿਸੇ ਮੰਦਰ ਵਿਚ, ਕਿਸੇ ਬ੍ਰਾਹਮਣ ਨੂੰ ਜਾਂ ਫਿਰ ਕਿਸੇ ਗਰੀਬ ਜਾਂ ਮੰਗਤੇ ਨੂੰ ਵੀ ਦੇ ਸਕਦੇ ਹੋ। ਨਾਲ ਹੀ ਜਦੋਂ ਤੁਸੀ ਹੋਲਿਕਾ ਦਹਿਨ ਦੀ ਪੂਜਾ ਵਿਚ ਜਾਓ ਤਾਂ ਉੱਥੇ ਇਕ ਸਿੱਕਾ ਜ਼ਰੂਰ ਚੜ੍ਹਾਓ।
ਸ਼ੁੱਕਰਵਾਰ ਦੀ ਰਾਤ ਜ਼ਰੂਰ ਕਰੋ ਇਹ ਉਪਾਅ, ਹੋਵੇਗੀ ਧਨ ਦੀ ਵਰਖਾ ਤੇ ਜਾਗੇਗੀ ਸੁੱਤੀ ਕਿਸਮਤ
NEXT STORY