ਮੇਖ- ਸਿਤਾਰਾ ਪੇਟ ਲਈ ਠੀਕ ਨਹੀਂ, ਤਬੀਅਤ ’ਚ ਸੁਸਤੀ, ਮਾਯੂਸੀ ਅਤੇ ਉਦਾਸੀ ਬਣੀ ਰਹੇਗੀ, ਕਮਜ਼ੋਰ ਮਨੋਬਲ ਕਰਕੇ ਮਨ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਰਾਜ਼ੀ ਨਹੀਂ ਹੋਵੇਗਾ।
ਬ੍ਰਿਖ- ਕਾਰੋਬਾਰੀ ਦਸ਼ਾ ਤਸੱਲੀਬਖਸ਼, ਰੁਟੀਨ ਦੇ ਯਤਨਾਂ ਨਾਲ ਕਿਸੇ ਵੀ ਕੰਮ ਦੇ ਸਿਰੇ ਚੜ੍ਹਨ ਦੀ ਆਸ ਨਹੀਂ ਹੋਵੇਗੀ, ਫੈਮਿਲੀ ਫ੍ਰੰਟ ’ਤੇ ਤਾਲਮੇਲ ਦੀ ਕਮੀ ਮਹਿਸੂਸ ਹੋਵੇਗੀ।
ਮਿਥੁਨ- ਵਿਰੋਧੀ ਆਪ ਦੀ ਲੱੱਤ ਖਿੱਚਣ, ਨੀਚਾ ਦਿਖਾਉਣ ਅਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿਣਗੇ, ਇਸ ਲਈ ਉਨ੍ਹਾਂ ਤੋਂ ਫਾਸਲਾ ਬਣਾਈ ਰੱਖਣਾ ਸਹੀ ਰਹੇਗਾ।
ਕਰਕ- ਸੰਤਾਨ ਕੁਝ ਡਿਸਟਰਬ ਅਤੇ ਅਪਸੈੱਟ ਰਹੇਗੀ ਅਤੇ ਆਪ ਨੂੰ ਕੁਝ ਪਰੇਸ਼ਾਨ ਰੱਖ ਸਕਦੀ ਹੈ, ਮਨ ਵੀ ਡਾਵਾਂਡੋਲ ਅਤੇ ਨੈਗੇਟਿਵ ਸੋਚ ਦੇ ਪ੍ਰਭਾਵ ’ਚ ਰਹੇਗਾ।
ਸਿੰਘ- ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਨਾ ਤਾਂ ਕੋਈ ਪਹਿਲ ਕਰੋ ਅਤੇ ਨਾ ਹੀ ਕੋਈ ਨਵਾਂ ਯਤਨ ਕਰੋ, ਅਫਸਰਾਂ ਦੇ ਰੁਖ਼ ’ਚ ਨਾਰਾਜ਼ਗੀ ਅਤੇ ਸਖਤੀ ਰਹੇਗੀ।
ਕੰਨਿਆ- ਹਲਕੀ ਨੇਚਰ ਅਤੇ ਸੋਚ ਵਾਲਾ ਕੋਈ ਸਾਥੀ ਆਪ ਨਾਲ ਨਾਰਾਜ਼ ਹੋਣ ਲਈ ਕੋਈ ਨਾ ਕੋਈ ਬਹਾਨਾ ਭਾਲ ਹੀ ਲਵੇਗਾ, ਇਸ ਲਈ ਇਸ ਤਰ੍ਹਾਂ ਦੇ ਲੋਕਾਂ ਨੂੰ ਲਿਫਟ ਨਾ ਦਿਓ।
ਤੁਲਾ- ਨਾ ਤਾਂ ਕੋਈ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਕੋਈ ਕੰਮਕਾਜੀ ਕੰਮ ਬੇ-ਧਿਆਨੀ ਨਾਲ ਕਰੋ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਠੀਕ-ਠਾਕ ਰਹਿਣਗੇ।
ਬ੍ਰਿਸ਼ਚਕ- ਬੇਸ਼ੱਕ ਕੰਮਕਾਜੀ ਕੰਮਾਂ ਲਈ ਸਿਤਾਰਾ ਠੀਕ-ਠਾਕ ਹੈ, ਫਿਰ ਵੀ ਕੋਈ ਕਾਰੋਬਾਰੀ ਯਤਨ ਅਣਮੰਨੇ ਮਨ ਜਾਂ ਡਾਵਾਂਡੋਲ ਮਨ ਨਾਲ ਨਹੀਂ ਕਰਨਾ ਠੀਕ ਰਹੇਗਾ।
ਧਨ- ਵੀਜ਼ਾ, ਪਾਸਪੋਰਟ ਜਾਂ ਮੈਨ ਪਾਵਰ ਬਾਹਰ ਭਿਵਜਾਉਣ ਦਾ ਕੰਮ ਕਰਨ ਵਾਲਿਆਂ ਨੂੰ ਹਰ ਕਦਮ ਸੋਚ ਵਿਚਾਰ ਕੇ ਚੁੱਕਣਾ ਚਾਹੀਦਾ ਹੈ, ਤਾਂ ਕਿ ਬਾਅਦ ’ਚ ਕੋਈ ਝਮੇਲਾ ਆਪ ਦੇ ਗਲੇ ਨਾ ਪੈ ਜਾਵੇ।
ਮਕਰ- ਮਿੱਟੀ-ਰੇਤਾ-ਬੱਜਰੀ-ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਕਾਜੀ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਕੁੰਭ- ਅਫ਼ਸਰਾਂ ਦੇ ਨਾਰਾਜ਼ਗੀ ਜਾਂ ਸਹਿਮਤ ਨਾ ਹੋਣ ਵਾਲੇ ਰੁਖ਼ ਕਰਕੇ ਕਿਸੇ ਸਰਕਾਰੀ ਕੰਮ ’ਚ ਕਿਸੇ ਪੇਚੀਦਗੀ ਦੇ ਉੱਭਰਨ ਦਾ ਡਰ ਰਹਿ ਸਕਦਾ ਹੈ।
ਮੀਨ- ਧਾਰਮਿਕ ਕੰਮਾਂ-ਕਥਾ-ਵਾਰਤਾ, ਕੀਰਤਨ, ਸਤਿਸੰਗ ’ਚ ਜੀਅ ਘੱਟ ਹੀ ਲੱਗੇਗਾ, ਕਿਸੇ ਪਲਾਨਿੰਗ ’ਚ ਕਿਸੇ ਕੰਪਲੀਕੇਸ਼ਨ ਦੇ ਜਾਗਣ ਦਾ ਡਰ ਰਹੇਗਾ, ਮਨ ਵੀ ਅਪਸੈੱਟ ਅਤੇ ਉਦਾਸ ਜਿਹਾ ਰਹੇਗਾ।
17 ਫਰਵਰੀ 2020, ਸੋਮਵਾਰ ਫੱਗਣ ਵਦੀ ਤਿਥੀ ਨੌਮੀ (ਬਾਅਦ ਦੁਪਹਿਰ 2.36 ਤੱਕ) ਅਤੇ ਮਗਰੋਂ ਤਿਥੀ ਦਸ਼ਮੀ।
ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ
ਸੂਰਜ ਕੁੰਭ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਧਨ ’ਚ
ਬੁੱੱਧ ਕੁੰਭ ’ਚ
ਗੁਰੂ ਧਨ ’ਚ
ਸ਼ੁੱਕਰ ਮੀਨ ’ਚ
ਸ਼ਨੀ ਮਕਰ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਫੱਗਣ ਪ੍ਰਵਿਸ਼ਟੇ : 5, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 28 (ਮਾਘ), ਹਿਜਰੀ ਸਾਲ : 1441, ਮਹੀਨਾ : ਜਮਾਦਿ ਉਲ ਸਾਨੀ, ਤਰੀਕ : 22, ਸੂਰਜ ਉਦੈ : ਸਵੇਰੇ 7.12 ਵਜੇ, ਸੂਰਜ ਅਸਤ : ਸ਼ਾਮ 6.12 ਵਜੇ (ਜਲੰਧਰ ਟਾਈਮ), ਨਕਸ਼ੱਤਰ : ਜੇਸ਼ਠਾ (17 ਫਰਵਰੀ ਦਿਨ-ਰਾਤ ਅਤੇ 18 ਨੂੰ ਸਵੇਰੇ 5.14 ਤੱਕ) ਅਤੇ ਮਗਰੋਂ ਨਕਸ਼ੱਤਰ ਮੂਲਾ, ਯੋਗ : ਵਿਆਘਾਤ (ਸਵੇਰੇ 10.01 ਤੱਕ) ਅਤੇੇੇੇੇੇੇੇ ਮਗਰੋਂ ਯੋਗ ਹਰਸ਼ਣ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (17 ਫਰਵਰੀ ਦਿਨ-ਰਾਤ ਅਤੇ 18 ਨੂੰ ਸਵੇਰੇ 5.14 ਤੱਕ) ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। 17 ਫਰਵਰੀ ਿਦਨ-ਰਾਤ ਅਤੇ 18 ਨੂੰ ਸਵੇਰੇ 5.14 ਤਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਭਦਰਾ ਸ਼ੁਰੂ ਹੋਵੇਗੀ 17-18 ਮੱਧ ਰਾਤ 2.35 ’ਤੇ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਫੇਂਗਸ਼ੂਈ ਟਿਪਸ ਨਾਲ ਦੂਰ ਕਰੋ ਘਰ ਦੀ ਨਾਕਾਰਾਤਮਕ ਊਰਜਾ
NEXT STORY