ਨਵੀਂ ਦਿੱਲੀ - ਵਾਸਤੂ ਸ਼ਾਸਤਰ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੁੰਦੀਆਂ ਹਨ, ਜੋ ਬਹੁਤ ਅਨੋਖੀਆਂ ਹੁੰਦੀਆਂ ਹਨ। ਵਾਸਤੂ ਸ਼ਾਸਤਰ ਅਨੁਸਾਰ ਲੂਣ ਦਾ ਸਾਡੀ ਜ਼ਿੰਦਗੀ ’ਚ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ। ਬਹੁਤ ਸਾਰੇ ਲੋਕ ਇਸ ਨੂੰ ਟੂਣੇ ਟੋਟਕੇ ਵਿੱਚ ਵੀ ਇਸਤੇਮਾਲ ਕਰਦੇ ਹਨ। ਜੇਕਰ ਲੂਣ ਦਾ ਇਸਤੇਮਾਲ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਇਸ ਨਾਲ ਲਕਸ਼ਮੀ ਮਾਤਾ ਜੀ ਨੂੰ ਖੁਸ਼ ਕੀਤਾ ਜਾ ਸਕਦਾ ਹੈ। ਲਕਸ਼ਮੀ ਮਾਤਾ ਜੀ ਖੁਸ਼ ਹੋ ਕੇ ਧਨ ਦੀ ਕਮੀ ਨੂੰ ਦੂਰ ਕਰਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਾਂਗੇ, ਜਿਨ੍ਹਾਂ ਨੂੰ ਕਰਕੇ ਧਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਸੁੱਤੀ ਹੋਈ ਕਿਸਮਤ ਨੂੰ ਜਗਾਇਆ ਜਾ ਸਕਦਾ ਹੈ।
ਸਭ ਤੋਂ ਪਹਿਲਾਂ ਤਾਂ ਲੂਣ ਨੂੰ ਕੱਚ ਦੇ ਭਾਂਡੇ ਵਿੱਚ ਪਾ ਕੇ ਆਪਣੇ ਬਾਥਰੂਮ ਵਿਚ ਜ਼ਰੂਰ ਰੱਖਣਾ ਚਾਹੀਦਾ ਹੈ। ਸਭ ਤੋਂ ਵੱਧ ਨਕਾਰਾਤਮਕ ਸ਼ਕਤੀਆਂ ਬਾਥਰੂਮ ਵਿੱਚ ਵੀ ਹੁੰਦੀਆਂ ਹਨ ਅਤੇ ਇਸ ਨਾਲ ਬਹੁਤ ਸਾਰੇ ਸੂਖਮ ਕੀਟਾਣੂ ਵੀ ਮਰ ਜਾਂਦੇ ਹਨ। ਘਰ ਵਿਚਲੀਆਂ ਨਕਾਰਾਤਮਕ ਸ਼ਕਤੀਆਂ ਨੂੰ ਨਮਕ ਸਕਾਰਾਤਮਕ ਸ਼ਕਤੀਆਂ ਵਿੱਚ ਬਦਲ ਦਿੰਦਾ ਹੈ। ਦੋਸਤੋ ਬਾਥਰੂਮ ਵਿੱਚ ਲੂਣ ਨੂੰ ਰੱਖਣ ਨਾਲ ਬਹੁਤ ਸਾਰੀਆਂ ਨਕਾਰਾਤਮਕ ਸ਼ਕਤੀਆਂ ਖ਼ਤਮ ਹੋ ਜਾਂਦੀਆਂ ਹਨ।
ਨਮਕ ਵਾਲਾ ਪੋਚਾ ਘਰ ਵਿੱਚ ਜ਼ਰੂਰ ਲਗਾਉਣਾ ਚਾਹੀਦਾ ਹੈ। ਦੋਸਤੋ ਇਸ ਸੁਭਾਅ ਉੱਤੇ ਸਾਇੰਸ ਵੀ ਆਪਣੀ ਪੁਸ਼ਟੀ ਕਰ ਚੁੱਕੀ ਹੈ। ਹਫ਼ਤੇ ਵਿੱਚ ਇੱਕ ਵਾਰ ਸਾਨੂੰ ਨਮਕ ਵਾਲੇ ਪਾਣੀ ਦਾ ਪੋਚਾ ਜ਼ਰੂਰ ਲਗਾਉਣਾ ਚਾਹੀਦਾ ਹੈ। ਨਮਕ ਵਾਲੇ ਪਾਣੀ ਦੀ ਨਾਲ ਹੱਥ ਧੋਣਾ ਅਤੇ ਇਸ਼ਨਾਨ ਕਰਨਾ ਬਹੁਤ ਹੀ ਵਧੀਆ ਗੱਲ ਹੈ।
ਇਸ ਦੇ ਨਾਲ ਸਰੀਰ ਹਲਕਾ ਮਹਿਸੂਸ ਕਰੇਗਾ ਅਤੇ ਬਹੁਤ ਸਾਰੀਆਂ ਬੀਮਾਰੀਆਂ ਤੋਂ ਵੀ ਬਚ ਜਾਵੇਗਾ। ਨਮਕ ਨੂੰ ਕਿਸੇ ਕੱਚ ਵਾਲੇ ਬਰਤਨ ਵਿੱਚ ਪਾ ਕੇ ਅਤੇ ਉਸ ਵਿੱਚ ਥੋੜ੍ਹੇ ਲੌਂਗ ਪਾ ਕੇ ਰੱਖਣੇ ਚਾਹੀਦੇ ਹਨ। ਇਸ ਦੇ ਨਾਲ ਮਾਤਾ ਲਕਸ਼ਮੀ ਜੀ ਪ੍ਰਸੰਨ ਹੁੰਦੇ ਹਨ ਅਤੇ ਧਨ ਦੀ ਕਮੀ ਦੂਰ ਹੁੰਦੀ ਹੈ।
ਇਸ ਤਰ੍ਹਾਂ ਦੋਸਤੋ ਨਮਕ ਘਰ ਵਿੱਚ ਬਹੁਤ ਬਰਕਤ ਲਿਆਉਂਦਾ ਹੈ ਅਤੇ ਘਰ ਵਿਚ ਨਕਾਰਾਤਮਕ ਸ਼ਕਤੀਆਂ ਨੂੰ ਖ਼ਤਮ ਕਰਕੇ ਸਕਾਰਾਤਮਕ ਸ਼ਕਤੀਆਂ ਲਿਆਉਂਦਾ ਹੈ। ਇਹ ਮਾਤਾ ਲਕਸ਼ਮੀ ਜੀ ਨੂੰ ਪ੍ਰਸੰਨ ਕਰਕੇ ਧਨ ਦੀ ਕਮੀ ਨੂੰ ਦੂਰ ਕਰਦਾ ਹੈ।
Vastu shastra : ਘਰ 'ਚ ਨਾ ਲਗਾਓ ਸੱਤ ਘੋੜਿਆਂ ਦੀ ਅਜਿਹੀ ਤਸਵੀਰ
NEXT STORY