ਵੈੱਬ ਡੈਸਕ- ਕਰਵਾ ਚੌਥ ਦਾ ਵਰਤ ਹਿੰਦੂ ਪਰੰਪਰਾਵਾਂ 'ਚ ਵਿਆਹੁਤਾ ਔਰਤਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਨਿਰਜਲਾ ਉਪਵਾਸ ਰੱਖਦੀਆਂ ਹਨ। ਵਰਤ ਦੀ ਸ਼ੁਰੂਆਤ ਸਵੇਰ ਦੀ ਸਰਗੀ ਨਾਲ ਹੁੰਦੀ ਹੈ, ਫਿਰ ਸ਼ਾਮ ਦੇ ਸ਼ੁੱਭ ਮੁਹੂਰਤ 'ਚ ਕਰਵਾ ਚੌਥ ਦੀ ਪੂਜਾ ਅਤੇ ਕਥਾ ਹੁੰਦੀ ਹੈ। ਰਾਤ ਨੂੰ ਚੰਨ ਦੇ ਦਰਸ਼ਨ ਕਰਕੇ ਵਰਤ ਦਾ ਪਾਰਣ ਕੀਤਾ ਜਾਂਦਾ ਹੈ।
ਕਰਵਾ ਚੌਥ ਵਰਤ ਕਦੋਂ ਹੈ
ਇਸ ਸਾਲ ਕਰਵਾ ਚੌਥ ਦਾ ਵਰਤ 10 ਅਕਤੂਬਰ 2025 ਨੂੰ ਰੱਖਿਆ ਜਾਵੇਗਾ। ਵਰਤ ਦਾ ਸਮਾਂ ਸਵੇਰ 06:19 ਤੋਂ ਰਾਤ 08:13 ਵਜੇ ਤੱਕ ਰਹੇਗਾ। ਚਤੁਰਥੀ ਤਰੀਕ 9 ਅਕਤੂਬਰ ਦੀ ਰਾਤ 10:54 ਤੋਂ 10 ਅਕਤੂਬਰ ਦੀ ਸ਼ਾਮ 07:38 ਵਜੇ ਤੱਕ ਰਹੇਗੀ।
ਇਹ ਵੀ ਪੜ੍ਹੋ : Activa ਅਤੇ Splendor ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਸਸਤੇ
ਕਰਵਾ ਚੌਥ ਦਾ ਚੰਨ ਕਦੋਂ ਨਜ਼ਰ ਆਵੇਗਾ
ਇਸ ਵਾਰ ਕਰਵਾ ਚੌਥ ਦਾ ਚੰਨ 10 ਅਕਤੂਬਰ ਦੀ ਰਾਤ 8:13 ਵਜੇ ਨਜ਼ਰ ਆਏਗਾ।
ਕਰਵਾ ਚੌਥ ਪੂਜਾ ਦਾ ਮੁਹੂਰਤ
ਪੂਜਾ ਦਾ ਸ਼ੁੱਭ ਸਮਾਂ 10 ਅਕਤੂਬਰ ਦੀ ਸ਼ਾਮ 05:57 ਤੋਂ 07:11 ਵਜੇ ਤੱਕ ਰਹੇਗਾ।
ਇਹ ਵੀ ਪੜ੍ਹੋ : WhatsApp ਨੂੰ ਟੱਕਰ ਦੇਣ ਆਇਆ ਹੈ ਇਹ ਨਵਾਂ ਐਪ, ਲਾਂਚ ਹੁੰਦੇ ਹੀ ਬਣਿਆ No.1
ਕਰਵਾ ਚੌਥ ਵਰਤ ਦਾ ਮਹੱਤਵ
ਇਹ ਵਰਤ ਵਿਆਹੁਤਾ ਔਰਤਾਂ ਵਲੋਂ ਪਤੀ ਦੀ ਲੰਬੀ ਉਮਰ ਅਤੇ ਖੁਸ਼ਹਾਲੀ ਲਈ ਰੱਖਿਆ ਜਾਂਦਾ ਹੈ। ਇਸ ਨੂੰ ਕਰਕ ਚਤੁਰਥੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵਰਤ 'ਚ ਔਰਤਾਂ ਨਿਰਜਲਾ ਵਰਤ ਰੱਖਦੀਆਂ ਹਨ। ਕਰਵਾ ਚੌਥ ਤੋਂ ਚਾਰ ਦਿਨ ਬਾਅਦ ਅਹੋਈ ਅਸ਼ਟਮੀ ਵਰਤ ਕੀਤਾ ਜਾਂਦਾ ਹੈ, ਜੋ ਪੁੱਤਰ ਦੀ ਲੰਬੀ ਉਮਰ ਅਤੇ ਖੁਸ਼ਹਾਲੀ ਲਈ ਸਮਰਪਿਤ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਕੇਟ ਦੀ ਰਫ਼ਤਾਰ ਨਾਲ ਵਧੇਗਾ ਬੈਂਕ ਬੈਲੇਂਸ, ਇਨ੍ਹਾਂ ਰਾਸ਼ੀਆਂ ਦੀ ਬੱਲੇ-ਬੱਲੇ
NEXT STORY