ਨਵੀਂ ਦਿੱਲੀ- ਵਾਸਤੂ ਸ਼ਾਸਤਰ 'ਚ ਘਰ 'ਚ ਰੱਖੀਆਂ ਜਾਣ ਵਾਲੀ ਸਾਰੀਆਂ ਚੀਜ਼ਾਂ ਨੂੰ ਰੱਖਣ ਦੀ ਸਹੀ ਦਿਸ਼ਾ ਅਤੇ ਉਸ ਦੇ ਪ੍ਰਭਾਵ ਬਾਰੇ ਦੱਸਿਆ ਗਿਆ ਹੈ। ਜੇਕਰ ਘਰ ਦਾ ਵਾਸਤੂ ਸਹੀ ਹੋਵੇ ਤਾਂ ਘਰ 'ਚ ਹਮੇਸ਼ਾ ਖੁਸ਼ਹਾਲੀ ਬਣੀ ਰਹਿੰਦੀ ਹੈ ਪਰ ਜੇਕਰ ਘਰ ਦਾ ਵਾਸਤੂ ਖਰਾਬ ਹੋਵੇ ਤਾਂ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਘਰ ਦੇ ਵਾਸਤੂ 'ਚ ਘਰ ਦੇ ਅੰਦਰ ਰੱਖੀਆਂ ਸਾਰੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਅਜਿਹੇ 'ਚ ਜੇਕਰ ਘਰ 'ਚ ਜਾਂ ਘਰ ਦੇ ਅੰਦਰ ਰੱਖੀਆਂ ਚੀਜ਼ਾਂ ਨੂੰ ਸਹੀ ਦਿਸ਼ਾ 'ਚ ਨਾ ਰੱਖਿਆ ਜਾਵੇ ਤਾਂ ਇਹ ਘਰ ਦੀ ਤਬਾਹੀ ਦਾ ਕਾਰਨ ਬਣ ਸਕਦੀਆਂ ਹਨ। ਘਰ ਦੀਆਂ ਇਨ੍ਹਾਂ ਚੀਜ਼ਾਂ 'ਚੋਂ ਇਕ ਝਾੜੂ ਅਤੇ ਪੋਚਾ ਹੈ ਜੋ ਘਰ ਦੀ ਸਫ਼ਾਈ ਲਈ ਵਰਤਿਆ ਜਾਂਦਾ ਹੈ। ਆਓ ਜਾਣਦੇ ਹਾਂ ਜੋਤਿਸ਼ ਮੁਤਾਬਕ ਝਾੜੂ-ਪੋਚੇ ਨੂੰ ਕਿਸ ਦਿਸ਼ਾ 'ਚ ਰੱਖਣਾ ਚਾਹੀਦਾ ਹੈ।
ਕਿੱਥੇ ਰੱਖ ਸਕਦੇ ਹੋ ਝਾੜੂ ਜਾਂ ਪੋਚਾ :-
-ਵਾਸਤੂ ਸ਼ਾਸਤਰ ਦੇ ਅਨੁਸਾਰ ਕੁਝ ਅਜਿਹੀਆਂ ਦਿਸ਼ਾਵਾਂ ਹੁੰਦੀਆਂ ਹਨ, ਜਿਨ੍ਹਾਂ ਦਿਸ਼ਾਵਾਂ 'ਚ ਭੁੱਲ ਕੇ ਵੀ ਝਾੜੂ ਜਾਂ ਪੋਚਾ ਨਹੀਂ ਰੱਖਣਾ ਚਾਹੀਦਾ। ਇਨ੍ਹਾਂ ਥਾਵਾਂ 'ਚੋਂ ਘਰ ਦਾ ਪੂਜਾ ਵਾਲਾ ਕਮਰਾ, ਰਸੋਈ, ਬੈੱਡਰੂਮ ਸ਼ਾਮਲ ਹੈ। ਇਨ੍ਹਾਂ 'ਚੋਂ ਕਿਸੇ ਵੀ ਥਾਂ 'ਤੇ ਝਾੜੂ ਜਾਂ ਪੋਚਾ ਰੱਖਣਾ ਅਸ਼ੁੱਭ ਮੰਨਿਆ ਜਾਂਦਾ ਹੈ।
-ਝਾੜੂ ਨੂੰ ਦੇਵੀ ਲਕਸ਼ਮੀ ਦੇ ਰੂਪ 'ਚ ਪੂਜਿਆ ਜਾਂਦਾ ਹੈ ਪਰ ਇਸ ਦੀ ਪੂਜਾ ਕੁਝ ਖ਼ਾਸ ਮੌਕਿਆਂ 'ਤੇ ਹੀ ਕੀਤੀ ਜਾਂਦੀ ਹੈ। ਆਮ ਦਿਨਾਂ 'ਚ ਝਾੜੂ ਨੂੰ ਪੂਜਾ ਸਥਾਨ 'ਤੇ ਰੱਖਣ ਨਾਲ ਨਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ।
ਲੁਕਾ ਕੇ ਰੱਖਣਾ ਚਾਹੀਦਾ ਹੈ ਝਾੜੂ :-
ਜੋਤਿਸ਼ ਸ਼ਾਸਤਰ ਦਾ ਮੰਨਣਾ ਹੈ ਕਿ ਝਾੜੂ ਜਾਂ ਪੋਚੇ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਲੁਕਾ ਕੇ ਰੱਖਣਾ ਚਾਹੀਦਾ ਹੈ। ਇਸ ਨੂੰ ਅਜਿਹੀ ਜਗ੍ਹਾ 'ਤੇ ਰੱਖਣਾ ਚਾਹੀਦਾ ਹੈ ਕਿ ਘਰ 'ਚ ਆਉਣ ਵਾਲੇ ਕਿਸੇ ਵੀ ਵਿਅਕਤੀ ਦੀ ਨਜ਼ਰ ਸਿੱਧੀ ਉਸ 'ਤੇ ਨਾ ਪਵੇ। ਇਸ ਤੋਂ ਇਲਾਵਾ ਝਾੜੂ ਨੂੰ ਕਦੇ ਵੀ ਉਲਟਾ ਜਾਂ ਖੜ੍ਹੀ ਸਥਿਤੀ 'ਚ ਨਹੀਂ ਰੱਖਣਾ ਚਾਹੀਦਾ। ਝਾੜੂ ਨੂੰ ਹਮੇਸ਼ਾ ਹੇਠਾਂ ਲੇਟਾ ਕੇ ਰੱਖੋ। ਅਜਿਹਾ ਨਹੀਂ ਹੋਣ 'ਤੇ ਤੁਹਾਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਾਣੋ ਕਿਵੇਂ ਹੁੰਦੀ ਹੈ ਸ਼ਸਤਰ ਪੂਜਾ ਤੇ ਕੀ ਹੈ ਸ਼ੁੱਭ ਮਹੂਰਤ
NEXT STORY