ਨਵੀਂ ਦਿੱਲੀ- ਹਰ ਵਿਅਕਤੀ ਚਾਹੁੰਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਸਭ ਕੁਝ ਠੀਕ ਰਹੇ ਅਤੇ ਉਨ੍ਹਾਂ ਦਾ ਪਰਿਵਾਰ ਤਰੱਕੀ ਕਰੇ। ਘਰ 'ਚ ਰਹਿਣ ਵਾਲੇ ਲੋਕਾਂ ਦੀ ਸਿਹਤ ਠੀਕ ਰਹੇ ਅਤੇ ਆਰਥਿਕ ਤਰੱਕੀ ਵੀ ਹੋਵੇ। ਇਨ੍ਹਾਂ ਸਾਰਿਆਂ ਲਈ ਲੋਕ ਕਈ ਤਰ੍ਹਾਂ ਦੇ ਟੋਟਕੇ ਵੀ ਕਰਦੇ ਹਨ। ਫੇਂਗਸ਼ੂਈ ਸ਼ਾਸਤਰ 'ਚ ਵੀ ਘਰ 'ਚ ਸਕਾਰਾਤਮਕਤਾ ਅਤੇ ਆਰਥਿਕ ਵਿਕਾਸ ਲਈ ਕਈ ਤਰੀਕੇ ਦੱਸੇ ਗਏ ਹਨ, ਜਿਨ੍ਹਾਂ 'ਚੋਂ ਇੱਕ ਹੈ ਮੱਛੀਆਂ। ਫੇਂਗ ਸ਼ੂਈ ਸ਼ਾਸਤਰਾਂ ਦੇ ਅਨੁਸਾਰ, ਗੋਲਡਨ ਡ੍ਰੈਗਨ ਮੱਛੀ ਅਤੇ ਡਾਲਫਿਨ ਮੱਛੀ ਘਰ 'ਚ ਸਕਾਰਾਤਮਕਤਾ ਲੈ ਕੇ ਆਉਂਦੀ ਹੈ।
ਗੋਲਡਨ ਡ੍ਰੈਗਨ ਮੱਛੀ
ਅਜਿਹਾ ਮੰਨਿਆ ਜਾਂਦਾ ਹੈ ਕਿ ਘਰ 'ਚ ਮੱਛੀਆਂ ਰੱਖਣ ਨਾਲ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਲੋਕ ਜ਼ਿਆਦਾ ਹੱਸਮੁੱਖ ਸੁਭਾਅ ਦੇ ਹੋ ਜਾਂਦੇ ਹਨ। ਫੇਂਗ ਸ਼ੂਈ 'ਚ ਡ੍ਰੈਗਨ ਮੱਛੀ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਗੋਲਡਨ ਡ੍ਰੈਗਨ ਮੱਛੀ ਘਰ 'ਚ ਆਰਥਿਕ ਖੁਸ਼ਹਾਲੀ ਵਧਾਉਣ ਦਾ ਕੰਮ ਕਰਦੀ ਹੈ। ਗੋਲਡਨ ਮੱਛੀ ਨੂੰ ਘਰ ਦੀ ਪੂਰਬ ਜਾਂ ਉੱਤਰ-ਪੂਰਬ ਦਿਸ਼ਾ 'ਚ ਰੱਖਿਆ ਜਾਵੇ ਤਾਂ ਇਸ ਨਾਲ ਘਰ ਦੀ ਨਕਾਰਾਤਮਕ ਊਰਜਾ ਨਸ਼ਟ ਹੋ ਜਾਂਦੀ ਹੈ। ਘਰ 'ਚ ਰਹਿਣ ਵਾਲੇ ਲੋਕਾਂ 'ਚ ਜੋਸ਼ ਅਤੇ ਉਤਸ਼ਾਹ ਵਧਦਾ ਹੈ। ਗੋਲਡਨ ਡ੍ਰੈਗਨ ਮੱਛੀ ਲਿਆਉਣ ਨਾਲ ਘਰ ਦੀ ਖੂਬਸੂਰਤੀ ਵਧਦੀ ਹੈ, ਜਿਸ ਕਾਰਨ ਪੈਸੇ ਦੀ ਆਮਦ ਜਾਰੀ ਰਹਿੰਦੀ ਹੈ। ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਪਰੇਸ਼ਾਨੀਆਂ ਤੋਂ ਮੁਕਤੀ ਮਿਲਦੀ ਹੈ।
ਡਾਲਫਿਨ ਮੱਛੀ
ਦੂਜੇ ਪਾਸੇ, ਡਾਲਫਿਨ ਮੱਛੀ ਨੂੰ ਸਫ਼ਲਤਾ ਅਤੇ ਚੰਚਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਫੇਂਗ ਸ਼ੂਈ ਦੇ ਮੁਤਾਬਕ ਅਜਿਹਾ ਮੰਨਿਆ ਜਾਂਦਾ ਹੈ ਕਿ ਡਾਲਫਿਨ ਮੱਛੀਆਂ ਦਾ ਜੋੜਾ ਰੱਖਣ ਨਾਲ ਘਰ 'ਚ ਰਹਿਣ ਵਾਲੇ ਲੋਕਾਂ ਦੇ ਮਨ ਅਤੇ ਦਿਮਾਗ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਇਸ ਨਾਲ ਘਰ ਦੀ ਤਰੱਕੀ ਵੀ ਹੁੰਦੀ ਹੈ ਅਤੇ ਲੜਾਈ-ਝਗੜੇ ਵੀ ਘੱਟ ਹੁੰਦੇ ਹਨ।
'ਸ਼ਨੀ ਦੋਸ਼' ਤੋਂ ਛੁਟਕਾਰਾ ਪਾਉਣ ਲਈ ਇੰਝ ਕਰੋ ਸ਼ਨੀਦੇਵ ਦੀ ਪੂਜਾ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
NEXT STORY