ਜਲੰਧਰ (ਬਿਊਰੋ) - ਭਗਵਾਨ ਸ਼ਿਵ ਨੂੰ ਸਮਰਪਿਤ ਮਹਾਸ਼ਿਵਰਾਤਰੀ ਦਾ ਹਿੰਦੂ ਧਰਮ 'ਚ ਵਿਸ਼ੇਸ਼ ਮਹੱਤਵ ਹੈ। ਸ਼ਿਵ ਨੂੰ ਦੇਵਤਿਆਂ ਦਾ ਦੇਵਤਾ ਕਿਹਾ ਜਾਂਦਾ ਹੈ। ਮਹਾਸ਼ਿਵਰਾਤਰੀ ਦਾ ਵਰਤ ਸਾਲ ਦੇ ਸਭ ਤੋਂ ਵੱਡੇ ਅਤੇ ਮਹੱਤਵਪੂਰਨ ਵਰਤਾਂ ਵਿੱਚ ਗਿਣਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ਿਵਰਾਤਰੀ ਦੇ ਦਿਨ ਮਹਾਦੇਵ ਦੀ ਪੂਜਾ ਪੂਰੀ ਸ਼ਰਧਾ ਨਾਲ ਕੀਤੀ ਜਾਵੇ ਤਾਂ ਭਗਵਾਨ ਸ਼ਿਵ ਹਰ ਮਨੋਕਾਮਨਾ ਪੂਰੀ ਕਰਦੇ ਹਨ। ਮਰਦ ਅਤੇ ਔਰਤਾਂ ਦੋਵੇਂ ਹੀ ਇਹ ਵਰਤ ਰੱਖਦੇ ਹਨ, ਜਦਕਿ ਲੜਕੀਆਂ ਚੰਗਾ ਲਾੜਾ ਪ੍ਰਾਪਤ ਕਰਨ ਲਈ ਇਹ ਵਰਤ ਰੱਖਦੀਆਂ ਹਨ। ਮਿਥਿਹਾਸ ਅਨੁਸਾਰ ਮਾਂ ਪਾਰਵਤੀ ਅਤੇ ਮਹਾਦੇਵ ਦਾ ਵਿਆਹ ਮਹਾਸ਼ਿਵਰਾਤਰੀ ਦੇ ਦਿਨ ਹੋਇਆ ਸੀ। ਇਸ ਕਾਰਨ ਇਸ ਲੋਕ ਮਹਾਸ਼ਿਵਰਾਤਰੀ ਦਾ ਵਰਤ ਰੱਖਦੇ ਹਨ, ਜਿਸ ਨਾਲ ਉਹਨਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਸਕਣ।
ਜਾਣੋ ਕਦੋ ਹੈ ਮਹਾਸ਼ਿਵਰਾਤਰੀ ਦਾ ਵਰਤ
ਮਹਾਸ਼ਿਵਰਾਤਰੀ ਭਗਵਾਨ ਸ਼ਿਵ ਜੀ ਦੀ ਵਿਸ਼ੇਸ਼ ਪੂਜਾ ਤੇ ਅਭਿਸ਼ੇਕ ਦਾ ਦਿਨ ਹੁੰਦਾ ਹੈ। ਹਿੰਦੂ ਕੈਲੰਡਰ ਅਨੁਸਾਰ ਮਹਾਸ਼ਿਵਰਾਤਰੀ ਦਾ ਤਿਉਹਾਰ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਹ ਵਰਤ 8 ਮਾਰਚ 2024 ਨੂੰ ਰੱਖਿਆ ਜਾਵੇਗਾ। ਮਹਾਸ਼ਿਵਰਾਤਰੀ ਦਾ ਵਰਤ 8 ਮਾਰਚ ਨੂੰ ਰਾਤ 9.57 ਵਜੇ ਸ਼ੁਰੂ ਹੋਵੇਗਾ, ਜੋ 9 ਮਾਰਚ ਨੂੰ ਸ਼ਾਮ 6.17 ਵਜੇ ਸਮਾਪਤ ਹੋਵੇਗਾ। ਧਾਰਮਿਕ ਮਾਨਤਾ ਅਨੁਸਾਰ ਮਹਾਸ਼ਿਵਰਾਤਰੀ ਦੇ ਦਿਨ ਦੇਵੀ ਪਾਰਵਤੀ ਤੇ ਭਗਵਾਨ ਸ਼ੰਕਰ ਦੀ ਸੱਚੇ ਮਨ ਨਾਲ ਪੂਜਾ ਕਰਨ ਨਾਲ ਸ਼ਰਧਾਲੂਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਦੀ ਪੂਰਤੀ ਹੁੰਦੀ ਹੈ।
ਮਹਾਸ਼ਿਵਰਾਤਰੀ 2024 ਪੂਜਾ ਦਾ ਸ਼ੁਭ ਸਮਾਂ
ਮਹਾਸ਼ਿਵਰਾਤਰੀ 2024 ਵਰਤ ਦੀ ਮਿਤੀ - 8 ਮਾਰਚ 2024
ਫੱਗਣ ਮਹੀਨੇ ਦੀ ਕ੍ਰਿਸ਼ਨ ਪੱਖ ਚਤੁਰਦਸ਼ੀ ਤਿਥੀ ਸ਼ੁਰੂ ਹੁੰਦੀ ਹੈ - 8 ਮਾਰਚ, 2024 ਰਾਤ 9:57 ਵਜੇ ਤੋਂ
ਫੱਗਣ ਮਹੀਨੇ ਦੀ ਕ੍ਰਿਸ਼ਨ ਪੱਖ ਚਤੁਰਦਸ਼ੀ ਤਿਥੀ ਦੀ ਸਮਾਪਤੀ - 9 ਮਾਰਚ, 2024 ਸ਼ਾਮ 6:17 ਵਜੇ
ਮਹਾਸ਼ਿਵਰਾਤਰੀ ਦਾ ਮਹੱਤਵ
ਹਿੰਦੂ ਧਰਮ ਵਿੱਚ ਮਹਾਸ਼ਿਵਰਾਤਰੀ ਦਾ ਵਿਸ਼ੇਸ਼ ਮਹੱਤਵ ਹੈ। ਕਿਉਂਕਿ ਇਹ ਦਿਨ ਸ਼ਿਵ ਅਤੇ ਸ਼ਕਤੀ ਦੇ ਮਿਲਣ ਦੀ ਰਾਤ ਹੈ। ਇਸ ਦਿਨ ਸ਼ਿਵ ਭਗਤ ਆਪਣੇ ਇਸ਼ਟ ਦਾ ਆਸ਼ੀਰਵਾਦ ਲੈਣ ਲਈ ਵਰਤ ਦੇ ਨਾਲ-ਨਾਲ ਜਲਾਭਿਸ਼ੇਕ ਵੀ ਕਰਦੇ ਹਨ। ਇਸ ਦਿਨ ਸ਼ਿਵ ਜੀ ਦੀ ਪੂਜਾ ਅਰਚਨਾ ਕਰਨ ਅਤੇ ਜਲਾਭਿਸ਼ੇਕ ਕਰਨ ਨਾਲ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਇਸ ਨਾਲ ਹੀ ਘਰ ਵਿਚ ਖੁਸ਼ੀਆਂ ਆਉਂਦੀਆਂ ਹਨ। ਮਹਾਸ਼ਿਵਰਾਤਰੀ 'ਤੇ ਸ਼ਿਵ ਆਰਾਧਨਾ ਅਤੇ ਅਭਿਸ਼ੇਕ ਬੇਹੱਦ ਫਲਦਾਈ ਹੁੰਦੇ ਹਨ। ਸ਼ਿਵ ਨੂੰ ਯੋਗ, ਸਾਧਨਾ ਅਤੇ ਗਿਆਨ ਦਾ ਵੀ ਸਰੂਪ ਮੰਨਿਆ ਜਾਂਦਾ ਹੈ। ਸ਼ਿਵਰਾਤਰੀ 'ਤੇ ਅਭਿਸ਼ੇਕ ਕਰਨ ਨਾਲ ਭਗਤਾਂ ਨੂੰ ਧਨ, ਖ਼ੁਸ਼ਹਾਲੀ ਅਤੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਬੀਮਾਰੀ ਤੋਂ ਮੁਕਤੀ ਮਿਲਦੀ ਹੈ। ਸੰਤਾਨ ਅਤੇ ਸੁੱਖ ਦਾ ਆਸ਼ੀਰਵਾਦ ਮਿਲਦਾ ਹੈ ਅਤੇ ਮੁਸੀਬਤਾਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਮਹਾਸ਼ਿਵਰਾਤਰੀ ਦੇ ਮੌਕੇ ਸ਼ੁੱਭ ਰੰਗ ਦੇ ਕੱਪੜੇ ਅਤੇ ਪੂਜਾ ਸਮੱਗਰੀ
ਮਹਾਸ਼ਿਵਰਾਤਰੀ ਦੇ ਦਿਨ ਸਵੇਰੇ ਇਸ਼ਨਾਨ ਕਰਕੇ ਸਾਫ਼ ਕੱਪੜੇ ਪਹਿਨੇ ਜਾਂਦੇ ਹਨ। ਇਸ ਦਿਨ ਹਰੇ ਰੰਗ ਦੇ ਕੱਪੜੇ ਪਾਉਣੇ ਬਹੁਤ ਸ਼ੁਭ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਹੋਰ ਰੰਗਾਂ ਦੇ ਕੱਪੜੇ ਵੀ ਪਹਿਨੇ ਜਾ ਸਕਦੇ ਹਨ ਪਰ ਇਸ ਦਿਨ ਕਾਲੇ ਰੰਗ ਦੇ ਕੱਪੜੇ ਪਾਉਣ ਦੀ ਸਖ਼ਤ ਮਨਾਹੀ ਹੈ। ਮਹਾਸ਼ਿਵਰਾਤਰੀ ਭਗਵਾਨ ਸ਼ਿਵ ਜੀ ਦੀ ਪੂਜਾ ਦੌਰਾਨ ਪੂਜਾ ਸਮੱਗਰੀ ਵਿੱਚ ਬੇਲਪੱਤਰ, ਭੰਗ, ਧਾਤੂਰ, ਜਾਫੀ, ਫਲ, ਮਿੱਠੀ ਸੁਪਾਰੀ ਅਤੇ ਸਫੈਦ ਰੰਗ ਦੇ ਚੜ੍ਹਾਵੇ ਨੂੰ ਸ਼ਾਮਲ ਕਰਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।
ਵਾਸਤੂ ਸ਼ਾਸਤਰ : ਇਹ ਪੁਰਾਣਾ ਸਮਾਨ ਬਣ ਸਕਦਾ ਹੈ ਤੁਹਾਡੇ ਕੰਮ 'ਚ ਰੁਕਾਵਟ ਦਾ ਕਾਰਨ
NEXT STORY