ਨੈਸ਼ਨਲ ਡੈਸਕ- ਇਸ ਸਾਲ ਰੱਖੜੀ ਦੀ ਤਾਰੀਖ਼ ਨੂੰ ਲੈ ਕੇ ਬਹੁਤ ਉਲਝਣ ਹੈ। ਕੋਈ 8 ਤਾਂ ਕੋਈ 9 ਅਗਸਤ ਨੂੰ ਰੱਖੜੀ ਦੱਸ ਰਿਹਾ ਹੈ। ਆਓ ਸਹੀ ਤਾਰੀਖ਼ ਅਤੇ ਰੱਖੜੀ ਬੰਨ੍ਹਣ ਦਾ ਮਹੂਰਤ ਜਾਣਦੇ ਹਾਂ।
ਇਹ ਵੀ ਪੜ੍ਹੋ : ਜਹਾਜ਼ 'ਚ ਮਿਲਿਆ 2 ਫੁੱਟ ਲੰਬਾ ਸੱਪ, ਯਾਤਰੀਆਂ ਨੂੰ ਪੈ ਗਈਆਂ ਭਾਜੜਾਂ!
ਇਸ ਦਿਨ ਹੈ ਰੱਖੜੀ
ਹਿੰਦੂ ਪੰਚਾਂਗ ਅਨੁਸਾਰ, ਇਸ ਵਾਰ ਸਾਵਣ ਪੂਰਨਿਮਾ ਦੀ ਤਾਰੀਖ਼ 8 ਅਗਸਤ ਦੁਪਹਿਰ 2.12 ਵਜੇ ਤੋਂ ਲੈ ਕੇ 9 ਅਗਸਤ ਦੁਪਹਿਰ 1.24 ਵਜੇ ਤੱਕ ਰਹੇਗੀ। ਅਜਿਹੇ 'ਚ ਰੱਖੜੀ ਦਾ ਪਵਿੱਤਰ ਤਿਉਹਾਰ 9 ਅਗਸਤ ਦਿਨ ਸ਼ਨੀਵਾਰ ਮਨਾਇਆ ਜਾਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ ! ਇਸ ਖ਼ਤਰੇ ਨੇ ਪਸਾਰੇ ਪੈਰ, 3 ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ
ਸ਼ੁੱਭ ਮਹੂਰਤ
9 ਅਗਸਤ ਨੂੰ ਰੱਖੜੀ ਬੰਨ੍ਹਣ ਦਾ ਸ਼ੁੱਭ ਮਹੂਰਤ ਸਵੇਰੇ 5.35 ਵਜੇ ਤੋਂ ਲੈ ਕੇ ਦੁਪਹਿਰ 1.24 ਵਜੇ ਤੱਕ ਰਹੇਗਾ। ਯਾਨੀ ਭਰਾ ਨੂੰ ਰੱਖੜੀ ਬੰਨ੍ਹਣ ਲਈ ਲਗਭਗ 7 ਘੰਟੇ 49 ਮਿੰਟ ਦਾ ਸ਼ੁੱਭ ਮਹੂਰਤ ਰਹਿਣ ਵਾਲਾ ਹੈ। ਇਸ ਦੌਰਾਨ ਤੁਸੀਂ ਕਿਸੇ ਵੀ ਸਮੇਂ ਰੱਖੜੀ ਬੰਨ੍ਹ ਸਕਦੇ ਹੋ। ਜੋਤਿਸ਼ਾਂ ਦਾ ਕਹਿਣਾ ਹੈ ਕਿ ਇਸ ਸਾਲ ਰੱਖੜੀ 'ਤੇ ਭਦਰਾ ਦਾ ਸਾਇਆ ਵੀ ਨਹੀਂ ਰਹੇਗਾ। 9 ਅਗਸਤ ਨੂੰ ਸੂਰਜ ਨਿਕਲਣ ਤੋਂ ਪਹਿਲਾਂ ਹੀ ਭਦਰਾ ਖ਼ਤਮ ਹੋ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਪਹਿਲਾਂ ਮੈਂ, ਪਹਿਲਾਂ ਮੈਂ...!' ਚੱਲਦੇ ਵਿਆਹ 'ਚ ਪੈ ਗਿਆ ਪੁਆੜਾ, ਦੇਖਦਾ ਰਹਿ ਗਿਆ ਲਾੜਾ (Video Viral)
NEXT STORY