ਜਲੰਧਰ (ਬਿਊਰੋ) - ਭਗਵਾਨ ਸ਼ਿਵ ਜੀ ਨੂੰ ਦੇਵ, ਜਗਤ ਦਾਤਾ ਤੇ ਮੁਕਤੀ ਦੇਣ ਵਾਲਾ ਦੇਵਤਾ ਕਿਹਾ ਜਾਂਦਾ ਹੈ। ਭਗਵਾਨ ਜੀ ਭਗਤਾਂ ਵਲੋਂ ਕੀਤੀ ਜਾਣ ਵਾਲੀ ਭਗਤੀ ਤੋਂ ਖੁਸ਼ ਹੋ ਜਾਂਦੇ ਹਨ। ਉਨ੍ਹਾਂ ਦੀ ਕਿਰਪਾ ਨਾਲ ਮਨੁੱਖ ਮੁਕਤੀ ਪ੍ਰਾਪਤ ਕਰਦਾ ਹੈ। ਮਹਾਦੇਵ ਕੈਲਾਸ਼ ਵਾਸੀ ਹਨ, ਦਾਨਵ, ਯਕਸ਼, ਕਿੰਨਰ, ਪ੍ਰੇਤ ਆਦਿ ਸਾਰਿਆਂ ਦੇ ਦੇਵ ਮੰਨੇ ਜਾਂਦੇ ਹਨ। ਪੱਤਿਆਂ ਤੇ ਫੁੱਲਾਂ ਨਾਲ ਉਹ ਛੇਤੀ ਪ੍ਰਸੰਨ ਹੋ ਜਾਂਦੇ ਹਨ ਤੇ ਮਨਚਾਹਿਆ ਵਰਦਾਨ ਦਿੰਦੇ ਹਨ। ਮਹਾਸ਼ਿਵਰਾਤਰੀ 'ਤੇ ਸ਼ਿਵ ਦਾ ਜਲਾਭਿਸ਼ੇਕ ਕਰਨ ਤੇ ਉਨ੍ਹਾਂ ਦੀ ਵਿਧੀ-ਵਿਧਾਨ ਨਾਲ ਪੂਜਾ ਕਰਨ 'ਤੇ ਸਾਰੇ ਸਾਰੀਆਂ ਮਨੋਕਾਮਨਾਵਾਂ ਦੀ ਪੂਰਤੀ ਹੁੰਦੀ ਹੈ। ਇਸ ਦਿਨ ਵਰਤ ਰੱਖਣ ਤੇ ਸ਼ਿਵ ਪੂਜਾ ਕਰਨ ਨਾਲ ਸ਼ਿਵ ਵਰਦਾਨ ਦੀ ਪ੍ਰਾਪਤੀ ਹੁੰਦੀ ਹੈ।
ਮਹਾ ਸ਼ਿਵਰਾਤਰੀ ਨੂੰ ਹੋਇਆ ਸੀ ਸ਼ਿਵ ਵਿਆਹ
ਸ਼ਾਸਤਰਾਂ ਅਨੁਸਾਰ ਮਹਾਸ਼ਿਵਰਾਤਰੀ ਨੂੰ ਭਗਵਾਨ ਸ਼ਿਵ ਦਾ ਦੇਵੀ ਪਾਰਵਤੀ ਨਾਲ ਵਿਆਹ ਹੋਇਆ ਸੀ। ਦੋਵਾਂ ਦਾ ਵਿਆਹ ਮਹਾਸ਼ਿਵਰਾਤਰੀ ਦੇ ਪ੍ਰਦੋਸ਼ ਕਾਲ 'ਚ ਹੋਇਆ ਸੀ। ਸੂਰਜ ਡੁੱਬਣ ਤੋਂ ਬਾਅਦ 2 ਘੰਟੇ ਤੇ 24 ਮਿੰਟ ਦੀ ਮਿਆਦ ਪ੍ਰਦੋਸ਼ ਕਾਲ ਅਖਵਾਉਂਦੀ ਹੈ। ਮਾਨਤਾ ਹੈ ਕਿ ਇਸ ਵੇਲੇ ਭਗਵਾਨ ਭੋਲੇਨਾਥ ਪ੍ਰਸੰਨ ਹੋ ਕੇ ਨ੍ਰਿਤ ਕਰਦੇ ਹਨ। ਇਸ ਲਈ ਮਹਾਸ਼ਿਵਰਾਤਰੀ 'ਤੇ ਪ੍ਰਦੋਸ਼ ਕਾਲ 'ਚ ਮਹਾਦੇਵ ਦੀ ਪੂਜਾ ਕਰਨਾ ਵਿਸ਼ੇਸ਼ ਫਲ਼ਦਾਈ ਹੁੰਦਾ ਹੈ। ਈਸ਼ਾਨ ਸਹਿੰਤਾ ਅਨੁਸਾਰ ਮਹਾਸ਼ਿਵਰਾਤਰੀ ਵਾਲੇ ਦਿਨ ਦੇਵ ਆਦਿਦੇਵ ਮਹਾਦੇਵ ਜੋਤਿਰਲਿੰਗ ਦੇ ਰੂਪ 'ਚ ਧਰਤੀ 'ਤੇ ਪ੍ਰਗਟ ਹੋਏ ਸਨ। ਇਸ ਲਈ ਇਸ ਦਿਨ ਸ਼ਿਵਾਲਿਆਂ ਨੂੰ ਖ਼ਾਸਕਰ 12 ਜੋਤਿਰਲਿੰਗਾਂ 'ਤੇ ਸ਼ਰਧਾਲੂਆਂ ਦੀ ਭੀੜ ਲੱਗੀ ਰਹਿੰਦੀ ਹੈ।
ਮਹਾਸ਼ਿਵਰਾਤਰੀ ’ਤੇ ਜ਼ਰੂਰ ਕਰੋ ਇਹ ਖ਼ਾਸ ਉਪਾਅ
ਸੁੱਖ-ਸ਼ਾਂਤੀ ਲਈ ਕਰੋ ਇਹ ਕੰਮ
ਘਰ ’ਚ ਵਾਸਤੂ ਦੋਸ਼ ਹੋਣ ’ਤੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਅਜਿਹੇ ’ਚ ਮਹਾਂ ਸ਼ਿਵਰਾਤਰੀ ਵਾਲੇ ਦਿਨ ਗੜਵੀ ’ਚ ਪਾਣੀ ਭਰ ਕੇ ਸ਼ਿਵਲਿੰਗ ’ਤੇ ਚੜ੍ਹਾਓ। ਫਿਰ ਉਸ ਗੜਵੀ ’ਚ ਥੋੜਾ ਜਿਹਾ ਪਾਣੀ ਘਰ ਲਿਆ ਕੇ 'ਓਮ ਨਮ : ਸ਼ਿਵਾਯ' ਕਰਾਲਮ ਮਹਾਕਾਲ ਕਾਲਮ ਕ੍ਰਿਪਾਲਮ ਓਮ ਨਮ : ਸ਼ਿਵਾਯ' ਮੰਤਰ ਦਾ ਜਾਪ ਕਰਦੇ ਹੋਏ ਉਸ ਨੂੰ ਪੂਰੇ ਘਰ ’ਚ ਛਿੜਕ ਦਿਓ। ਇਸ ਨਾਲ ਘਰ ’ਚ ਮੌਜੂਦ ਨਕਾਰਾਤਮਕਤਾ ਅਤੇ ਵਾਸਤੂ ਦੋਸ਼ ਦੂਰ ਹੋ ਜਾਂਦੇ ਹਨ। ਨਾਲ ਹੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ।
ਵਿਆਹ ’ਚ ਆ ਰਹੀਆਂ ਰੁਕਾਵਟਾਂ ਹੁੰਦੀਆਂ ਹਨ ਦੂਰ
ਮਹਾਂ ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ 'ਤੇ ਲਾਲ ਰੰਗ ਦੇ ਕੱਪੜੇ ਪਾ ਕੇ ਮੰਦਰ ਜਾਓ। ਸ਼ਿਵ ਜੀ ਅਤੇ ਮਾਤਾ ਪਾਰਵਤੀ ਜੀ ਦੀ ਇਕ-ਸਾਰ ਪੂਜਾ ਕਰੋ। ਨਾਲ ਹੀ ਮਾਤਾ ਗੌਰਾ ਨੂੰ ਸੁਹਾਗ ਦਾ ਸਾਮਾਨ ਚੜ੍ਹਾਓ। ਇਸ ਨਾਲ ਵਿਆਹੁਤਾ ਜੀਵਨ ਖੁਸ਼ਹਾਲ ਹੋਣ ਦੇ ਨਾਲ-ਨਾਲ ਅਣਵਿਆਹੇ ਲੋਕਾਂ ਦੇ ਵਿਆਹ ’ਚ ਆ ਰਹੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ। ਨਾਲ ਹੀ ਆਪਣੀ ਪਸੰਦ ਦਾ ਜੀਵਨ ਸਾਥੀ ਵੀ ਮਿਲਦਾ ਹੈ।
ਰਿਸ਼ਤਿਆਂ ਵਿਚ ਆਉਂਦੀ ਹੈ ਮਿਠਾਸ
ਘਰ ਦੀ ਉੱਤਰ ਦਿਸ਼ਾ ਵਿਚ ਸ਼ਿਵ ਜੀ ਪਰਿਵਾਰ ਦੀ ਤਸਵੀਰ ਲਗਾਓ। ਇਸ ਨਾਲ ਘਰ ਵਿੱਚ ਸਕਾਰਾਤਮਕ ਉਰਜਾ ਆਉਂਦੀ ਹੈ। ਪਰਿਵਾਰ ਵਿਚ ਏਕਤਾ ਅਤੇ ਖੁਸ਼ਹਾਲੀ ਆਉਂਦੀ ਹੈ। ਨਾਲ ਹੀ, ਵਿਆਹੁਤਾ ਜੀਵਨ ਖੁਸ਼ਹਾਲ ਅਤੇ ਸ਼ਾਂਤੀ ਨਾਲ ਬਤੀਤ ਹੁੰਦਾ ਹੈ। ਇਸ ਨਾਲ ਘਰ ਦੇ ਬੱਚੇ ਵੀ ਆਗਿਆਕਾਰੀ ਹੋ ਜਾਣਗੇ।
ਕੰਮ ਵਿਚ ਮਿਲੇਗੀ ਸਫਲਤਾ
ਜੇਕਰ ਤੁਹਾਡੇ ਕੰਮਾਂ ’ਚ ਮੁਸ਼ਕਲਾਂ ਆ ਰਹੀਆਂ ਹਨ ਜਾਂ ਤੁਹਾਡੇ ਘਰ ਦੇ ਮੈਂਬਰ ਵਾਰ-ਵਾਰ ਬੀਮਾਰ ਹੋ ਰਹੇ ਹਨ, ਤਾਂ ਤੁਸੀਂ ਘਰ ਦੇ ਉੱਤਰ-ਪੂਰਬ (ਈਰਸ਼ਾਨ) ਜਾਂ ਬ੍ਰਹਮਾ ਸਥਾਨ ’ਚ ਰੁਦਰਾਭਿਸ਼ੇਕ ਕਰੋ। ਇਸ ਤੋਂ ਇਲਾਵਾ ਘਰ ਦੀ ਪੂਰਬ ਜਾਂ ਉੱਤਰ-ਪੱਛਮ ਦਿਸ਼ਾ ਵਿਚ ਬਿਲਬਾ ਦਾ ਪੌਦਾ ਲਗਾਓ। ਨਾਲ ਹੀ ਉਸ ਨੂੰ ਰੋਜ਼ਾਨਾ ਸਵੇਰੇ ਪਾਣੀ ਦਿਓ। ਸ਼ਾਮ ਨੂੰ ਘਿਓ ਦਾ ਦੀਵਾ ਜਗਾ ਕੇ ਭਗਵਾਨ ਸ਼ਿਵ ਦਾ ਧਿਆਨ ਕਰੋ।
ਮਹਾਸ਼ਿਵਰਾਤਰੀ ’ਤੇ ਕਰੋ ਇਨ੍ਹਾਂ ਫੁੱਲਾਂ ਦੀ ਵਰਤੋਂ, ਹੋਣਗੇ ਕਈ ਫ਼ਾਇਦੇ
. ਕਰਵਰੀ ਦੇ ਇਕ ਲੱਖ ਫੁੱਲਾਂ ਨਾਲ ਪੂਜਾ ਕਰਨ 'ਤੇ ਬੀਮਾਰੀਆਂ ਤੋਂ ਮੁਕਤੀ ਮਿਲਦੀ ਹੈ।
. ਦੂਪਹਰੀਆ ਦੇ ਫੁੱਲਾਂ ਨਾਲ ਪੂਜਾ ਕਰਨ ਨਾਲ ਗਹਿਣਿਆਂ ਦੀ ਪ੍ਰਾਪਤੀ ਹੁੰਦੀ ਹੈ।
. ਚਮੇਲੀ ਦੇ ਫੁੱਲਾਂ ਨਾਲ ਸ਼ਿਵਜੀ ਦੀ ਪੂਜਾ ਕਰਨ 'ਤੇ ਵਾਹਨ ਦੀ ਪ੍ਰਾਪਤੀ ਹੁੰਦੀ ਹੈ।
. ਅਲਸੀ ਦੇ ਫੁੱਲਾਂ ਨਾਲ ਸ਼ਿਵਪੂਜਾ ਕਰਨ 'ਤੇ ਮਨੁੱਖ ਸ਼੍ਰੀਹਰੀ ਨੂੰ ਪ੍ਰਿਅ ਹੁੰਦਾ ਹੈ।
. ਸ਼ਮੀਪੱਤਰਾਂ ਨਾਲ ਪੂਜਾ ਕਰਨ 'ਤੇ ਮਨੁੱਖ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ।
. ਫੁੱਲ ਸ਼੍ਰੀਸ਼ਿਵ ਨੂੰ ਸਮਰਪਿਤ ਕਰਨ 'ਤੇ ਸੁੰਦਰ ਪਤਨੀ ਪ੍ਰਾਪਤ ਹੁੰਦੀ ਹੈ।
. ਜੂਹੀ ਦੇ ਫੁੱਲਾਂ ਨਾਲ ਸ਼ਿਵਜੀ ਦੀ ਪੂਜਾ ਕਰਨ 'ਤੇ ਘਰ 'ਚ ਅਨਾਜ ਦੇ ਭੰਡਾਰ ਭਰੇ ਰਹਿੰਦੇ ਹਨ।
. ਕਨੇਰ ਦੇ ਫੁੱਲਾਂ ਨਾਲ ਪੂਜਾ ਕਰਨ 'ਤੇ ਸੁੰਦਰ ਕੱਪੜਿਆਂ ਦੀ ਪ੍ਰਾਪਤੀ ਹੁੰਦੀ ਹੈ।
. ਸ਼ੈਫਾਲਿਕਾ ਦੇ ਫੁੱਲ ਨਾਲ ਸ਼ਿਵਪੂਜਾ ਕਰਨ ਨਾਲ ਮਨੁੱਖ ਦਾ ਮਨ ਨਿਰਮਲ ਹੁੰਦਾ ਹੈ।
. ਹਾਰ-ਸ਼ਿੰਗਾਰ ਦੇ ਫੁੱਲਾਂ ਨਾਲ ਸ਼ਿਵਪੂਜਾ ਕਰਨ 'ਤੇ ਸੁੱਖ ਅਤੇ ਜਾਇਦਾਦ ਦੀ ਪ੍ਰਾਪਤੀ ਹੁੰਦੀ ਹੈ।
. ਰਾਈ ਦੇ ਫੁੱਲਾਂ ਨੂੰ ਸ਼ਿਵਜੀ ਨੂੰ ਸਮਰਪਿਤ ਕੀਤਾ ਜਾਵੇ ਤਾਂ ਦੁਸ਼ਮਣ ਪੀੜਾ ਦਾ ਨਾਸ਼ ਹੁੰਦਾ ਹੈ।
. ਮੌਸਮ ਮੁਤਾਬਕ ਉੱਗਣ ਵਾਲੇ ਫੁੱਲ ਸ਼ਿਵਜੀ ਨੂੰ ਸਮਰਪਿਤ ਕਰਨ ਨਾਲ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ।
. ਇਕ ਲੱਖ ਬੇਲਪੱਤਰ ਚੜ੍ਹਾਉਣ ਨਾਲ ਸਾਰੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਹਨੂੰਮਾਨ ਜੀ ਦੀ ਪੂਜਾ ਸਮੇਂ ਇਨ੍ਹਾਂ ਮੰਤਰਾਂ ਦਾ ਕਰੋ ਜਾਪ, ਖ਼ਤਮ ਹੋਵੇਗੀ ਤੁਹਾਡੀ ਹਰੇਕ ਪ੍ਰੇਸ਼ਾਨੀ
NEXT STORY