ਜਲੰਧਰ - ਹਰ ਸਾਲ ਅੰਗਰੇਜ਼ੀ ਨਵੇਂ ਸਾਲ ਵਿੱਚ ਤਿਉਹਾਰਾਂ ਦੀ ਸ਼ੁਰੂਆਤ ਮਕਰ ਸੰਕ੍ਰਾਂਤੀ ਨਾਲ ਹੁੰਦੀ ਹੈ। ਮਕਰ ਸੰਕ੍ਰਾਂਤੀ ਦਾ ਤਿਉਹਾਰ ਹਿੰਦੂ ਧਰਮ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਦਿਨ ਗੰਗਾ ਇਸ਼ਨਾਨ ਅਤੇ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਮਕਰ ਸੰਕ੍ਰਾਂਤੀ ਵਾਲੇ ਦਿਨ ਗੰਗਾ ਇਸ਼ਨਾਨ ਕਰਨ ਨਾਲ ਪੁੰਨ ਮਿਲਦਾ ਹੈ। ਮੰਨਿਆ ਜਾਂਦਾ ਹੈ ਕਿ ਮਕਰ ਸੰਕ੍ਰਾਂਤੀ ਦੇ ਦਿਨ ਦਾਨ ਕਰਨ ਨਾਲ ਕਈ ਗੁਣਾ ਫਲ ਮਿਲਦਾ ਹੈ। ਮਕਰ ਸੰਕ੍ਰਾਂਤੀ ਨੂੰ ਦੇਸ਼ ਭਰ ਵਿੱਚ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਤਿਉਹਾਰ ਚੰਦਰਮਾ ਦੀਆਂ ਵੱਖ-ਵੱਖ ਸਥਿਤੀਆਂ ਦੇ ਆਧਾਰ 'ਤੇ ਵੀ ਮਨਾਇਆ ਜਾਂਦਾ ਹੈ। ਇਸ ਸਾਲ ਮਕਰ ਸੰਕ੍ਰਾਂਤੀ ਦੀ ਤਰੀਕ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ। ਮਕਰ ਸੰਕ੍ਰਾਂਤੀ ਕਦੋਂ ਮਨਾਈ ਜਾਵੇਗੀ, ਸਹੀ ਤਾਰੀਖ਼, ਸ਼ੁਭ ਮਹੂਰਤ, ਕੀ ਹੈ ਇਸ ਦੀ ਮਹੱਤਤਾ, ਦੇ ਬਾਰੇ ਆਓ ਵਿਸਥਾਰ ਨਾਲ ਜਾਣਦੇ ਹਾਂ....
14 ਜਾਂ 15 ਜਨਵਰੀ? ਜਾਣੋ ਕਦੋਂ ਹੈ ਮਕਰ ਸੰਕ੍ਰਾਂਤੀ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਕਰ ਸੰਕ੍ਰਾਂਤੀ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਭੰਬਲਭੂਸਾ ਬਣਿਆ ਹੋਇਆ ਹੈ। ਜਦੋਂ ਸੂਰਜ ਧਨੁ ਰਾਸ਼ੀ ਨੂੰ ਛੱਡ ਕੇ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ, ਉਦੋਂ ਮਕਰ ਸੰਕ੍ਰਾਂਤੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਲਗਭਗ ਹਰ ਸਾਲ ਮਕਰ ਸੰਕ੍ਰਾਂਤੀ ਦਾ ਤਿਉਹਾਰ 14 ਜਨਵਰੀ ਨੂੰ ਮਨਾਇਆ ਜਾਂਦਾ ਹੈ ਪਰ ਇਸ ਸਾਲ 2024 ਵਿੱਚ ਇਹ ਤਿਉਹਾਰ 15 ਜਨਵਰੀ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਸੂਰਜ ਸਵੇਰੇ 02:54 ਵਜੇ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ।
ਮਕਰ ਸੰਕ੍ਰਾਂਤੀ ਦਾ ਸ਼ੁੱਭ ਮਹੂਰਤ
ਪੰਚਾਂਗ ਅਨੁਸਾਰ, ਮਕਰ ਸੰਕ੍ਰਾਂਤੀ ਪੁੰਨਿਆ ਕਾਲ ਸਵੇਰੇ 07:21 ਵਜੇ ਤੋਂ ਸ਼ੁਰੂ ਹੋਵੇਗਾ, ਜੋ ਸ਼ਾਮ 05:43 ਵਜੇ ਤੱਕ ਜਾਰੀ ਰਹੇਗਾ। ਮਹਾਪੁੰਨਿਆ ਕਾਲ ਦਾ ਸਮਾਂ ਸਵੇਰੇ 07.15 ਵਜੇ ਤੋਂ ਸ਼ੁਰੂ ਹੋ ਕੇ ਸਵੇਰੇ 09.05 ਵਜੇ ਸਮਾਪਤ ਹੋਵੇਗਾ। ਅਜਿਹਾ ਮੰਨਿਆ ਜਾਂਦਾ ਹੈ ਕਿ ਪੁਣਯਕਾਲ ਅਤੇ ਮਹਾਪੁਣਯਕਾਲ ਦੌਰਾਨ ਇਸ਼ਨਾਨ ਕਰਨਾ ਬਹੁਤ ਸ਼ੁਭ ਹੁੰਦਾ ਹੈ।
ਮਕਰ ਸੰਕ੍ਰਾਂਤੀ 'ਤੇ ਇਸ਼ਨਾਨ ਅਤੇ ਦਾਨ ਕਰਨ ਦਾ ਸ਼ੁੱਭ ਮਹੂਰਤ
ਸੂਰਜ ਦਾ ਮਕਰ ਰਾਸ਼ੀ ਵਿੱਚ ਪ੍ਰਵੇਸ਼ - 15 ਜਨਵਰੀ ਨੂੰ ਸਵੇਰੇ 2:54 ਵਜੇ
ਮਕਰ ਸੰਕ੍ਰਾਂਤੀ ਦਾ ਮਹਾਪੁਣਿਆ ਕਾਲ - 15 ਜਨਵਰੀ ਸਵੇਰੇ 7.15 ਵਜੇ ਤੋਂ ਸਵੇਰੇ 9.00 ਵਜੇ ਤੱਕ
ਮਕਰ ਸੰਕ੍ਰਾਂਤੀ ਦਾ ਸ਼ੁੱਭ ਸਮਾਂ - 14 ਜਨਵਰੀ ਸਵੇਰੇ 7.15 ਵਜੇ ਤੋਂ ਸ਼ਾਮ 5.46 ਵਜੇ ਤੱਕ
ਮਕਰ ਸੰਕ੍ਰਾਂਤੀ ਦਾ ਮਹੱਤਵ
ਸ਼ਾਸਤਰਾਂ ਵਿੱਚ ਮਕਰ ਸੰਕ੍ਰਾਂਤੀ ਦੇ ਦਿਨ ਇਸ਼ਨਾਨ ਅਤੇ ਦਾਨ ਕਰਨ ਦਾ ਬਹੁਤ ਮਹੱਤਵ ਹੈ। ਇਸ ਦਿਨ ਤਿਲ ਦੇ ਬੀਜ ਜਾਂ ਤਿਲ ਦੇ ਬੀਜਾਂ ਤੋਂ ਬਣੀਆਂ ਚੀਜ਼ਾਂ ਦਾ ਦਾਨ ਕਰਨ ਨਾਲ ਵਿਅਕਤੀ ਨੂੰ ਮੁਕਤੀ ਦੀ ਪ੍ਰਾਪਤ ਹੁੰਦੀ ਹੈ। ਪਵਿੱਤਰ ਨਦੀ ਜਾਂ ਗੰਗਾ ਵਿੱਚ ਇਸ਼ਨਾਨ ਕਰਨ ਨਾਲ ਮਨੁੱਖ ਸਾਰੇ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਤੋਂ ਇਲਾਵਾ ਮਕਰ ਸੰਕ੍ਰਾਂਤੀ 'ਤੇ ਤਿਲ, ਜੁੱਤੀਆਂ, ਅਨਾਜ, ਤਿਲ, ਗੁੜ, ਕੱਪੜੇ ਅਤੇ ਕੰਬਲ ਦਾਨ ਕਰਨ ਨਾਲ ਸ਼ਨੀ ਅਤੇ ਸੂਰਜ ਦੇਵਤਾ ਦੀ ਕਿਰਪਾ ਹੁੰਦੀ ਹੈ।
Fengshui Tips : ਫੇਂਗਸ਼ੂਈ ਦੀਆਂ ਇਹ 5 ਚੀਜ਼ਾਂ ਘਰ 'ਚ ਲਿਆਉਣਗੀਆਂ ਬੇਸ਼ੁਮਾਰ ਬਰਕਤ
NEXT STORY