ਨਵੀਂ ਦਿੱਲੀ - ਚੇਤ ਨਰਾਤਿਆਂ ਦੌਰਾਨ ਅਸ਼ਟਮੀ ਅਤੇ ਨੌਮੀ ਤਿਥੀ 'ਤੇ ਕੰਨਿਆ ਪੂਜਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਧਾਰਮਿਕ ਮਾਨਤਾ ਹੈ ਕਿ ਕੰਨਿਆਵਾਂ ਨੂੰ ਦੇਵੀ ਮਾਤਾ ਦੁਰਗਾ ਦਾ ਰੂਪ ਮੰਨ ਕੇ ਉਨ੍ਹਾਂ ਦੀ ਪੂਜਾ ਕਰਨ ਨਾਲ ਹੀ ਨਰਾਤਿਆਂ ਦੇ ਵਰਤ ਦਾ ਪੂਰਨ ਫਲ ਪ੍ਰਾਪਤ ਹੁੰਦਾ ਹੈ। ਸਾਲ 2026 'ਚ ਅਸ਼ਟਮੀ ਅਤੇ ਨੌਮੀ ਤਿਥੀ ਇਕ ਹੀ ਦਿਨ ਪੈਣ ਕਾਰਨ ਲੋਕਾਂ 'ਚ ਕੰਨਿਆ ਪੂਜਨ ਦੀ ਤਾਰੀਖ਼ ਨੂੰ ਲੈ ਕੇ ਭਰਮ ਦੀ ਸਥਿਤੀ ਬਣੀ ਹੋਈ ਹੈ।
ਕੰਨਿਆ ਪੂਜਨ ਦੀ ਸਹੀ ਤਾਰੀਖ਼
ਪੰਚਾਂਗ ਅਨੁਸਾਰ, ਸਾਲ 2026 'ਚ ਕੰਨਿਆ ਪੂਜਨ 26 ਮਾਰਚ 2026 ਨੂੰ ਕੀਤਾ ਜਾਵੇਗਾ। ਇਸ ਦਿਨ ਸਵੇਰ ਤੱਕ ਅਸ਼ਟਮੀ ਤਿਥੀ ਰਹੇਗੀ, ਜਿਸ ਤੋਂ ਬਾਅਦ ਨੌਮੀ ਤਿਥੀ ਸ਼ੁਰੂ ਹੋ ਜਾਵੇਗੀ। ਇਸ ਕਾਰਨ ਅਸ਼ਟਮੀ ਅਤੇ ਨਵਮੀ ਦੋਵੇਂ ਮੰਨਣ ਵਾਲੇ ਸ਼ਰਧਾਲੂ 26 ਮਾਰਚ ਨੂੰ ਹੀ ਕੰਨਿਆ ਪੂਜਨ ਕਰਨਗੇ। ਹਾਲਾਂਕਿ, ਜੋ ਲੋਕ 'ਉਦਯਾ ਤਿਥੀ' ਅਨੁਸਾਰ ਨਵਮੀ ਮਨਾਉਂਦੇ ਹਨ, ਉਹ 27 ਮਾਰਚ 2026 ਨੂੰ ਵੀ ਕੰਨਿਆ ਪੂਜਨ ਕਰ ਸਕਦੇ ਹਨ।
ਸ਼ੁੱਭ ਮਹੂਰਤ
ਜੋਤਿਸ਼ਆਚਾਰਿਆ ਅਨੁਸਾਰ, 26 ਮਾਰਚ ਨੂੰ ਕੰਨਿਆ ਪੂਜਨ ਲਈ ਸਭ ਤੋਂ ਸ਼ੁਭ ਸਮਾਂ ਸਵੇਰੇ 6:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਰਹੇਗਾ। ਇਸ ਸਮੇਂ ਦੌਰਾਨ ਕੀਤੀ ਗਈ ਪੂਜਾ ਅਤਿਅੰਤ ਫਲਦਾਇਕ ਮੰਨੀ ਜਾਂਦੀ ਹੈ।
ਕੰਨਿਆ ਪੂਜਨ ਦੀ ਵਿਧੀ :-
- ਛੋਟੀਆਂ ਕੰਨਿਆਵਾਂ ਨੂੰ ਆਦਰ ਸਹਿਤ ਘਰ ਸੱਦੋ ਅਤੇ ਉਨ੍ਹਾਂ ਦੇ ਚਰਨ ਧੋ ਕੇ ਆਸਣ 'ਤੇ ਬਿਠਾਓ।
- ਉਨ੍ਹਾਂ ਦੇ ਮੱਥੇ 'ਤੇ ਤਿਲਕ ਲਗਾਓ ਅਤੇ ਹੱਥ 'ਤੇ ਕਲਵਾ ਬੰਨ੍ਹੋ।
- ਕੰਨਿਆਵਾਂ ਨੂੰ ਹਲਵਾ, ਪੂਰੀ ਅਤੇ ਚਨੇ ਦਾ ਸਾਤਵਿਕ ਭੋਗ ਲਗਵਾਓ।
- ਭੋਜਨ ਤੋਂ ਬਾਅਦ ਉਨ੍ਹਾਂ ਨੂੰ ਦਕਸ਼ਿਣਾ ਅਤੇ ਤੋਹਫ਼ੇ ਭੇਟ ਕਰੋ।
- ਅਖੀਰ 'ਚ ਉਨ੍ਹਾਂ ਦੇ ਚਰਨ ਸਪਰਸ਼ ਕਰਕੇ ਆਸ਼ੀਰਵਾਦ ਲਓ।
ਧਿਆਨ ਰੱਖਣ ਯੋਗ ਗੱਲਾਂ
ਮਾਨਤਾ ਹੈ ਕਿ ਕੰਨਿਆ ਪੂਜਨ ਤੋਂ ਬਿਨਾਂ ਨਰਾਤਿਆਂ ਦਾ ਵਰਤ ਅਧੂਰਾ ਰਹਿੰਦਾ ਹੈ। ਪੂਜਾ ਦੌਰਾਨ ਘਰ ਦਾ ਵਾਤਾਵਰਣ ਸਕਾਰਾਤਮਕ ਰੱਖੋ ਅਤੇ ਕੰਨਿਆਵਾਂ ਦਾ ਪੂਰੇ ਮਨ ਨਾਲ ਸਤਿਕਾਰ ਕਰੋ। ਭੋਜਨ ਪੂਰੀ ਤਰ੍ਹਾਂ ਸ਼ੁੱਧ ਅਤੇ ਸਾਤਵਿਕ ਹੋਣਾ ਚਾਹੀਦਾ ਹੈ।
ਮਾਂ ਕਾਲਰਾਤਰੀ ਦੀ ਕਿਰਪਾ ਨਾਲ ਟਲਣਗੇ ਵੱਡੇ ਤੋਂ ਵੱਡੇ ਸੰਕਟ! ਸੱਤਵੇਂ ਨਰਾਤੇ 'ਤੇ ਇਸ ਤਰ੍ਹਾਂ ਕਰੋ ਮਾਂ...
NEXT STORY