ਜਲੰਧਰ (ਬਿਊਰੋ) — ਹਰ ਇਕ ਵਿਅਕਤੀ ਇਹੀ ਚਾਹੁੰਦਾ ਹੈ ਕਿ ਧਨ ਦੀ ਦੇਵੀ ਮਾਂ ਲਕਸ਼ਮੀ ਦਾ ਅਸ਼ੀਰਵਾਦ ਉਸ 'ਤੇ ਹਮੇਸ਼ਾ ਹੀ ਬਣਿਆ ਰਹੇ। ਇਸ ਲਈ ਵਿਅਕਤੀ ਪੂਰੀ ਵਿਧੀ ਵਿਧਾਨ ਨਾਲ ਮਾਂ ਲਕਸ਼ਮੀ ਨੂੰ ਖੁਸ਼ ਕਰਨ 'ਚ ਲੱਗਿਆ ਰਹਿੰਦਾ ਹੈ। ਮਾਂ ਲਕਸ਼ਮੀ ਨੂੰ ਖੁਸ਼ ਕਰਨ ਲਈ ਵਿਅਕਤੀ ਦਾਨ-ਪੁੰਨ ਕਰਦਾ ਰਹਿੰਦਾ ਹੈ ਪਰ ਲੋਕ ਸ਼ਾਇਦ ਇਹ ਨਹੀਂ ਜਾਣਦੇ ਕਿ ਮਾਂ ਲਕਸ਼ਮੀ ਨੂੰ ਖੁਸ਼ ਕਰਨ ਲਈ ਪੂਜਾ ਵਾਲੀ ਥਾਂ 'ਤੇ ਠੀਕ ਰੋਸ਼ਨੀ ਦਾ ਹੋਣਾ ਵੀ ਬਹੁਤ ਵੀ ਬਹੁਤ ਜ਼ਰੂਰੀ ਹੁੰਦਾ ਹੈ। ਵਾਸਤੂ ਅਨੁਸਾਰ ਇਹ ਨਿਯਮ ਬਹੁਤ ਹੀ ਮੁੱਖ ਮੰਨਿਆ ਜਾਂਦਾ ਹੈ, ਜਿਸ ਨਾਲ ਮਾਤਾ ਲਕਸ਼ਮੀ ਜਲਦ ਹੀ ਆਪਣੇ ਭਗਤਾ 'ਤੇ ਖੁਸ਼ ਹੋ ਜਾਂਦੀ ਹੈ ਅਤੇ ਭਗਤਾਂ ਨੂੰ ਮੂੰਹ ਮੰਗਿਆ ਫਲ ਦਿੰਦੀ ਹੈ।
ਸਨਾਤਨ ਧਰਮ 'ਚ ਕਿਹਾ ਗਿਆ ਹੈ ਕਿ ਘਰ 'ਚ ਮੰਦਰ ਦੇ ਹੋਣ ਨਾਲ ਘਰ ਦੇ ਮੈਬਰਾਂ 'ਤੇ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ। ਘਰ ਭਾਵੇਂ ਛੋਟਾ ਹੋਵੇ ਜਾਂ ਵੱਡਾ, ਆਪਣਾ ਹੋਵੇ ਜਾਂ ਕਿਰਾਏ ਦਾ ਪਰ ਹਰ ਘਰ 'ਚ ਮੰਦਰ ਜ਼ਰੂਰ ਹੁੰਦਾ ਹੈ। ਵਾਸਤੂ ਅਨੁਸਾਰ ਵੀ ਘਰ 'ਚ ਪੂਜਾ ਵਾਲੀ ਜਗ੍ਹਾ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਘਰ ਦੀ ਖੁਸ਼ਹਾਲੀ ਅਤੇ ਪੈਸੇ 'ਤੇ ਇਸ ਦਾ ਸਿੱਧਾ ਅਸਰ ਪੈਂਦਾ ਹੈ। ਇਸ ਲਈ ਪੂਜਾ ਘਰ ਈਸ਼ਾਨ ਕੋਣ 'ਚ ਹੀ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਹੀ ਸਥਾਨ ਦੇਵਤਾਵਾਂ ਲਈ ਨਿਸ਼ਚਿਤ ਕੀਤਾ ਗਿਆ ਹੈ। ਪੂਜਾ ਘਰ 'ਚ ਪੀਲੇ ਰੰਗ ਦੇ ਬਲਬ ਦੀ ਵਰਤੋਂ ਕਰਨਾ ਜ਼ਿਆਦਾ ਸ਼ੁੱਭ ਹੁੰਦਾ ਹੈ ਅਤੇ ਬਾਕੀ ਕਮਰਿਆ 'ਚ ਦੂਧਿਆ ਬਲਬ ਦਾ ਇਸਤੇਮਾਲ ਕਰਨ ਨਾਲ ਵੀ ਘਰ ਵਿਚ ਬਰਕਤ ਬਣੀ ਰਹਿੰਦੀ ਹੈ ਅਤੇ ਵਪਾਰ-ਪੇਸ਼ੇ ਵਿਚ ਤਰੱਕੀ ਹੁੰਦੀ ਹੈ।
ਵਾਸਤਬ ਮੁਤਾਬਕ, ਸ਼ਾਮ ਸਮੇਂ ਪੂਜਾ ਵਾਲੀ ਜਗ੍ਹਾ 'ਤੇ ਇਸ਼ਟ ਦੇਵ ਦੇ ਸਾਹਮਣੇ ਪ੍ਰਕਾਸ਼ ਦਾ ਉਚਿਤ ਪ੍ਰਬੰਧ ਹੋਣਾ ਲਾਜ਼ਮੀ ਮੰਨਿਆ ਜਾਂਦਾ ਹੈ। ਇਸ ਲਈ ਘਿਓ ਦਾ ਦੀਵਾ ਜਗਾਉਣਾ ਬਹੁਤ ਉੱਤਮ ਹੈ। ਸ਼ਾਸਤਰਾਂ 'ਚ ਵੀ ਇਸ ਗੱਲ ਦਾ ਵਰਣਨ ਮਿਲਦਾ ਹੈ ਕਿ ਸ਼ਾਮ ਸਮੇਂ ਘਰ ਵਿਚ ਧਨ ਦੀ ਦੇਵੀ ਲਕਸ਼ਮੀ ਦਾ ਪਰਵੇਸ਼ ਹੁੰਦਾ ਹੈ। ਜੇਕਰ ਇਸ ਸਮੇਂ ਘਰ 'ਚ ਹਨ੍ਹੇਰਾ ਹੁੰਦਾ ਹੈ ਤਾਂ ਮਾਂ ਲਕਸ਼ਮੀ ਆਪਣਾ ਰਸਤਾ ਬਦਲ ਲੈਂਦੀ ਹੈ ਅਤੇ ਬਾਹਰ ਦੀ ਨਕਾਰਾਤਮਕ ਊਰਜਾ ਘਰ 'ਚ ਆ ਜਾਂਦੀ ਹੈ। ਅਜਿਹੀ ਬੁਰੀ ਊਰਜਾ ਨੂੰ ਰੋਕਣ ਅਤੇ ਘਰ ਵਿਚ ਲਕਸ਼ਮੀ ਦੀ ਰਿਹਾਇਸ਼ ਲਈ ਗੋਧੂਲਿ ਬੇਲੇ ਦੇ ਸਮੇਂ ਘਰ 'ਚ ਅਤੇ ਪੂਜਾ ਵਾਲੀ ਥਾਂ 'ਤੇ ਉੱਤਮ ਰੋਸ਼ਨੀ ਰੱਖੋ।
ਭਗਵਾਨ ਵਿਸ਼ਣੂ ਦਾ ਕਰੋ ਅਭਿਸ਼ੇਕ
ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਲਈ ਸ਼ੁੱਕਰਵਾਰ ਦੇ ਦਿਨ ਸ਼ੰਖ 'ਚ ਪਾਣੀ ਭਰ ਕੇ ਭਗਵਾਨ ਵਿਸ਼ਣੂ ਦਾ ਅਭਿਸ਼ੇਕ ਕਰੋ। ਇਸ ਉਪਾਅ ਨਾਲ ਮਾਂ ਲਕਸ਼ਮੀ ਜਲਦੀ ਖੁਸ਼ ਹੋ ਜਾਂਦੀ ਹੈ। ਲਗਾਤਾਰ 3 ਸ਼ੁੱਕਰਵਾਰ ਇਹ ਉਪਾਅ ਕਰਨ ਨਾਲ ਮਾਂ ਲਕਸ਼ਮੀ ਕਿਰਪਾ ਜ਼ਰੂਰ ਕਰਦੀ ਹੈ। ਅਜਿਹਾ ਕਰਨ ਨਾਲ ਤੁਹਾਡੀ ਆਰਥਿਕ ਸਥਿਤੀ 'ਚ ਵੀ ਸੁਧਾਰ ਆ ਜਾਵੇਗਾ। ਇਹ ਉਪਾਅ ਹਿੰਦੂ ਧਰਮ ਦੀ ਦੇਵੀ ਮੰਨੀ ਜਾਣ ਵਾਲੀ ਮਾਤਾ ਲਕਸ਼ਮੀ ਨਾਲ ਜੁੜਿਆ ਹੈ।
ਖੀਰ ਦਾ ਭੋਗ ਲਗਵਾਓ
ਅਜਿਹੀ ਮਾਨਤਾ ਹੈ ਕਿ ਮਾਂ ਲਕਸ਼ਮੀ ਸ਼ੁੱਕਰਵਾਰ ਦੇ ਦਿਨ ਭੋਗ ਲਗਵਾਉਣ ਨਾਲ ਖੁਸ਼ ਹੁੰਦੀ ਹੈ। ਚੌਲ ਅਤੇ ਦੁੱਧ ਨਾਲ ਬਣੀ ਖੀਰ ਦਾ ਮਾਤਾ ਲਕਸ਼ਮੀ ਨੂੰ ਸ਼ਾਮ ਦੇ ਸਮੇਂ ਭੋਗ ਲਗਵਾਓ। ਇਸ ਦਿਨ ਤੁਸੀਂ ਪਿੱਤਲ ਦਾ ਦੀਵਾ ਵੀ ਜਗਾ ਸਕਦੇ ਹੋ। ਜਦੋਂ ਰਾਤ 'ਚ ਤੁਹਾਡੇ ਖਾਣੇ ਦਾ ਸਮਾਂ ਹੋਵੇ ਤਾਂ ਉਸ ਦੌਰਾਨ ਖੀਰ ਨੂੰ ਆਪਣੇ ਪਰਿਵਾਰ ਵਾਲਿਆਂ ਨਾਲ ਖਾਓ।
ਭਵਿੱਖਫਲ: ਸਿਤਾਰਾ ਵਪਾਰ ਤੇ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਵਾਲਾ
NEXT STORY