ਜਲੰਧਰ (ਬਿਊਰੋ) - ਹਿੰਦੂ ਧਰਮ 'ਚ ਸੋਮਵਾਰ ਵਾਲੇ ਦਿਨ ਭਗਵਾਨ ਸ਼ਿਵ ਜੀ ਦੀ ਪੂਜਾ ਨੂੰ ਬਹੁਤ ਮਹੱਤਵ ਮੰਨਿਆ ਜਾਂਦਾ ਹੈ। ਮਾਨਤਾ ਅਨੁਸਾਰ ਸੋਮਵਾਰ ਵਾਲੇ ਦਿਨ ਭੋਲੇਨਾਥ ਜੀ ਦੀ ਪੂਜਾ ਕਰਨ ਨਾਲ ਵਿਅਕਤੀ ਦੀਆਂ ਸਾਰੀਆਂ ਮਨੋਕਾਮਨਾਵਾਂ/ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਇਸ ਲਈ ਇਸ ਦਿਨ ਲੋਕ ਭਗਵਾਨ ਸ਼ੰਕਰ ਦੀ ਪੂਜਾ ਦੇ ਨਾਲ-ਨਾਲ ਵਰਤ ਆਦਿ ਵੀ ਰੱਖਦੇ ਹਨ। ਵਿਸ਼ੇਸ਼ ਤੌਰ 'ਤੇ ਇਸ ਦਿਨ ਵਿਆਹੁਤਾ ਜੋੜੇ ਜੇਕਰ ਮੰਦਰ 'ਚ ਜਾ ਕੇ ਪੂਜਾ ਕਰਦੇ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ 'ਚ ਸੁੱਖ ਆਉਂਦੇ ਹਨ। ਵਿਆਹੁਤਾ ਜ਼ਿੰਦਗੀ ਤੋਂ ਇਲਾਵਾ ਵੀ ਸੋਮਵਾਰ ਦਾ ਵਰਤ ਵਿਅਕਤੀ ਲਈ ਵਧੀਆ ਮੰਨਿਆ ਜਾਂਦਾ ਹੈ।
1. ਸ਼ੁੱਭ ਹੁੰਦੇ ਹਨ ਹਰੇ ਰੰਗ ਦੇ ਕੱਪੜੇ
ਸ਼ਿਵ ਜੀ ਦੀ ਪੂਜਾ ਦੌਰਾਨ ਪਾਏ ਜਾਣ ਵਾਲੇ ਕੱਪੜਿਆਂ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਬਹੁਤ ਸਾਰੇ ਲੋਕ ਇਸ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ। ਸ਼ਾਸਤਰਾਂ ਮੁਤਾਬਕ ਸ਼ਿਵ ਜੀ ਦੀ ਪੂਜਾ ਕਰਨ ਸਮੇਂ ਹਰੇ ਰੰਗ ਦੇ ਕੱਪੜੇ ਪਾਉਣੇ ਸ਼ੁੱਭ ਮੰਨੇ ਜਾਂਦੇ ਹਨ। ਜੋ ਲੋਕ ਇਸ ਦਾ ਪਾਲਣ ਨਹੀਂ ਕਰਦੇ, ਉਹ ਕਿਸੇ ਵੀ ਰੰਗ ਦੇ ਕੱਪੜੇ ਪਹਿਨ ਕੇ ਪੂਜਾ ਕਰ ਲੈਂਦੇ ਹਨ। ਉਨ੍ਹਾਂ 'ਤੇ ਸ਼ਿਵ ਜੀ ਦੀ ਕ੍ਰਿਪਾ ਨਹੀਂ ਹੁੰਦੀ ਅਤੇ ਨਾ ਹੀ ਪੂਜਾ ਦਾ ਠੀਕ ਫਲ ਮਿਲ ਪਾਉਂਦਾ ਹੈ।
2. ਪੂਜਾ ਕਰਦੇ ਹੋਏ ਭੁੱਲ ਕੇ ਨਾ ਪਾਓ ਕਾਲੇ ਕੱਪੜੇ
ਸੋਮਵਾਰ ਦੇ ਦਿਨ ਪੂਜਾ ਕਰਦੇ ਹੋਏ ਕਾਲੇ ਕੱਪੜੇ ਭੁੱਲ ਕੇ ਵੀ ਨਹੀਂ ਪਾਉਣੇ ਚਾਹੀਦੇ, ਕਿਉਂਕਿ ਧਾਰਮਿਕ ਮਾਨਤਾਵਾਂ ਦੀ ਮੰਨੀਏ ਤਾਂ ਭਗਵਾਨ ਸ਼ਿਵ ਜੀ ਨੂੰ ਕਾਲ਼ਾ ਰੰਗ ਪਸੰਦ ਨਹੀਂ। ਅਜਿਹੀ ਹਾਲਤ ਵਿਚ ਸ਼ਿਵ ਜੀ ਦੀ ਪੂਜਾ ਦੌਰਾਨ ਕਾਲੇ ਕੱਪੜੇ ਪਾਉਣ ਤੋਂ ਹਮੇਸ਼ਾ ਬਚੋ ਅਤੇ ਕੋਸ਼ਿਸ਼ ਕਰੋ ਕਿ ਸੋਮਵਾਰ ਨੂੰ ਸ਼ਿਵ ਪੂਜਾ 'ਚ ਹਰਾ, ਲਾਲ, ਸਫੈਦ, ਪੀਲਾ ਜਾਂ ਅਸਮਾਨੀ ਰੰਗ ਦੇ ਕੱਪੜੇ ਪਾਓ।
3. ਭੁੱਲ ਕੇ ਨਾ ਚੜ੍ਹਾਓ ਇਹ ਚੀਜ਼ਾਂ
ਮਾਨਤਾ ਹੈ ਕਿ ਸ਼ਿਵ ਜੀ ਨੂੰ ਸਫੈਦ ਰੰਗ ਦੇ ਫੁੱਲ ਪਸੰਦ ਹੁੰਦੇ ਹਨ ਪਰ ਉੱਥੇ ਕੇਤਕੀ ਦਾ ਫੁੱਲ ਸਫੈਦ ਹੋਣ ਦੇ ਬਾਵਜੂਦ ਸ਼ਿਵ ਜੀ ਦੀ ਪੂਜਾ 'ਚ ਨਹੀਂ ਪ੍ਰਯੋਗ ਕੀਤਾ ਜਾਂਦਾ ਹੈ। ਭਗਵਾਨ ਸ਼ਿਵ ਦੀ ਪੂਜਾ 'ਚ ਸ਼ੰਖ ਨਾਲ ਜਲ ਅਰਪਿਤ ਕਰਨ ਦਾ ਵਿਧਾਨ ਵੀ ਨਹੀਂ ਹੈ। ਇਸ ਲਈ ਅਜਿਹਾ ਕਰਨ ਤੋਂ ਬਚਨਾ ਚਾਹੀਦਾ ਹੈ।
4. ਚਾਵਲ ਖੰਡਿਤ ਨਹੀਂ ਹੋਣੇ ਚਾਹੀਦੇ
ਸ਼ਿਵ ਜੀ ਦੀ ਪੂਜਾ 'ਚ ਜੇਕਰ ਤੁਸੀਂ ਚਾਵਲ ਚੜ੍ਹਾਉਂਦੇ ਹੋ ਤਾਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਇਹ ਚਾਵਲ ਖੰਡਿਤ ਨਹੀਂ ਹੋਣੇ ਚਾਹੀਦੇ। ਇਸ ਦੇ ਨਾਲ ਸ਼ਿਵ ਜੀ ਨੂੰ ਤੁਸੀਂ ਨਾਰੀਅਲ ਤਾਂ ਚੜ੍ਹਾ ਸਕਦੇ ਹੋ ਪਰ ਨਾਰੀਅਲ ਦਾ ਪਾਣੀ ਨਹੀਂ ਚੜ੍ਹਾ ਸਕਦੇ।
ਭਗਵਾਨ ਵਿਸ਼ਨੂੰ ਦਾ ਵਿਲੱਖਣ ਮੰਦਰ ਜਿੱਥੇ ਪੱਥਰ ਦੇ ਥੰਮਾਂ 'ਚੋਂ ਨਿਕਲਦਾ ਹੈ ਸੰਗੀਤ
NEXT STORY