ਜਲੰਧਰ (ਬਿਊਰੋ) - ਸ਼ਿਵ ਪੁਰਾਣ ਅਨੁਸਾਰ ਸ਼ਿਵ ਜੀ ਨੇ ਇਸ ਸ੍ਰਿਸ਼ਟੀ ਦਾ ਨਿਰਮਾਣ ਬ੍ਰਹਮਾ ਜੀ ਦੁਆਰਾ ਕਰਵਾਇਆ ਹੈ। ਇਸ ਕਾਰਨ ਹਰ ਯੁੱਗ ਵਿਚ ਸਾਰੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਸ਼ਿਵ ਜੀ ਦੀ ਪੂਜਾ ਸਭ ਤੋਂ ਉੱਤਮ ਅਤੇ ਸਭ ਤੋਂ ਸਰਲ ਹੈ। ਇਸ ਵਿਚ ਵਰਣਨ ਹੈ ਕਿ ਸ਼ਿਵ ਜੀ ਦੀ ਕ੍ਰਿਪਾ ਨਾਲ ਵੱਡੀਆਂ-ਵੱਡੀਆਂ ਪ੍ਰੇਸ਼ਾਨੀਆਂ ਦਾ ਹੱਲ ਹੋ ਜਾਂਦਾ ਹੈ। ਜੇਕਰ ਵਿਅਕਤੀ ਨੇਮੀ ਰੂਪ ਨਾਲ ਭੋਲੇਨਾਥ ਨੂੰ ਖੁਸ਼ ਕਰਨ ਲਈ ਸ਼ਿਵਲਿੰਗ 'ਤੇ ਇਕ ਲੋਟਾ ਪਾਣੀ ਵੀ ਚੜ੍ਹਾਉਂਦਾ ਹੈ ਤਾਂ ਉਸ ਨੂੰ ਸਕਾਰਾਤਮਕ ਫਲ ਪ੍ਰਾਪਤ ਹੁੰਦੇ ਹਨ। ਇੰਨਾ ਹੀ ਨਹੀਂ ਜਿਨ੍ਹਾਂ ਲੋਕਾਂ ਦੀ ਕੁੰਡਲੀ 'ਚ ਗ੍ਰਹਿ ਦੋਸ਼ ਹੁੰਦੇ ਹਨ ਜਾਂ ਕਿਸੇ ਵੀ ਕੰਮ ਵਿਚ ਆਸਾਨੀ ਨਾਲ ਸਫਲਤਾ ਨਹੀਂ ਮਿਲ ਪਾਉਂਦੀ ਹੈ, ਉਨ੍ਹਾਂ ਨੂੰ ਇਕ ਵਾਰ ਹੇਠਾਂ ਦਿੱਤੇ ਗਏ ਤਰੀਕਿਆਂ ਨੂੰ ਜ਼ਰੂਰ ਆਪਣਾਉਣਾ ਚਾਹੀਦਾ ਹੈ।
. ਜੇਕਰ ਕੋਈ ਵਿਅਕਤੀ ਨੂੰ ਕਰਜ਼ੇ ਦੇ ਸੰਬੰਧ ਵਿਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਸ ਨੂੰ ਸ਼ਿਵਲਿੰਗ 'ਤੇ ਗੰਨੇ ਦਾ ਰਸ ਚੜ੍ਹਾਉਦੇ ਹੋਏ ਚਾਹੀਦਾ ਹੈ। ਓਮ ਨਮ : ਸ਼ਿਵਾਏ ਮੰਤਰ ਦਾ ਜਾਪ ਕਰੇ। ਆਪਣੀ ਸਮਸਿਆਵਾਂ ਨੂੰ ਖ਼ਤਮ ਕਰਨ ਦੀ ਅਰਦਾਸ ਕਰੇ। ਇਸ ਉਪਾਅ ਨੂੰ ਕਰਨ ਧਨ ਨਾਲ ਜੁੜੀਆਂ ਮੁਸ਼ਕਲਾਂ ਤੋਂ ਮੁਕਤੀ ਮਿਲਦੀ ਹੈ।
. ਕਦੇ ਵੀ ਮੰਗਲਵਾਰ ਨੂੰ ਨਾ ਕਿਸੇ ਕੋਲੋਂ ਕਰਜ਼ ਲਓ ਅਤੇ ਨਾ ਹੀ ਲਈ ਹੋਏ ਕਰਜ਼ ਦੀ ਪਹਿਲੀ ਕਿਸ਼ਤ ਮੰਗਲਵਾਰ ਨੂੰ ਚੁਕਾਓ। ਇਸ ਉਪਾਅ ਨਾਲ ਲਿਆ ਹੋਇਆ ਕਰਜ਼ ਜਲਦੀ ਉੱਤਰ ਸਕਦਾ ਹੈ।
. ਆਰਥਿਕ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਕਣਕ ਪਿਸਵਾਉਂਦੇ ਸਮੇਂ ਉਸ ਵਿਚ ਤੁਲਸੀ ਦੀਆਂ ਪੱਤੀਆਂ ਨੂੰ ਜ਼ਰੂਰ ਪਾਓ। ਇਸ ਆਟੇ ਨਾਲ ਬਣੀ ਹੋਈ ਰੋਟੀ ਖਾਣ ਨਾਲ ਆਨਾਜ ਅਤੇ ਪੈਸੇ ਦੀ ਕਮੀ ਦੂਰ ਹੋ ਸਕਦੀ ਹੈ।
. ਸਵੇਰੇ ਪੰਛੀਆਂ ਨੂੰ ਆਨਾਜ ਜ਼ਰੂਰ ਖਿਲਾਓ। ਇਸ ਉਪਾਅ ਨਾਲ ਵੱਡੀਆਂ-ਵੱਡੀਆਂ ਸਮੱਸਿਆਵਾਂ ਵੀ ਦੂਰ ਹੋ ਸਕਦੀਆਂ ਹਨ।
. ਸ਼ਨੀਵਾਰ ਦੀ ਰਾਤ ਕਿਸੇ ਅਜਿਹੇ ਹਨੂਮਾਨ ਮੰਦਰ ਜਾਓ, ਜਿੱਥੇ ਪਿੱਪਲ ਹੋਵੇ। ਪਿੱਪਲ ਕੋਲ ਸਰ੍ਹੋਂ ਦਾ ਤੇਲ ਪਾ ਕੇ ਚੌਮੁਖੀ ਦੀਵਾ ਜਗਾਓ। ਇਸ ਤੋਂ ਬਾਅਦ ਹਨੂੰਮਾਨ ਜੀ ਦਾ ਧਿਆਨ ਕਰਦੇ ਹੋਏ 11 ਵਾਰ ਹਨੂੰਮਾਨ ਚਾਲੀਸਾ ਦਾ ਪਾਠ ਕਰੋ। ਇਹ ਉਪਾਅ ਤੁਹਾਡੇ ਘਰ ਵਿਚ ਖੁਸ਼ਹਾਲੀ ਨੂੰ ਵਧਾਏਗਾ।
ਹੋਲੀ ਦੇ ਤਿਉਹਾਰ ਵਿਚ ਭੰਗ ਦੀ ਪਰੰਪਰਾ ਕਿਉਂ? ਜਾਣੋ ਧਰਮ ਅਤੇ ਵਿਗਿਆਨ ਦਾ ਕੀ ਹੈ ਸੁਮੇਲ
NEXT STORY