ਨਵੀਂ ਦਿੱਲੀ - ਜਿਸ ਘਰ ਵਿੱਚ ਮਾਂ ਲਕਸ਼ਮੀ ਦੀ ਕਿਰਪਾ ਹੁੰਦੀ ਹੈ, ਉੱਥੇ ਪੈਸੇ ਦੀ ਕਮੀ ਨਹੀਂ ਹੁੰਦੀ। ਸ਼ਾਸਤਰਾਂ ਅਨੁਸਾਰ ਝਾੜੂ ਵਿੱਚ ਦੇਵੀ ਲਕਸ਼ਮੀ ਦਾ ਵਾਸ ਹੁੰਦਾ ਹੈ। ਝਾੜੂ ਘਰ ਦੀ ਸਾਫ਼-ਸਫਾਈ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਨਾਲ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਨਸ਼ਟ ਹੋ ਜਾਂਦੀ ਹੈ। ਵਾਸਤੂ ਸ਼ਾਸਤਰ ਵਿੱਚ ਝਾੜੂ ਅਤੇ ਪੋਛਾ ਲਗਾਉਣ ਦੇ ਕੁਝ ਨਿਯਮ ਦਿੱਤੇ ਗਏ ਹਨ। ਜਿਸ ਨਾਲ ਮਾਂ ਲਕਸ਼ਮੀ ਹਮੇਸ਼ਾ ਤੁਹਾਡੇ ਘਰ 'ਤੇ ਆਪਣਾ ਆਸ਼ੀਰਵਾਦ ਬਣਾਏ ਰੱਖਦੀ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਸੂਰਜ ਚੜ੍ਹਨ ਤੋਂ ਬਾਅਦ ਕਰੋ ਸਫ਼ਾਈ
ਵਾਸਤੂ ਸ਼ਾਸਤਰ ਦੇ ਮੁਤਾਬਕ ਝਾੜੂ ਹਮੇਸ਼ਾ ਸੂਰਜ ਚੜ੍ਹਨ ਤੋਂ ਬਾਅਦ ਹੀ ਲਗਾਉਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਘਰ 'ਚ ਖੁਸ਼ਹਾਲੀ ਆਵੇਗੀ। ਘਰ ਵਿੱਚ ਸਕਾਰਾਤਮਕ ਊਰਜਾ ਦਾ ਵੀ ਵਾਸ ਹੋਵੇਗਾ।
ਨਿਯਮਤ ਤੌਰ 'ਤੇ ਲਗਾਓ ਝਾੜੂ ਅਤੇ ਪੋਛਾ
ਮਾਂ ਲਕਸ਼ਮੀ ਹਮੇਸ਼ਾ ਉਸ ਘਰ ਵਿੱਚ ਵਾਸ ਕਰਦੀ ਹੈ ਜਿੱਥੇ ਝਾੜੂ ਅਤੇ ਪੋਛਾ ਨਿਯਮਤ ਤੌਰ 'ਤੇ ਲਗਾਇਆ ਜਾਂਦਾ ਹੈ। ਵੀਰਵਾਰ ਨੂੰ ਘਰ ਵਿਚ ਕਦੇ ਵੀ ਪੋਛਾ ਨਾ ਲਗਾਓ। ਅਜਿਹਾ ਕਰਨ ਨਾਲ ਮਾਂ ਲਕਸ਼ਮੀ ਨਰਾਜ਼ ਹੁੰਦੀ ਹੈ।
ਪੋਛਾ ਲਗਾਉਣ ਤੋਂ ਪਹਿਲਾਂ ਪਾਣੀ ਵਿੱਚ ਲੂਣ ਮਿਲਾਓ
ਜਦੋਂ ਵੀ ਘਰ 'ਚ ਪੋਛਾ ਲਗਾਓ ਤਾਂ ਪਾਣੀ 'ਚ ਨਮਕ ਮਿਲਾ ਲਓ। ਇਸ ਨਾਲ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਖਤਮ ਹੋ ਜਾਵੇਗੀ। ਇਸ ਤੋਂ ਇਲਾਵਾ ਫਰਸ਼ 'ਤੇ ਮੌਜੂਦ ਕੀਟਾਣੂ ਵੀ ਖਤਮ ਹੋ ਜਾਣਗੇ। ਸੂਰਜ ਡੁੱਬਣ ਤੋਂ ਬਾਅਦ ਕਦੇ ਵੀ ਝਾੜੂ ਨਾ ਲਗਾਓ।
ਖੁੱਲੇ ਵਿੱਚ ਝਾੜੂ ਨਾ ਰੱਖੋ
ਝਾੜੂ ਨੂੰ ਕਦੇ ਵੀ ਖੁੱਲੇ ਵਿੱਚ ਨਾ ਰੱਖੋ। ਵਾਸਤੂ ਸ਼ਾਸਤਰ ਅਨੁਸਾਰ ਖੁੱਲ੍ਹੀ ਥਾਂ 'ਤੇ ਝਾੜੂ ਰੱਖਣਾ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ। ਇਸ ਲਈ ਝਾੜੂ ਨੂੰ ਹਮੇਸ਼ਾ ਛੁਪਾ ਕੇ ਰੱਖੋ।
ਰਸੌਈ ਘਰ ਵਿਚ ਨਾ ਰੱਖੋ ਝਾੜੂ
ਝਾੜੂ ਨੂੰ ਕਦੇ ਵੀ ਰਸੌਈ ਵਿਚ ਨਾ ਰੱਖੋ। ਅਜਿਹਾ ਕਰਨ ਨਾਲ ਤੁਹਾਡੇ ਘਰ ਦਾ ਅਨਾਜ ਜਲਦੀ ਖ਼ਤਮ ਹੋ ਜਾਵੇਗਾ। ਇਸ ਦੇ ਨਾਲ ਹੀ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਝਾੜੂ ਨੂੰ ਖੜ੍ਹਾ ਕਰਕੇ ਨਾ ਰੱਖੋ
ਘਰ ਵਿਚ ਕਦੇ ਵੀ ਝਾੜੂ ਨੂੰ ਖੜ੍ਹਾ ਕਰਕੇ ਨਾ ਰੱਖੋ। ਘਰ ਵਿਚ ਖੜ੍ਹਾ ਝਾੜੂ ਰੱਖਣਾ ਅਸ਼ੁੱਭ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਨਵੇਂ ਘਰ ਵਿਚ ਜਾਓ ਤਾਂ ਨਵਾਂ ਝਾੜੀ ਹੀ ਲੈ ਕੇ ਜਾਓ। ਅਜਿਹਾ ਕਰਨ ਨਾਲ ਘਰ ਵਿਚ ਖ਼ੁਸ਼ੀਆਂ ਅਤੇ ਬਰਕਤ ਆਉਂਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਭਗਵਾਨ ਵਿਸ਼ਣੂ ਜੀ ਦੀ ਪੂਜਾ ਦੌਰਾਨ ਜ਼ਰੂਰ ਕਰੋ ਇਨ੍ਹਾਂ ਮੰਤਰਾਂ ਦਾ ਜਾਪ, ਹੋਵੇਗੀ ਹਰ ਇੱਛਾ ਪੂਰੀ
NEXT STORY