ਜਲੰਧਰ (ਬਿਊਰੋ) : ਇਸ ਵਾਰ ਨਰਾਤੇ 17 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਹਨ। ਸ਼ਾਰਦੀਆ ਨਵਰਾਤਰੀ 'ਤੇ ਦੇਵੀ ਦੁਰਗਾ ਦੀ ਪੂਜਾ ਲਈ ਵੱਖ ਵੱਖ ਥਾਵਾਂ 'ਤੇ ਪੂਜਾ ਸਮੱਗਰੀ ਅਤੇ ਮਾਂ ਦੀਆਂ ਤਸਵੀਰਾਂ ਵੀ ਮਿਲਣ ਲੱਗੀਆਂ ਹਨ। ਨਰਾਤਿਆਂ ਵਿਚ ਸ਼ਰਧਾਲੂ ਮਾਂ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕਰਦੇ ਹਨ। ਨਰਾਤਿਆਂ ਵਿਚ ਕਲਸ਼ ਸਥਾਪਨਾ ਦੇ ਨਾਲ ਮਾਤਾ ਨਵ ਦੁਰਗਾ ਦੀ ਪੂਜਾ ਸ਼ੁਰੂ ਹੁੰਦੀ ਹੈ। ਵੱਖ-ਵੱਖ ਕਿਸਮਾਂ ਦੀ ਪੂਜਾ ਸਮੱਗਰੀ ਦਾ ਨਰਾਤਿਆਂ ਪੂਜਾ ਵਿਚ ਵਿਸ਼ੇਸ਼ ਮਹੱਤਵ ਹੈ। ਜੇ ਪੂਜਾ ਸਮੱਗਰੀ ਪੂਰੀ ਨਹੀਂ ਹੁੰਦੀ ਤਾਂ ਪੂਜਾ ਨੂੰ ਵੀ ਅਧੂਰਾ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਇਹ ਬਿਹਤਰ ਹੈ ਕਿ ਤੁਸੀਂ ਨਰਾਤਿਆਂ ਤੋਂ ਪਹਿਲਾਂ ਸਾਰੀ ਸਮੱਗਰੀ ਦੀ ਇੱਕ ਸੂਚੀ ਤਿਆਰ ਕਰੋ ਤਾਂ ਜੋ ਤੁਹਾਡੀ ਪੂਜਾ ਸੰਪੂਰਨ ਹੋ ਸਕੇ ਅਤੇ ਤੁਹਾਡੇ ਉਤੇ ਮਾਤਾ ਰਾਣੀ ਦਾ ਆਸ਼ੀਰਵਾਦ ਬਣਿਆ ਰਹੇ। ਆਓ ਜਾਣਦੇ ਹਾਂ ਸ਼ਾਰਦੀਆ ਨਨਰਾਤਿਆਂ 'ਤੇ ਪੂਜਾ ਸਮੱਗਰੀ ਦੀ ਸੂਚੀ….
ਨਰਾਤਿਆਂ ਦੀ ਪੂਜਾ ਸਮੱਗਰੀ ਦੀ ਪੂਰੀ ਸੂਚੀ
. ਲਾਲ ਰੰਗ ਦੀ ਗੋਟੇਦਾਰ ਚੁਨਰੀ
. ਲਾਲ ਰੇਸ਼ਮੀ ਚੂੜੀਆਂ
. ਸਿੰਦੂਰ
. ਅੰਬ ਦੇ ਪੱਤੇ
. ਲਾਲ ਕਪੜੇ
. ਲੰਮੀ ਬੱਤੀ ਲਈ ਰੂੰਅ ਜਾਂ ਬੱਤੀ
. ਧੂਫ
. ਅਗਰਬੱਤੀ
. ਮਾਚਿਸ
. ਚੌਕੀ
. ਚੌਕੀ ਲਈ ਲਾਲ ਕਪੜਾ
. ਨਾਰੀਅਲ
. ਦੁਰਗਸਪਤਸ਼ਤੀ ਕਿਤਾਬ
. ਕਲਸ਼
. ਸਾਫ ਚਾਵਲ
. ਕੁਮਕੁਮ
. ਮੌਲੀ
ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ਦਾ ਵਰਤ ਰੱਖਣ ਵਾਲੀਆਂ ਗਰਭਵਤੀ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਦੇਣ ਖ਼ਾਸ
ਪੜ੍ਹੋ ਇਹ ਵੀ ਖਬਰ - Navratri 2020: ਜਾਣੋ ਨਰਾਤਿਆਂ 'ਚ ‘ਖੇਤਰੀ’ ਬੀਜਣ ਦਾ ਮਹੱਤਵ, ਹੁੰਦੀ ਹੈ ਮਾਂ ਦੀ ਕ੍ਰਿਪਾ
ਸ਼ਿੰਗਾਰ ਦਾ ਸਮਾਨ
ਸ਼ਿੰਗਾਰ ਦੇ ਸਮਾਨ ’ਚ ਦੀਪਕ, ਘਿਓ, ਤੇਲ, ਫੁੱਲ, ਫੁੱਲਾਂ ਦਾ ਹਾਰ, ਪਾਨ, ਸੁਪਾਰੀ, ਲਾਲ ਝੰਡਾ, ਲੌਂਗ, ਇਲਾਇਚੀ, ਬਤਾਸ਼ੇ ਜਾਂ ਮਿਸਰੀ, ਕਪੂਰ, ਉਪਲੇ, ਫੱਲ, ਮਠਿਆਈ, ਚਾਲੀਸਾ ਜਾਂ ਆਰਤੀ ਦੀ ਕਿਤਾਬ, ਦੇਵੀ ਦੀ ਮੂਰਤੀ ਜਾਂ ਫੋਟੋ, ਕਲਾਵਾ, ਮੇਵੇ ਆਦਿ ਹੁੰਦਾ ਹੈ।
ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ
Navratri 2020: 17 ਅਕਤੂਬਰ ਤੋਂ ਸ਼ੁਰੂ ਹੋਣਗੇ ਨਰਾਤੇ, ਜਾਣੋ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ, ਪੂਜਾ ਵਿਧੀ ਤੇ ਮਹੱਤਵ
ਹਵਨ ਦੇ ਲਈ
. ਅੰਬ ਦੀ ਲਕੜੀ, ਜੌ, ਧੂਫ, ਪੰਜ ਮੇਵੇ, ਘਿਓ, ਲੋਬਾਨ, ਗੁਗਲ, ਲੌਂਗ, ਕਮਲ ਗੱਟਾ, ਸੁਪਾਰੀ, ਕਪੂਰ, ਹਵਨ ਕੁੰਡ ਆਦਿ।
ਹਰ ਪ੍ਰੇਸ਼ਾਨੀ ਤੋਂ ਮੁਕਤੀ ਪਾਉਣ ਲਈ ਵੀਰਵਾਰ ਨੂੰ ਕਰੋ ਇਹ ਖ਼ਾਸ ਉਪਾਅ
NEXT STORY