ਵੈੱਬ ਡੈਸਕ- ਨਰਾਤੇ ਦੇ ਪਵਿੱਤਰ ਦਿਨਾਂ 'ਚ ਕਈ ਲੋਕ ਵਰਤ ਰੱਖਦੇ ਹਨ ਅਤੇ ਸਿਰਫ਼ ਸਾਤਵਿਕ ਭੋਜਨ ਹੀ ਖਾਂਦੇ ਹਨ। ਪਰ ਥੋੜ੍ਹੀ ਜਿਹੀ ਕ੍ਰੀਏਟੀਵਿਟੀ ਨਾਲ ਵਰਤ ਵਾਲੇ ਭੋਜਨ ਨੂੰ ਵੀ ਚਟਪਟਾ ਤੇ ਹੈਲਦੀ ਬਣਾਇਆ ਜਾ ਸਕਦਾ ਹੈ। ਇਸੇ ਲਈ ਅਸੀਂ ਤੁਹਾਡੇ ਲਈ ਲਿਆਏ ਹਾਂ ਖਾਸ ਰੈਸਿਪੀ।
ਮਲਾਈਦਾਰ ਮਖਾਣਾ ਖੀਰ
ਸਮੱਗਰੀ:
1 ਕੱਪ ਮਖਾਣੇ
2 ਕੱਪ ਦੁੱਧ (ਡੇਅਰੀ ਜਾਂ ਪਲਾਂਟ-ਬੇਸਡ)
¼ ਕੱਪ ਖੰਡ (ਸਵਾਦ ਅਨੁਸਾਰ)
¼ ਚਮਚ ਇਲਾਇਚੀ ਪਾਊਡਰ
1 ਚਮਚ ਘਿਓ
1 ਚਮਚ ਕਟੇ ਬਦਾਮ ਜਾਂ ਪਿਸਤਾ
1 ਚਮਚ ਕਿਸਮਿਸ (ਇੱਛਾ ਅਨੁਸਾਰ)
ਬਣਾਉਣ ਦਾ ਤਰੀਕਾ:
1- ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਕੜਾਹੀ 'ਚ ਘਿਓ ਗਰਮ ਕਰੋ। ਉਸ 'ਚ ਮਖਾਣੇ ਪਾ ਕੇ ਹਲਕੇ ਗੋਲਡਨ ਤੇ ਕ੍ਰਿਸਪੀ ਹੋਣ ਤੱਕ ਭੁੰਨੋ।
2- ਹੁਣ ਇਨ੍ਹਾਂ ਮਖਾਣਿਆਂ ਨੂੰ ਠੰਡਾ ਹੋਣ ਦਿਓ ਅਤੇ ਬਾਅਦ 'ਚ ਮਿਕਸਰ 'ਚ ਪਾ ਕੇ ਇਨ੍ਹਾਂ ਨੂੰ ਦਰਦਰਾ ਪੀਸ ਲਵੋ।
3- ਇਸ ਤੋਂ ਬਾਅਦ ਦੂਜੇ ਪੈਨ 'ਚ ਦੁੱਧ ਉਬਾਲੋ। ਜਦੋਂ ਦੁੱਧ ਉਬਲ ਜਾਵੇ ਉਦੋਂ ਪਿਸੇ ਹੋਏ ਮਖਾਣੇ ਪਾਓ।
4- ਹੌਲੀ ਸੇਕ 'ਤੇ ਇਸ ਨੂੰ ਪਕਾਓ। ਹਾਲਾਂਕਿ ਧਿਆਨ ਰੱਖਣਾ ਕਿ ਤੁਸੀਂ ਵਾਰ-ਵਾਰ ਇਸ ਨੂੰ ਚਲਾਉਂਦੇ ਰਹੋ। ਖੀਰ ਗਾੜ੍ਹੀ ਹੋਣ ‘ਤੇ ਖੰਡ, ਇਲਾਇਚੀ ਤੇ ਮੇਵੇ ਪਾ ਕੇ 2-3 ਮਿੰਟ ਹੋਰ ਪਕਾਓ।
5- ਉੱਪਰੋਂ ਕਿਸ਼ਮਿਸ਼ ਤੇ ਡ੍ਰਾਈ ਫਰੂਟ ਨਾਲ ਸਜਾ ਕੇ ਗਰਮ ਜਾਂ ਠੰਡੀ ਪਰੋਸੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਰਾਤੇ 2025 : ਨਰਾਤਿਆਂ ਦੇ ਚੌਥੇ ਦਿਨ ਕਰੋ ਮਾਂ ਕੁਸ਼ਮਾਂਡਾ ਦੀ ਇਹ ਆਰਤੀ
NEXT STORY