ਜਲੰਧਰ - ਵਾਸਤੂ ਮੁਤਾਬਕ ਘਰ ਦਾ ਮੰਦਰ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਘਰ ਦਾ ਉਹ ਹਿੱਸਾ ਹੈ, ਜਿੱਥੇ ਤੁਸੀਂ ਸ਼ਾਂਤ ਮਨ ਨਾਲ ਪੂਜਾ-ਪਾਠ ਕਰਦੇ ਹੋ। ਕਈ ਵਾਰ ਸਹੀ ਢੰਗ ਨਾਲ ਪੂਜਾ ਕਰਨ ਤੋਂ ਬਾਅਦ ਵੀ ਤੁਹਾਨੂੰ ਫਲ ਨਹੀਂ ਮਿਲਦਾ ਜਾਂ ਤੁਸੀਂ ਸਹੀ ਢੰਗ ਨਾਲ ਪੂਜਾ ਨਹੀਂ ਕਰ ਪਾਉਂਦੇ। ਅਜਿਹਾ ਵਾਸਤੂ ਸ਼ਾਸਤਰ ਕਰਕੇ ਹੁੰਦਾ ਹੈ। ਵਾਸਤੂ ਸ਼ਾਸਤਰ ਵਿਚ ਮੰਦਰ ਨਾਲ ਜੁੜੇ ਕਈ ਨਿਯਮ ਹੁੰਦੇ ਹਨ, ਜਿਹਨਾਂ ਨੂੰ ਅਪਣਾਉਣ ਨਾਲ ਤੁਹਾਡੇ ਘਰ 'ਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਵੱਧਦਾ ਹੈ। ਨਾਲ ਹੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ। ਵਾਸਤੂ ਮੁਤਾਬਕ ਘਰ ਵਿੱਚ ਮੰਦਰ ਬਣਾਉਂਦੇ ਸਮੇਂ ਕਿਹੜੀਆਂ ਗ਼ਲਤੀਆਂ ਨਹੀਂ ਕਰਨੀਆਂ ਚਾਹੀਦੀਆਂ, ਦੇ ਬਾਰੇ ਜਾਣਕਾਰੀ ਦੇਵਾਂਗੇ...
ਈਸ਼ਾਨ ਕੋਣ ਜਾਂ ਉੱਤਰ ਦਿਸ਼ਾ 'ਚ ਹੋਵੇ ਪੂਜਾ ਘਰ
ਵਾਸਤੂ ਅਨੁਸਾਰ ਘਰ 'ਚ ਪੂਜਾ ਸਥਾਨ ਹਮੇਸ਼ਾ ਈਸ਼ਾਨ ਕੋਣ ਜਾਂ ਉੱਤਰ ਦਿਸ਼ਾ 'ਚ ਹੀ ਬਣਾਉਣਾ ਚਾਹੀਦਾ ਹੈ ਅਤੇ ਇਸ ਸਥਾਨ 'ਤੇ ਮੰਦਰ 'ਚ ਦੇਵੀ ਦਾ ਵੀ ਵਾਸ ਹੁੰਦਾ ਹੈ। ਦੇਵਤਾ ਨੂੰ ਇਸ ਤਰ੍ਹਾਂ ਰੱਖੋ ਕਿ ਪੂਜਾ ਕਰਦੇ ਸਮੇਂ ਤੁਹਾਡਾ ਮੂੰਹ ਹਮੇਸ਼ਾ ਪੂਰਬ ਵੱਲ ਹੋਵੇ।
ਪੂਜਾ ਘਰ 'ਚ ਰੱਖੀਆਂ ਜਾਣ ਵਾਲੀਆਂ ਮੂਰਤੀਆਂ
ਘਰ ਦੇ ਅੰਦਰ ਬਣਾਏ ਜਾਣ ਵਾਲੇ ਮੰਦਰ ਦੀ ਉਚਾਈ ਉਸ ਦੀ ਚੌੜਾਈ ਤੋਂ ਦੁੱਗਣੀ ਹੋਣੀ ਚਾਹੀਦੀ ਹੈ ਅਤੇ ਇਸ ਮੰਦਰ ਨੂੰ ਕੰਧ 'ਤੇ ਇੰਨੀ ਉਚਾਈ 'ਤੇ ਬਣਾਇਆ ਜਾਣਾ ਚਾਹੀਦਾ ਹੈ ਕਿ ਪੂਜਾ ਘਰ 'ਚ ਰੱਖੀਆਂ ਭਗਵਾਨ ਦੀਆਂ ਮੂਰਤੀਆਂ ਤੁਹਾਡੇ ਦਿਲ ਤੱਕ ਰਹਿਣ। ਘਰ ਦੇ ਮੰਦਰ 'ਚ ਕਦੇ ਵੀ ਵੱਡੀਆਂ ਮੂਰਤੀਆਂ ਨਹੀਂ ਰੱਖਣੀਆਂ ਚਾਹੀਦੀਆਂ। ਵਾਸਤੂ ਅਨੁਸਾਰ ਪੂਜਾ ਘਰ 'ਚ ਨੌਂ ਉਂਗਲਾਂ ਤੱਕ ਦੀ ਮੂਰਤੀ ਨੂੰ ਸ਼ੁਭ ਮੰਨਿਆ ਜਾਂਦਾ ਹੈ।
ਇੱਕ ਤੋਂ ਵੱਧ ਮੂਰਤੀ ਨਾ ਰੱਖੋ
ਮੰਦਰ ਵਿੱਚ ਕਿਸੇ ਵੀ ਦੇਵਤਾ ਦੀ ਇੱਕ ਤੋਂ ਵੱਧ ਮੂਰਤੀ ਨਹੀਂ ਹੋਣੀ ਚਾਹੀਦੀ। ਇਸ ਕਾਰਨ ਸ਼ੁਭ ਕੰਮਾਂ ਵਿੱਚ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਮਰੇ ਹੋਏ ਵਿਅਕਤੀ ਦੀ ਤਸਵੀਰ ਨੂੰ ਕਦੇ ਵੀ ਪੂਜਾ ਘਰ 'ਚ ਨਹੀਂ ਰੱਖਣਾ ਚਾਹੀਦਾ ਹੈ।
ਟੁੱਟੀ ਹੋਈ ਮੂਰਤੀ ਕਦੇ ਨਾ ਰੱਖੋ
ਟੁੱਟੀ ਹੋਈ ਮੂਰਤੀ ਨੂੰ ਕਦੇ ਵੀ ਮੰਦਰ ਵਿੱਚ ਨਹੀਂ ਰੱਖਣਾ ਚਾਹੀਦਾ। ਇਸ ਨਾਲ ਘਰ ਦੇ ਹਰ ਮੈਂਬਰ ਦੀ ਜ਼ਿੰਦਗੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਘਰ ਦੇ ਮੰਦਰ ਵਿੱਚ ਵੱਡੀਆਂ ਮੂਰਤੀਆਂ ਨਹੀਂ ਰੱਖਣੀਆਂ ਚਾਹੀਦੀਆਂ। ਵਾਸਤੂ ਅਨੁਸਾਰ ਘਰ ਵਾਲਿਆਂ ਨੂੰ ਮੰਦਰ 'ਚ ਛੋਟੀ ਮੂਰਤੀ ਰੱਖਣੀ ਚਾਹੀਦੀ ਹੈ।
ਸਟੋਰਰੂਮ, ਬੈੱਡਰੂਮ 'ਚ ਕਦੇ ਨਾ ਬਣਾਓ ਪੂਜਾ ਘਰ
ਵਾਸਤੂ ਸ਼ਾਸਤਰ ਦੇ ਅਨੁਸਾਰ ਪੂਜਾ ਰੂਮ ਕਦੇ ਵੀ ਸਟੋਰਰੂਮ, ਬੈੱਡਰੂਮ ਜਾਂ ਬੇਸਮੈਂਟ 'ਚ ਨਹੀਂ ਹੋਣਾ ਚਾਹੀਦਾ ਹੈ। ਪੂਜਾ ਘਰ ਹਮੇਸ਼ਾ ਖੁੱਲ੍ਹੀ ਥਾਂ 'ਤੇ ਹੀ ਬਣਾਉਣਾ ਚਾਹੀਦਾ ਹੈ।
ਸਾਉਣ ਮਹੀਨੇ ਸ਼ਿਵ ਜੀ ਦੀ ਪੂਜਾ ਦੌਰਾਨ ਕਦੇ ਨਾ ਕਰੋ ਇਹ ਗ਼ਲਤੀਆਂ, ਨਹੀਂ ਹੋਣਗੀਆਂ ਪੂਰੀਆਂ ਮਨੋਕਾਮਨਾਵਾਂ
NEXT STORY