ਨਵੀਂ ਦਿੱਲੀ- ਅੰਕ ਵਿਗਿਆਨ ਵਿੱਚ ਮੂਲਾਕ (ਮੂਲ ਅੰਕ) ਦਾ ਇੱਕ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਮੂਲਾਂਕ ਵਿਅਕਤੀ ਦੇ ਜੀਵਨ ਨਾਲ ਜੁੜੀਆਂ ਕਈ ਮਹੱਤਵਪੂਰਨ ਗੱਲਾਂ ਦੱਸਦਾ ਹੈ, ਜਿਵੇਂ ਕਿ ਉਸਦਾ ਭਵਿੱਖ, ਨੌਕਰੀ ਅਤੇ ਵਿਵਹਾਰ ਆਦਿ। ਅੰਕ ਸ਼ਾਸਤਰ ਦੇ ਜ਼ਰੀਏ ਕਿਸੇ ਵਿਅਕਤੀ ਦੇ ਸੁਭਾਅ, ਗੁਣ-ਦੋਸ਼ ਅਤੇ ਭਵਿੱਖ ਦੀ ਦਿਸ਼ਾ ਬਾਰੇ ਜਾਣਿਆ ਜਾ ਸਕਦਾ ਹੈ। ਅੱਜ ਅਸੀਂ ਉਨ੍ਹਾਂ ਮੂਲਾਂਕ ਵਾਲੇ ਲੋਕਾਂ ਬਾਰੇ ਗੱਲ ਕਰਾਂਗੇ, ਜਿਨ੍ਹਾਂ 'ਤੇ ਦੇਵੀ ਲਕਸ਼ਮੀ ਸਦਾ ਮਿਹਰਬਾਨ ਰਹਿੰਦੀ ਹੈ ਅਤੇ ਜਿਨ੍ਹਾਂ ਨੂੰ ਜੀਵਨ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ।
ਮੂਲਾਂਕ 6 : ਧਨ, ਵੈਭਵ ਅਤੇ ਆਕਰਸ਼ਣ ਦਾ ਪ੍ਰਤੀਕ
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਾਰੀਖ ਨੂੰ ਹੁੰਦਾ ਹੈ, ਉਨ੍ਹਾਂ ਦਾ ਮੂਲਾਂਕ 06 ਮੰਨਿਆ ਜਾਂਦਾ ਹੈ। ਇਸ ਮੂਲਾਕ ਦੇ ਸੁਆਮੀ ਗ੍ਰਹਿ ਸ਼ੁੱਕਰ ਹੁੰਦੇ ਹਨ। ਸ਼ੁੱਕਰ ਗ੍ਰਹਿ ਨੂੰ ਧਨ, ਵੈਭਵ, ਸੁੰਦਰਤਾ, ਪਿਆਰ ਅਤੇ ਆਕਰਸ਼ਣ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਸ ਕਾਰਨ ਮੂਲਾਂਕ 6 ਵਾਲੇ ਲੋਕਾਂ ਨੂੰ ਇਨ੍ਹਾਂ ਚੀਜ਼ਾਂ ਦੀ ਕਦੇ ਵੀ ਕਮੀ ਨਹੀਂ ਹੁੰਦੀ।
ਸੁੱਖ-ਸਮਰਿੱਧੀ ਨਾਲ ਭਰਿਆ ਜੀਵਨ
ਮੂਲਾਂਕ 6 ਦੇ ਜਾਤਕਾਂ ਦਾ ਜੀਵਨ ਸੁੱਖ-ਸਮਰਿੱਧੀ ਨਾਲ ਭਰਿਆ ਹੁੰਦਾ ਹੈ। ਇਨ੍ਹਾਂ 'ਤੇ ਲਕਸ਼ਮੀ ਦੀ ਕ੍ਰਿਪਾ ਹਮੇਸ਼ਾ ਬਣੀ ਰਹਿੰਦੀ ਹੈ, ਜਿਸ ਕਾਰਨ ਇਨ੍ਹਾਂ ਨੂੰ ਜੀਵਨ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ।
ਇਨ੍ਹਾਂ ਲੋਕਾਂ ਦੀਆਂ ਖਾਸ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:
ਖੁੱਲ੍ਹੇ ਖਰਚੇ ਅਤੇ ਲਗਜ਼ਰੀ: ਇਹ ਲੋਕ ਪੈਸੇ ਪੱਖੋਂ ਬਹੁਤ ਅਮੀਰ ਹੁੰਦੇ ਹਨ ਅਤੇ ਇਸ ਲਈ ਕਾਫ਼ੀ ਖਰਚੀਲੇ ਵੀ ਹੁੰਦੇ ਹਨ। ਇਨ੍ਹਾਂ ਨੂੰ ਮਹਿੰਗੀਆਂ ਘੜੀਆਂ, ਮਹਿੰਗੇ ਬੈਗ ਅਤੇ ਵੱਡੇ ਘਰਾਂ ਵਰਗੀਆਂ ਲਗਜ਼ਰੀ ਚੀਜ਼ਾਂ ਦਾ ਬਹੁਤ ਸ਼ੌਕ ਹੁੰਦਾ ਹੈ। ਇਹ ਆਪਣੀ ਜ਼ਿੰਦਗੀ ਖੁੱਲ੍ਹ ਕੇ ਜਿਉਂਦੇ ਹਨ।
ਕਲਾ ਅਤੇ ਕ੍ਰਿਏਟਿਵਿਟੀ: ਮੂਲਾਂਕ 6 ਵਾਲੇ ਲੋਕ ਕਾਫ਼ੀ ਕ੍ਰਿਏਟਿਵ ਵੀ ਹੁੰਦੇ ਹਨ। ਇਨ੍ਹਾਂ ਨੂੰ ਕਲਾ ਦੀ ਚੰਗੀ ਸਮਝ ਹੁੰਦੀ ਹੈ। ਉਹ ਸੰਗੀਤ, ਫੈਸ਼ਨ, ਡਿਜ਼ਾਈਨਿੰਗ, ਮਨੋਰੰਜਨ ਜਾਂ ਕਿਸੇ ਵੀ ਕਲਾ ਦੇ ਖੇਤਰ ਵਿੱਚ ਜਲਦੀ ਪਛਾਣ ਬਣਾ ਲੈਂਦੇ ਹਨ।
ਮਿਲਣਸਾਰ ਅਤੇ ਆਕਰਸ਼ਕ: ਇਹ ਲੋਕ ਬਹੁਤ ਮਿਲਨਸਾਰ ਸੁਭਾਅ ਦੇ ਹੁੰਦੇ ਹਨ। ਇਹ ਜਿੱਥੇ ਵੀ ਜਾਂਦੇ ਹਨ, ਲੋਕਾਂ ਨੂੰ ਆਪਣਾ ਮੁਰੀਦ ਬਣਾ ਲੈਂਦੇ ਹਨ। ਇਹ ਕਾਫ਼ੀ ਸਕਾਰਾਤਮਕ ਹੁੰਦੇ ਹਨ, ਇਸ ਲਈ ਲੋਕ ਇਨ੍ਹਾਂ ਵੱਲ ਜਲਦੀ ਆਕਰਸ਼ਿਤ ਹੁੰਦੇ ਹਨ।
ਵਿਨਾਸ਼ਕਾਰੀ ਹੋਵੇਗਾ ਸਾਲ 2026! ਬਾਬਾ ਵੇਂਗਾ ਦੀ ਸਾਹਮਣੇ ਆਈ ਡਰਾਉਣੀ ਭਵਿੱਖਬਾਣੀ
NEXT STORY