ਜਲੰਧਰ - ਧਨਤੇਰਸ ਦਾ ਤਿਉਹਾਰ ਇਸ ਵਾਰ 10 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਵਾਰ ਧਨਤੇਰਸ 'ਤੇ ਬਹੁਤ ਸ਼ੁੱਭ ਯੋਗ ਬਣ ਰਿਹਾ ਹੈ। ਇਹ ਸ਼ੁੱਭ ਯੋਗ ਗ੍ਰਹਿਆਂ-ਨਕਸ਼ੱਤਰਾਂ ਦੇ ਨਾਲ ਸ਼ੁੱਕਰਵਾਰ ਵਾਲੇ ਦਿਨ ਆਇਆ ਹੈ। ਇਸ ਸ਼ੁੱਭ ਸਮੇਂ ਵਿੱਚ ਜੇਕਰ ਤੁਸੀਂ ਨਵਾਂ ਪਰਸ ਜਾਂ ਹੈਂਡ ਬੈਗ ਖਰੀਦਦੇ ਹੋ, ਤਾਂ ਤੁਹਾਨੂੰ ਦੁੱਗਣਾ ਲਾਭ ਮਿਲੇਗਾ। ਧਨਤੇਰਸ ਦੇ ਤਿਉਹਾਰ 'ਤੇ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਸ ਨਾਲ ਤੁਹਾਡਾ ਪਰਸ ਹਮੇਸ਼ਾ ਪੈਸਿਆਂ ਨਾਲ ਭਰਿਆ ਰਹੇਗਾ ਅਤੇ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਧਨਤੇਰਸ ਵਾਲੇ ਦਿਨ ਕਿਸੇ ਨੂੰ ਉਧਾਰ ਨਾ ਨਹੀਂ ਦੇਣਾ ਚਾਹੀਦਾ।
ਧਨਤੇਰਸ 'ਤੇ ਬਦਲ ਦਿਓ ਆਪਣਾ ਪੁਰਾਣਾ ਅਤੇ ਫੱਟਿਆ ਹੋਇਆ ਪਰਸ
ਧਨਤੇਰਸ ਦੇ ਖ਼ਾਸ ਮੌਕੇ 'ਤੇ ਤੁਸੀਂ ਆਪਣਾ ਪੁਰਾਣਾ ਅਤੇ ਫੱਟਿਆ ਹੋਇਆ ਪਰਸ ਬਦਲ ਦਿਓ। ਇਸ ਦਿਨ ਨਵਾਂ ਪਰਸ ਜਾਂ ਬੈਗ ਖਰੀਦੋ। ਇਸ ਪਰਸ ਵਿੱਚ ਕ੍ਰਿਸਟਲ, ਸ਼੍ਰੀ ਯੰਤਰ, ਗੋਮਤੀ ਚੱਕਰ, ਕੌਢੀ, ਹਲਦੀ ਦੀ ਗੰਢ, ਪਿਰਾਮਿਡ, ਲਾਲ ਰੰਗ ਦਾ ਕੱਪੜਾ, ਲਾਲ ਲਿਫਾਫੇ ਵਿੱਚ ਆਪਣੀ ਇੱਛਾ ਲਿੱਖ ਕੇ ਰੱਖ ਦਿਓ। ਲਾਲ ਰੇਸ਼ਮੀ ਧਾਗੇ ਵਿੱਚ ਗੰਢ ਬੰਨ੍ਹ ਕੇ ਪਰਸ ਵਿੱਚ ਰੱਖੋ। ਇੱਛਾ ਵਿੱਚ ਤੁਸੀਂ ਵਿਆਹ ਦੀ ਇੱਛਾ ਜਾਂ ਕੋਈ ਬਕਾਇਆ ਕੰਮ ਜਾਂ ਪੈਸਾ ਪ੍ਰਾਪਤ ਕਰਨਾ ਆਦਿ ਲਿਖ ਸਕਦੇ ਹੋ।
ਧਨਤੇਰਸ ਦੇ ਮੌਕੇ ਲੋਕ ਰਾਸ਼ੀ ਦੇ ਹਿਸਾਬ ਨਾਲ ਖਰੀਦਣ ਪਰਸ ਅਤੇ ਹੈਂਡ ਬੈਗ
ਮੇਖ, ਸਿੰਘ, ਬ੍ਰਿਸ਼ਚਕ, ਧਨ ਰਾਸ਼ੀ
ਧਨਤੇਰਸ ਦੇ ਖ਼ਾਸ ਮੌਕੇ 'ਤੇ ਮੇਖ, ਸਿੰਘ, ਬ੍ਰਿਸ਼ਚਕ ਅਤੇ ਧੰਨ ਰਾਸ਼ੀ ਵਾਲੇ ਲੋਕਾਂ ਨੂੰ ਲਾਲ, ਪੀਲੇ, ਸੰਤਰੀ ਜਾਂ ਭੂਰੇ ਰੰਗ ਦਾ ਪਰਸ ਜਾਂ ਬੈਗ ਖਰੀਦ ਦੇ ਆਪਣੇ ਕੋਲ ਰੱਖਣਾ ਚਾਹੀਦਾ ਹੈ। ਇਸ ਰੰਗ ਦੇ ਪਰਸ ਇਨ੍ਹਾਂ ਰਾਸ਼ੀ ਵਾਲੇ ਲੋਕਾਂ ਲਈ ਬਹੁਤ ਸ਼ੁੱਭ ਹਨ।
ਬ੍ਰਿਖ, ਤੁਲਾ, ਕਰਕ ਰਾਸ਼ੀ
ਧਨਤੇਰਸ ਦੇ ਤਿਉਹਾਰ 'ਤੇ ਬ੍ਰਿਖ, ਤੁਲਾ, ਕਰਕ ਰਾਸ਼ੀ ਵਾਲੇ ਲੋਕਾਂ ਨੂੰ ਚਿੱਟੇ ਰੰਗ ਦਾ, ਚਾਂਦੀ, ਸੁਨਹਿਰੀ, ਅਸਮਾਨੀ ਰੰਗ ਦਾ ਪਰਸ ਖਰੀਦਣਾ ਚਾਹੀਦਾ ਹੈ।
ਮਕਰ, ਕੁੰਭ ਰਾਸ਼ੀ
ਧਨਤੇਰਸ ਦੇ ਤਿਉਹਾਰ 'ਤੇ ਮਕਰ ਅਤੇ ਕੁੰਭ ਰਾਸ਼ੀ ਵਾਲੇ ਲੋਕਾਂ ਨੂੰ ਨੀਲੇ, ਕਾਲੇ, ਸਲੇਟੀ ਰੰਗ ਦੇ ਹੈਂਡ ਬੈਗ ਖਰੀਦਣੇ ਚਾਹੀਦੇ ਹਨ। ਇਸ ਨਾਲ ਉਹਨਾਂ ਨੂੰ ਬਹੁਤ ਫ਼ਾਇਦਾ ਹੋਵੇਗਾ।
ਮਿਥੁਨ, ਕੰਨਿਆ ਰਾਸ਼ੀ
ਧਨਤੇਰਸ ਦੇ ਤਿਉਹਾਰ 'ਤੇ ਮਿਥੁਨ ਅਤੇ ਕੰਨਿਆ ਰਾਸ਼ੀ ਵਾਲੇ ਲੋਕਾਂ ਨੂੰ ਹਰੇ ਰੰਗ ਦੇ ਪਰਸ ਜਾਂ ਬੈਗ ਖਰੀਦਣੇ ਚਾਹੀਦਾ ਹਨ। ਇਸ ਰੰਗ ਦਾ ਪਰਸ ਉਕਤ ਲੋਕਾਂ ਲਈ ਬਹੁਤ ਸ਼ੁੱਭ ਹੈ।
10 ਨਵੰਬਰ ਨੂੰ ਮਨਾਇਆ ਜਾਵੇਗਾ 'ਧਨਤੇਰਸ' ਦਾ ਤਿਉਹਾਰ, ਜਾਣੋ ਕੀ ਖ਼ਰੀਦਣਾ ਹੁੰਦਾ ਹੈ ਸ਼ੁੱਭ ਅਤੇ ਅਸ਼ੁੱਭ
NEXT STORY