ਜਲੰਧਰ (ਬਿਊਰੋ) — 29 ਸਤੰਬਰ ਤੋਂ ਯਾਨੀ ਅੱਜ ਤੋਂ ਪਿੱਤਰ ਪੱਖ ਸਰਾਧ ਸ਼ੁਰੂ ਹੋ ਚੁੱਕੇ ਹਨ, ਜੋ 14 ਅਕਤੂਬਰ ਤੱਕ ਰਹਿਣਗੇ। ਅੱਜ ਪਹਿਲਾ ਸਰਾਧ ਹੈ। ਹਿੰਦੂ ਧਰਮ 'ਚ ਸਰਾਧਾਂ ਦਾ ਖ਼ਾਸ ਮਹੱਤਵ ਹੈ। ਸਰਾਧਾਂ ਦੌਰਾਨ ਗੀਤਾ ਦਾ ਪਾਠ ਤੇ ਦਾਨ ਕਰਨ ਨਾਲ ਕਾਫ਼ੀ ਲਾਭ ਮਿਲਦਾ ਹੈ। ਆਖਿਆ ਜਾਂਦਾ ਹੈ ਕਿ ਆਪਣੇ ਵੱਡ-ਵੱਡੇਰਿਆਂ ਦੀ ਆਤਮਾ ਦੀ ਸ਼ਾਂਤੀ ਲਈ ਹੀ ਇਹ ਸਰਾਧ ਕੀਤੇ ਜਾਂਦੇ ਹਨ। ਸ਼ਾਸਤਰਾਂ ਮੁਤਾਬਕ, ਜੇਕਰ ਕੋਈ ਸਰਾਧ ਨਹੀਂ ਕਰ ਪਾਉਂਦਾ ਤਾਂ ਉਸ ਦੇ ਘਰ ਅਸ਼ਾਂਤੀ ਦੇ ਨਾਲ-ਨਾਲ ਕਈ ਮੁਸੀਬਤਾਂ ਆ ਜਾਂਦੀਆਂ ਹਨ। ਇਸ ਲਈ ਹਰ ਕਿਸੇ ਲਈ ਸਰਾਧ ਕਰਨਾ ਜ਼ਰੂਰੀ ਹੁੰਦਾ ਹੈ। ਧਾਰਮਿਕ ਗ੍ਰੰਥਾਂ 'ਚ ਕਿਹਾ ਗਿਆ ਹੈ ਕਿ ਆਪਣੇ ਵੱਡ-ਵੱਡੇਰਿਆਂ ਲਈ ਪੂਰੀ ਸ਼ਰਧਾ ਨਾਲ ਕੀਤੇ ਗਏ ਸਰਾਧ ਨਾਲ ਮਨ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ।
ਜਾਣੋ ਕਦੋ ਕਿਹੜਾ ਹੈ ਸਰਾਧ
29 ਸਤੰਬਰ 2023 - ਪੂਰਨਿਮਾ ਸਰਾਧ, 30 ਸਤੰਬਰ 2023 - ਦੂਜਾ ਸਰਾਧ, 1 ਅਕਤੂਬਰ 2023 - ਤੀਸਰਾ ਸਰਾਧ, 2 ਅਕਤੂਬਰ 2023 - ਚਤੁਰਥੀ ਸਰਾਧ, 3 ਅਕਤੂਬਰ 2023 - ਪੰਚਮੀ ਸਰਾਧ, 4 ਅਕਤੂਬਰ 2023 - ਸ਼ਸ਼ਟੀ ਸਰਾਧ, 5 ਅਕਤੂਬਰ 2023 - ਸਪਤਮੀ ਸਰਾਧ, 6 ਅਕਤੂਬਰ 2023 - ਅਸ਼ਟਮੀ ਸਰਾਧ, 7 ਅਕਤੂਬਰ 2023 - ਨਵਮੀ ਸਰਾਧ, 8 ਅਕਤੂਬਰ 2023 - ਦਸ਼ਮੀ ਸਰਾਧ, 9 ਅਕਤੂਬਰ 2023 - ਇਕਾਦਸ਼ੀ ਸਰਾਧ, 10 ਅਕਤੂਬਰ 2023 - ਮਾਘ ਸਰਾਧ, 11 ਅਕਤੂਬਰ 2023 - ਦਵਾਦਸ਼ੀ ਸਰਾਧ, 12 ਅਕਤੂਬਰ 2023 - ਤ੍ਰਯੋਦਸ਼ੀ ਸਰਾਧ, 13 ਅਕਤੂਬਰ 2023 - ਚਤੁਰਦਸ਼ੀ ਸਰਾਧ, 14 ਅਕਤੂਬਰ 2023 - ਸਰਵ ਪਿੱਤਰ ਮੱਸਿਆ।
ਪੜ੍ਹੋ ਇਹ ਵੀ ਖ਼ਬਰ - ਅੱਜ ਦੇ ਦਿਨ 'ਤੇ ਵਿਸ਼ੇਸ਼ : ਪਿੱਤਰਾਂ ਦੇ ਨਮਿਤ ਕੀਤਾ ਜਾਣ ਵਾਲਾ ਸੰਸਕਾਰ ਹੈ ‘ਸ਼ਰਾਧ’
ਸਰਾਧ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਪਿੱਤਰ ਪੱਖ 'ਚ ਹਰ ਰੋਜ਼ ਤਰਪਣ ਕੀਤਾ ਜਾਣਾ ਚਾਹੀਦਾ ਹੈ। ਪਾਣੀ 'ਚ ਦੁੱਧ, ਜੌਂ, ਚਾਵਲ ਅਤੇ ਗੰਗਾ ਦਾ ਪਾਣੀ ਮਿਲਾ ਕੇ ਤਰਪਣ ਕੀਤਾ ਜਾਂਦਾ ਹੈ। ਇਸ ਸਮੇਂ ਦੌਰਾਨ ਪਿੰਡ ਦਾਨ ਕਰਨਾ ਚਾਹੀਦਾ ਹੈ। ਸਰਾਧ ਕਰਮ 'ਚ ਪੱਕੇ ਹੋਏ ਚਾਵਲ, ਦੁੱਧ ਤੇ ਤਿਲ ਮਿਲਾ ਕੇ ਪਿੰਡ ਬਣਾਉਂਦੇ ਹਨ। ਪਿੰਡ ਨੂੰ ਸਰੀਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਸਮੇਂ ਦੌਰਾਨ, ਕੋਈ ਸ਼ੁਭ ਕਾਰਜ, ਵਿਸ਼ੇਸ਼ ਪੂਜਾ ਪਾਠ ਅਤੇ ਰਸਮ ਨਹੀਂ ਕੀਤੀ ਜਾਣੀ ਚਾਹੀਦੀ। ਹਾਲਾਂਕਿ, ਦੇਵੀ-ਦੇਵਤਿਆਂ ਦੀ ਨਿਯਮਤ ਪੂਜਾ ਬੰਦ ਨਹੀਂ ਹੋਣੀ ਚਾਹੀਦੀ। ਸਰਾਧਾਂ ਦੌਰਾਨ ਪਾਨ ਖਾਣ, ਤੇਲ ਲਗਾਉਣਾ ਤੇ ਜਿਣਸੀ ਸਬੰਧਾਂ ਦੀ ਮਨਾਹੀ ਹੈ। ਇਸ ਦੌਰਾਨ ਰੰਗਦਾਰ ਫੁੱਲਾਂ ਦੀ ਵਰਤੋਂ 'ਤੇ ਵੀ ਪਾਬੰਦੀ ਹੈ।
ਸਰਾਧ ਦੇ ਪਹਿਲੇ ਦਿਨ ਇਨ੍ਹਾਂ ਚੀਜ਼ਾਂ ਦਾ ਰੱਖੋ ਖ਼ਾਸ ਧਿਆਨ
ਪਿੱਤਰ ਪੱਖ ਸਰਾਧ ਦੌਰਾਨ ਛੋਲੇ ਅਤੇ ਮਸਰ ਦੀ ਦਾਲ, ਬੈਂਗਣ, ਹੀਂਗ, ਸ਼ਲਗਮ, ਮੀਟ, ਲਸਣ, ਗੰਢੇ ਅਤੇ ਕਾਲਾ ਲੂਣ ਦਾ ਸੇਵਨ ਨਹੀਂ ਕੀਤਾ ਜਾਂਦਾ। ਸਰਾਧਾਂ ਦੇ ਦਿਨਾਂ 'ਚ ਸਾਰੇ ਲੋਕ ਨਵੇਂ ਕੱਪੜੇ, ਨਵੀਆਂ ਇਮਾਰਤਾਂ, ਗਹਿਣਿਆਂ ਜਾਂ ਹੋਰ ਕੀਮਤੀ ਚੀਜ਼ਾਂ ਦੀ ਖਰੀਦਦਾਰੀ ਕਦੇ ਨਾ ਕਰਨ। ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ - Pitru Paksha 2023: ਜਾਣੋ ਕਿਸ ਦਿਨ ਸ਼ੁਰੂ ਹੋ ਰਹੇ ਹਨ ਪਿੱਤਰ ਪੱਖ ਸ਼ਰਾਧ, ਕੀ ਹੈ ਮਹੱਤਵ
ਸਰਾਧ ਦੀ ਰਸਮ ਕਰਨ ਵਾਲਿਆਂ ਨੂੰ ਵਰਤਣੀਆਂ ਚਾਹੀਦੀਆਂ ਹਨ ਇਹ ਸਾਵਧਾਨੀਆਂ
ਜੋ ਲੋਕ ਪੂਰਵਜਾਂ ਦੀ ਖੁਸ਼ੀ ਲਈ ਸਰਾਧ ਦੀ ਰਸਮ ਕਰਦੇ ਹਨ, ਉਨ੍ਹਾਂ ਨੂੰ ਇਸ ਸਮੇਂ ਦੌਰਾਨ ਆਪਣੇ ਵਾਲ ਅਤੇ ਦਾੜ੍ਹੀ ਨਹੀਂ ਕੱਟਣੀ ਚਾਹੀਦੀ। ਨਾਲ ਹੀ ਇਨ੍ਹਾਂ ਦਿਨਾਂ ‘ਚ ਸਾਤਵਿਕ ਭੋਜਨ ਘਰ ‘ਚ ਹੀ ਤਿਆਰ ਕਰਨਾ ਚਾਹੀਦਾ ਹੈ। ਤਾਮਸਿਕ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਪੂਰਵਜਾਂ ਦੀ ਮੌਤ ਦੀ ਤਾਰੀਖ਼ ਯਾਦ ਹੋਵੇ ਤਾਂ ਤਰੀਖ਼ ਅਨੁਸਾਰ ਦਾਨ ਕਰਨ ਕਰੋ।
ਸ਼ੁੱਕਰਵਾਰ ਦੀ ਰਾਤ ਨੂੰ ਕਰੋ ਇਹ ਉਪਾਅ, ਮਾਤਾ ਲਕਸ਼ਮੀ ਜੀ ਕਰਨਗੇ ਕਿਰਪਾ
NEXT STORY